36 views 0 secs 0 comments

ਜੰਗ ਮੁਕਤਸਰ ਸਾਹਿਬ ਦਾ (1705)

ਲੇਖ
January 12, 2026

ਮਾਲਵੇ ਤੋਂ ਲੰਘਦਿਆਂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਰਦਾਰ ਬਖਸ਼ਾ ਸਿੰਘ ਨੇ ਦਸਿਆ ਕੇ ਪਾਤਸ਼ਾਹ ਸੂਹ ਮਿਲੀ ਆ ਨਵਾਬ ਵਜ਼ੀਰ ਖਾਂ ਤਗੜੀ ਫੌਜ ਲੈਕੇ ਸਰਹੰਦ ਤੋਂ ਚੜ ਪਿਆ ਸਤਿਗੁਰੂ ਜੀ ਚੌਧਰੀ ਕਪੂਰੇ ਨੂੰ ਮਿਲੇ ਵਜ਼ੀਰ ਖਾਂ ਬਾਰੇ ਦਸਿਆ ਤੇ ਉਸ ਕੋਲੋਂ ਕੋਟ ( ਛੋਟਾ ਕਿਲ੍ਹੇ )ਦਾ ਪੁੱਛਿਆ ਕਪੂਰੇ ਨੇ ਨਵਾਬ ਤੋਂ ਡਰਦਿਆਂ ਨਾ ਕਰ ਦਿੱਤੀ ਪਰ ਕਪੂਰਾ ਸੇਵਾ ਕਰਨੀ ਚਾਹੁੰਦਾ ਸੀ ਕਿਆ ਜੀ ਹੋਰ ਸੇਵਾ ਦੱਸੋ …. ਦਸਮੇਸ਼ ਜੀ ਨੇ ਕਿਆ ਫਿਰ ਸਾਨੂੰ #ਖਿਦਰਾਣੇ ਦੀ ਢਾਬ ਤੱਕ ਰਾਹ ਦਾ ਜਾਣਕਾਰ ਬੰਦਾ ਦਿਉ ਕਪੂਰੇ ਨੇ ਖਾਨੇ ਬਰਾੜ ਨੂੰ ਭੇਜਿਆ ਨਾਲ ਏ ਵੀ ਕਿਹਾ ਜੇ ਹੋ ਸਕੇ ਤੇ ਸਤਿਗੁਰਾਂ ਨੂੰ ਜੰਗ ਵੱਲੋਂ ਰੋਕੀ

ਕੋਟ ਤੋਂ ਤੁਰੇ ਵਖ ਵਖ ਪਿੰਡਾਂ ਤੋਂ ਹੁੰਦਿਆਂ ਹੋਇਆਂ #ਰਾਮੇਆਣੇ ਪਹੁੰਚੇ ਰਾਮੇਆਣਾ ਕੋਟ ਕਪੂਰੇ ਤੋਂ ਕਰੀਬ 18 ਕਿਲੋਮੀਟਰ ਆ ਏ ਗੁਰੂ ਸਾਹਿਬ ਕੁਝ ਸਮਾਂ ਰੁਕ ਜੰਡ ਨ ਲਈ ਘੋੜਾ ਬੰਨ੍ਹਿਆ ਓ ਜੰਡ ਹੁਣ ਵੁ ਮੌਜੂਦ ਆ ਸੋਹਣਾ ਅਸਥਾਨ ਬਣਿਆ ਗੁਰਦੁਆਰਾ ਪਾਤਸ਼ਾਹੀ ਦਸਵੀਂ ਸਰੋਵਰ ਵੀ ਆ ਲਿਖਤਾਂ ਅਨੁਸਾਰ ਇੱਥੇ ਹੀ ਗੁਰੂ ਜੀ ਨੂੰ ਮਾਝੇ ਦੇ ਉ ਸਿੰਘ ਆ ਮਿਲੇ ਜੋ ਆਨੰਦਪੁਰ ਸਾਹਿਬ ਬੇਦਾਵਾ ਦੇ ਆਏ ਸੀ ਉਨ੍ਹਾਂ ਦੇ ਨਾਲ ਕੁਝ ਲਾਹੌਰ ਦੇ ਤੇ ਹੋਰ ਪਿੰਡਾਂ ਦੇ ਮੋਹਤਬਰ ਚੌਧਰੀ ਲੋਕ ਵੀ ਸਨ ਮਾਤਾ ਭਾਗ ਕੌਰ ਜੀ (ਮਾਈ ਭਾਗੋ ਜੀ) ਜੋ ਸਿੰਘਾਂ ਨੂੰ ਮੋੜਕੇ ਨਾਲ ਲੈ ਕੇ ਆਈ ਨਾਲ ਸੀ ਸਾਰੇ ਹੀ ਗੁਰਦੇਵ ਜੀ ਨੂੰ ਮਿਲੇ ਫ਼ਤਹਿ ਬੁਲਾਈ ਗੱਲਬਾਤ ਚੱਲੀ ਮਾਝੇ ਤੋਂ ਆਏ ਹੋਏ ਚੌਧਰੀਆਂ ਨੇ ਕਿਹਾ ਮਹਾਰਾਜ ਅਸੀ ਤੁਹਾਡੀ ਬਾਦਸ਼ਾਹ ਨਾਲ ਸੁਲ੍ਹਾ ਕਰਵਾ ਦਿੰਦੇ ਹਾਂ ਤੁਸੀਂ ਜੰਗ ਯੁਧ ਛੱਡ ਦਿਓ ਸਤਿਗੁਰਾਂ ਨੇ ਕਿਹਾ ਤੁਸੀ ਸਿੱਖ ਬਣ ਕੇ ਆਏ ਹੋ ਜਾਂ ਗੁਰੂ ਬਣ ਕੇ ਆਏ ਹੋ…..

ਜਦੋ ਜਾਲਮਾਂ ਨੇ ਪੰਜਵੇਂ ਤੇ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਚਮਕੌਰ ਤੇ ਸਰਹਿੰਦ ਦਾ ਸਾਕਾ ਵਾਪਰਿਆ ਜਦੋਂ ਸਰਸਾ ਦੇ ਕਿਨਾਰੇ ਸ਼ਹੀਦੀਆਂ ਹੋਈਆਂ ਉਦੋਂ ਕਿਉਂ ਨਾ ਸੁਲ੍ਹਾ ਕਰਵਾਈ ਉਦੋਂ ਤੁਸੀ ਕਿਥੇ ਸੀ …. ਬਾਕੀ ਸਾਡੀ ਲੜਾਈ ਸਿਰਫ਼ ਜ਼ਾਲਮ ਨਾਲ ਹੈ ਜਦੋਂ ਤਕ ਜ਼ੁਲਮ ਹੋਊ ਖੰਡਾ ਖੜਕਦਾ ਰਹੂ ਸਾਨੂੰ ਤੁਹਾਡੀਆਂ ਸਲਾਹਾਂ ਦੀ ਲੋੜ ਨਹੀ ਅਸੀ ਅਕਾਲ ਪੁਰਖ ਦੀ ਅਗਵਾਈ ਚ ਚੱਲਦੇ ਹਾਂ ਜਿਵੇਂ ਉਹਦਾ ਹੁਕਮ ਹੈ ਉਸੇ ਤਰ੍ਹਾਂ ਨਾਲ ਚੱਲਾਂਗੇ ਏਨੇ ਨੂੰ ਸਤਿਗੁਰਾਂ ਨੂੰ ਫਿਰ ਖ਼ਬਰ ਮਿਲੀ ਕਿ ਨਵਾਬ ਦੀ ਫ਼ੌਜ ਬਹੁਤ ਨੇੜੇ ਆ ਗਈ ਹੈ ਸਤਿਗੁਰੂ ਖਿਦਰਾਣੇ ਦੀ ਢਾਬ ਵੱਲ ਨੂੰ ਚੱਲ ਪਏ ਢਾਬ ਸੁੱਕੀ ਦੇਖ ਕੇ ਸਤਿਗੁਰੂ ਅੱਗੇ ਲੰਘ ਗਏ

