ਮੱਥਾ ਅਕਾਲ ਤਖ਼ਤ ਸਾਹਿਬ ਨਾਲ ਸਿਰਫ ਇੱਕ ਧਿਰ ਨੇ ਨਹੀਂ ਲਾਇਆ। ਓਥੇ ਸਾਰੀਆਂ ਧਿਰਾਂ ਹੀ ਗੁਰੂ ਦੇ ਦਰ ਨਾਲ ਮੱਥਾ ਲਾਈ ਬੈਠੀਆਂ।ਸ਼ਿਵ ਕੁਮਾਰ ਬਟਾਲਵੀ ਦਾ ਇੱਕ ਗੀਤ ਏ ਕਿ ਭੱਠੀ ਵਾਲੀਏ ਚੰਬੇ ਦੀਏ ਡਾਲੀਏ ਨੀਂ ਪੀੜਾਂ ਦਾ ਪਰਾਗਾ ਭੁੰਨ ਦੇ। ਸਿੱਖ ਜਦੋਂ ਗਹਿਰੇ ਤਲ ਤੇ ਗੁਰੂ ਨਾਲ ਜੁੜ ਜਾਂਦਾ ਏ ਤਾਂ ਉਹ ਸਤਿਗੁਰੂ ਤੋਂ ਪੀੜਾਂ ਹੀ ਮੰਗਦਾ,,ਕਿਓਂਕਿ ਹਜ਼ੂਰ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਦੁਖ ਦਾਰੂ ਸੁੱਖ ਰੋਗ ਭਇਆ।। ਪੀੜ ਜਾਂ ਦੁੱਖ ਗੁਰੂ ਅਤੇ ਸਿੱਖ ਵਿਚਾਲੇ ਇੱਕ ਬਹੁਤ ਵੱਡੀ ਸਾਂਝ ਏ। ਪਰ ਹੁਣ ਆਲੇ ਤੇ ਕੰਡਾ ਚੁਭਿਆ ਨਹੀਂ ਸਹਿ ਸਕਦੇ। ਸਾਰਾ ਦਿਨ ਮਾਇਆ ਮੰਗਦੇ ਆ ਰੱਜ ਫੇਰ ਨਹੀਂ। ਕਈ ਵਾਰੀ ਗੁਰੂ ਪ੍ਰਿਖਿਆ ਲੈਂਣ ਲੱਗ ਜਾਂਦਾ ਏ ਕਿ ਜਿੰਨਾ ਲਈ ਚਾਰ ਵਾਰੇ ਸੀ ਕੀ ਉਹ ਇੱਕ ਵੀ ਵਾਰਨ ਜੋਗੇ ਹੈਗੇ ਜਾਂ ਸਾਰਾ ਮੇਲਾ ਅਕਿਰਤਘਣਾ ਨਾਲ ਹੀ ਭਰਿਆ ਹੋਇਆ??
ਸੱਥ ਵਿੱਚ ਪਿਓ ਦੀ ਦਾਹੜੀ ਨੂੰ ਹੱਥ ਪਿਆ ਹੋਵੇ ਤੇ ਅਣਖੀ ਬੰਦਾ ਚੈਨ ਨਾਲ ਨਹੀਂ ਸੌਂਦਾ ਜਦੋਂ ਤੱਕ ਵੈਰੀ ਤੋਂ ਆਪਣੇ ਪਿਓ ਦੀ ਦਾਹੜੀ ਪੁੱਟੀ ਦਾ ਹਿਸਾਬ ਨਹੀਂ ਲੈਂਦਾ। ਏਥੇ ਤਾਂ ਸਾਰੇ ਹੀ ਬੇਗੈਰਤ ਕੱਠੇ ਹੋਏ ਆ । ਕਿਸੇ ਕੋਲ ਗੋਲਕ ਆ ਗਿਆ ਕਿਸੇ ਕੋਲ ਪ੍ਰਧਾਨਗੀ ਆ ਗਈ,, ਕਿਸੇ ਨੂੰ ਗੰਨਮੈਨ ਮਿਲ ਗਏ ਤੇ ਕਿਸੇ ਨੂੰ ਸਰਕਾਰੀ ਅਹੁਦਾ। ਬੇਗੈਰਤਾਂ ਨੂੰ ਆਪਣੇ ਪਿਓ ਦੀ ਨਿੱਤ ਪਟੀਂਦੀ ਦਾਹੜੀ ਨਾਲ ਕੋਈ ਫਰਕ ਹੀ ਨਹੀਂ ਪਿਆ ਤੇ ਜਿੰਨਾ ਨੇ ਦਾਹੜੀ ਪੁੱਟੀ ਉਹ ਪਾਸੇ ਬੈਠ ਕੇ ਤਮਾਸ਼ਾ ਦੇਖ ਰਹੇ ਆ।
ਆਹ ਜਿੰਨੇ ਵੀ ਤੁਸੀਂ ਅਕਾਲ ਤਖ਼ਤ ਸਾਹਿਬ ਨੂੰ ਸਤਿਕਾਰ ਦੇਣ ਦੇ ਨਾਮ ਤੇ ਏਥੋਂ ਦੀ ਮਰਿਆਦਾ ਨੂੰ ਢਾਅ ਲਾ ਰਹੋ ਹੋ ਤੁਹਾਨੂੰ ਇਹ ਸੌਦਾ ਬਹੁਤ ਮਹਿੰਗਾ ਪਵੇਗਾ। ਤੁਸੀਂ ਆਪ ਖੈਰਾਤਾਂ ਲੈਣ ਖਾਤਰ ਸਿੱਖੀ ਸਰਕਾਰੀ ਹੱਥਾਂ ਵਿੱਚ ਦੇ ਦਿੱਤਾ । ਇਤਿਹਾਸ ਵਿੱਚ ਕਦੇ ਨਹੀਂ ਹੋਇਆ ਕਿਸੇ ਦੋ ਕੌੜੀ ਦੇ ਭੰਡ ਨੇ ਅਕਾਲ ਤਖ਼ਤ ਸਾਹਿਬ ਨੂੰ ਚੈਲੰਜ ਕੀਤਾ ਹੋਵੇ। ਇਤਿਹਾਸ ਵਿੱਚ ਪਹਿਲਾਂ ਕਦੇ ਤਨਖਾਹਾਂ ਲੈ ਕੇ ਕਿਸੇ ਨੇ ਅਕਾਲ ਤਖ਼ਤ ਸਾਹਿਬ ਦੀ ਸੇਵਾ ਕਰਨ ਦਾ ਢੋਂਗ ਨਹੀਂ ਕੀਤਾ ਅਤੇ ਨਾ ਕਦੇ ਜਥੇਦਾਰੀ ਵੋਟਾਂ ਪਵਾ ਮਿਲਦੀ ਸੀ। ਜਥੇਦਾਰ ਹਮੇਸ਼ਾ ਸਿੱਖਾਂ ਦੀ ਸਰਬਸੰਮਤੀ ਨਾਲ ਚੁਣਿਆ ਜਾਂਦਾ ਸੀ। ਜਦੋਂ ਅਕਾਲ ਤਖ਼ਤ ਸਾਹਿਬ ਤੇ ਡਿਬੇਟਾਂ ਕਰਨ ਵਾਲੇ ਬੈਠੇ ਸੀ ਓਦੋਂ ਟੈਂਕਾਂ ਤੋਪਾਂ ਲੈ ਕੇ ਪਹੁੰਚ ਗਏ,,ਅੱਜ ਪਤਾ ਕਿ ਕੋਈ ਵਾਲੀ ਵਾਰਸ ਨਹੀਂ ਤਾਂ ਚੈਲੰਜ ਹੋ ਰਹੇ ਆ। ਅੱਜ ਸਾਰੇ ਸਰਕਾਰੀ ਗੋਲੇ ਰਲ ਮਿਲ ਕੇ ਅਕਾਲ ਤਖ਼ਤ ਸਾਹਿਬ ਦੇ ਬਨੇਰੇ ਤੇ ਬੈਠ ਕੇ ਗੁਟਰ ਕੂੰ ਗੁਟਰ ਕੂੰ ਕਰ ਰਹੇ ਆ। ਅਸਲ ਵਿੱਚ ਇਹ ਸਾਰੇ ਓਥੇ ਉਜਾੜ ਭਾਲਦੇ ਆ ਪਰ ਇਹਨਾ ਚੋਂ ਕਿਸੇ ਨੇ ਵੀ ਅਕਾਲ ਤਖ਼ਤ ਸਾਹਿਬ ਉੱਪਰ ਉੱਡਦੇ ਬਾਜ਼ ਨਹੀਂ ਦੇਖੇ ।
ਅਨੰਦਪੁਰ ਤੋਂ ਖੈਹਬਰ
