116 views 4 secs 0 comments

ਗੁਰੂ ਜੀ, ਮੈਥੋਂ ਸਿਖੁ ਬਣਿਆ ਨਹੀਂ ਜਾਂਦਾ

ਲੇਖ
March 17, 2025

-ਪ੍ਰਿੰ. ਨਰਿੰਦਰ ਸਿੰਘ ਸੋਚ

ਗੁਰੂ ਜੀ, ਮੇਰੇ ਕੋਲ ਕਾਫੀ ਸਮਾਂ ਹੈ, ਪਰ ਇਹ ਸਮਾਂ ਜ਼ਰੂਰੀ ਕੰਮਾਂ ਲਈ ਹੈ, ਇਹ ਸਮਾਂ ਮਿੱਤਰਾਂ ਲਈ ਹੈ, ਅੰਗਾਂ ਸਾਕਾਂ ਲਈ ਹੈ, ਕੰਮਾਂ ਕਾਰਾਂ ਲਈ ਹੈ, ਬੱਚਿਆਂ ਲਈ ਹੈ, ਸਰਕਾਰੀ ਕਰਮਚਾਰੀਆਂ ਲਈ ਹੈ, ਆਪਣੀ ਨੌਕਰੀ ਦੇ ਕੰਮ ਲਈ ਹੈ। ਮੈਨੂੰ ਸਾਰੇ ਆਖਦੇ ਹਨ ਕਿ ਮੈਂ ਵਕਤ ਦਾ ਪਾਬੰਦ ਹਾਂ, ਮੈਂ ਆਪ ਭੀ ਜਾਣਦਾ ਹਾਂ ਕਿ ਸਮੇਂ ਸਿਰ ਪੁੱਜਣ ਤੋਂ ਮੈਨੂੰ ਮੀਂਹ ਨਹੀਂ ਰੋਕ ਸਕਦਾ, ਹਨ੍ਹੇਰੀ ਨਹੀਂ ਰੋਕ ਸਕਦੀ, ਕੋਈ ਸਾਕ ਅੰਗ ਨਹੀਂ ਰੋਕ ਸਕਦਾ, ਸੱਜਣ ਮਿੱਤਰ ਨਹੀਂ ਰੋਕ ਸਕਦੇ, ਬੀਮਾਰੀ ਰੁਕਾਵਟ ਨਹੀਂ ਬਣ ਸਕਦੀ, ਪਰ ਮੈਂ ਜ਼ਿੰਦਗੀ ਦੇ ਬੜੇ ਥੋੜੇ ਸਾਲ, ਥੋੜੇ ਮਹੀਨੇ, ਥੋੜੇ ਦਿਨ ਤੇਰੇ ਕੋਲ ਸਮੇਂ ਸਿਰ ਪੁਜਦਾ ਰਿਹਾ ਹਾਂ। ਦੂਜਿਆਂ ਨਾਲ ਮੈਂ ਬਚਨ ਪਾਲਦਾ ਹਾਂ, ਤੁਹਾਡੇ ਨਾਲ ਕੇਵਲ ਇਕਰਾਰ ਕਰ ਛਡਦਾ ਹਾਂ, ਫਿਰ ਇਕਰਾਰ ਕਰ ਛਡਦਾ ਹਾਂ ਅਤੇ ਏਨੀ ਵਾਰ ਇਕਰਾਰ ਕਰਦਾ ਹਾਂ ਕਿ ਫਿਰ ਸਾਰੇ ਇਕਰਾਰ ਭੁੱਲ ਜਾਂਦਾ ਹਾਂ, ਮੈਂ ਕਦੇ ਕਿਸੇ ਨਾਲ ਕੀਤਾ ਪ੍ਰਣ ਨਹੀਂ ਤੋੜਿਆ ਪਰ ਤੁਹਾਡੇ ਨਾਲ ਕੀਤੇ ਅਨੇਕਾਂ ਪ੍ਰਣਾਂ ਵਿੱਚੋਂ ਇਕ ਭੀ ਨਹੀਂ ਨਿਭਾਇਆ। ਕੀ ਪ੍ਰਣ ਤੋੜਨ ਵਾਲਾ ਸਿੱਖ ਬਣ ਸਕਦਾ ਹੈ।

