
ਗੁਰਦੁਆਰਾ ਜਨਮ ਅਸਥਾਨ ਭਾਈ ਜੀਵਨ ਸਿੰਘ ਗੱਗੋਮਾਹਲ ਤੋਂ ਸ਼ੁਰੂ ਹੋਣ ਵਾਲੀ ਧਰਮਿਕ ਲਹਿਰ “ਖੁਆਰ ਹੋਇ ਸਭ ਮਿਲੇਗੇ” ਤੋਂ ਪਹਿਲਾਂ, ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਿਆ। ਜਥੇਦਾਰ ਗੜਗੱਜ ਨੇ ਗੁਰਸਿੱਖੀ ਮਰਿਯਾਦਾ ਅਨੁਸਾਰ ਸ੍ਰੀ ਦਰਬਾਰ ਸਾਹਿਬ ਦੀ ਪ੍ਰਿਕਰਮਾ ਕੀਤੀ ਅਤੇ ਛਬੀਲ ਬਾਬਾ ਬੁੱਢਾ ਜੀ ਵਿਖੇ ਸੇਵਾ ਰੂਪ ਜਲ ਵਰਤਾਉਣ ਦੀ ਭਾਗੀਦਾਰੀ ਵੀ ਨਿਭਾਈ। ਸ੍ਰੀ ਅਕਾਲ ਤਖਤ ਸਾਹਿਬ ਦੀ ਹਜ਼ੂਰੀ ਵਿਚ ਜਥੇਦਾਰ ਜੀ ਨੇ ਅਰਦਾਸ ਕਰਕੇ ਗੁਰੂ ਸਾਹਿਬ ਅੱਗੇ ਇਹ ਬੇਨਤੀ ਕੀਤੀ ਕਿ ਇਹ ਧਰਮ ਪ੍ਰਚਾਰ ਲਹਿਰ ਪੰਥ ਨੂੰ ਏਕਤਾ ਤੇ ਚੜ੍ਹਦੀਕਲਾ ਵਲ ਲੈ ਜਾਣ ਵਾਲੀ ਹੋਵੇ। ਇਹ ਲਹਿਰ ਗੁਰਮਤਿ ਅਧਾਰਤ ਚੇਤਨਾ ਜਾਗਰੁਕ ਕਰਨ ਅਤੇ ਨੌਜਵਾਨਾਂ ਨੂੰ ਅਨੰਦਪੁਰ ਵਾਪਸੀ ਕਰਵਾਉਣ ਵਾਲਾ ਇਕ ਵਿਸ਼ਾਲ ਉਪਰਾਲਾ ਹੈ।