
ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਵਿਸਾਖੀ ਮੌਕੇ “ਸਕੂਲ ਆਫ਼ ਯੂਨੀਵਰਸਿਟੀ” ਦੀ ਨੀਂਹ ਪੰਜ ਪਿਆਰਿਆਂ ਦੇ ਪਾਵਨ ਹੱਥੀਂ ਰੱਖੀ ਗਈ
“ਅਨੰਦਪੁਰ ਦੀ ਧਰਤੀ – ਜਿੱਥੇ ਮੰਗਤੇ ਵੀ ਬਾਦਸ਼ਾਹਤਾਂ ਵੰਡਦੇ ਫਿਰਨ।”
ਇਹ ਮਹਾਂਵਾਕ ਭਾਈ ਨੰਦ ਲਾਲ ਜੀ ਵੱਲੋਂ ਕਹਿਆ ਗਿਆ ਸੀ, ਜੋ ਅੱਜ ਵੀ ਅਨੰਦਪੁਰ ਸਾਹਿਬ ਦੀ ਰੂਹਾਨੀ ਮਹਿਮਾ ਦਾ ਜਿਉਂਦਾ ਜਾਗਦਾ ਸਬੂਤ ਹੈ।
ਉਸੇ ਪਵਿੱਤਰ ਧਰਤੀ ‘ਤੇ, ਜਿੱਥੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ, ਉੱਥੇ ਹੀ ਵਿਸਾਖੀ ਦੇ ਪਵਿੱਤਰ ਦਿਹਾੜੇ ‘ਤੇ “ਸਕੂਲ ਆਫ਼ ਯੂਨੀਵਰਸਿਟੀ” ਦੀ ਨੀਂਹ ਪੰਜ ਪਿਆਰਿਆਂ ਨੇ ਆਪਣੀ ਰਹਿਤ ਮਰਿਆਦਾ ਅਨੁਸਾਰ, ਅਰਦਾਸ ਅਤੇ ਸ਼ਬਦ ਕੀਰਤਨ ਦੀ ਰਸਨਾ ਵਿੱਚ ਰੱਖੀ ਗਈ।
ਇਹ ਗੁਰਮਤਿ ਅਧਾਰਿਤ ਵਿੱਦਿਆ ਦਾ ਕੇਂਦਰ ਬਣੇਗਾ – ਜਿੱਥੇ ਸਰੀਰਕ, ਬੌਧਿਕ ਅਤੇ ਅਧਿਆਤਮਕ ਤਾਲਮੇਲ ਰਾਹੀਂ ਨਵੀਂ ਪੀੜ੍ਹੀ ਨੂੰ ਗੁਰਸਿੱਖੀ ਦੇ ਰਾਹਾਂ ‘ਤੇ ਤਿਆਰ ਕੀਤਾ ਜਾਵੇਗਾ।