ਜਨਮ ਦਿਹਾੜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ

ਜਨਮ ਦਿਹਾੜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ 23 ਵੈਸਾਖ 5 ਮਈ 1723 ਈਸਵੀ ਨੂੰ ਸਰਦਾਰ ਭਗਵਾਨ ਸਿੰਘ ਜੀ ਈਚੋਗਿੱਲ ਦੇ ਘਰ ਮਾਤਾ ਗੰਗੋ ਜੀ ਦੀ ਪਾਵਨ ਕੁੱਖੋਂ ਹੋਇਆ ਸਰਦਾਰ ਜੀ ਦੇ ਦਾਦਾ ਬਾਬਾ ਹਰਿਦਾਸ ਸਿੰਘ ਜੀ ਸਨ ਜਿਨ੍ਹਾਂ ਨੇ ਕਲਗੀਧਰ ਪਿਤਾ ਮਹਾਰਾਜ ਜੀ ਤੋਂ ਅੰਮ੍ਰਿਤ ਛਕਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਮਿਲ ਸਰਹਿੰਦ ਫ਼ਤਹਿ ਕੀਤੀ ਉ ਸੁਰਸਿੰਘ ਪਿੰਡ ਰਹਿੰਦੇ ਸਨ ਉਨ੍ਹਾਂ ਦੇ ਚਲਾਣੇ ਤੋਂ ਬਾਅਦ ਬਾਬਾ ਭਗਵਾਨ ਸਿੰਘ ਜੀ ਪਿੰਡ ਈਚੋਗਿੱਲ ਆ ਗਏ ਸੀ ਬਾਬਾ ਜੀ ਵੀ ਬਜਵਾੜੇ ਦੀ ਜੰਗ ਚ ਸ਼ਹੀਦ ਹੋ ਗਏ ਸੀ

ਸ: ਜੱਸਾ ਸਿੰਘ ਹੁਣੀ ਪੰਜ ਭਰਾ ਸੀ ਸ : ਜੈ ਸਿੰਘ ,ਖੁਸ਼ਹਾਲ ਸਿੰਘ, ਮਾਲੀ ਸਿੰਘ ਤੇ ਤਾਰਾ ਸਿੰਘ ਜੱਸਾ ਸਿੰਘ ਜੀ ਸਭ ਤੋਂ ਵੱਡੇ ਸੀ ਜਾਤ ਦੇ ਪਾਸੇ ਤੋਂ ਤਰਖਾਣ ਸਨ ਲੱਕੜ ਦੇ ਚ ਬੜੇ ਮਾਹਰ ਸੀ ਅਜ ਵੀ ਤਰਖਾਣ ਵੀਰ ਆਪਣੇ ਆਪ ਨੂੰ #ਰਾਮਗੜ੍ਹੀਆ ਕਹਉਣ ਚ ਮਾਨ ਮਹਿਸੂਸ ਕਰਦੇ ਆ

ਸਿੱਖ ਇਤਿਹਾਸ ਚ ਇੱਕੋ ਸਮੇਂ ਦੋ ਜੱਸਾ ਸਿੰਘ ਹੋਏ ਨੇ ਦੋਵੇ ਮਹਾਨ ਜਰਨੈਲ ਤੇ ਮਿਸਲਾਂ ਦੇ ਮੁਖੀ ਸੀ ਫ਼ਰਕ ਦੇ ਲਈ ਇੱਕ ਦੇ ਨਾਲ ਸ ਜੱਸਾ ਸਿੰਘ ਆਹਲੂਵਾਲੀਆ (ਆਹਲੂ ਪਿਂਡ ਕਰਕੇ) ਤੇ ਦੂਸਰੇ ਸ ਜੱਸਾ ਸਿੰਘ ਰਾਮਗੜ੍ਹੀਆ ਕਿਆ ਜਾਂਦਾ

ਰਾਮਗੜ੍ਹੀਆ ਸ਼ਬਦ ਨਾਲ ਜੁੜਨ ਦਾ ਵੱਖਰਾ ਇਤਿਹਾਸ ਹੈ ਖ਼ਾਲਸਾ ਪੰਥ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਕੱਤਰ ਹੋਇਆ ਸਿੰਘਾਂ ਨੇ ਸਲਾਹ ਕੀਤੀ ਕਿ ਕਦੋਂ ਤੱਕ ਜੰਗਲਾਂ ਪਹਾੜਾਂ ਚ ਲੁਕ ਦੇ ਰਹਾਂਗੇ ਸਾਨੂੰ ਇੱਕ ਟਿਕਾਣਾ ਬਣਾਉਣਾ ਚਾਹੀਦਾ ਹੈ ਜਿੱਥੇ ਰਹਿ ਕੇ ਵੈਰੀ ਦਾ ਮੁਕਾਬਲਾ ਕੀਤਾ ਜਾ ਸਕੇ ਇਸ ਸਲਾਹ ਦੇ ਤਹਿਤ #ਰਾਮ_ਰੌਣੀ ਉਸਾਰੀ ਗਈ ਰੌਣੀ ਕੋਈ ਕਿਲ੍ਹਾ ਨਹੀ ਹੁੰਦੀ ਸਿਰਫ ਸਿਰ ਲੁਕਾਉਣ ਤੇ ਬਚਾ ਲਈ ਕੱਚੀ ਚਾਰ ਦੀਵਾਰੀ ਹੁੰਦੀ

ਜਦੋ ਮੀਰ ਮੰਨੂੰ ਦਾ ਰਾਜ ਆਇਆ ਤਾਂ ਉਹਨੇ ਰਾਮਰੌਣੀ ਢਾਹ ਦਿੱਤੀ ਸੀ ਪਰ ਫਿਰ ਸਮਾਂ ਮਿਲਣ ਦੇ ਸਰਦਾਰ ਜੱਸਾ ਸਿੰਘ ਨੇ ਇਸ ਨੂੰ ਮੁੜ ਉਸਾਰਿਆ ਤੇ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤ ਤੇ ਵੱਡੇ ਰੂਪ ਚ ਬਣਾਇਆ ਨਾਮ ਦਿੱਤਾ #ਰਾਮਗਡ਼੍ਹ ਇੱਥੋਂ ਹੀ ਏਨਾ ਦੇ ਨਾਲ ਸ਼ਬਦ ਜੁੜਿਆ ਰਾਮਗੜ੍ਹੀਆ ਗਿਆਰਾਂ ਮਿਸਲਾਂ ਚੋਂ ਇਕ ਰਾਮਗੜ੍ਹੀਆ ਮਿਸਲ ਜਿਸ ਦੇ ਸਰਦਾਰ ਜੱਸਾ ਸਿੰਘ ਜੀ ਮੁਖੀ ਸਨ

ਸਰਦਾਰ ਜੀ ਬੜੇ ਸੂਝਵਾਨ ਤੇ ਸੂਰਬੀਰ ਜਰਨੈਲ ਸੀ ਵੱਡੇ ਘੱਲੂਘਾਰੇ ਚ ਬੜੀ ਬਹਾਦਰੀ ਦੇ ਨਾਲ ਲੜੇ #ਮੇਰਠ ਤੱਕ ਸਰਦਾਰ ਜੀ ਨੇ ਮਾਰਾਂ ਮਾਰੀਆਂ

ਇਕ ਵਾਰ ਹਿਸਾਰ ਦੇ ਹਾਕਮ ਨੇ ਬਾਮਨ ਦੀਆਂ ਕੁੜੀਆਂ ਚੁੱਕ ਲਈਆਂ ਇਨ੍ਹਾਂ ਦੇ ਕੋਲ ਆ ਕੇ ਫਰਿਆਦ ਕੀਤੀ ਤਾਂ ਉਸੇ ਵੇਲੇ ਛੁਡਾ ਕੇ ਦਿੱਤੀਆਂ

ਜਦੋਂ ਖ਼ਾਲਸੇ ਨੇ ਦਿੱਲੀ ਫ਼ਤਹਿ ਕੀਤੀ ਤਾਂ ਉਸ ਵੇਲੇ ਉਹ ਪੱਥਰ ਦੀ ਸਿੱਲ ਜਿਸ ਤੇ ਬੈਠ ਕੇ ਮੁਗਲ ਬਾਦਸ਼ਾਹ ਹੁਕਮ ਕਰਦੇ ਰਹੇ ਸਰਦਾਰ ਜੀ ਨੇ ਸਿੰਘਾਂ ਨੂੰ ਲਾ ਕੇ ਉਹ ਸਿੱਲ ਪਟਵਾ ਲਈ ਤੇ ਘੋੜਿਆਂ ਮਗਰ ਪਾ ਗਏ ਗੁਰੂ ਰਾਮਦਾਸ ਮਹਾਰਾਜ ਦੇ ਚਰਨੀ ਲਿਆ ਸੁੱਟੀ ਏ ਸਿੱਲ ਅੱਜ ਰਾਮਗੜ੍ਹੀਏ ਬੁੰਗੇ( ਅੰਮ੍ਰਿਤਸਰ ) ਪਈ ਹੋਈ ਹੈ

ਐਸੇ ਮਹਾਨ ਸੂਰਬੀਰ ਯੋਧੇ ਗੁਰੂ ਕੇ ਲਾਲ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਦੀਆਂ #ਲੱਖ_ਲੱਖ_ਵਧਾਈਆਂ

ਮੇਜਰ ਸਿੰਘ