ਚੌਪਈ ਸਾਹਿਬ ਨਿਤਨੇਮ ਦੀ ਚੌਥੀ ਬਾਣੀ ਹੈ, ਜੋ ਅੰਮ੍ਰਿਤ ਸੰਚਾਰ ਸਮੇਂ ਵੀ ਚੌਥੇ ਨੰਬਰ ‘ਤੇ ਪੜ੍ਹੀ ਜਾਂਦੀ ਹੈ। ਕਾਵਿ ਭੇਦ ਵਿਚ ਚੌਪਈ ਇੱਕ ਛੰਦ ਹੈ। ਕਰੀਬ ਸਾਰੀ ਬਾਣੀ ਚੌਪਈ ਛੰਦ ‘ਚ ਹੋਣ ਕਰਕੇ ਇਸ ਦਾ ਨਾਮ ਚੌਪਈ ਹੈ। ਕਲਗੀਧਰ ਪਿਤਾ ਮਹਾਰਾਜ ਨੇ ਅੱਜ ਦੇ ਦਿਨ ਭਾਦੋਂ ਸੁਦੀ ਅਸਟਮੀ ਸੰਮਤ 1753 (1696 ਈ:) ਦਿਨ ਰਵਿਵਾਰ ਭਾਵ ਐਤਵਾਰ ਨੂੰ ਸਤਲੁਜ ਦਰਿਆ ਦੇ ਕੰਢੇ ਬਿਭੌਰ ਸਾਹਿਬ ਉਚਾਰਨ ਕੀਤੀ
ਗੁਰੂ ਬਚਨ:
ਚੌਪਈ
ਸੰਬਤ ਸੱਤ੍ਰਹ ਸਹਸ ਭਣਿੱਜੈ ॥
ਅਰਧ ਸਹਸ ਫੁਨਿ ਤੀਨਿ ਕਹਿੱਜੈ ॥
ਭਾਦ੍ਰਵ ਸੁਦੀ ਅਸਟਮੀ ਰਵਿਵਾਰਾ ॥
ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ ॥੨੯॥
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਸੰਜੋਗ ਵਜੋਂ ਅੱਜ 31 ਅਗਸਤ, 2025 ਭਾਦੋਂ ਸੁਦੀ ਅਸ਼ਟਮੀ ਨੂੰ ਵੀ ਐਤਵਾਰ ਹੀ ਹੈ।
ਗੁਰੂ ਬਚਨ
ਚੌਪਈ
ਸੰਬਤ ਸੱਤ੍ਰਹ ਸਹਸ ਭਣਿੱਜੈ ॥
ਅਰਧ ਸਹਸ ਫੁਨਿ ਤੀਨਿ ਕਹਿੱਜੈ ॥
ਭਾਦ੍ਰਵ ਸੁਦੀ ਅਸਟਮੀ ਰਵਿਵਾਰਾ ॥
ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ ॥੨੯॥
ਏਹ ਸਾਰੀ ਬਾਣੀ ਅਕਾਲ ਪੁਰਖ ਅੱਗੇ ਬੇਨਤੀ ਰੂਪ ਹੈ
ਜਿਵੇ ਕਿ ਮਹਾਰਾਜ ਫਰਮਾਉਂਦੇ ਹਨ:
ਹਮਰੀ ਕਰੋ ਹਾਥ ਦੈ ਰੱਛਾ ॥
ਪੂਰਨ ਹੋਇ ਚਿਤ ਕੀ ਇੱਛਾ ॥…..
ਮੋ ਰੱਛਾ ਨਿਜੁ ਕਰ ਦੈ ਕਰਿਯੈ ॥
ਸਭ ਬੈਰਨ ਕੌ ਆਜ ਸੰਘਰਿਯੈ ॥…..
