ਪੰਜਾਬ ‘ਚ ਹਰ ਦੂਜੇ ਦਿਨ ਹੋ ਰਿਹਾ ਪੁਲਿਸ ਮੁਕਾਬਲਾ ਗੰਭੀਰ ਚਿੰਤਾ ਦਾ ਵਿਸ਼ਾ

ਦ ਟ੍ਰਿਬਿਊਨ” ਦੀ 2 ਅਪ੍ਰੈਲ 2025 ਦੀ ਰਿਪੋਰਟ ਅਨੁਸਾਰ, 2025 ਦੇ ਪਹਿਲੇ ਤਿੰਨ ਮਹੀਨਿਆਂ (ਜਨਵਰੀ-ਮਾਰਚ) ‘ਚ 41 ਪੁਲਿਸ ਮੁਕਾਬਲੇ ਹੋਏ, ਭਾਵ ਹਰ 2-3 ਦਿਨਾਂ ਵਿੱਚ ਇੱਕ ਵਾਰ ਪੁਲਿਸ ਦੀ ਗੋਲੀ ਚੱਲੀ। ਇਹ ਸਥਿਤੀ ਸਿਰਫ਼ ਗੈਰ-ਕਾਨੂੰਨੀ ਮੁਕਾਬਲਿਆਂ ਦੀ ਗੱਲ ਨਹੀਂ ਕਰਦੀ ਬਲਕਿ ਇਹ ਪੁੱਛਦੀ ਹੈ, ਕੀ ਪੰਜਾਬ ਇੱਕ “ਪੁਲਿਸ ਸਟੇਟ” ਬਣ ਰਿਹਾ ਹੈ?

ਇਹ ਹਾਲਾਤ 1980-90 ਦੇ ਦਹਾਕਿਆਂ ਦੀ ਯਾਦ ਦਿਵਾਉਂਦੇ ਹਨ, ਜਦੋਂ ਇਨਕਾਊਂਟਰਾਂ ਦੇ ਨਾਮ ‘ਤੇ ਹਜ਼ਾਰਾਂ ਸਿੱਖ ਨੌਜਵਾਨ ਹਕੂਮਤ ਵਲੋਂ ਗਾਇਬ ਹੋ ਗਏ ਜਾਂ ਕਤਲ ਕਰ ਦਿੱਤੇ ਗਏ ਸਨ। ਅੱਜ, ਇਹ 41 ਮੁਕਾਬਲੇ, ਜੋ 2024 ਦੇ ਪੂਰੇ ਸਾਲ ਦੀਆਂ 64 ਮੁਠਭੇੜਾਂ ਨਾਲੋਂ ਵੱਧ ਰਫ਼ਤਾਰ ‘ਚ ਵਧ ਰਹੇ ਹਨ, ਉਹੀ ਡਰ ਮੁੜ ਜਗਾ ਰਹੇ ਹਨ।

ਮਨੁੱਖੀ ਅਧਿਕਾਰ ਕਾਰਕੁਨ ਨਵਕਿਰਨ ਸਿੰਘ ਕਹਿੰਦੇ ਹਨ, “ਜਦੋਂ ਪੁਲਿਸ ਬਿਨ੍ਹਾਂ ਰੋਕ ਟੋਕ ਤੋਂ ਕਾਰਜ ਕਰਨ ਲੱਗ ਜਾਂਦੀ ਜਾਂਦੀ ਹੈ ਤਾਂ ਨਿਸ਼ਾਨੇ ‘ਤੇ ਹਮੇਸ਼ਾ ਘੱਟ ਗਿਣਤੀਆਂ ਹੀ ਸ਼ਿਕਾਰ ਬਣਦੀਆਂ ਹਨ।