ਗੁਰੂ ਜੀ, ਜਦੋਂ ਕੋਈ ਵੱਡਾ ਜਾਂ ਮੇਰੇ ਨਾਲੋਂ ਨਿੱਕਾ ਆਦਮੀ ਮੇਰੇ ਕੋਲ ਆਉਂਦਾ ਹੈ, ਮੈਂ ਉਸ ਨੂੰ ਪੂਰਾ ਸਤਿਕਾਰ ਦੇਂਦਾ ਹਾਂ, ਆਪ ਤਿਆਰ ਹੁੰਦਾ ਹਾਂ, ਉਸ ਦੀ ਗੱਲ ਪੂਰੀ ਸਾਵਧਾਨੀ ਨਾਲ ਸੁਣਦਾ ਹਾਂ, ਇਕ ਮਿੰਟ ਭੀ ਇਧਰ ਉਧਰ ਨ ਧਿਆਨ ਕਰਦਾ ਹਾਂ, ਨ ਨਜ਼ਰ ਕਰਦਾ ਹਾਂ ਅਤੇ ਨ ਹੀ ਉੱਠ ਕੇ ਜਾਂਦਾ ਹਾਂ ਪਰ ਜਦੋਂ ਮੈਂ ਤੁਹਾਡੇ ਕੋਲ ਆਉਂਦਾ ਹਾਂ, ਤੁਹਾਡੀਆਂ ਗੱਲਾਂ ਪੂਰੇ ਧਿਆਨ ਨਾਲ ਨਹੀਂ ਸੁਣਦਾ, ਏਸੇ ਕਰਕੇ ਉਹ ਬਾਣੀ ਦੀਆਂ ਗੱਲਾਂ ਇਕ ਦਿਨ ਤਕ ਭੀ ਮੈਨੂੰ ਯਾਦ ਨਹੀਂ ਰਹਿੰਦੀਆਂ। ਮੇਰੇ ਸਾਰੇ ਜਾਣੂ ‘ਮੇਰੀ ਯਾਦ-ਸ਼ਕਤੀ ਦੀ ਸਿਫਤ ਕਰਦੇ ਹਨ, ਮੈਂ ਸਾਲਾਂ ਤੋਂ ਪਿੱਛੋਂ ਭੀ ਕਿਸੇ ਦੇ ਕਹੇ ਵਾਕ ਦੁਹਰਾ ਸਕਦਾ ਹਾਂ, ਪਰ ਗੁਰੂ ਜੀ ਤੁਹਾਡੀਆਂ ਗੱਲਾਂ ਮੈਨੂੰ ਯਾਦ ਨਹੀਂ ਰਹਿੰਦੀਆਂ, ਮੈਂ ਯਾਦ ਨਹੀਂ ਰੱਖਦਾ, ਉਕੀ ਲੋੜ ਨਹੀਂ ਸਮਝਦਾ ਜਾਂ ਘੱਟ ਸਮਝਦਾ ਹਾਂ, ਜੇ ਇਹ ਨਹੀਂ ਫਿਰ ਹੋਰ ਕੀ ਕਾਰਨ ਹੈ, ਬਾਣੀ ਵਿਚਲੀਆਂ ਗੱਲਾਂ ਭੁਲਾਉਣ ਦਾ।

ਗੁਰੂ ਜੀ, ਜਦੋਂ ਪਾਠ ਹੋ ਰਿਹਾ ਹੋਵੇ, ਜਾਂ ਮੈਂ ਆਪ ਪਾਠ ਕਰ ਰਿਹਾ ਹੋਵਾ, ਮੈਂ ਇਹ ਸਾਪਰਤੱਖ ਅਨੁਭਵ ਨਹੀਂ ਕਰਦਾ ਕਿ ਮੇਰੇ ਗੁਰੂ ਜੀ ਮੇਰੇ ਕੋਲ ਬੈਠੇ ਆਪ ਸੁਖਮਨੀ ਸਾਹਿਬ ਜੀ ਦਾ ਉਚਾਰਨ ਕਰ ਰਹੇ ਹਨ, ਜਾਂ ਉਨ੍ਹਾਂ ਨੇ ਜੋ ਸੁਖਮਨੀ ਸਾਹਿਬ ਲਿਖੀ ਹੈ, ਉਹ ਮੇਰੇ ਕੋਲੋਂ ਦੁਬਾਰਾ ਆਪ ਕੋਲ ਬੈਠ ਕੇ ਸੁਣ ਰਹੇ ਹਨ। ਮੈਂ ਆਪਣੇ ਦਿਲੀ ਦੋਸਤਾਂ ਦੀ ਚਿੱਠੀ ਨੂੰ ਗੁਰੂ ਬਾਣੀ ਨਾਲੋਂ ਵਧੇਰੇ ਸ਼ੌਕ ਨਾਲ ਵਧੇਰੇ ਧਿਆਨ ਨਾਲ, ਵਧੇਰੇ ਪਿਆਰ ਨਾਲ, ਵਧੇਰੇ ਸਤਿਕਾਰ ਅਤੇ ਵਧੇਰੇ ਚੇਤੰਨ ਹੋ ਕੇ ਪੜ੍ਹਦਾ ਹਾਂ। ਮੇਰੇ ਕਿਸੇ ਮਿੱਤਰ ਨੂੰ ਇਹ ਸ਼ਿਕਾਇਤ ਨਹੀਂ ਕਿ ਮੈਂ ਉਸ ਦੀ ਗੱਲ ਸੁਣਦਾ ਸੁਣਦਾ ਸੌਂ ਗਿਆ ਹਾਂ ਜਾਂ ਜਦੋਂ ਉਹ ਮੇਰੇ ਕੋਲ ਸਨ ਤਾਂ ਮੈਂ ਪਹਿਲਾਂ ਸੌਂ ਗਿਆ ਸਾਂ ਪਰ ਬਾਣੀ ਵਾਲੇ ਸੱਜਣ ਸੱਚੇ ਪਾਤਸ਼ਾਹ ਨੂੰ ਗਿਲਾ ਹੈ ਕਿ ਮੈਂ ਉਨ੍ਹਾਂ ਨੂੰ ਜਾਗਦਿਆਂ ਛੱਡ ਕੇ ਪਹਿਲਾਂ ਸੌਂ ਜਾਂਦਾ ਹਾਂ, ਜਦੋਂ ਉਹ ਕੀਰਤਨ ਸੋਹਲੇ ਵਿਚ ਮੈਨੂੰ ਬ੍ਰਹਿਮੰਡ ਦੇ ਨਜ਼ਾਰਿਆਂ ਦੀ ਝਾਕੀਆਂ ਵਿਖਾ ਰਹੇ ਹੁੰਦੇ ਹਨ, ਆਮ ਕਰਕੇ ਮੈਂ ਅੱਧ ਵਿਚ ਹੀ ਸੌਂ ਜਾਂਦਾ ਹਾਂ ਅਤੇ ਉਹ ਮੇਰੇ ਸਿਰ੍ਹਾਣੇ ਬੈਠ ਕੇ, ਮੈਨੂੰ ਆਪਣੀ ਝੋਲੀ ਵਿਚ ਲੈ ਕੇ ਪਾਠ ਸੁਣਾਉਂਦੇ ਰਹਿੰਦੇ ਹਨ, ਮੈ ਸਵੇਰੇ ਉਠ ਕੇ ਉਨ੍ਹਾਂ ਤੋਂ ਰਾਤ ਦੀ ਗੁਸਤਾਖੀ ਦੀ ਇਕ ਵਾਰ ਭੀ ਖਿਮਾ ਨਹੀਂ ਮੰਗੀ। ਖਿਮਾ ਮੈਂ ਤਾਂ ਮੰਗਾਂ, ਮੁੜਕੇ ਫੇਰ ਨ ਖਿਮਾ ਮੰਗਣੀ ਹੋਵੇ, ਰੋਜ਼ ਤੋਬਾ ਕਰਨ ਨਾਲੋਂ ਕਿਸੇ ਦਿਨ ਭੀ ਤੋਬਾ ਨ ਕਰਨੀ ਲੱਗਭਗ ਇੱਕੋ ਗੱਲ ਹੈ।

ਗੁਰੂ ਜੀ, ਤੁਸੀਂ ਕਹਿੰਦੇ ਹੋ, ਮੇਰੇ ਵੱਲ ਇਕੱਲੇ ਹੋ ਕੇ ਆਇਆ ਕਰੋ, ਸੱਚ ਕਹਿੰਦਾ ਹਾਂ, ਮੈਂ ਕੁਤੀਹੜ ਵਾਧੇ ਵਿਚ ਘਿਰਿਆ ਰਹਿੰਦਾ ਹਾਂ, ਮੇਰੇ ਦਿਲ ਵਿਚ ਘ੍ਰਿਣਾ ਨੇ ਪੱਕਾ ਡੇਰਾ ਜਮਾਇਆ ਹੋਇਆ ਹੈ, ਇਹ ਨਫਰਤ ਕਤਲ ਤਕ ਕਰਨ ਜੋਗੀ ਹੈ, ਮੈਂ ਮੂਲੀ ਵਾਂਗ ਘ੍ਰਿਣਤ ਆਦਮੀ ਨੂੰ ਕੱਟ ਸਕਦਾ ਹਾਂ ਇਹ ਘ੍ਰਿਣਾ ਕੁੱਤਿਆਂ ਤੇ ਸੰਢਿਆਂ ਤੋਂ ਵੱਧ ਹੈ। ਕੀ ਤੇਰੇ ਪਵਿੱਤਰ ਦਰਬਾਰ ਵਿਚ ਏਹੋ ਜੇਹਾ ਆਦਮੀ ਪਹੁੰਚ ਸਕਦਾ ਹੈ? ਹੇ ਪ੍ਰਭੂ, ਮੇਰੇ ਵਿਚ ਲੋਭ ਦਾ ਪਾਗਲਪਨ ਹੈ, ਮੈਂ ਮਰਿਆਂ ਦੀਆਂ ਜੇਬਾਂ ਫੋਲ ਕੇ ਉਨ੍ਹਾਂ ਵਿੱਚੋਂ ਪੈਸੇ ਕੱਢ ਕੇ ਫੁੱਲਿਆ ਨਹੀਂ ਸਮਾਉਂਦਾ, ਮੈਂ ਰੋਜ਼ ਥੋੜੇ ਪੈਸੇ ਦੇ ਕੇ ਗਰੀਬ ਬੰਦਿਆਂ ਦਾ ਲਹੂ ਪੀਂਦਾ ਹਾਂ, ਮਾਸ ਖਾਂਦਾ ਹਾਂ, ਉਨ੍ਹਾਂ ਦੀ ਵੇਲਣੇ ਵਿਚ ਪਾ ਕੇ ਜਿੰਦ ਨਪੀੜਦਾ ਹਾਂ। ਗਰੀਬ ਜੀਉਂਦੇ ਮੁਰਦੇ ਹਨ, ਉਨ੍ਹਾਂ ਨੂੰ ਥੋੜ੍ਹਾ ਮਿਹਨਤਾਨਾ ਦੇਣਾ ਜਾਂ ਹੇਰਾ ਫੇਰੀ ਕਰ ਕੇ ਉਨ੍ਹਾਂ ਨੂੰ ਘੱਟ ਪੈਸੇ ਦੇਣੇ ਮੁਰਦਿਆਂ ਦੇ ਕਫਣ ਲਾਹੁਣ ਦੇ ਤੁਲ ਹਨ। ਮੈਂ ਰੋਜ਼ ਗੁਰੂ ਜੀ ਦੀਆਂ ਗੋਲਕਾਂ ਦੇ ਤਾਲੇ ਤੋੜ ਕੇ ਪੈਸੇ ਕੱਢਦਾ ਹਾਂ, ਗੁਰੂ ਜੀ ਦੇ ਸਿੱਖਾਂ ਦੇ ਮੂੰਹ ਗੁਰੂ ਜੀ ਦੀਆਂ ਗੋਲਕਾਂ ਹਨ, ਮੈਂ ਇਨ੍ਹਾਂ ਗੋਲਕਾਂ ਵਿਚ ਕਦੇ ਇਕ ਟਕਾ ਭੀ ਨਹੀਂ ਪਾਇਆ ਪਰ ਇਨ੍ਹਾਂ ਦੇ ਮੂੰਹਾਂ ਵਿੱਚੋਂ ਹਜ਼ਾਰਾਂ ਰੁਪਏ ਕੱਢੇ ਹਨ। ਮੇਰੇ ਨਾਲ ਕਰੋਧ ਦਾ ਬੁਲ੍ਹੀ ਕੁੱਤਾ ਰਹੀਦਾ ਹੈ। ਗੱਲ ਨੇੜੇ ਤੇ ਦੂਰ ਦੀ ਨਹੀਂ, ਅਨੁਭਵ ਕਰਨ ਦੀ ਹੈ। ਗੱਲ ਜੀਵ ਅਤੇ ਬੂਟੇ ਦੀ ਨਹੀਂ, ਅਹਿਸਾਸ ਕਰਨ ਦੀ ਅਤੇ ਸੇਧ ਰੱਖਣ ਦੀ ਹੈ। ਪਰ ਮੈਂ ਕਦੇ ਭੀ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ।

