ਸ. ਜਗਜੀਤ ਸਿੰਘ ਡੱਲੇਵਾਲ ਜੀ ਦੇ ਵੱਡੇ ਭੈਣ ਜੀ, ਜੋ ਕਿ ਰਾਜਸਥਾਨ ਵਿਖੇ ਵਿਆਹੇ ਹੋਏ ਹਨ, ਉਹਨਾਂ ਦੀ ਪੋਤਰੀ ਰਜਨਦੀਪ ਕੌਰ ਜੋ ਕਿ ਪਿਛਲੇ ਕੁੱਝ ਦਿਨਾਂ ਤੋਂ ਸਿਹਤ ਠੀਕ ਨਾ ਹੋਣ ਕਾਰਨ ਹਸਪਤਾਲ ਵਿੱਚ ਜੇਰੇ ਇਲਾਜ ਸਨ, ਜੋ ਗੁੜਗਾਓਂ ਵਿਖੇ ਮੈਡੀਕਲ ਦੀ ਪੜ੍ਹਾਈ ਕਰ ਰਹੀ ਸੀ, ਪਿਛਲੇ ਕੁਝ ਦਿਨਾਂ ਤੋਂ ਸਿਹਤ ਠੀਕ ਨਾ ਹੋਣ ਕਰਕੇ ਹਸਪਤਾਲ ਵਿੱਚ ਦਾਖਲ ਸੀ। ਕਲ੍ਹ ਸ਼ਾਮ ਨੂੰ ਉਹ ਅਕਾਲ ਚਲਾਣਾ ਕਰ ਗਈ, ਜਿਸ ਨਾਲ ਪੂਰੇ ਪਰਿਵਾਰ ਅਤੇ ਕਿਸਾਨ ਯੂਨੀਅਨ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ।
ਇਹ ਦੁੱਖ ਉਦੋਂ ਹੋਰ ਵੀ ਵਧ ਗਿਆ ਜਦੋਂ ਜਗਜੀਤ ਸਿੰਘ ਡੱਲੇਵਾਲ, ਜੋ ਹੱਕ ਦੀ ਲੜਾਈ ਲੜ ਰਹੇ ਹਨ, ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਆਪਣੀ ਪੋਤਰੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਨਹੀਂ ਹੋ ਸਕੇ। ਇਹ ਉਹੀ ਹਕੀਕਤ ਹੈ, ਜਿਸ ਨਾਲ ਹਜ਼ਾਰਾਂ ਕਿਸਾਨਾਂ ਨੂੰ ਰੋਜ਼ ਵਾਸਤਾ ਪੈਂਦਾ ਹੈ – ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਹੋਏ ਉਹ ਆਪਣੇ ਪਰਿਵਾਰ ਨਾਲ ਗੁਜ਼ਾਰ ਸਕਣ ਵਾਲਾ ਸਮਾਂ ਵੀ ਗੁਆਂਦੇ ਹਨ।
ਕਦੇ ਉਹ ਲਾਠੀਚਾਰਜ ਦਾ ਸ਼ਿਕਾਰ ਹੁੰਦੇ ਹਨ, ਕਦੇ ਸੂਬਿਆਂ ਦੀਆਂ ਹੱਦਾਂ ‘ਤੇ ਸੰਘਰਸ਼ ਕਰਦੇ ਹਨ, ਕਦੇ ਬਿਮਾਰੀ ਵਿੱਚ ਵੀ ਧਰਨਿਆਂ ‘ਤੇ ਬੈਠੇ ਰਹਿੰਦੇ ਹਨ ਤੇ ਕਦੇ ਆਪਣੇ ਪਰਿਵਾਰਕ ਗਮਾਂ ‘ਚ ਵੀ ਸ਼ਾਮਲ ਹੋਣ ਤੋਂ ਅਸਮਰਥ ਹੋ ਜਾਂਦੇ ਹਨ। ਅਜੇ ਵੀ ਕਿਸਾਨ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਉਨ੍ਹਾਂ ਦੀ ਹਮੇਸ਼ਾ ਇਹੀ ਉਮੀਦ ਰਹੀ ਹੈ ਕਿ ਉਹ ਆਪਣੇ ਹੱਕ ਬਿਨਾਂ ਕਿਸੇ ਵਿਘਨ ਦੇ ਹਾਸਲ ਕਰ ਸਕਣ ਪਰ ਹਕੀਕਤ ਵਿੱਚ ਉਨ੍ਹਾਂ ਨੂੰ ਹਰ ਹੱਕ ਲਈ ਜੰਗ ਲੜਨੀ ਪੈਂਦੀ ਹੈ।
ਵਾਹਿਗੁਰੂ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦੀ ਹਿਮਤ ਦੇਣ।
