ਖ਼ਾਲਸਾਈ ਰੰਗਾਂ ‘ਚ ਰੰਗਿਆ ਓਟਾਹੁਹੁ: ਨਿਊਜ਼ੀਲੈਂਡ ‘ਚ 30ਵਾਂ ਨਗਰ ਕੀਰਤਨ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ

ਆਕਲੈਂਡ ਦੇ ਓਟਾਹੁਹੁ ਸ਼ਹਿਰ ਵਿੱਚ 30ਵਾਂ ਨਗਰ ਕੀਰਤਨ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ ਜੋ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸੀ। ਦਲਜੀਤ ਸਿੰਘ ਨੇ ਦੱਸਿਆ ਕਿ ਇਹ ਨਗਰ ਕੀਰਤਨ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ। ਪਹਿਲੀ ਵਾਰ ਜਦੋਂ ਇੱਥੇ ਨਗਰ ਕੀਰਤਨ ਹੋਇਆ ਸੀ, ਉਹਨਾਂ ਵਿੱਚੋਂ ਬਹੁਤ ਸਾਰੀਆਂ ਸੰਗਤਾਂ ਅੱਜ ਵੀ ਹਾਜ਼ਰ ਰਹੀਆਂ।

ਇਸ ਪਵਿੱਤਰ ਮੌਕੇ ਤੇ ਸਿੱਖ ਹੈਰੀਟੇਜ ਸਕੂਲ ਟਾਕਾਨੀਨੀ ਦੇ ਬੱਚਿਆਂ ਅਤੇ ਨਿਊਜ਼ੀਲੈਂਡ ਦੇ ਨੌਜਵਾਨਾਂ ਵੱਲੋਂ ਗੱਤਕੇ ਦੇ ਸ਼ਾਨਦਾਰ ਜੌਹਰ ਵਿਖਾਏ ਗਏ। ਕੀਰਤਨੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਦੀ ਸੇਵਾ ਕੀਤੀ ਗਈ ਜਿਸ ਨੇ ਸੰਗਤ ਦੇ ਮਨ ਨੂੰ ਰੂਹਾਨੀ ਸ਼ਾਂਤੀ ਨਾਲ ਭਰ ਦਿੱਤਾ।

ਸਥਾਨਕ ਸਿੱਖ ਸੰਗਤਾਂ ਵੱਲੋਂ ਸੰਗਤਾਂ ਦੀ ਸੇਵਾ ਲਈ ਖਾਣ-ਪੀਣ ਦੇ ਵਿਸ਼ੇਸ਼ ਸਟਾਲ ਲਗਾਏ ਗਏ। ਗੁਰੂਘਰ ਵਿੱਚ ਵਿਸ਼ੇਸ਼ ਦੀਵਾਨ ਸਜਾਏ ਗਏ, ਜਿੱਥੇ ਕੀਰਤਨ ਦਰਬਾਰ ਦੇ ਨਾਲ ਨਾਲ ਖੀਰ, ਜਲੇਬੀਆਂ, ਪਕੌੜੇ ਅਤੇ ਅਤੁੱਟ ਗੁਰੂ ਕਾ ਲੰਗਰ ਵਰਤਾਇਆ ਗਿਆ।