
ਕੈਨੇਡਾ ਵਿੱਚ 28 ਅਪ੍ਰੈਲ ਨੂੰ ਹੋਣ ਵਾਲੀਆਂ ਸੰਸਦੀ ਚੋਣਾਂ ਲਈ ਹਰ ਕਨੇਡਾ ਵਾਸੀ ਸਰਗਰਮ ਹੈ। ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਘਰ-ਘਰ ਜਾ ਕੇ ਵੋਟ ਪ੍ਰਚਾਰ ਕਰ ਰਹੇ ਹਨ। ਇਨ੍ਹਾਂ ਚੋਣਾਂ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਵਾਰ 16 ਦਸਤਾਰਧਾਰੀ ਸਿੱਖ ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ 10 ਸਿੰਘ ਪਹਿਲੀ ਵਾਰ ਸੰਸਦੀ ਚੋਣ ਲੜ ਰਹੇ ਹਨ। ਇਹ ਪਹਿਲੀ ਵਾਰੀ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਦਸਤਾਰਧਾਰੀ ਸਿੱਖ ਕੈਨੇਡਾ ਦੀ ਸੰਸਦ ਵਿੱਚ ਕੌਮੀ ਨੁਮਾਇੰਦਗੀ ਲਈ ਮੈਦਾਨ ਵਿਚ ਹਨ। ਇਹ ਸਿਰਫ਼ ਚੋਣ ਨਹੀਂ, ਸਗੋਂ ਸਿੱਖ ਪਹਿਚਾਣ ਅਤੇ ਸੇਵਾਦਾਰ ਚਿੱਤ ਦਾ ਪ੍ਰਗਟਾਵਾ ਵੀ ਹੈ।
ਜਿਨ੍ਹਾਂ ਸਿੰਘਾਂ ਨੇ ਕੌਮ ਦੀ ਆਵਾਜ਼ ਬਣਨ ਲਈ ਉਮੀਦਵਾਰੀ ਪਾਈ ਹੈ:
-ਟਿਮ ਉੱਪਲ (ਐਡਮਿੰਟਨ ਗੇਟਵੇ) – ਸਾਬਕਾ ਕੇਂਦਰੀ ਮੰਤਰੀ, ਪਿੰਡ ਬੱਸੀਆਂ, ਜ਼ਿਲ੍ਹਾ ਲੁਧਿਆਣਾ
-ਹਰਜੀਤ ਸਿੰਘ ਗਿੱਲ (ਸਰੀ ਨਿਊਟਨ) – ਕਬੱਡੀ ਪ੍ਰਮੋਟਰ, ਮਕਸੂਦੜਾ
-ਸੁੱਖਪਾਲ ਸਿੰਘ ਪੰਧੇਰ (ਫਲੀਟਵੁੱਡ-ਪੋਰਟ ਕੋਲਜ਼) – ਘਲੋਟੀ, ਜ਼ਿਲ੍ਹਾ ਲੁਧਿਆਣਾ
-ਰਾਜਵੀਰ ਸਿੰਘ ਢਿੱਲੋਂ (ਸਰੀ ਸੈਂਟਰ) – ਊਘੇ ਵਕੀਲ, ਪਿੰਡ ਦੀਵਾਨਾ, ਬਰਨਾਲਾ
-ਜਸਰਾਜ ਸਿੰਘ ਹੋਲਣ (ਕੈਲਗਰੀ ਈਸਟ)
-ਬੌਬ ਦੋਸਾਂਝ (ਬਰੈਮਪਟਨ ਈਸਟ) – ਮੀਡੀਆ ਸਖ਼ਸੀਅਤ
-ਅਮਨਪ੍ਰੀਤ ਸਿੰਘ ਗਿੱਲ (ਕੈਲਗਰੀ-ਸਕਾਈਵਿਊ)
-ਜਗਸ਼ਰਨ ਸਿੰਘ ਮਾਹਲ (ਐਡਮਿੰਟਨ-ਸਾਊਥ ਈਸਟ)
-ਰਵਿੰਦਰ ਸਿੰਘ ਭਾਟੀਆ (ਵੈਨਕੂਵਰ ਕਿੰਗਜ਼ਵੇ)
-ਇੰਦੀ ਪੰਚੀ (ਨਿਊ ਵੈਸਟ ਮਿਨਸਟਰ-ਬਰਨਬੀ-ਮੇਲਰਡਵਿਲੇ) – ਗੁਰੂ ਨਾਨਕ ਫ੍ਰੀ ਕਿਚਨ ਦੇ ਸੰਸਥਾਪਕ
ਦੋ ਸਿੰਘ ਜੋ ਪਹਿਲਾਂ ਵੀ ਚੋਣਾਂ ਲੜ ਚੁੱਕੇ ਹਨ:
-ਰਨਦੀਪ ਸਿੰਘ ਸਰਾਏ (ਸਰੀ ਸੈਂਟਰ) – ਲਿਬਰਲ ਪਾਰਟੀ, ਪਿੰਡ ਸਰਾਏ ਖਾਸ
-ਇਕਵਿੰਦਰ ਸਿੰਘ ਗਹੀਰ (ਮਿਸੀਸਾਗਾ-ਮਾਲਟਨ) – ਲਿਬਰਲ ਪਾਰਟੀ
ਐਨ.ਡੀ.ਪੀ. ਪਾਰਟੀ ਵੱਲੋਂ:
-ਜਗਮੀਤ ਸਿੰਘ (ਬਰਨਬੀ ਸੈਂਟਰਲ) – ਐਨ.ਡੀ.ਪੀ. ਦੇ ਜਥੇਦਾਰ, ਪਿੰਡ ਠੀਕਰੀਵਾਲ
-ਰਾਜ ਸਿੰਘ ਤੂਰ (ਸਰੀ ਨਿਊਟਨ) – ਕਾਮਾਗਾਟਾਮਾਰੂ ਸੁਸਾਇਟੀ
-ਹਰਪ੍ਰੀਤ ਸਿੰਘ ਬੰਦੋਹਲ (ਓਕਾਨਾਗਨ ਵੈਸਟ) – ਪਿੰਡ ਛੀਨੀਵਾਲ ਕਲਾਂ
-ਇੰਦਰਜੀਤ ਸਿੰਘ ਅਲਸਿੰਘਾਨੀ (ਮਿਸੀਸਾਗਾ-ਮਾਲਟਨ)
ਚੋਣਾਂ ਦੇ ਨਤੀਜੇ 28 ਅਪ੍ਰੈਲ ਨੂੰ ਆਉਣਗੇ ਅਤੇ ਇਸ ਵਾਰ ਉਮੀਦ ਹੈ ਕਿ ਵੱਧ ਤੋਂ ਵੱਧ ਦਸਤਾਰਧਾਰੀ ਪੰਜਾਬੀ ਉਮੀਦਵਾਰ ਕੈਨੇਡਾ ਦੀ ਸੰਸਦ ਵਿੱਚ ਪਹੁੰਚ ਬਣਾਉਣ ਵਿੱਚ ਕਾਮਯਾਬ ਰਹਿਣਗੇ।