11 views 17 secs 0 comments

ਅੱਜ ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼: ਬਾਦਸ਼ਾਹ ਦਰਵੇਸ਼- ਗੁਰੂ ਗੋਬਿੰਦ ਸਿੰਘ

ਲੇਖ
December 27, 2025

ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਾਨ ਕ੍ਰਾਂਤੀਕਾਰੀ, ਆਤਮਦਰਸ਼ੀ, ਸਰਵ-ਸ਼ਕਤੀਮਾਨ, ਭਗਤੀ ਤੇ ਸ਼ਕਤੀ ਦੇ ਮੁਜੱਸਮੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਹਿੰਦੁਸਤਾਨ ਲਈ ਆਬ-ਏ-ਰਹਿਮਤ ਸਾਬਿਤ ਹੋਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦਸਵੀਂ ਜੋਤ ਹਨ। ਇੰਨੀਆਂ ਖ਼ੂਬੀਆਂ ਕਿਸੇ ਇਕ ਵਿਅਕਤੀ ਵਿਚ ਦੇਖਣ ਨੂੰ ਨਹੀਂ ਮਿਲੀਆਂ।

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਤੁਲਨਾ ‘ਤੇ ਕਿਸੇ ਦੂਸਰੇ ਨੂੰ ਰੱਖਣਾ ਬਹੁਤ ਕਠਿਨ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪਟਨਾ ਸਾਹਿਬ ਵਿਖੇ ਪਿਤਾ ਗੁਰੂ ਤੇਗ਼ ਬਹਾਦਰ ਜੀ ਦੇ ਘਰ ਅਤੇ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ। ਪਟਨੇ ਵਿਚ ਬਾਲ ਅਵਸਥਾ ਵਿਚ ਹੀ ਆਪ ਦੇ ਅੰਦਰੋਂ ਮਹਾਨ ਯੋਧਾ, ਕ੍ਰਾਂਤੀਕਾਰੀ, ਸੰਤ ਅਤੇ ਅਵਤਾਰੀ ਪੁਰਸ਼ ਦੇ ਲੱਛਣ ਪ੍ਰਗਟ ਹੋਣ ਲੱਗੇ। ਜਿਸ ਦਿਨ ਆਪ ਦਾ ਅਵਤਾਰ ਹੋਇਆ, ਉਸ ਦਿਨ ਅੰਬਾਲੇ ਦਾ ਵਸਨੀਕ ਭੀਖਣ ਸ਼ਾਹ ਅੱਜ ਪੂਰਬ ਵੱਲ ਨਮਾਜ਼ ਪੜ੍ਹਨ ਲੱਗਾ। ਉਸ ਦੇ ਸੇਵਕ ਕਹਿਣ ਲੱਗੇ, “ਪੀਰ ਸਾਈਂ ! ਅੱਜ ਚੜ੍ਹਦੇ ਵੱਲ ਸਿਜਦਾ ਕਰਦੇ ਪਏ ਹੋ?” ਭੀਖਣ ਸ਼ਾਹ ਕਹਿਣ ਲੱਗਾ, “ਅੱਜ ਅੱਲ੍ਹਾ ਦਾ ਨੂਰ ਪੂਰਬ ਵੱਲ ਪ੍ਰਗਟ ਹੋਇਆ ਹੈ।” ਕਹਿ ਕੇ ਉਹਨਾਂ ਦੇ ਦਰਸ਼ਨਾਂ ਲਈ ਚੱਲ ਪਿਆ। ਜਦੋਂ ਜਾ ਕੇ ਪਟਨੇ ਵਿਚ ਦਰਸ਼ਨ ਕੀਤੇ ਤਾਂ ਦਰਸ਼ਨ ਕਰਦਿਆਂ ਮਸਤਕ ਨਹੀਂ ਝੁਕਾਇਆ ਅਤੇ ਬਾਲ ਰੂਪ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਦੋ ਮੁੱਠੀਆਂ ਕੀਤੀਆਂ। ਇਸ ਦਾ ਮਤਲਬ ਇਹ ਸੀ ਕਿ ਇਹ ਜੋ ਨੂਰ ਆਇਆ ਹੈ, ਇਹ ਹਿੰਦੂ ਦੇ ਘਰ ਚਾਨਣਾ ਕਰੇਗਾ ਕਿ ਮੁਸਲਮ ਦੇ ਘਰ ਚਾਨਣਾ ਕਰੇਗਾ ? ਦੋਵੇਂ ਹੱਥ ਅੱਗੇ ਕੀਤੇ। ਦੋਵੇਂ ਮੁੱਠੀਆਂ ਉੱਤੇ ਗੁਰੂ ਗੋਬਿੰਦ ਸਿੰਘ ਜੀ ਨੇ ਹੱਥ ਰੱਖ ਦਿੱਤੇ। ਪੀਰ ਦਾ ਸਿਰ ਝੁੱਕ ਗਿਆ। ਪੀਰ ਨੂੰ ਸਮਝ ਆਈ ਕਿ ਇਹ ਮਹਾਂਬਲੀ ਯੋਧਾ ਹਿੰਦੂ ਅਤੇ ਮੁਸਲਿਮ ਦਾ ਸਾਂਝਾ ਹੈ।

