122 views 1 sec 0 comments

ਖਾਲਸਾ ਅਖਬਾਰ ਦਾ ਸੰਖੇਪ ਇਤਿਹਾਸ

ਲੇਖ
February 07, 2025

ਇਸ ਦਾ ਪਹਿਲਾ ਪਰਚਾ 13 ਜੂਨ, 1886 ਈ. ਨੂੰ ਖ਼ਾਲਸਾ ਦੀਵਾਨ ਲਾਹੌਰ ਦੀਆਂ ਨੀਤੀਆਂ ਦੀ ਤਰਜਮਾਨੀ ਕਰਨ ਲਈ ਪ੍ਰਕਾਸ਼ਿਤ ਹੋਇਆ ਸੀ। ਪ੍ਰੋ. ਗੁਰਮੁਖ ਸਿੰਘ ਦੁਆਰਾ ਸ਼ੁਰੂ ਕੀਤੇ ਗਏ ਇਸ ਅਖਬਾਰ ਦੇ ਪਹਿਲੇ ਸੰਪਾਦਕ ਗਿਆਨੀ ਝੰਡਾ ਸਿੰਘ ਫਰੀਦਕੋਟੀ ਅਤੇ ਸਰਦਾਰ ਬਸੰਤ ਸਿੰਘ ਸਨ। ਪਿੱਛੋਂ ਗਿਆਨੀ ਦਿੱਤ ਸਿੰਘ ਨੇ ਇਸ ਨੂੰ ਸੰਭਾਲਿਆ ਤੇ ਆਪਣੀ ਜ਼ੋਰਦਾਰ ਕਲਮ ਨਾਲ ਇਸ ਵਿਚ ਨਵੀਂ ਰੂਹ ਫੂਕ ਦਿੱਤੀ।

ਖ਼ਾਲਸਾ ਅਖ਼ਬਾਰ (ਸਪਤਾਹਿਕ) ਸਿੰਘ ਸਭਾ ਲਾਹੌਰ ਨੇ ਆਪਣੇ ਉਦੇਸ਼ਾਂ ਤੇ ਪ੍ਰਚਾਰ ਨੂੰ ਮੁੱਖ ਰੱਖ ਕੇ ਸ਼ੁਰੂ ਕੀਤਾ ਸੀ। ਫਿਰ 10 ਜੁਲਾਈ, 1886 ਈ. ਤੋਂ ਖ਼ਾਲਸਾ ਅਖ਼ਬਾਰ ਦਾ ਨਾਮ ‘ਖ਼ਾਲਸਾ ਅਖ਼ਬਾਰ ਲਾਹੌਰ ਲਿਖਣਾ ਸ਼ੁਰੂ ਹੋਇਆ। ਸੰਪਾਦਕੀ ਲੇਖਾਂ ਤੋਂ ਮਹਿਸੂਸ ਹੋਇਆ ਕਿ ਇਸ ਸਮੇਂ ਤੋਂ ਹੀ ਗਿਆਨੀ ਦਿੱਤ ਸਿੰਘ ਜੀ ਨੇ ਬਤੌਰ ਸੰਪਾਦਕ ਜ਼ਿੰਮੇਵਾਰੀ ਸੰਭਾਲ ਲਈ ਸੀ। ਫਿਰ ਅਕਤੂਬਰ 1889 ਤੋਂ ਬਾਅਦ ਇਸ ਅਖ਼ਬਾਰ ਦਾ ਕੋਈ ਵੀ ਅੰਕ ਪੜ੍ਹਨ ਨੂੰ ਨਹੀਂ ਮਿਲਦਾ ਤੇ ਕੁਝ ਸਮੇਂ ਲਈ ਇਹ ਅਖ਼ਬਾਰ ਛਪਣਾ ਬੰਦ ਹੋ ਗਿਆ ਸੀ। ਇਹ ਹਵਾਲਾ ਵੀ ਗਿਆਨੀ ਜੀ ਦੀ 1 ਮਈ, 1893 ਈ. ਦੀ ਸੰਪਾਦਕੀ ਤੋਂ ਮਿਲਦਾ ਹੈ।

ਫਿਰ 1 ਮਈ, 1893 ਈ. ਤੋਂ ਲੈ ਕੇ 23 ਅਗਸਤ, 1901 ਈ. ਤੱਕ ‘ਖ਼ਾਲਸਾ ਅਖ਼ਬਾਰ ਲਾਹੌਰ ਗਿਆਨੀ ਜੀ ਦੀ ਸੰਪਾਦਨਾ ਹੇਠ ਪ੍ਰਕਾਸ਼ਤ ਹੁੰਦਾ ਰਿਹਾ। ਪਹਿਲਾਂ ਇਹ 8 ਪੰਨਿਆਂ ਦਾ ਸੀ ਪਰ ਜਨਵਰੀ 1898 ਤੋਂ 12 ਪੰਨਿਆਂ ਦਾ ਛਪਣਾ ਸ਼ੁਰੂ ਹੋਇਆ। 30 ਅਗਸਤ ,1901 ਨੂੰ ਗਿਆਨੀ ਜੀ ਦੀ ਸਿਹਤ ਵਧੇਰੇ ਖ਼ਰਾਬ ਹੋਣ ਕਰਕੇ ਭਾਈ ਮੱਯਾ ਸਿੰਘ ਜੀ ਨੇ ਸੰਪਾਦਕੀ ਲਿਖੀ ਹੈ। ਫਿਰ 6 ਸਤੰਬਰ, 1901 ਈ. ਨੂੰ ਦਿਨ ਦੇ ਸਾਢੇ ਦਸ ਵਜੇ ਗਿਆਨੀ ਜੀ ਅਕਾਲ ਚਲਾਣਾ ਕਰ ਗਏ। ਬਾਅਦ ਵਿਚ ਇਹ ਅਖ਼ਬਾਰ 1905 ਈ. ਤੱਕ ਭਾਈ ਮੱਯਾ ਸਿੰਘ ਜੀ ਦੀ ਸੰਪਾਦਨਾ ਹੇਠ ਪ੍ਰਕਾਸ਼ਤ ਹੁੰਦਾ ਰਿਹਾ।