ਇਸ ਬਾਣੀ ਨੂੰ ਪੜ੍ਹਨ ਦਾ ਮਹਾਤਮ ਸਤਿਗੁਰੂ ਆਪ ਦਸਦੇ ਹਨ ਕਿ ਜੇ ਕੋਈ “ਜੇ ਗੂੰਗਾ ਮਨੁੱਖ ਇਸ ਬਾਣੀ ਨੂੰ ਸੁਣੇਗਾ ਉਸ ਨੂੰ ਜੁਬਾਨ ਦੀ ਪ੍ਰਾਪਤੀ ਹੋਵੇਗੀ, ਅਰਥਾਤ ਬੋਲਣ ਦੀ ਸਮਰੱਥਾ ਮਿਲੇਗੀ।
ਜੇ ਕੋਈ ਮੂਰਖ ਇਸ ਬਾਣੀ ਨੂੰ ਚਿੱਤ ਲਾ ਕੇ ਸੁਣੇਗਾ ਉਸ ਨੂੰ ਸੂਝ ਸਮਝ ਦੀ ਪ੍ਰਾਪਤੀ ਹੋਵੇਗੀ।
ਦੁਖ -ਦਰਦ -ਤਕਲੀਫਾਂ ਆਦਿ ਅਤੇ ਡਰ ਭਉ ਨੇੜੇ ਹੀ ਨਹੀਂ ਰਹਿੰਦੇ, ਬਸ ਇੱਕ ਵਾਰ ਚਿੱਤ ਲਾ ਕੇ ਚੌਪਈ ਸਾਹਿਬ ਦਾ ਉਚਾਰਨ ਕਰੇ:
ਗੁਰੂ ਸਾਹਿਬ ਉਚਾਰਣ ਕਰਦੇ ਹਨ:
ਅੜਿੱਲ ॥
ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ ॥
ਸੁਨੈ ਮੂੜ ਚਿਤ ਲਾਇ ਚਤੁਰਤਾ ਆਵਈ ॥
ਦੂਖ ਦਰਦ ਭੌ ਨਿਕਟ ਨ ਤਿਨ ਨਰ ਕੇ ਰਹੈ ॥
ਹੋ ਜੋ ਯਾਕੀ ਏਕ ਬਾਰ ਚੌਪਈ ਕੋ ਕਹੈ ॥੨੮॥
ਇਹ ਬਾਣੀ ਸਵੇਰ ਦੇ ਨਿਤਨੇਮ ਵਿੱਚ ਵੀ ਪੜ੍ਹੀ ਜਾਂਦੀ ਹੈ ਅਤੇ ਸ਼ਾਮ ਨੂੰ ਰਹਰਾਸਿ ਸਾਹਿਬ ਦਾ ਵੀ ਹਿੱਸਾ ਹੈ।
ਕੁਝ ਪਿਆਰ ਵਾਲੇ ਸਿੰਘ ਚੌਪਈ ਸਾਹਿਬ ਦੇ 5-5 ਜਾਂ 20 -20, 25-25 ਪਾਠ ਵੀ ਕਰਦੇ ਹਨ।
ਕੁਝ ਮੰਦਬੁੱਧੀ ਗੁਰੂ ਨਿੰਦਕ ਸ਼ੁਰੂ ਤੋਂ ਇਸ ਬਾਣੀ ਦਾ ਵਿਰੋਧ ਕਰਦੇ ਰਹੇ ਹਨ।
ਗਿਆਨੀ ਗਿਆਨ ਸਿੰਘ ਲਿਖਦੇ ਹਨ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਕੋਲ ਰਾਗੀ ਬੁਲਾਕਾ ਸਿੰਘ ਜੋ ਪਾਇਲ ਦਾ ਰਹਿਣ ਵਾਲਾ ਸੀ, ਨੇ ਬੇਨਤੀ ਕੀਤੀ ਕਿ ਸ਼ਾਮ ਦੇ ਸਮੇਂ ਰਹਰਾਸਿ ਸਾਹਿਬ ਦਾ ਪਾਠ ਕਰਦਿਆਂ ਕੁੱਝ ਰਾਮਰਾਈਅਆਂ ਨੇ ਮੈਨੂੰ ਚੌਪਈ ਸਾਹਿਬ ਪੜ੍ਹਨ ਤੋਂ ਰੋਕਿਆ ਅਤੇ ਦਸਮੇਸ਼ ਪਿਤਾ ਜੀ ਨੂੰ ਮੰਦੇ ਬੋਲ ਬੋਲੇ ਹਨ ਅਤੇ ਮੈਨੂੰ ਵੀ ਕੁੱਟਿਆ ਮਾਰਿਆ। ਮੇਰਾ ਸਿਰੰਦਾ ਵੀ ਤੋੜ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਵੇਲੇ ਪਾਇਲ ‘ਤੇ ਚੜ੍ਹਾਈ ਕੀਤੀ ਤੇ ਗੁਰੂ ਨਿੰਦਕਾਂ ਨੂੰ ਸਜ਼ਾ ਦਿੱਤੀ। ਉਪਰੰਤ ਰਾਗੀ ਬੁਲਾਕਾ ਸਿੰਘ ਨੂੰ ਪਾਇਲ ਦਾ ਠਾਣੇਦਾਰ ਬਣਾ ਦਿੱਤਾ।
ਜੂਨ 84 ਘੱਲੂਘਾਰੇ ਦਾ ਆਖ਼ਰੀ ਸ਼ਹੀਦ ਜੋ 10 ਜੂਨ ਨੂੰ ਸ਼ਹੀਦ ਹੋਇਆ ਭਾਈ ਮੇਜਰ ਸਿੰਘ ਨਾਗੋਕੇ ਸਾਰਾ ਸਾਰਾ ਦਿਨ ਚੌਪਈ ਸਾਹਿਬ ਦਾ ਪਾਠ ਕਰਦਾ ਰਹਿੰਦਾ ਸੀ ਹਰ ਵੇਲੇ ਉਸ ਦੀ ਰਸਨਾ ‘ਤੇ ਚੌਪਈ ਹੁੰਦੀ ਸੀ।
ਪੁੱਤਰਾਂ ਦੇ ਦਾਨੀ ਦਸਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਹਾਨ ਪਰਉਪਕਾਰ ਕਰਦਿਆਂ ਖ਼ਾਲਸੇ ਨੂੰ ਚੌਪਈ ਸਾਹਿਬ ਦੇ ਅੰਮ੍ਰਿਤਮਈ ਬਾਣੀ ਬਖ਼ਸ਼ਿਸ਼ ਕੀਤੀ ਬੇਨਤੀ ਹੈ ਘੱਟੋ ਘੱਟ ਇਕ ਪਾਠ ਜ਼ਰੂਰ ਕਰਿਆ ਕਰਿਆ ਕਰੋ ।
ਮੇਜਰ ਸਿੰਘ
