ਕਨੇਡਾ ਦੀ ਬੀ.ਸੀ. ਅਦਾਲਤ ਨੇ ਰਿਪੁਦਮਨ ਸਿੰਘ ਮਲਿਕ ਦੇ ਕਤਲ ਮਾਮਲੇ ਵਿੱਚ ਭਾੜੇ ਦੇ ਕਾਤਲ ਟੈਨਰ ਫੌਕਸ ਨੂੰ ਉਮਰ ਕੈਦ (20 ਸਾਲਾਂ ਤੱਕ ਪੈਰੋਲ ਤੋਂ ਬਗੈਰ) ਦੀ ਸਜ਼ਾ ਸੁਣਾਈ ਹੈ।
24 ਸਾਲਾ ਟੈਨਰ ਫੌਕਸ, ਜੋ ਥਾਈਲੈਂਡ ਵਿੱਚ ਜੰਮਿਆ ਅਤੇ ਐਬਸਫੋਰਡ ਵਿੱਚ ਵਧਿਆ, ਨੇ ਮਲਿਕ ਨੂੰ 14 ਜੁਲਾਈ 2022 ਨੂੰ ਸਰੀ (BC) ਵਿੱਚ ਗੋਲੀ ਮਾਰ ਕੇ ਹੱਤਿਆ ਕੀਤੀ ਸੀ। ਉਸਨੇ ਦੂਜੇ ਕਾਤਲ, ਹੋਸੇ ਲੋਪੇਜ਼, ਦੇ ਨਾਲ ਮਿਲ ਕੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ। ਲੋਪੇਜ਼ ਨੇ ਵੀ ਦੂਜੇ ਦਰਜੇ ਦੇ ਕਤਲ ਦਾ ਦੋਸ਼ ਕਬੂਲ ਕਰ ਲਿਆ ਹੈ ਅਤੇ 6 ਫਰਵਰੀ ਨੂੰ ਅਦਾਲਤ ਵਿੱਚ ਦੁਬਾਰਾ ਪੇਸ਼ ਹੋਵੇਗਾ।
ਮਹੱਤਵਪੂਰਨ ਗੱਲ ਇਹ ਹੈ ਕਿ ਦੋਵੇਂ ਕਾਤਲ ਇਹ ਦੱਸਣ ਤੋਂ ਇਨਕਾਰ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਹ ਕਤਲ ਕਿਸਨੇ ਕਰਵਾਇਆ। ਇਹ ਮਾਮਲਾ ਭਾਰਤ ਵੱਲੋਂ ਵਿਦੇਸ਼ਾਂ ਵਿੱਚ ਹੋ ਰਹੀਆਂ ਹੱਤਿਆਵਾਂ ਦੀ ਇੱਕ ਹੋਰ ਕੜੀ ਹੋ ਸਕਦੀ ਹੈ। ਅਮਰੀਕਾ, ਕਨੇਡਾ ਅਤੇ ਇੰਗਲੈਂਡ ਦੀ ਸਰਕਾਰਾਂ ਪਹਿਲਾਂ ਹੀ ਭਾਰਤ ‘ਤੇ ਅੰਤਰਰਾਸ਼ਟਰੀ ਅੱਤ+ਵਾਦ ਦੇ ਦੋਸ਼ ਲਾ ਚੁੱਕੀਆਂ ਹਨ, ਜਿਸ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਹੋਰ ਸਿੱਖ ਆਗੂਆਂ ਦੀ ਹੱਤਿਆ ਵੀ ਸ਼ਾਮਲ ਹੈ।