
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੁਆਰਾ ਗਉੜੀ ਰਾਗ ਦੇ ਅੰਦਰ ਪਾਵਨ ਬੋਲਾਂ ਦੇ ਵਿੱਚ ਕਾਪੁਰਖ ਸ਼ਬਦ ਮੌਜੂਦ ਹੈ. ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਦੇ ਵਿੱਚ ਕਾਪੁਰਖੁ ਕੇਵਲ ਇੱਕੋ ਵਾਰ ਪ੍ਰਮਾਣ ਦੇ ਤੌਰ ਤੇ ਆਇਆ, ਹਰੀ ਦੇ ਦਾਸ ਤੇ ਸਾਕਤ ਆਪਸ ਦੇ ਵਿੱਚ ਮੇਲ ਨਹੀਂ ਹੁੰਦਾ, ਸਾਕਤ ਵਿਸ਼ਿਆਂ ਦੇ ਵਿੱਚ ਤੇ ਹਰੀ ਦਾ ਦਾਸ ਨਾਮ ਦੇ ਰੰਗ ਵਿੱਚ ਰੰਗਿਆ ਰਹਿੰਦਾ, ਦੋਨੋਂ ਵੱਖ-ਵੱਖ ਬਣੇ ਰਹਿੰਦੇ ਨੇ, ਜਿਵੇਂ ਕਿਸੇ ਅਨਾੜੀ ਅਸਵਾਰ ਦੇ ਵਾਸਤੇ ਘੋੜੀ ਸ਼ਿੰਗਾਰੀ ਹੋਵੇ, ਜਿਵੇਂ ਕਾਪੁਰਖ ਕਿਸੇ ਇਸਤਰੀ ਨੂੰ ਪੁਚਾਰੇ.
ਮਨ ਅਸਵਾਰ ਜੈਸੇ ਤੁਰੀ ਸ਼ਿੰਗਾਰੀ ||
ਜਿਉ ਕਾਪੁਰਖ ਪੁਚਾਰੈ ਨਾਰੀ ||( ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਗ198)
ਭਾਈ ਕਾਨ੍ਹ ਸਿੰਘ ਨਾਭਾ ਮਹਾਨ ਕੋਸ਼ ਦੇ ਵਿੱਚ ਕਾਪੁਰਖ ਦੇ ਅਰਥ ਨਾਮਰਦ ਕਰਦੇ ਹਨ, ਭਾਈ ਵੀਰ ਸਿੰਘ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਦੇ ਵਿੱਚ ਤੇ ਪ੍ਰੋਫੈਸਰ ਸਾਹਿਬ ਸਿੰਘ ਗੁਰਬਾਣੀ ਪਾਠ ਦਰਪਣ ਦੇ ਵਿੱਚ ਅਰਥ ਕਾਇਰ, ਖੁਸਰਾ, ਕਿੰਨਰ ਕਰਦੇ ਹਨ, ਸਾਰੇ ਵਿਦਵਾਨਾਂ ਦੇ ਕੇਵਲ ਸਮਾਨ ਅਰਥ ਹੀ ਕਰਦੇ ਹਨ ਸ਼ਬਦ ਨੂੰ ਪੂਰਾ ਨਹੀਂ ਖੋਲਦੇ
ਪੰਜਾਂ ਤੱਤਾਂ ਤੋਂ ਉਪਾਏ ਇਹ ਸੰਸਾਰ ਦੇ ਵਿੱਚ ਪੁਰਖ, ਨਾਰ ਤੇ ਕਾਪੁਰਖੁ ਮੌਜੂਦ ਨੇ., ਇਸਤਰੀਆਂ ਦੇ ਅੰਦਰ ਨਾਰ ਅੰਸ ਤੇ ਪੁਰਸ਼ਾਂ ਦੇ ਅੰਦਰ ਪੁਰਖ ਤੱਤ ਮੌਜੂਦ ਹੁੰਦੇ ਨੇ, ਤੇ ਕਾਪੁਰਖ ਦੇ ਵਿਚ ਕੰਨਿਆ ਤੇ ਪੁਰਖ ਦੋਨਾਂ ਦਾ ਰੂਪ ਦਿਖਾਈ ਪੈਂਦਾ, ਪਰ ਨਾ ਤਾਂ ਉਹ ਪੁਰਸ਼ ਵਾਲੀ ਕਿਰਿਆ ਕਰ ਸਕਦੇ ਹਨ ਤੇ ਨਾ ਹੀ ਉਹ ਇਸਤਰੀ ਵਾਲੀ ਕਿਰਿਆ ਕਰਦੇ ਹੋਏ ਕਿਸੇ ਬੱਚੇ ਨੂੰ ਜਨਮ ਦੇ ਸਕਦੇ,
ਕਾਪੁਰਖੁ = ਕੰਨਿਆ ਪੁਰਖੁ ਦਾ ਸੰਖੇਪ ਹੈ
ਦੁਆਪਰ ਯੁੱਗ ਦੇ ਵਿੱਚ ਮਹਾਂਭਾਰਤ ਦੇ ਅੰਦਰ ਵੀ ਸਿਖੰਡੀ ਕਾਪੁਰਖੁ ਹੋਣ ਦੇ ਬਾਵਜੂਦ ਪਾਂਡਵਾਂ ਦੇ ਵੱਲੋਂ ਯੁੱਧ ਕਰਦਾ, ਅੱਜ ਕੱਲ ਦੇ ਸਮੇਂ ਦੇ ਵਿੱਚ ਕਾਪੁਰਖ ਨੂੰ ਬਹੁਤ ਨੀਵਾਂ ਤੇ ਹੀਣ ਭਾਵਨਾ ਦੀ ਦ੍ਰਿਸ਼ਟੀ ਦੇ ਨਾਲ ਦੇਖਿਆ ਜਾਂਦਾ,ਪੱਛਮ ਦੇ ਦੇਸ਼ਾਂ ਦੇ ਵਿੱਚ ਇਹਨਾਂ ਨੂੰ ਥਰਡ ਜੈਂਡਰ ਕਹਿੰਦੇ ਹਨ, ਕਲਗੀਧਰ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਾਪੁਰਖੁ ਦੇ ਵਿੱਚ ਵੀ ਪਰਮਾਤਮਾ ਦਾ ਹੀ ਰੂਪ ਦੇਖਦੇ ਹਾਂ
ਕਹੂੰ ਜੱਛ ਗੰਧਰਬ ਉਰਗ ਕਹੂੰ ਬਿਦਿਆਧਰ
ਕਹੂੰ ਭਏ ਕਿੰਨਰ ਪਿਸਾਚ ਕਹੂੰ ਪ੍ਰੇਤ ਹੋ || (ਅਕਾਲ ਉਸਤਤ)