ਗੁਰੂ ਗੋਬਿੰਦ ਸਿੰਘ ਜੀ ਬਚਪਨ ਵਿਚ ਗੰਗਾ ਦੇ ਤੱਟ ਉੱਤੇ ਜਦੋਂ ਬੱਚਿਆਂ ਨਾਲ ਖੇਡਣ ਜਾਂਦੇ ਸਨ ਤਾਂ ਇਕ ਅਦੁੱਤੀ ਘਟਨਾ ਘਟੀ। ਆਪ ਨੇ ਆਪਣੇ ਹੱਥਾਂ ਵਿਚ ਜੋ ਸੋਨੇ ਦੇ ਬੜੇ ਕੀਮਤੀ ਕੜੇ ਪਾਏ ਹੋਏ ਸਨ, ਉਹਨਾਂ ‘ਚੋਂ ਇਕ ਕਿਤੇ ਗੁਆਚ ਗਿਆ। ਮਾਤਾ ਜੀ ਅਤੇ ਮਾਮਾ ਕਿਰਪਾਲ ਚੰਦ ਜੀ ਨੇ ਬਾਰ-ਬਾਰ ਪੁੱਛਿਆ ਕਿ ਲਾਲ ਜੀ ! ਕੜਾ ਕਿੱਥੇ ਹੈ ? ਤਾਂ ਦੂਸਰਾ ਉਤਾਰ ਕੇ ਗੰਗਾ ਵਿਚ ਸੁੱਟ ਦਿੱਤਾ ਤੇ ਕਿਹਾ ਕਿ ਉਥੇ ਹੈ। ਕੋਈ ਪਕੜ ਨਹੀਂ ਕੰਚਨ ਨਾਲ, ਕੋਈ ਪਕੜ ਨਹੀਂ ਸਾਜ਼ੋ-ਸਾਮਾਨ ਨਾਲ।

ਬਚਪਨ ਵਿਚ ਆਪ ਦੀਆਂ ਬੈਰਾਗੀ ਅਤੇ ਤਿਆਗੀ ਬਿਰਤੀਆਂ ਉਜਾਗਰ ਹੋਈਆਂ। ਦੁਖਿਤ ਹੋ ਕੇ ਰਾਜਾ ਅਸ਼ੋਕ ਨੇ ਜਿਸ ਗੰਗਾ ਵਿਚ ਪਟਨਾ ਦੇ ਤੱਟ ‘ਤੇ ਤਲਵਾਰ ਸੁੱਟੀ ਸੀ, ਉਸੇ ਤੱਟ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਚੁੱਕੀ। ਸਾਡਾ ਇਹ ਦੇਸ਼ ਦੋ ਹਜ਼ਾਰ ਸਾਲ ਤੱਕ ਗ਼ੁਲਾਮੀ ਦੀ ਲਪੇਟ
ਵਿਚ ਰਿਹਾ।
ਇਥੇ ਅਫ਼ਗਾਨੀ ਆਏ, ਈਰਾਨੀ ਆਏ, ਅਰਬੀਅਨ ਆਏ, ਫਿਰ ਫ਼ਰੈਂਚ ਆਏ। ਸਭ ਨੇ ਇਸ ਦੇਸ਼ ਨੂੰ ਗ਼ੁਲਾਮ ਬਣਾ ਕੇ ਰੱਖਿਆ। ਮਨੁੱਖ ਕਿਸੇ ਹੱਦ ਤੱਕ ਇੰਨਾ ਬੁਜ਼ਦਿਲ ਹੋ ਗਿਆ ਸੀ ਕਿ ਅਹਿੰਸਾ ਪਰਮੋ-ਧਰਮ ਹੈ, ਇਸ ਵਿਚਾਰਧਾਰਾ ਨੇ ਉਸ ਨੂੰ ਇੰਨਾ ਕਾਇਰ ਬਣਾ ਦਿੱਤਾ ਕਿ ਸਦੀਆਂ ਦੀ ਗ਼ੁਲਾਮੀ ਦੀ ਲਪੇਟ ਵਿਚ ਇਹ ਦੇਸ਼ ਜਕੜਿਆ ਗਿਆ।

ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕਿ ਅਹਿੰਸਾ ਵੀ ਸੂਰਵੀਰ ਨੂੰ ਹੀ ਸ਼ੋਭਾ ਦਿੰਦੀ ਹੈ, ਕਾਇਰ ਨੂੰ ਨਹੀਂ। ਅਹਿੰਸਾ ਧਰਮ ਦਾ ਇਕ ਨਿੱਕਾ ਜਿਹਾ ਅੰਗ ਜ਼ਰੂਰ ਹੈ, ਪਰ ਸੰਪੂਰਨ ਧਰਮ ਨਹੀਂ ਹੈ। ਇਸ ਲਈ ਸਾਡੇ ਦੇਸ਼ ਦੇ ਪੁਰਾਣੇ ਯੋਧੇ ਵੀ ਸ਼ਸਤਰਧਾਰੀ ਸਨ। ਜਿਵੇਂ ਸ੍ਰੀ ਰਾਮ ਧਨੁਸ਼-ਬਾਣ ਧਾਰਨ ਕਰਦੇ ਸਨ। ਸੀ। ਪਰਸਰਾਮ ਦੇ ਕੋਲ ਬਰਛਾ ਸੀ। ਸ਼ਿਵਜੀ ਦੇ ਕੋਲ ਤਰਸ਼ੂਲ ਸੀ। ਇਸ ਤਰ੍ਹਾਂ ਦੇ ਜਿਤਨੇ ਅਵਤਾਰੀ ਪੁਰਸ਼ ਹਨ, ਕੋਈ ਨਾ ਕੋਈ ਸ਼ਸਤਰ ਆਪਣੇ ਕੋਲ ਰੱਖਦੇ ਸਨ। ਇਹ ਇਸ ਗੱਲ ਦੇ ਪ੍ਰਤੀਕ ਹਨ ਕਿ ਹਿਫ਼ਾਜ਼ਤ ਬਾਹਰੋਂ ਵੀ ਕਰਨੀ ਹੈ ਅਤੇ ਹਿਫ਼ਾਜ਼ਤ ਅੰਦਰੋਂ ਵੀ ਕਰਨੀ ਹੈ। ਅੰਦਰ ਦੇ ਵੈਰੀ ਕੋਈ ਹੋਰ ਹਨ ਅਤੇ ਬਾਹਰ ਦੇ ਵੈਰੀ ਕੋਈ ਹੋਰ ਹਨ, ਪਰ ਸੰਘਰਸ਼ ਦੋਨਾਂ ਨਾਲ ਕਰਨਾ ਪਵੇਗਾ। ਆਪਣੀ ਆਤਮਾ ਨੂੰ ਵੀ ਬਚਾਉਣਾ ਹੈ ਅਤੇ ਆਪਣੇ ਸਰੀਰ ਨੂੰ ਵੀ ਬਚਾਉਣਾ ਹੈ। ਆਪਣੇ ਮਨ ਨੂੰ ਵੀ ਬਚਾਉਣਾ ਹੈ ਅਤੇ ਆਪਣੀ ਧਨ-ਸੰਪਦਾ ਨੂੰ ਵੀ ਬਚਾਉਣਾ ਹੈ। ਆਪਣੇ ਦੇਸ਼ ਨੂੰ ਵੀ ਬਚਾਉਣਾ ਹੈ ਅਤੇ ਆਪਣੇ ਦੇਸ਼ ਦੀ ਸੰਸਕ੍ਰਿਤੀ ਨੂੰ ਵੀ ਬਚਾਉਣਾ ਹੈ।

ਅਰਜੁਨ ਦੇ ਹੱਥ ਵਿਚ ਧਨੁਸ਼-ਬਾਣ ਸੀ।ਪਰਸਰਾਮ ਦੇ ਕੋਲ ਬਰਛਾ ਸੀ। ਸ਼ਿਵਜੀ ਦੇ ਕੋਲ ਤਰਸ਼ੂਲ ਸੀ। ਇਸ ਤਰ੍ਹਾਂ ਦੇ ਜਿਤਨੇ ਅਵਤਾਰੀ ਪੁਰਸ਼ ਹਨ, ਕੋਈ ਨਾ ਕੋਈ ਸ਼ਸਤਰ ਆਪਣੇ ਕੋਲ ਰੱਖਦੇ ਸਨ। ਇਹ ਇਸ ਗੱਲ ਦੇ ਪ੍ਰਤੀਕ ਹਨ ਕਿ ਹਿਫ਼ਾਜ਼ਤ ਬਾਹਰੋਂ ਵੀ ਕਰਨੀ ਹੈ ਅਤੇ ਹਿਫ਼ਾਜ਼ਤ ਅੰਦਰੋਂ ਵੀ ਕਰਨੀ ਹੈ। ਅੰਦਰ ਦੇ ਵੈਰੀ ਕੋਈ ਹੋਰ ਹਨ ਅਤੇ ਬਾਹਰ ਦੇ ਵੈਰੀ ਕੋਈ ਹੋਰ ਹਨ, ਪਰ ਸੰਘਰਸ਼ ਦੋਨਾਂ ਨਾਲ ਕਰਨਾ ਪਵੇਗਾ। ਆਪਣੀ ਆਤਮਾ ਨੂੰ ਵੀ ਬਚਾਉਣਾ ਹੈ ਅਤੇ ਆਪਣੇ ਸਰੀਰ ਨੂੰ ਵੀ ਬਚਾਉਣਾ ਹੈ । ਆਪਣੇ ਮਨ ਨੂੰ ਵੀ ਬਚਾਉਣਾ ਹੈ ਅਤੇ ਆਪਣੀ ਧਨ-ਸੰਪਦਾ ਨੂੰ ਵੀ ਬਚਾਉਣਾ ਹੈ। ਆਪਣੇ ਦੇਸ਼ ਨੂੰ ਵੀ ਬਚਾਉਣਾ ਹੈ ਅਤੇ ਆਪਣੇ ਦੇਸ਼ ਦੀ ਸੰਸਕ੍ਰਿਤੀ ਨੂੰ ਵੀ ਬਚਾਉਣਾ ਹੈ।

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਸ਼-ਪਿਆਰ ਦੀ ਲਹਿਰ ਇਸ ਢੰਗ ਨਾਲ ਭਾਰਤ-ਵਾਸੀਆਂ ਦੇ ਅੰਦਰ ਫੂਕੀ ਅਤੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਅਤੇ ਦੇਸ਼ ਦੀ ਸੰਸਕ੍ਰਿਤੀ ਨੂੰ ਕਾਇਮ ਰੱਖਣ ਲਈ ਯੋਧੇ ਚਾਹੀਦੇ ਹਨ, ਜੋ ਸਿਰ ਨੂੰ ਹਥੇਲੀ ਉੱਤੇ ਰੱਖਣ।
“ਮਹਾਰਾਜ ! ਇਹ ਸਾਡੇ ਵਿਚ ਗ਼ੱਦਾਰ ਹੈ। ਅਸੀਂ ਜਿਨ੍ਹਾਂ ਵੈਰੀਆਂ ਨੂੰ ਮਾਰ ਕੇ ਗਿਰਾਉਂਦੇ ਹਾਂ, ਇਹ ਉਹਨਾਂ ਨੂੰ ਪਾਣੀ ਪਿਲਾਅ ਕੇ ਫਿਰ ਸੁਰਜੀਤ ਕਰ ਦਿੰਦਾ ਹੈ।”

ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਘਨ੍ਹਈਆ ਨੂੰ ਪੁੱਛਿਆ, “ਇਹ ਤੇਰੇ ਉੱਤੇ ਕੀ ਇਲਜ਼ਾਮ ਲਾਉਂਦੇ ਪਏ ਹਨ ? ਕੀ ਤੂੰ ਵੈਰੀਆਂ ਨੂੰ ਪਾਣੀ ਪਿਲਾਉਂਦਾ ਹੈਂ ?”

“ਮਹਾਰਾਜ ! ਮੈਂ ਕਿਸੇ ਵੈਰੀ ਨੂੰ ਪਾਣੀ ਨਹੀਂ ਪਿਲਾਇਆ। ਮੈਂ ਤਾਂ ਆਪ ਜੀ ਨੂੰ ਹੀ ਜਲ ਛਕਾਉਂਦਾ ਹਾਂ। ਮੈਂ ਤਾਂ ਜਿਸ ਮੂੰਹ ਨੂੰ ਦੇਖਦਾ ਹਾਂ, ਆਪ ਦਾ ਹੀ ਮੁਖੜਾ ਪ੍ਰਤੀਤ ਹੁੰਦਾ ਹੈ।”

ਗਲਵਕੜੀ ਵਿਚ ਲੈ ਲਿਆ ਗੁਰੂ ਗੋਬਿੰਦ ਸਿੰਘ ਜੀ ਨੇ ਅਤੇ ਆਪਣੇ ਕੋਲੋਂ ਮਲ੍ਹਮ ਦੀ ਡੱਬੀ ਵੀ ਦਿੱਤੀ ਤੇ ਕਿਹਾ,

“ਲੈ ਭਾਈ ਘਨਈਆ, ਜ਼ਖ਼ਮਾਂ ਉੱਤੇ ਮਲ੍ਹਮ-ਪੱਟੀ ਵੀ ਕਰ ਲਿਆ ਕਰ।”
ਇਸ ਤਰ੍ਹਾਂ ਦਾ ਕੋਈ ਨਿਰਵੈਰ ਮਨੁੱਖ ਹੀ ਜਗਤ ਦੇ ਵੈਰੀਆਂ ਨਾਲ ਇਸ ਤਰ੍ਹਾਂ ਪੇਸ਼ ਆ ਸਕਦਾ ਹੈ।

ਨਿਰਵੈਰ ਹਿਰਦਾ ਮਹਾਰਾਜ ਦਾ ਇਸ ਤਰ੍ਹਾਂ ਦਾ ਹੈ ਜਿਵੇਂ ਇਕ ਡਾਕਟਰ ਮਰੀਜ਼ ਦਾ ਆਪ੍ਰੇਸ਼ਨ ਕਰਨ ਲੱਗਿਆਂ ਚਾਕੂ ਚਲਾਉਂਦਾ ਹੈ, ਪਰ ਵੈਰ-ਭਾਵ ਕਰਕੇ ਨਹੀਂ, ਸਗੋਂ ਉਸ ਦਾ ਚਾਕੂ ਉਸ ਮਰੀਜ਼ ਦੀ ਜ਼ਿੰਦਗੀ ਲੱਭ ਰਿਹਾ ਹੈ। ਚਾਕੂ ਡਾਕਟਰ ਦੇ ਹੱਥ ਵਿਚ ਵੀ ਹੈ ਅਤੇ ਚਾਕੂ ਕਾਤਿਲ ਦੇ ਹੱਥ ਵਿਚ ਵੀ ਹੈ। ਕਾਤਿਲ ਚਾਕੂ ਵਿਚ ਦੂਸਰੇ ਦੀ ਮੌਤ ਲੱਭ ਰਿਹਾ ਹੈ, ਪਰ ਡਾਕਟਰ ਚਾਕੂ ਵਿਚ ਦੂਸਰੇ ਦੀ ਜ਼ਿੰਦਗੀ ਲੱਭ ਰਿਹਾ ਹੈ। ਡਾਕਟਰ ਨੇ ਚਾਕੂ ਚਲਾਇਆ ਅਤੇ ਜੇਕਰ ਮਰੀਜ਼ ਮਰ ਗਿਆ, ਨਹੀਂ ਬਚਿਆ ਤਾਂ ਡਾਕਟਰ ਉੱਪਰ ਕਤਲ ਦਾ ਮੁਕੱਦਮਾ ਦਰਜ ਨਹੀਂ ਹੋਵੇਗਾ। ਕਿਉਂਕਿ ਉਸ ਦਾ ਇਹ ਇਰਾਦਾ ਹੀ ਨਹੀਂ ਸੀ। ਕਾਤਿਲ ਨੇ ਕਿਸੇ ਨੂੰ ਚਾਕੂ ਮਾਰਿਆ, ਪਰ ਅਗਲਾ ਨਹੀਂ ਮਰਿਆ ਫਿਰ ਵੀ ਮੁਕੱਦਮਾ ਉਸ ਉੱਪਰ ਚੱਲੇਗਾ, ਕਿਉਂਕਿ ਉਸ ਦਾ ਇਰਾਦਾ ਮਾਰਨ ਦਾ ਸੀ।

ਗੁਰੂ ਗੋਬਿੰਦ ਸਿੰਘ ਜੀ ਦਾ ਜੋ ਇਰਾਦਾ ਹੈ, ਉਹ ਹੀ ਡਾਕਟਰ ਦਾ ਇਰਾਦਾ ਹੈ ਕਿ ਫ਼ਾਲਤੂ ਮਵਾਦ ਨੂੰ ਕੱਢ ਦੇਈਏ। ਜਿਵੇਂ ਬਾਂਹ ਵਿਚ ਬਹੁਤ ਮਵਾਦ ਭਰ ਜਾਏ ਜਾਂ ਪੈਰ ਵਿਚ ਭਰ ਜਾਏ ਤਾਂ ਡਾਕਟਰ ਕਹਿੰਦਾ ਹੈ ਕਿ ਸਮੁੱਚੇ ਸਰੀਰ ਨੂੰ ਬਚਾਣ ਦੀ ਖ਼ਾਤਿਰ ਇਹ ਪੈਰ ਕੱਟਣਾ ਪਵੇਗਾ। ਕਈ ਵਾਰ ਸਮੁੱਚੇ ਦੇਸ਼ ਤੇ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਦੀ ਖ਼ਾਤਿਰ ਕੁਝ ਇਕ ਨੂੰ ਇਕ ਪਾਸੇ ਕਰਨਾ ਪੈਂਦਾ ਹੈ ਤਾਂ ਦੇਸ਼ ਬਚਦਾ ਹੈ।

ਇਕ ਆਲਮ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਅਨੇਕਾਂ ਰੂਪ ਹਨ। ਜਦੋਂ ਮੈਂ ਦੇਖਦਾ ਹਾਂ ਕਿ ਉਹ ਮੈਦਾਨੇ-ਜੰਗ ਵਿਚ ਲੜ ਰਹੇ ਹਨ ਤਾਂ ਇਕ ਸਿਪਾਹੀ ਪ੍ਰਤੀਤ ਹੁੰਦੇ ਹਨ, ਯੋਧਾ ਪ੍ਰਤੀਤ ਹੁੰਦੇ ਹਨ, ਪਰ ਜਦੋਂ ਪਉਂਟਾ ਸਾਹਿਬ ਵਿਚ ਹੱਥ ਵਿਚ ਕਲਮ ਲੈ ਕੇ ਕੁਝ ਲਿਖਦੇ ਹਨ ਤਾਂ ਕਲਮ ਵਿਚੋਂ ਨਗਮੇ ਨਿਕਲ ਰਹੇ ਹਨ, ਕਵਿਤਾ ਨਿਕਲ ਰਹੀ ਹੈ ਤਾਂ ਆਪ ਇਕ ਕਵੀ ਪ੍ਰਤੀਤ ਹੁੰਦੇ ਹਨ, ਸ਼ਾਇਰ ਪ੍ਰਤੀਤ ਹੁੰਦੇ ਹਨ। ਜਦੋਂ ਉਹਨਾਂ ਨੂੰ ਸੋਨੇ ਦੇ ਸਿੰਘਾਸਣ ਉੱਤੇ ਬੈਠੇ ਦੇਖੀਦਾ ਹੈ, ਚੌਰ ਹੋ ਰਹੀ ਹੈ, ਨਜ਼ਰਾਨੇ ਭੇਟ ਹੋ ਰਹੇ ਹਨ, ਲੋਕੀਂ ਸਜਦੇ ਵਿਚ ਹਨ ਤਾਂ ਇੰਝ ਪ੍ਰਤੀਤ ਹੁੰਦਾ ਹੈ ਜਿਵੇਂ ਸ਼ਹਿਨਸ਼ਾਹ ਸਿੰਘਾਸਣ ਉੱਤੇ ਬੈਠਾ ਹੈ, ਪਰ ਜਦੋਂ ਪੰਜਾਂ ਪਿਆਰਿਆਂ ਦੇ ਅੱਗੇ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੜੇ ਹਨ ਤੇ ਅੰਮ੍ਰਿਤ ਦੀ ਦਾਤ ਮੰਗਦੇ ਹਨ ਤਾਂ ਉਦੋਂ ਭਿਖਾਰੀ ਪ੍ਰਤੀਤ ਹੁੰਦੇ ਹਨ।
ਅੱਜ ਤੱਕ ਜਿਤਨੇ ਵੀ ਦਰਵੇਸ਼ ਹੋਏ ਹਨ, ਉਹ ਬਾਦਸ਼ਾਹ ਨਹੀਂ ਹੋਏ। ਜੋ ਬਾਦਸ਼ਾਹ ਹੋਏ ਹਨ, ਉਹ ਦਰਵੇਸ਼ ਨਹੀਂ ਹੋਏ। ਜਦੋਂ ਕਿਸੇ ਬਾਦਸ਼ਾਹ ਨੂੰ ਦਰਵੇਸ਼ ਬਣਨ ਦਾ ਸ਼ੌਕ ਜਾਗਿਆ, ਉਸ ਨੇ ਬਾਦਸ਼ਾਹਤ ਨੂੰ ਲੱਤ ਮਾਰੀ ਹੈ।

ਨੇ, ਰਾਜਾ ਗੋਪੀ ਚੰਦ ਨੇ ਅਤੇ ਇਸ ਪੱਧਰ ਦੇ ਹੋਰ ਮਹਾਂਪੁਰਸ਼ਾਂ ਨੇ ਰਾਜ-ਸਿੰਘਾਸਣ ਨੂੰ ਲੱਤ ਮਾਰ ਕੇ ਸੰਤ-ਪੁਣਾ ਕਬੂਲ ਕੀਤਾ। ਜਦੋਂ ਕਦੀ ਕਿਸੇ ਸੰਤ ਦੇ ਅੰਦਰ ਰਾਜਾ ਬਣਨ ਦਾ ਸ਼ੌਕ ਪੈਦਾ ਹੋਇਆ ਤਾਂ ਉਸ ਨੇ ਸੰਤਗੀਰੀ ਛੱਡ ਦਿੱਤੀ। ਦੁਨੀਆਂ ਦੇ ਵਿਚ ਇਕ ਅਜਿਹਾ ਮੁਕੰਮਲ ਇਨਸਾਨ ਆਇਆ ਜਿਸ ਨੇ ਦਰਵੇਸ਼ੀ ਦੀ ਖ਼ਾਤਿਰ ਬਾਦਸ਼ਾਹਤ ਨਹੀਂ ਛੱਡੀ ਅਤੇ ਜਿਸ ਨੇ ਬਾਦਸ਼ਾਹਤ ਦੀ ਖ਼ਾਤਿਰ ਦਰਵੇਸ਼ੀ ਨਹੀਂ ਛੱਡੀ। ਇਸ ਲਈ ਭਾਈ ਸਾਹਿਬ ਭਾਈ ਨੰਦ ਲਾਲ ਨੂੰ ਕਹਿਣਾ ਪਿਆ:

ਹਕ ਹਕ ਅੰਦੇਸ਼ ਗੁਰ ਗੋਬਿੰਦ ਸਿੰਘ ॥
ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ॥

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਦਸ਼ਾਹ ਵੀ ਹਨ ਅਤੇ ਦਰਵੇਸ਼ ਵੀ ਹਨ। ਆਪ ਦੀਆਂ ਅਨੇਕਾਂ ਮਹਾਨ ਸਾਹਿਬ ਵਿਚ ਕੀਤੀ, ਜਿਸ ਵਿਚ ਜਾਪੁ ਸਾਹਿਬ, ਅਕਾਲ ਉਸਤਤਿ, ਬਚਿੱਤਰ ਨਾਟਕ, ਚੰਡੀ ਦੀ ਵਾਰ, ਗਿਆਨ ਪ੍ਰਬੋਧ, ਕ੍ਰਿਸ਼ਨਾ ਅਵਤਾਰ, ਰਾਮਾ ਅਵਤਾਰ – ਇਹ ਮਹਾਨ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀਆਂ। ਰਚਨਾਵਾਂ ਹਨ। ਦਸਮ ਗ੍ਰੰਥ ਦੀ ਰਚਨਾ ਆਪ ਨੇ ਪਉਂਟਾ ਰਚਨਾ ਆਪ ਨੇ ਪਉਂਟਾ ਸਾਹਿਬ ਵਿਚ ਕੀਤੀ, ਜਿਸ ਵਿਚ ਜਾਪੁ ਸਾਹਿਬ, ਅਕਾਲ ਉਸਤਤਿ, ਬਚਿੱਤਰ ਨਾਟਕ, ਚੰਡੀ ਦੀ ਵਾਰ, ਗਿਆਨ ਪ੍ਰਬੋਧ, ਕ੍ਰਿਸ਼ਨਾ ਅਵਤਾਰ, ਰਾਮਾ ਅਵਤਾਰ — ਇਹ ਮਹਾਨ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀਆਂ।

ਮਹਾਰਾਜ ਇਕ ਅਦੁੱਤੀ ਸ਼ਾਇਰ ਹਨ। ਮਹਾਨ ਲਿਖਾਰੀ ਹਨ। ਉਸ ਦੇ ਵਿਚ ਆਪ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਬਹੁਤ ਕੁਝ ਮੈਂ ਅਨੁਵਾਦ ਕੀਤਾ ਹੈ। ਮੈਂ ਪੁਰਾਤਨ ਗ੍ਰੰਥਾਂ ਦੀ ਭਾਸ਼ਾ ਵਰਤੀ ਹੈ। ਟੀਕਾ ਕੀਤਾ ਹੈ ਤਾਂਕਿ ਜਗਤ ਨੂੰ ਪਤਾ ਲੱਗ ਜਾਏ ਕਿ ਇਸ ਦਾ ਪੁਰਾਣਾ ਇਤਿਹਾਸ ਕੀ ਹੈ ? ਦੇਸ਼ ਦਾ ਪੁਰਾਣਾ ਢਾਂਚਾ ਕੀ ਹੈ ? ਅਸੀਂ ਜਗਤ ਨੂੰ ਕੀ ਦੇ ਰਹੇ ਹਾਂ ?

ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਭਾਈ ਸੰਤੋਖ ਸਿੰਘ ਜੀ
ਦੇ ਇਹ ਖ਼ਿਆਲ ਹਨ ਕਿ ਇਸ ਤਰ੍ਹਾਂ ਦੀ ਮਹਾਨ ਮੂਰਤੀ
ਜੇਕਰ ਆਲਮੇ-ਵਜੂਦ ਵਿਚ ਨਾ ਆਉਂਦੀ ਤਾਂ ਅੱਜ ਦੇਸ਼ ਵਿਚ ਕੀ ਹੋਣਾ ਸੀ। ਇਹ ਜੋ ਦੇਸ਼ ਦੀ ਸੰਸਕ੍ਰਿਤੀ ਬਚੀ ਹੋਈ ਹੈ, ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸਦਕਾ ਬਚੀ ਹੋਈ ਹੈ। ਆਪ ਦਾ ਆਗਮਨ ਭਾਈ ਨੰਦ ਲਾਲ ਜੀ ਦੇ ਸ਼ਬਦਾਂ ਵਿਚ ਬਹਾਰ ਦਾ ਆਗਮਨ ਹੈ। ਸਾਡੇ ਦੇਸ਼ ਦੀਆਂ ਛੇ ਰੁੱਤਾਂ ਵਿਚ ਬਹਾਰ ਦੀ ਰੁੱਤ ਰੁੱਤੂਆਂ ਦਾ ਰਾਜਾ ਹੈ। ਕਿਉਂ ? ਮੌਸਮੇ-ਬਹਾਰ ਵਿਚ ਇੰਨੀ ਗਰਮੀ ਹੈ ਜਿੰਨੀ ਸਹਿਣ ਹੋ ਸਕੇ। ਠੰਢ ਵੀ ਇੰਨੀ ਹੈ ਜਿੰਨੀ ਕਿ ਬਰਦਾਸ਼ਤ ਹੋ ਸਕੇ। ਫੁੱਲ ਖਿੜਦੇ – ਹਨ ਮੌਸਮੇ ਬਹਾਰ ਵਿਚ। ਬਹੁਤੀ ਗਰਮੀ ਹੋਵੇ ਤਾਂ ਗਰਮੀ ਨਾਲ ਫੁੱਲ ਝੁਲਸ ਜਾਂਦੇ ਹਨ, ਪਰ ਜੇ ਬਹੁਤੀ ਠੰਢ ਹੋਵੇ, – ਕੱਕਰ ਪੈ ਰਿਹਾ ਹੋਵੇ ਤਾਂ ਫਿਰ ਫੁੱਲ ਮੁਰਝਾ ਜਾਂਦੇ ਹਨ। ਗੱਲ – ਸਪੱਸ਼ਟ ਹੈ ਕਿ ਬਰਫ਼ ਪੈ ਰਹੀ ਹੈ ਤਾਂ ਫੁੱਲ ਨਹੀਂ ਪੈਦਾ ਹੋਣਗੇ।

ਲੂਅ ਚੱਲ ਰਹੀ ਹੈ ਤਾਂ ਫੁੱਲ ਝੁੱਲਸ ਜਾਣਗੇ। ਫੁੱਲਾਂ ਦੀ ਉੱਤਪਤੀ ਲਈ ਮੌਸਮੇ-ਬਹਾਰ ਚਾਹੀਦਾ ਹੈ। ਜੋ ਬਹੁਤ ਗਰਮ ਹੈ, ਉਹ ਜ਼ਾਲਮ ਹੋ ਜਾਏਗਾ। ਜੋ ਬਹੁਤ ਠੰਢਾ ਹੈ, ਉਹ – ਬੁਜ਼ਦਿਲ ਹੋ ਜਾਏਗਾ। ਦੇਸ਼ ਵਿਚ ਜੋ ਸੰਘਰਸ਼ ਸੀ, ਉਹ – ਇਸ ਤਰ੍ਹਾਂ ਦਾ ਸੀ ਕਿ ਇਕ ਪਾਸੇ ਇਕ ਜ਼ਾਲਮ ਸੀ ਬਹੁਤ ਗਰਮ, ਦੂਸਰੇ ਪਾਸੇ ਇਕ ਬੁਜ਼ਦਿਲ ਸੀ, ਬਹੁਤ ਠੰਢਾ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਖ਼ਾਲਸੇ ਨੂੰ ਜਨਮ ਦਿੱਤਾ, ਉਸ ਨੂੰ ਕਿਹਾ, ਤੁਸੀਂ ਬਹਾਰ ਦੀ ਤਰ੍ਹਾਂ ਹੋਣਾ ਹੈ। ਨਾ ਇੰਨਾ ਗਰਮ ਕਿ ਜਣੇ-ਖਣੇ ਦੀ ਪੱਗ ਲਾਹੋ। ਨਾ ਇੰਨੇ ਠੰਢੇ ਹੋਣਾ ਕਿ ਜਣਾ-ਖਣਾ ਤੁਹਾਡੀ ਪੱਗ ਲਾਹ ਛੱਡੇ। ਆਪ ਨੇ ਦੇਸ਼-ਵਾਸੀਆਂ ਨੂੰ ਨਵੀਂ ਸੇਧ ਦਿੱਤੀ ਅਤੇ ਕਿਹਾ ਕਿ ਜਦੋਂ ਮਜਬੂਰ ਹੋ ਜਾਉ, ਲਾਚਾਰ ਹੋ ਜਾਉ ਤਾਂ ਸ਼ਸਤਰ ਚੁੱਕਣਾ ਵੀ ਧਰਮ ਹੈ। ਜਦੋਂ ਸੰਸਾਰ ਦੇ ਸੱਤਾਧਾਰੀਆਂ ਨੇ ਆਪ ਨੂੰ ਕਿਹਾ ਕਿ ਆਪ ਸੰਤ ਹੋ, ਗੁਰੂ ਹੋ, ਫ਼ਕੀਰ ਹੋ, ਫ਼ਕੀਰ ਦਾ ਸ਼ਸਤਰਧਾਰੀ ਹੋਣਾ ਠੀਕ ਨਹੀਂ। ਆਪ ਨੇ ਫ਼ੁਰਮਾਣ ਕੀਤਾ ਕਿ ਮੈਂ ਲਾਚਾਰ ਹੋ ਕੇ ਸ਼ਸਤਰ ਚੁੱਕੇ। ਬੰਦੂਕ ਚੁੱਕੀ ਹੈ। ਐ ਸੱਤਾਧਾਰੀਉ ! ਤੁਹਾਡੇ ਉੱਤੇ ਗਿਆਨ ਦਾ, ਵਿਚਾਰ ਦਾ, ਸ਼ਾਂਤੀ ਦਾ ਅਤੇ ਖਿਮਾ ਦਾ ਕੋਈ ਅਸਰ ਨਹੀਂ ਪਿਆ, ਇਸ ਲਈ ਮੈਨੂੰ ਮਜਬੂਰਨ ਸ਼ਸਤਰ ਚੁੱਕਣਾ ਪਿਆ।

ਆਦਿ ਕਾਲ ਤੋਂ ਹੀ ਧਾਰਾ ਬਣੀ ਹੋਈ ਹੈ ਕਿ ਜਦੋਂ ਵੀ ਕਿਸੇ ਨੇ ਦੇਸ਼ ਨੂੰ ਕੁਝ ਦਿੱਤਾ ਹੈ ਤਾਂ ਦਾਨੀਆਂ ਨੇ ਦਿੱਤਾ ਹੈ, ਸੰਤਾਂ ਨੇ ਦਿੱਤਾ ਹੈ, ਭਗਤਾਂ ਨੇ ਦਿੱਤਾ ਹੈ। ਇਸ ਲਈ ਕਿਹਾ ਗਿਆ ਹੈ— ਐ ਮਾਂ ! ਜੇ ਤੂੰ ਭਗਤ ਪੈਦਾ ਨਹੀਂ ਕਰ ਸਕਦੀ, ਦਾਤਾ ਪੈਦਾ ਨਹੀਂ ਕਰ ਸਕਦੀ, ਸੂਰਮਾ ਪੈਦਾ ਨਹੀਂ ਕਰ ਸਕਦੀ ਤਾਂ ਫਿਰ ਤੇਰਾ ਬਾਂਝ ਰਹਿਣਾ ਹੀ ਬਿਹਤਰ ਹੈ। ਵਾਹ ਗੁਰੂ ਗੋਬਿੰਦ ਸਿੰਘ ਜੀ ! ਅਜਿਹਾ ਪੂਰਨ ਪੁਰਖ ਜੋ ਦਾਤਾ ਵੀ ਹੈ, ਭਗਤ ਵੀ ਹੈ, ਸੂਰਮਾ ਵੀ ਹੈ। ਸੂਰਮਾ ਅਜਿਹਾ ਕਿ ਲੱਖਾਂ ਦੀ ਫ਼ੌਜ ਦਾ ਘੇਰਾ ਪਿਆ ਹੋਵੇ ਤਾਂ ਵੀ ਉਸ ਦਾ ਹੌਸਲਾ ਪਸਤ ਨਹੀਂ ਹੁੰਦਾ। ਹੌਸਲੇ ਨਾਲ ਆਪ ਲੜਦੇ ਹਨ। ਆਪ ਨੇ ਹੀ ਅਜਿਹਾ ਕਹਿ ਦਿੱਤਾ :

ਸਵਾ ਲਾਖ ਸੇ ਏਕ ਲੜਾਊਂ।
ਤਬੈ ਗੋਬਿੰਦ ਸਿੰਘ ਨਾਮ ਕਹਾਊਂ।

ਸਵਾ ਲੱਖ ਨਾਲ ਲੜਨ ਲਈ ਦਰਅਸਲ ਜਿਗਰਾ ਚਾਹੀਦਾ ਹੈ। ਹਿੰਮਤ ਚਾਹੀਦੀ ਹੈ। ਆਪ ਭਗਤ ਇੰਨੇ ਮਹਾਨ ਸਨ ਕਿ ਜੇ ਮੈਦਾਨੇ-ਜੰਗ ਵਿਚ ਵੀ ਅੰਮ੍ਰਿਤ ਵੇਲਾ ਹੋ ਗਿਆ ਹੈ ਤਾਂ ਸਮਾਧੀ ਲਾ ਕੇ ਬੈਠ ਗਏ ਹਨ। ਆਸਾ ਦੀ ਵਾਰ ਨੂੰ ਸੁਣ ਰਹੇ ਹਨ। ਮਗਨ ਹੋ ਕੇ ਪ੍ਰਮਾਤਮਾ ਦੇ ਗੀਤ ਗਾ ਰਹੇ ਹਨ। ਇਸ ਤਰ੍ਹਾਂ ਦੇ ਆਪ ਭਗਤ ਹਨ। ਦਾਨੀਆਂ ਵਿਚ ਤਾਂ ਆਪ ਨੂੰ ਕਿਹਾ ਜਾਂਦਾ ਹੈ ਸਰਬੰਸ ਦਾਨੀ। ਜੋ ਕੁਝ ਵੀ ਕੋਲ ਹੈ, ਸਭ ਦਾਨ ਕਰ ਦਿੱਤਾ। ਧਨ ਦਾਨ ਕਰ ਦਿੱਤਾ, ਅੰਨ ਦਾਨ ਕਰ ਦਿੱਤਾ, ਭੂਸ਼ਣ ਦਾਨ ਕਰ ਦਿੱਤੇ, ਮਹਿਲ-ਮਾੜੀਆਂ ਦਾਨ ਕਰ ਦਿੱਤੀਆਂ, ਆਪਣੇ ਸਿੰਘ ਦਾਨ ਕਰ ਦਿੱਤੇ, ਆਪਣੇ ਪੁੱਤਰ ਦਾਨ ਕਰ ਦਿੱਤੇ, ਆਪਣਾ ਪਰਿਵਾਰ ਦਾਨ ਕਰ ਦਿੱਤਾ। ਆਪਣਾ ਆਪ ਵੀ ਨਿਛਾਵਰ ਕਰ ਦਿੱਤਾ। ਦੁਨੀਆਂ ਵਿਚ ਅੰਨ ਦੇ ਦਾਨੀ ਮਿਲਣਗੇ, ਧਨ ਦੇ ਦਾਨੀ ਮਿਲਣਗੇ, ਪਰ ਸਰਬੰਸ ਦਾਨੀ ਕੇਵਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੀ ਹਨ, ਜਿਨ੍ਹਾਂ ਨੇ ਸਭ ਕੁਝ ਕੁਰਬਾਨ ਕਰ ਦਿੱਤਾ।

ਗਿ. ਸੰਤ ਸਿੰਘ ਜੀ ਮਸਕੀਨ