ਗਿਆਨੀ ਪਿੰਦਰਪਾਲ ਸਿੰਘ ਦੇ ਪਿਤਾ ਜੀ ਨੂੰ ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂਆਂ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਵਲੋਂ ਭਾਵ ਭਿੰਨੀ ਸ਼ਰਧਾਂਜਲੀ ਭੇਟ

ਗਿਆਨੀ ਪਿੰਦਰਪਾਲ ਸਿੰਘ ਦੇ ਪਿਤਾ ਜੀ
ਲੁਧਿਆਣਾ 3 ਮਈ

ਸਿੱਖ ਧਰਮ ਨੂੰ ਰੋਮ ਰੋਮ ਸਮਰਪਿਤ ਪ੍ਰਚਾਰਕ ਕਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਅਤੇ ਭਾਈ ਕਸ਼ਮੀਰ ਸਿੰਘ ਦੇ ਸਤਿਕਾਰਯੋਗ ਪਿਤਾ ਅਤੇ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਅਮੀਰ ਸਿੰਘ ਜੀ ਦੇ ਸਤਿਕਾਰਯੋਗ ਚਾਚਾ ਨੰਬਰਦਾਰ ਸ੍ਰ: ਹਰਦਿਆਲ ਸਿੰਘ ਵਿਰਕ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ਼੍ਰੀ ਸਹਿਜ ਪਾਠ ਦੇ ਭੋਗ ਉਪਰੰਤ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਵੱਖ ਵੱਖ ਪੰਥਕ ਸੰਪਰਦਾਵਾਂ, ਸੰਸਥਾਵਾਂ ਜਥੇਬੰਦੀਆਂ, ਵੱਖ ਵੱਖ ਰਾਜਸੀ ਧਿਰਾਂ ਦੇ ਆਗੂਆਂ ਸਮੇਤ ਵੱਡੀ ਗਿਣਤੀ ‘ਚ ਪੰਜਾਬ ਹਰਿਆਣਾ, ਉਤਰ ਪਰਦੇਸ਼ ਸਮੇਤ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਅੰਤਿਮ ਅਰਦਾਸ ਵਿੱਚ ਜੁੜੀਆਂ।

ਗੁਰਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਹੋਣਹਾਰ ਵਿਦਿਆਰਥੀ ਭਾਈ ਭਰਤ ਸਿੰਘ ਅਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਕੀਰਤਨੀਏ ਭਾਈ ਰਵਿੰਦਰ ਸਿੰਘ ਨੇ ਵੈਰਾਗਮਈ ਕੀਰਤਨ ਕੀਤਾ, ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਜਗਤਾਰ ਸਿੰਘ ਪਰਵਾਨਾ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਨੇ ਗੁਰਮੁਖ ਅਤੇ ਮਨਮੁਖ ਵਿਚਲੇ ਅੰਤਰ ਅਤੇ ਇਨ੍ਹਾਂ ਦੀ ਮੌਤ ਦੇ ਪੱਖਾਂ ਨੂੰ ਵਿਚਾਰਦਿਆਂ ਕਿਹਾ ਕਿ ਮੌਤ ਸੰਸਾਰ ਚੋਂ ਚੁੱਕ ਤੇ ਪ੍ਰਮਾਤਮਾਂ ਦੇ ਚਰਨਾਂ ਵਿਚ ਲੈ ਜਾਂਦੀ ਹੈ। ਉਨ੍ਹਾਂ ਰੁੱਖ ਦੀ ਉਦਾਹਰਨ ਦਿੰਦਿਆ ਕਿਹਾ ਕਿ ਰੁੱਖ ਛਾਂ ਅਤੇ ਫਲ ਰੂਪੀ ਗੁਣਾਂ ਨਾਲ ਪਛਾਣੇ ਜਾਂਦੇ ਨੇ, ਉਸੇ ਤਰ੍ਹਾਂ ਪ੍ਰਵਾਰ ਰੂਪੀ ਨੀਂਹ ਤੋਂ ਗੁਣ ਪਾਏ ਜਾਂਦੇ ਨੇ ਅਤੇ ਗਿਆਨੀ ਪਿੰਦਰਪਾਲ ਸਿੰਘ ਵਰਗੇ ਕੌਮ ਦੀ ਸੇਵਾ ਕਰਦੇ ਹਨ।