ਗੁਰੂ ਜੀ ਮੇਰੇ ਕੋਲ ਗਿਆਨ ਨਹੀਂ, ਮੈਂ ਤਾਂ ਗਿਆਨ ਦਾ ਕੁਤਰਾ ਚੁੱਕੀ ਫਿਰਦਾ ਹਾਂ। ਜ਼ਿੰਦਗੀ ਦਾ ਪੂਰਾ ਗਿਆਨ, ਜ਼ਿੰਦਗੀ ਦੀ ਪੂਰੀ ਤਸਵੀਰ ਕੇਵਲ ਗੁਰੂ ਕੋਲ ਹੁੰਦੀ ਹੈ। ਇਹ ਗਿਆਨ ਤਿੰਨ ਕਾਲਾਂ ਦੇ ਟੋਟਿਆਂ ਵਿਚ ਨਹੀਂ ਹੁੰਦਾ, ਇਹ ਤਾਂ ਇਕ ਨਦੀ ਹੁੰਦੀ ਹੈ, ਇਕ ਪ੍ਰਵਾਹ ਹੁੰਦਾ ਹੈ, ਗੁਰੂ ਇਹ ਗਿਆਨ ਸਿੱਖ ਨੂੰ ਸੁਣਾਉਂਦਾ ਨਹੀਂ, ਸਿੱਖ ਦੇ ਹਿਰਦੇ ਅੰਦਰ ਉਤਾਰਕੇ ਇਸ ਨੂੰ ਧੜਕਣ ਵਰਗਾ ਜੀਉਂਦਾ ਜਾਗਦਾ ਬਣਾ ਦੇਂਦਾ ਹੈ। ਪਰ ਮੈਂ ਵਾਹ ਲਗਦੀ ਏਹੋ ਜੇਹਾ ਸਮਾਂ ਤੁਹਾਨੂੰ ਦੇਣਾ ਈ ਨਹੀਂ। ਗੁਰੂ ਜੀ, ਮੈਂ ਜਾਣਦਾ ਹਾਂ ਕਿ ਨ ਗੁਰੂ ਦਾ ਆਦਿ ਅੰਤ ਹੈ, ਨ ਗੁਰੂ ਦੇ ਗਿਆਨ ਦਾ ਆਦਿ ਅੰਤ ਹੈ ਅਤੇ ਨ ਹੀ ਗੁਰੂ ਸਿੱਖ ਦੇ ਸੰਬੰਧਾਂ ਦਾ ਆਦਿ ਅੰਤ ਹੈ। ਗੁਰੂ ਸਾਨੂੰ ਅਕਾਸ਼ ਵਾਂਗ ਹੱਦਾਂ ਵਾਲਾ ਲਗਦਾ ਹੈ। ਪਰ ਉਹ ਅਨੰਤ ਹੁੰਦਾ ਹੈ। ਅਸੀਂ ਸਮਝਦੇ ਹਾਂ ਕਿ ਅਸੀਂ ਉਸ ਨੂੰ ਘੁਟ ਕੇ ਗਲੇ ਨਾਲ ਲਾ ਲਿਆ ਹੈ ਪਰ ਉਸ ਵੇਲੇ ਉਸ ਤੋਂ ਪਹਿਲਾਂ ਤੇ ਉਸ ਤੋਂ ਪਿੱਛੋਂ ਭੀ ਉਸ ਨੇ ਸਾਰੇ ਵਿਸ਼ਵ ਨੂੰ ਸੀਨੇ ਨਾਲ ਲਾਇਆ ਹੋਇਆ ਸੀ, ਗੁਰੂ ਦਾ ਬ੍ਰਿਛ ਰੁੱਤਾਂ ਅਨੁਸਾਰ ਨਹੀਂ ਫ਼ਲਦਾ, ਇਹ ਹਮੇਸ਼ਾਂ ਫੁਲਦਾ ਅਤੇ ਫਲਦਾ ਰਹਿੰਦਾ ਹੈ। ਜਿਸ ਉੱਪਰ ਪੱਤਝੜ ਆ ਜਾਵੇ ਉਹ ਗੁਰੂ ਨਹੀਂ ਹੁੰਦਾ, ਜਿਹੜਾ ਸੁਕ ਜਾਵੇ, ਉਹ ਗਿਆਨ ਦਾ ਬੂਟਾ ਨਹੀਂ ਹੁੰਦਾ। ਗੁਰੂਆਂ ਦੇ ਗਿਆਨ ਦੀਆਂ ਜੜ੍ਹਾਂ ਅਕਾਲ ਪੁਰਖ ਨਾਲ ਜੁੜੀਆਂ ਹੁੰਦੀਆਂ ਹਨ, ਉਥੋਂ ਉਹ ਜੀਵਨ ਰਸ ਅਤੇ ਪ੍ਰੇਰਨਾ ਲੈਂਦੀਆਂ ਹਨ। ਉਨ੍ਹਾਂ ਦੀ ਚੋਟੀ ਅਰਸ਼ਾਂ ਕੁਰਸ਼ਾਂ ਤਕ ਫੈਲੀ ਹੁੰਦੀ ਹੈ। ਪਰ ਮੈਂ ਇਸ ਦੀ ਛਾਂ ਤੋਂ ਇਸ ਤਰ੍ਹਾਂ ਡਰਦਾ ਹਾਂ, ਜਿਵੇਂ ਹਲਕਾ ਕੁੱਤਾ ਪਾਣੀ ਤੋਂ ਡਰਦਾ ਹੈ।

ਮੈਂ ਗੁਰੂ ਜੀ ਕੋਲ ਜਾਂਦਾ ਹਾਂ, ਮੱਥਾ ਟੇਕਦਾ, ਕਦੇ ਪਤਾਸਿਆਂ ਦਾ ਅਤੇ ਕਦੇ ਕੜਾਹ ਪ੍ਰਸ਼ਾਦਿ ਦਾ ਛਾਂਦਾ ਲੈ ਕੇ ਵਾਪਸ ਆ ਜਾਂਦਾ ਹਾਂ। ਮੈਂ ਉੱਥੇ ਜਾ ਕੇ ਬੀਬਾ ਬਣ ਕੇ ਖਾਲੀ ਹੱਥੀਂ ਆ ਜਾਂਦਾ ਹਾਂ, ਮੈਂ ਕਦੇ ਧਰਨਾ ਮਾਰ ਕੇ ਨਹੀਂ ਬੈਠਾ ਕਿ ਮੈਂ ਅੱਜ ਮਨ ਨੀਵਾਂ ਅਤੇ ਮੱਤ ਉੱਚੀ ਲੈ ਕੇ ਜਾਣੀ ਹੈ ਅਤੇ ਨਾਲ ਹੀ ਮੱਤ ਦਾ ਨਿਗਰਾਨ ਭੀ ਲਿਜਾਣਾ ਹੈ। ਮੈਂ ਕਦੇ ਚੜ੍ਹਦੀ ਕਲਾ ਦਾ ਹਾਰ ਨਹੀਂ ਮੰਗਿਆ, ਮੈਂ ਕਦੇ ਅਣਡਿੱਠ ਕਰਨ ਦਾ ਸਿਰੋਪਾ ਨਹੀਂ ਲਿਆ। ਮੈਂ ਕਦੇ ਗੁਰਮੁਖਾਂ ਦੇ ਸਤਿਸੰਗ ਦੀ ਮੰਗ ਨਹੀਂ ਕੀਤੀ, ਮੈਂ ਕਦੇ ਦੇਗ ਚਲਾਉਣ ਦੀ ਖਾਹਸ਼ ਨਹੀਂ ਕੀਤੀ, ਮੈਂ ਕਦੇ ਤੇਗ ਵਾਹੁਣ ਦੀ ਇੱਛਾ ਨਹੀਂ ਕੀਤੀ, ਮੈਂ ਕਦੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਦੇ ਪੂਰੇ ਚਾਅ ਵਿਚ ਨਹੀਂ ਆਇਆ।

ਮੇਰੇ ਸਾਹਮਣੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀਆਂ ਲੋਹਾਂ ਉੱਪਰ ਬੈਠਦੇ ਹਨ, ਉਨ੍ਹਾਂ ਦੇ ਸਿਰ ਉੱਪਰ ਤੱਤੀ ਰੇਤਾ ਪੈਂਦੀ ਹੈ ਪਰ ਮੈਨੂੰ ਕਦੇ ਸੇਕ ਨਹੀਂ ਆਇਆ, ਮੇਰੇ ਸਾਹਮਣੇ ਚਰਖੜੀਆਂ ‘ਤੇ ਚੜ੍ਹਾ ਕੇ ਰੂੰ ਦੇ ਗੋਹੜਿਆਂ ਵਾਂਗ ਸ਼ਹੀਦ ਪਿੰਜੇ ਜਾਂਦੇ ਹਨ, ਪਰ ਮੇਰੇ ਕਾਲਜੇ ਵਿਚ ਕਦੇ ਚੀਸਾਂ ਨਹੀਂ ਪੈਂਦੀਆਂ। ਖੋਪਰੀਆਂ ਲੱਥਦੀਆਂ ਹਨ ਪਰ ਮੈਨੂੰ ਕਦੇ ਸਿਰ ਦਰਦ ਭੀ ਨਹੀਂ ਹੁੰਦੀ। ਮੈਂ ਭੁੱਖਿਆਂ ਦੇ ਵਿਚ ਬੈਠ ਕੇ ਬਿਨਾ ਵੰਡਣ ਤੋਂ ਆਪਣਾ ਢਿੱਡ ਏਡਾ ਬੇਥਵਾ ਭਰ ਸਕਦਾ ਹਾਂ ਕਿ ਪਿੱਛੋਂ ਸੋਢੇ ਦੀਆਂ ਬੋਤਲਾਂ ਪੀਣੀਆਂ ਪੈ ਜਾਂਦੀਆਂ ਹਨ। ਮੈਨੂੰ ਵੰਡ ਕੇ ਨਹੀਂ, ਦੂਜਿਆਂ ਕੋਲੋਂ ਖੋਹ ਕੇ ਸਵਾਦ ਆਉਂਦਾ ਹੈ। ਮੈਨੂੰ ਮਾਰ ਕੇ ਨਹੀਂ, ਦੂਜਿਆਂ ਨੂੰ ਮਰਵਾ ਕੇ ਸੁਖ ਅਨੁਭਵ ਹੁੰਦਾ ਹੈ। ਮੈਨੂੰ ਸੇਵਾ ਕਰ ਕੇ ਨਹੀਂ ਦੂਜੇ ਕੋਲੋਂ ਕਰਵਾ ਕੇ ਖੁਸ਼ੀ ਮਿਲਦੀ ਹੈ। ਕਿਸੇ ਦਾ ਭਲਾ ਕਰਵਾ ਕੇ ਨਹੀਂ, ਕਿਸੇ ਕੋਲੋਂ ਆਪਣਾ ਭਲਾ ਕਰਵਾ ਕੇ ਅਰਾਮ ਮਿਲਦਾ ਹੈ।

ਗੁਰੂ ਜੀ, ਮੈਂ ਮੁਰਦਾ-ਮਰੀਦ ਨਹੀਂ ਬਣਦਾ ਸਗੋਂ ਗੱਲਾਂ ਕਰਨ ਵਾਲਾ ਮੁਰਦਾ ਬਣਦਾ ਹਾਂ। ਮੇਰੇ ਵਿਚ ਸ਼ਹੀਦ ਹੋਣ ਵਾਲਾ ਸਿਦਕ ਨਹੀਂ, ਪਤੰਗੇ ਵਾਲੀ ਦ੍ਰਿੜ੍ਹਤਾ ਨਹੀਂ। ਮੈਂ ਤੁਹਾਡੀਆਂ ਦੁਪਹਿਰ ਵਿਖਾਉਣ ਵਾਲੀਆਂ ਅੱਖਾਂ ਛੱਡ ਕੇ ਆਪਣੀਆਂ ਕਾਲੀ ਬੋਲੀ ਰਾਤ ਵਿਖਾਉਣ ਵਾਲੀਆਂ ਅੱਖਾਂ ਉੱਪਰ ਭਰੋਸਾ ਰੱਖਦਾ ਹਾਂ। ਸਾਰੀਆਂ ਸਫਲਤਾਈਆਂ ਦੇ ਸਿਹਰੇ ਮੈਂ ਆਪਣੇ ਗ਼ਲ ਵਿਚ ਪਾਉਂਦਾ ਹਾਂ ਅਤੇ ਸਾਰੀਆਂ ਹਾਰਾਂ ਦਾ ਜ਼ੁੰਮੇਵਾਰ ਤੁਹਾਨੂੰ ਕਹਿੰਦਾ ਸ਼ਰਮਾਉਂਦਾ ਨਹੀਂ ਹਾਂ।
ਮੈਨੂੰ ਅਜੇ ਤਕ ਚਿੱਕੜ ਨਾਲ ਭਰੇ ਨਦੀਣ ਵਿੱਚੋਂ ਕੇਸਰ ਦੀ ਸੁਗੰਧੀ ਨਹੀਂ ਆਈ। ਅਜੇ ਤਕ ਤੇਰੀਆਂ ਦੁਖਾਂ ਭੁਖਾਂ ਦੀਆਂ ਮਾਰਾਂ ਨੂੰ ਸੁਘੜ ਸੁਨਿਆਰੇ ਦੀਆਂ ਸੱਟਾ ਮੰਨ ਕੇ ਸਿਦਕ ਵਿਚ ਨਹੀਂ ਆਇਆ। ਤੇਰੀ ਦਿੱਤੀਆਂ ਝਿੜਕਾਂ ਮਿੱਠੀਆਂ ਨਹੀਂ ਲਗਦੀਆਂ। ਆਦਰ ਨਾਲ ਪਾਸ ਬਿਠਾਉਣਾ ਅਤੇ ਧੱਕੇ ਮਾਰ ਕੇ ਬਾਹਰ ਕੱਢ ਦੇਣ ਨੂੰ ਇੱਕੋ ਜੇਹਾ ਨਹੀਂ ਸਮਝ ਸਕਿਆ।

ਗੁਰੂ ਜੀ ਤੁਸੀਂ ਮੈਨੂੰ ਨਿੱਕੇ ਬਣ ਕੇ ਰਹਿਣ ਦੀ ਪ੍ਰੇਰਨਾ ਦੇਂਦੇ ਹੋ ਕਿ ਚੀਚੀ ਨਿੱਕੀ ਹੈ, ਉਸ ਨੂੰ ਕੀਮਤੀ ਹੀਰੇ ਵਾਲੀ ਪਾਉਣ ਨੂੰ ਛਾਪ ਮਿਲਦੀ ਹੈ, ਕੇਸਰ ਦਾ ਫੁਲ ਨਿੱਕਾ ਹੁੰਦਾ ਹੈ, ਉਸ ਦਾ ਮੱਥੇ ਉੱਪਰ ਟਿੱਕਾ ਲਾਇਆ ਜਾਂਦਾ ਹੈ, ਨੀਂਵਾਂ ਛਾਬਾ ਭਾਰਾ ਹੁੰਦਾ ਹੈ ਪਰ ਮੈਂ ਅੰਗੂਠੇ ਵਾਂਗ ਵੱਡਾ ਬਣਦਾ ਹਾਂ, ਸਿਆਹੀ ਨਾਲ ਭਰਦਾ ਹਾਂ, ਅੱਗ ਵਾਂਗ ਉੱਪਰ ਨੂੰ ਜਾਂਦਾ ਹਾਂ, ਆਪ ਸੜਦਾ ਹਾਂ, ਦੂਜਿਆਂ ਨੂੰ ਸਾੜਦਾ ਹਾਂ। ਸਿੰਬਲ ਰੁੱਖ ਵਾਂਗ ਨਿਸਫਲ ਤੇ ਨਿਰਗੁਣ। ਸਿੱਖ ਬਣਨਾ ਕਿੱਡਾ ਚੰਗਾ ਹੈ, ਕਿੱਡਾ ਪਿਆਰਾ ਹੈ, ਕੇਡੀ ਮਾਣ ਤੇ ਸਤਿਕਾਰ ਵਾਲੀ ਗੱਲ ਹੈ, ਪਰ ਮੈਂ ਮੰਦ ਭਾਗਾ ਹਾਂ, ਮੈਂ ਹੁਣ ਤੇਰੀਆਂ ਦੱਸੀਆਂ ਲੀਹਾਂ ‘ਤੇ ਚੱਲਣ ਵਾਲਾ ਸਿੱਖ ਨਹੀਂ ਬਣ ਸਕਿਆ।
(ਗੁ.ਪ੍ਰ. ੧੧/੧੯੬੬)

ਰਹੀਦਾ ਹੈ। ਗੱਲ ਨੇੜੇ ਤੇ ਦੂਰ ਦੀ ਨਹੀਂ, ਅਨੁਭਵ ਕਰਨ ਦੀ ਹੈ। ਗੱਲ ਜੀਵ ਅਤੇ ਬੂਟੇ ਦੀ ਨਹੀਂ, ਅਹਿਸਾਸ ਕਰਨ ਦੀ ਅਤੇ ਸੇਧ ਰੱਖਣ ਦੀ ਹੈ। ਪਰ ਮੈਂ ਕਦੇ ਭੀ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ।