
17 ਜੂਨ 1984 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ‘ਤੇ ਦੇਸ਼ ਭਰ ਚ ਸਿੱਖਾਂ ਨੇ ਸ੍ਰੀ ਦਰਬਾਰ ਸਾਹਿਬ ਹਮਲੇ ਵਿੱਚ ਸ਼ਹੀਦ ਹੋਏ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਦਿਹਾੜਾ ਮਨਾਇਆ। ਗੁਰੂ ਘਰਾਂ ਦੇ ਵਿੱਚ ਦੀਵਾਨ ਸਜੇ। ਕਥਾ ਕੀਰਤਨ ਕਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ । ਭਾਰਤੀ ਸਰਕਾਰ ਤੇ ਭਾਰਤੀ ਫੌਜ ਵਿਰੁੱਧ ਰੋਸ ਪ੍ਰਗਟ ਕਰਦਿਆਂ ਸਿੱਖਾਂ ਨੇ ਕਾਲੀਆਂ ਦਸਤਾਰਾਂ ਸਜਾਈਆਂ ਅਤੇ ਬੀਬੀਆਂ ਨੇ ਕਾਲੀਆਂ ਚੁੰਨੀਆਂ ਲਈਆਂ। 17 ਜੂਨ 1984 ਨੂੰ ਸਿੱਖਾਂ ਨੇ ਆਪਣੇ ਘਰਾਂ ਦੇ ਚੁੱਲ੍ਹੇ ਨਹੀਂ ਬਾਲ੍ਹੇ ਸੀ।
ਨੋਟ ਯਾਦ ਰਹੇ ਇਸ ਸਮੇਂ ਵੀ ਦਰਬਾਰ ਸਾਹਿਬ ਫੌਜ ਦੇ ਕਬਜ਼ੇ ਵਿਚ ਹੀ ਸੀ। 23 ਜੂਨ ਨੂੰ ਇੰਦਰਾ ਦਰਬਾਰ ਸਾਹਿਬ ਆਈ ਤਾਂ ਸਿੰਘ ਸਾਹਿਬ ਨੇ ਕਿਹਾ ਸੀ ਕਿ ਫੌਜ ਨੂੰ ਵਾਪਸ ਭੇਜੋ। ਪਰ ਇੰਦਰਾ ਮੰਨੀ ਨਹੀਂ ਸੀ ।
ਮੇਜਰ ਸਿੰਘ
ਗੁਰੂ ਕਿਰਪਾ ਕਰੇ