ਭਾਈ ਪ੍ਰੇਮ ਸਿੰਘ ਅਰਦਾਸੀਆ ਸ੍ਰੀ ਦਰਬਾਰ ਸਾਹਿਬ ਨੇ ਅਰਦਾਸ ਕੀਤੀ ਅਤੇ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਐਡੀਸ਼ਨਲ ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਨੇ ਗੁਰੂ ਸਾਹਿਬ ਜੀ ਦੇ ਹੁਕਮਨਾਮੇ ਸਰਵਣ ਕਰਵਾਏ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਡੋਲਤਾ ਅਤੇ ਸਹਿਜ ਅਵਸਥਾ ਰੂਪੀ ਗੁਣਾ ਦਾ ਜਿਕਰ ਕਰਦਿਆਂ ਪ੍ਰਵਾਰ ਦੀ ਵਿਰਾਸਤ ਵਿਚਲੇ ਗੁਣਾਂ ਨੂੰ ਸਾਂਝਾ ਕਰਦਿਆਂ ਅਜੋਕੇ ਦੌਰ ਦੇ ਹਾਲਾਤਾਂ ਦਾ ਮੁਲਾਂਕਣ ਅਤੇ ਮਾਹੌਲ ਦੇ ਮੱਦੇਨਜ਼ਰ ਸਿੱਧੇ-ਅਸਿੱਧੇ ਸ਼ਬਦਾਂ ਚ ਕਹਿ ਦਿੱਤਾ ਕਿ ਜਦੋਂ ਵਿਚਾਰਾਂ ਦੇ ਵਿਖਰੇਵੇਂ ਕਰਨ ਕੋਈ ਇਕ ਦੂਜੇ ਨਾਲ ਸਹਿਮਤ ਨਹੀ, ਅਜਿਹੇ ਵਿੱਚ ਗਿਆਨੀ ਪਿੰਦਰਪਾਲ ਸਿੰਘ ਨਾਲ ਸਰਬ ਸਾਂਝਾ ਪੱਖ ਉਭਰ ਕੇ ਸਾਹਮਣੇ ਆਇਆ। ਉਨ੍ਹਾਂ ਕਿਹਾ ਕਿ ਇਸ ਪਿੱਛੇ ਅਡੋਲਤਾ ਅਤੇ ਸਹਿਜ ਅਵਸਥਾ ਦਾ ਵੱਡਾ ਪੱਖ ਹੈ। ਜਿਵੇਂ ਫਲ ਲਗਿਆ ਰੁੱਖ ਝੁਕਿਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਾਪੂ ਜੀ ਸਵਾਸਾਂ ਦੀ ਪੂੰਜੀ ਸੰਕੋਚ ਕੇ ਪ੍ਰਵਾਰ ਨੂੰ ਗੁਣਾਂ ਰੂਪੀ ਬਰਕਤਾਂ ਦਾ ਵੇਹੜਾ ਭਰ ਕੇ ਪ੍ਰਵਾਰ ਦੀ ਵੰਸ਼ ਸਫਲ ਕਰ ਗਏ।

ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਮੁਖੀ 96ਕਰੋੜੀ ਬੁੱਢਾ ਦਲ, ਸ੍ਰ: ਹਰਮੀਕ ਸਿੰਘ ਕਾਲਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਸੰਪ੍ਰਦਾਇ ਕਰ ਸੇਵਾ ਸ਼੍ਰੀ ਹਜ਼ੂਰ ਸਾਹਿਬ ਦੇ ਮੁਖੀ ਸੰਤ ਬਾਬਾ ਨਰਿੰਦਰ ਸਿੰਘ-ਬਾਬਾ ਬਲਵਿੰਦਰ ਸਿੰਘ ਵੱਲੋਂ ਬਾਬਾ ਮੇਜਰ ਸਿੰਘ ਸਾਹਨੇਵਾਲ, ਸੰਤ ਬਾਬਾ ਅਵਤਾਰ ਸਿੰਘ ਜੀ ਮੁਖੀ ਦਲ ਪੰਥ ਬਿਧੀ ਚੰਦ ਸੁਰਸਿੰਘ, ਜਥੇਦਾਰ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਗਿਆਨੀ ਰਘਬੀਰ ਸਿੰਘ ਵੱਲੋਂ ਸ਼ੋਕ ਸੁਨੇਹਾ ਜਥੇਦਾਰ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਸਚਖੰਡ ਸ਼੍ਰੀ ਹਜੂਰ ਸਾਹਿਬ ਸ਼ੋਕ ਸੁਨੇਹਾ ਅਤੇ ਦਸਤਾਰ, ਗਿਆਨੀ ਸੁਖਦੇਵ ਸਿੰਘ ਦਮਦਮੀ ਟਕਸਾਲ, ਬਾਬਾ ਸੁਖਵਿੰਦਰ ਸਿੰਘ ਕਾਰ ਸੇਵਾ ਭੂਰੀ ਵਾਲੇ, ਸੰਪ੍ਰਦਾਇ ਰਾੜਾ ਸਾਹਿਬ ਦੇ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਵਲੋਂ ਭਾਈ ਰਣਧੀਰ ਸਿੰਘ ਢੀਂਡਸਾ ਅਤੇ ਭਾਈ ਬਲਦੇਵ ਸਿੰਘ ਮੁੱਖ ਗ੍ਰੰਥੀ ਸਮੇਤ ਹਜ਼ੂਰੀ ਜੱਥਾ, ਬਾਬਾ ਗੁਰਦੇਵ ਸਿੰਘ ਬਨੂੜ,ਬਾਬਾ ਅਵਤਾਰ ਸਿੰਘ ਸਾਧਾਂ ਵਾਲੇ, ਸੰਤ ਹਰੀ ਪ੍ਰੀਤ ਸਿੰਘ ਅੰਮ੍ਰਿਤਸਰ, ਭਾਈ ਅਜਾਇਬ ਸਿੰਘ ਅਭਿਆਸੀ, ਰਜਿੰਦਰ ਸਿੰਘ ਮਹਿਤਾ, ਸ: ਸਰਬਜੀਤ ਸਿੰਘ ਮੈਂਬਰ ਪਾਰਲੀਮੈਂਟ ਫਰੀਦਕੋਟ, ਗਿਆਨੀ ਰਣਜੀਤ ਸਿੰਘ ਹੈਡ ਗ੍ਰੰਥੀ ਗੁ: ਬੰਗਲਾ ਸਾਹਿਬ ਨਵੀਂ ਦਿੱਲੀ, ਸ੍ਰ: ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸਰਬਜੀਤ ਸਿੰਘ ਵਿਰਕ, ਜਸਪ੍ਰੀਤ ਸਿੰਘ ਕਰਮਸਰ ਮੈਂਬਰ, ਜਥੇ: ਸੰਤਾ ਸਿੰਘ ਉਮੇਦਪੁਰ, ਮਨਪ੍ਰੀਤ ਸਿੰਘ ਇਆਲੀ, ਸ੍ਰ: ਹਰਦੀਪ ਸਿੰਘ ਮੁੰਡੀਆਂ ਕੈਬਨਿਟ ਮੰਤਰੀ ਪੰਜਾਬ, ਗਿਆਨੀ ਸੁਖਦਰਸ਼ਨ ਸਿੰਘ ਦਿੱਲੀ, ਬਾਬਾ ਜਸਵੰਤ ਸਿੰਘ ਹਜੂਰੀ ਰਾਗੀ,ਬਾਬਾ ਸਤਨਾਮ ਸਿੰਘ ਨਾਨਕਸਰ ਭਾਈ ਕੀ ਸਮਾਧ ਦਿੱਲੀ ਸੰਤ ਬਾਬਾ ਮਨਮੋਹਣ ਸਿੰਘ ਬਾਰਨ ਵਾਲੇ, ਸ੍ਰ: ਕੁਲਦੀਪ ਸਿੰਘ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ , ਗਿਆਨੀ ਜੀ ਦੇ ਵਿਦਿਆ ਦਾਤੇ ਪ੍ਰਿਸੀ: ਬਲਜੀਤ ਸਿੰਘ, ਹਰਭਜਨ ਸਿੰਘ ਸਾਹਿਬਜਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਭਾਈ ਭੁਪਿੰਦਰ ਸਿੰਘ ਜੀ ਗਦਲੀ, ਸ੍ਰ: ਬਲਦੇਵ ਸਿੰਘ ਢੱਟ, ਸ: ਬਲਵਿੰਦਰ ਸਿੰਘ ਭੂੰਦੜ, ਸ੍ਰ; ਮਹੇਸ਼ਇੰਦਰ ਸਿੰਘ ਗਰੇਵਾਲ, ਡਾ: ਦਲਜੀਤ ਸਿੰਘ ਚੀਮਾ, ਜੱਥੇ: ਹੀਰਾ ਸਿੰਘ ਗਾਬੜੀਆ ਜਥੇ: ਪ੍ਰਿਤਪਲ ਸਿੰਘ ਪ੍ਰਧਾਨ ਦੂਖ ਨਿਵਾਰਨ ਸਾਹਿਬ, ਗਿਆਨੀ ਬਲਵਿੰਦਰ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ, ਭਾਈ ਸਰਬਜੀਤ ਸਿੰਘ ਸੋਹਲ ਸਾਬਕਾ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ, ਭਾਈ ਮੇਜਰ ਸਿੰਘ ਖਾਲਸਾ ਸਰਪ੍ਰਸਤ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪ੍ਰਧਾਨ ਭਾਈ ਦਲੇਰ ਸਿੰਘ, ਭਾਈ ਅਮਨਦੀਪ ਸਿੰਘ ਅੰਮ੍ਰਿਤਸਰ, ਸ੍ਰ: ਅਮਰਜੀਤ ਸਿੰਘ ਟਿੱਕਾ ਨੇ ਮੈਂਬਰ ਪਾਰਲੀਮੈਂਟ ਸ: ਰਵਨੀਤ ਸਿੰਘ ਬਿੱਟੂ ਦਾ ਸ਼ੋਕ ਸੰਦੇਸ਼ ਲਿਆਦਾ, ਜੱਥੇ:ਹਰਪਾਲ ਸਿੰਘ ਜੱਲਾ ਸਾਬਕਾ ਜੁ: ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ,
ਸ੍ਰ: ਵਿਕਰਮਜੀਤ ਸਿੰਘ ਮੀਤ ਮੈਨੇਜਰ ਦਰਬਾਰ ਸਾਹਿਬ, ਸ੍ਰ: ਹਰਦੀਪ ਸਿੰਘ ਗਿੱਲ ਮੈਨੇਜਰ ਗੁਰਦੁਆਰਾ ਸਾਹਿਬ ਆਲਮਗੀਰ, ਨਿਰਭੈ ਸਿੰਘ ਚੀਮਨਾ ਮੈਨੇਜਰ ਮੈਨੇਜਰ ਗੁ: ਹੇਰਾਂ, ਇਕਬਾਲ ਸਿੰਘ ਮੁਖੀ, ਸ੍ਰ: ਗੁਰਪ੍ਰੀਤ ਸਿੰਘ ਭੁੱਲਰ ਮੈਨੇਜਰ ਗੁ: ਬਾਬਾ ਬਕਾਲਾ ਸਾਹਿਬ,ਬਾਬਾ ਕਸ਼ਮੀਰ ਸਿੰਘ ਜੀ ਕਰਨਾਲ, ਭਾਈ ਨਰਿੰਦਰ ਸਿੰਘ ਕਨੇਡਾ, ਸੰਤ ਬਾਬਾ ਰਜਿੰਦਰ ਸਿੰਘ ਜੀ ਇਸਰਲਾ ਸਾਹਿਬ ਵਾਲੇ, ਸੰਤ ਬਾਬਾ ਅਜੀਤ ਸਿੰਘ ਜੀ ਦਾਬਨ ਖੇੜੀ ਹਰਚੰਦਪੁਰਾ, ਡਾਕਟਰ ਗੁਰਬੀਰ ਸਿੰਘ ਜਲੰਧਰ ਡਾਕਟਰ ਪ੍ਰਲਾਦ ਸਿੰਘ, ਡਾਕਟਰ ਦਵਿੰਦਰ ਕੌਰ ਭਾਈ ਮਨਜੀਤ ਸਿੰਘ ਯੂਐਸਏ,ਗਿਆਨੀ ਜਸਵਿੰਦਰ ਸਿੰਘ ਕਥਾਵਾਚਕ ਭੁਪਿੰਦਰ ਸਿੰਘ ਕਥਾਵਾਚਕ, ਗਿਆਨੀ ਸੁਖਦੇਵ ਸਿੰਘ ਦਲੇਰ,ਭਾਈ ਜੋਗਿੰਦਰ ਸਿੰਘ ਰਿਆੜ, ਸਰਬਜੀਤ ਸਿੰਘ ਔਲਕ ਪ੍ਰਚਾਰਕ ਗੁਰਮੀਤ ਸਿੰਘ ਗੁਰੂ ਗੋਬਿੰਦ ਸਿੰਘ ਸਟਡੀ ਸਰਕਲ, ਬਾਬਾ ਦਵਿੰਦਰ ਸਿੰਘ ਬੜੂ ਸਾਹਿਬ, ਸ੍ਰ: ਮਲਕੀਤ ਸਿੰਘ ਦਾਖਾ, ਸੁਰਜੀਤ ਸਿੰਘ ਦੰਗਾ ਪੀੜਤ ਆਦਿ ਤੋਂ ਇਲਾਵਾ ਵੱਖ ਵੱਖ ਸੰਪਰਦਾਵਾਂ ਸੰਸਥਾਵਾਂ ਜਥੇਬੰਦੀਆਂ ਵਲੋਂ ਸ਼ੋਕ ਸੁਨੇਹੇ ਅਤੇ ਦਸਤਾਰ ਭੇਟ ਕੀਤੀਆਂ। ਸੰਤ ਬਾਬਾ ਅਮੀਰ ਸਿੰਘ ਨੇ ਪ੍ਰਵਾਰ ਵਲੋਂ ਪੁੱਜੀਆਂ ਸ਼ਖਸ਼ੀਅਤਾਂ ਅਤੇ ਦੇਸ਼ ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ।