ਗਿਆਨੀ ਹਰਪ੍ਰੀਤ ਸਿੰਘ ਵੱਲੋਂ ਨੌਜਵਾਨਾਂ ਨੂੰ ਪੰਥਕ ਸਿਆਸਤ ਵਿਚ ਅੱਗੇ ਆਉਣ ਲਈ ਪ੍ਰੇਰਿਆ

ਸਾਬਕਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਨੌਜਵਾਨਾਂ ਨੂੰ ਪੰਥਕ ਸਿਆਸਤ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਨੂੰ ਦੁਬਾਰਾ ਇੱਕ ਖੁਸ਼ਹਾਲ ਤੇ ਵਿਵਸਥਿਤ ਰਾਜ ਬਣਾਉਣਾ ਹੈ, ਤਾਂ ਨੌਜਵਾਨਾਂ ਨੂੰ ਅੱਗੇ ਆਉਣਾ ਪਵੇਗਾ। ਉਹ ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂ ਮਾਜਰਾ ਦੀ ਕੋਸ਼ਿਸ਼ਾਂ ਸਦਕਾ ਗੁਰਦੁਆਰਾ ਸਾਹਿਬ ਭੁੱਨਰਹੇੜੀ ਵਿਖੇ ਹੋਏ ਧਾਰਮਿਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮੌਕੇ ਉਨ੍ਹਾਂ ਧੜਿਆਂ ਦੀ ਨਿਖੇਧੀ ਕੀਤੀ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਤੱਤ ਨਾ ਤਾਂ ਕਦੇ ਸੁਖੀ ਰਹੇ ਹਨ, ਨਾ ਹੀ ਸਿੱਖ ਕੌਮ ਨੇ ਉਨ੍ਹਾਂ ਨੂੰ ਮੁਆਫ਼ ਕੀਤਾ ਹੈ। ਉਨ੍ਹਾਂ ਜੋਰ ਦਿੱਤਾ ਕਿ ਗੁਰੂ ਸਾਹਿਬਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਸਿੱਖ ਕੌਮ ਦੀ ਇੱਕਤਾ ਤੇ ਸਮਰੱਥਾ ਦਾ ਆਧਾਰ ਰਹੇ ਹਨ।

ਇਸ ਸਮਾਗਮ ਨੂੰ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ, ਸੁਰਜੀਤ ਸਿੰਘ ਰੱਖੜਾ, ਹਰਿੰਦਰ ਪਾਲ ਸਿੰਘ ਚੰਦੂ ਮਾਜਰਾ, ਜਰਨੈਲ ਸਿੰਘ ਕਰਤਾਰਪੁਰ ਤੇ ਜਗਜੀਤ ਸਿੰਘ ਕੋਹਲੀ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਨੇ ਉਤਸ਼ਾਹਤ ਕੀਤਾ ਕਿ ਨੌਜਵਾਨ ਆਪਣੇ ਹੱਕਾਂ ਅਤੇ ਪੰਜਾਬ ਦੀ ਭਲਾਈ ਲਈ ਸਿਆਸਤ ਵਿੱਚ ਆਉਣ, ਨਵੇਂ ਵਿਚਾਰ ਤੇ ਨਵੀਆਂ ਨੀਤੀਆਂ ਬਣਾਉਣ, ਅਤੇ ਪੰਜਾਬ ਨੂੰ ਵਾਤਾਵਰਣ, ਖੇਤੀਬਾੜੀ, ਰੋਜ਼ਗਾਰ ਤੇ ਸਿੱਖਿਆ ਵਿੱਚ ਵਧੀਆ ਬਣਾਉਣ ਲਈ ਅੱਗੇ ਵਧਣ।

ਇਹ ਸਮਾਗਮ ਸਿੱਖ ਸੰਗਠਨ ਨੂੰ ਇੱਕਜੁੱਟ ਕਰ ਕੇ, ਪੰਜਾਬ ਅਤੇ ਪੰਥ ਦੀ ਆਨ ਤੇ ਸ਼ਾਨ ਬਹਾਲ ਕਰਨ ਦੇ ਉਦੇਸ਼ ਨਾਲ ਕੀਤਿਆ ਗਿਆ। ਸਿਆਸਤ ਸਿਰਫ਼ ਕੁਝ ਲੋਕਾਂ ਦੀ ਵਿਧਾਨ ਸਭਾ ਤਕ ਪਹੁੰਚ ਨਹੀਂ, ਬਲਕਿ ਇਹ ਪੰਜਾਬ ਦੀ ਭਵਿੱਖ ਦੀ ਦਿਸ਼ਾ ਨਿਰਧਾਰਤ ਕਰਨ ਲਈ ਨੌਜਵਾਨਾਂ ਦੀ ਸਰਗਰਮ ਹਿੱਸੇਦਾਰੀ ਦੀ ਮੰਗ ਕਰਦੀ ਹੈ।