ਮਗਰੋਂ ਮਾਝੇ ਦੇ ਸਿੰਘਾਂ ਚ ਗੱਲਬਾਤ ਹੋਈ ਕੇ ਪਹਿਲੀ ਗਲਤੀ ਹੁਣ ਨਹੀ ਕਰਨੀ ਚਾਹੇ ਸਿਰ ਦੇਣੇ ਪੈ ਜਾਣ ਭਾਈ ਵੀਰ ਸਿੰਘ ਜੀ ਲਿਖਦੇ ਆ ਭਾਈ ਮਹਾਂ ਸਿੰਘ ਜੀ ਨੇ #ਲਕੀਰ ਖਿੱਚ ਕੇ ਬਚਨ ਕਹੇ ਵੱਡੇ ਹੁਕਮ ਦਾ ਪਤਾ ਸਤਿਗੁਰੂ ਨੂੰ ਹੈ ਤੇ ਸਤਿਗੁਰੂ ਦੇ ਹੁਕਮ ਦਾ ਪਤਾ ਹਾਨੂੰ ਲੱਗ ਗਿਆ ਹੈ ਗੁਰੂ ਸਾਹਿਬ ਨੇ ਰਣ ਮੰਡਿਆ ਹੈ ਅਸੀ ਸ਼ਹੀਦੀਆਂ ਪਾਉਂਣੀਆਂ ਨੇ ਜਿਸ ਨੂੰ ਗੁਰੂ ਪਿਆਰਾ ਹੈ ਉਹ ਲਕੀਰ ਟੱਪ ਆਉਣ ਬਾਕੀ ਪਿਛੇ ਮੁੜ ਜਾਣ

ਉਸ ਵੇਲੇ 4/5 ਸਿੰਘ ਹੋਰ ਲਕੀਰ ਟੱਪੇ ਮਾਤਾ ਭਾਗੋ ਜੀ ਵੀ ਲਕੀਰ ਟੱਪੇ ਕਿਆ ਭੈਣ ਵੀ ਵੀਰਾਂ ਨਾਲ ਮਿਲਕੇ ਯੁਧ ਚ ਜੂਝੇਗੀ ਫਿਰ ਹੋਰ ਸਿੰਘਾਂ ਲਕੀਰ ਟੱਪੇ ਇਸ ਤਰ੍ਹਾਂ ਕਾਫ਼ੀ ਸਿੰਘ ਇਕੱਤਰ ਹੋ ਗਏ ਭਾਈ ਵੀਰ ਸਿੰਘ ਜੀ ਲਿਖਦੇ ਨੇ ਸ਼ਾਇਦ ਹੀ ਕੋਈ ਮੁਡ਼ਿਆ ਹੋਵੇ ਸਾਰੇ ਮਰਜੀਵੜੇ ਖਿਦਰਾਣੇ ਦੀ ਢਾਬ ਵੱਲ ਨੂੰ ਚੱਲ ਪਏ ਦੇਖਿਆ ਢਾਬ ਸੁੱਕੀ ਹੈ ਸਲਾਹ ਬਣੀ ਏਹੀ ਸਹੀ ਥਾਂ ਹੈ ਵੈਰੀ ਨੂੰ ਰੋਕਣ ਦਾ ਜਦੋਂ ਤੱਕ ਸਾਹ ਚਲਦੇ ਆ ਵਜੀਦੇ ਨੂੰ ਅੱਗੇ ਨਹੀਂ ਜਾਣ ਦੇਣਾ ਰਣਨੀਤੀ ਵਰਤਦਿਆਂ ਸਿੰਘਾਂ ਨੇ ਇੱਥੇ ਬਹੁਤ ਸਾਰੀਆਂ ਬੇਰੀਆਂ ਪਹਾੜੀ ਕਿੱਕਰਾਂ ਦੇ ਰੁੱਖ ਦੇਖ ਕੇ ਆਪਨੇ ਕਪੜੇ ਚਾਦਰਾਂ ਉਨ੍ਹਾਂ ਉਪਰ ਏਦਾਂ ਪਾ ਦਿੱਤੀਆਂ ਜੋ ਵੇਖਣ ਨੂੰ ਲੱਗਦਾ ਸੀ ਜਿਵੇਂ #ਤੰਬੂ ਲੱਗੇ ਹੋਣ ਇੱਥੇ ਹੀ ਗੁਰਦੁਆਰਾ ਤੰਬੂ ਸਾਹਿਬ ਬਣਿਆ ਹੋਇਆ ਹੈ

ਸਾਰੇ ਸਿੰਘ ਮੋਰਚੇ ਮੱਲ ਕੇ ਬੈਠ ਗਏ ਨਵਾਬ ਦੀ ਫ਼ੌਜ ਆਈ ਦੇਖ ਕੇ ਹੈਰਾਨ ਗੁਰੂ ਨਾਲ ਏਨੀ ਫ਼ੌਜ ਗੋਲੀ ਚੱਲੀ ਜੰਗ ਸ਼ੁਰੂ ਹੋਈ ਪਹਿਲੇ ਹੱਲੇ ਚ ਸਰਹਿੰਦ ਦੀ ਫ਼ੌਜ ਦੇ ਪੈਰ ਹਿੱਲ ਗਏ ਨਵਾਬ ਕੰਬ ਉੱਠਿਆ ਫਿਰ ਸਾਵਧਾਨ ਹੋ ਪੈਂਤੜਾ ਬਦਲਿਆ ਛੋਟੇ ਛੋਟੇ ਜਥੇ ਬਣਾ ਫ਼ੌਜ ਅੱਗੇ ਭੇਜੀ ਅੱਗੋਂ ਸਿੰਘ ਵੀ ਪਹਿਲਾਂ ਗੋਲੀ ਬੰਦੂਕ ਚਲਉਦੇ ਫਿਰ ਤੀਰ ਤੀਰ ਮੁੱਕਣ ਤੇ ਸਿੰਘਾਂ ਪੰਜ ਪੰਜ ਸੱਤ ਸੱਤ ਦੇ ਜਥੇ ਚ ਕਿਰਪਾਨਾਂ ਬਰਛੀਆਂ ਲੈ ਕੇ ਬਾਹਰ ਨਿਕਲਦੇ ਇਸ ਤਰ੍ਹਾਂ ਹੱਥੋਂ ਹੱਥੀ ਦੀ ਜੰਗ ਹੋਈ ਉਧਰ ਸਤਿਗੁਰੂ ਜੀ ਨੂੰ ਜੰਗ ਦੀ ਆਵਾਜ਼ ਤੋਂ ਪਤਾ ਚੱਲਿਆ ਤਾਂ ਉੱਚੀ ਟਿੱਬੀ ਤੇ ਚੜ ਬੀਰਾਸਣ ਲਾ ਕੇ ਸਾਰੀ ਜੰਗ ਨੂੰ ਦੇਖਣ ਲੱਗੇ ਨਾਲ ਹੀ ਕਦੇ ਕਦੇ ਤਾਣ ਤਾਣ ਕੇ #ਤੀਰ_ਛੱਡਦੇ ਇਸ ਤਰ੍ਹਾਂ ਸਾਰਾ ਦਿਨ ਜੰਗ ਹੋਈ ਸ਼ਾਮਾਂ ਪੈ ਗਈਆਂ ਸਾਰੇ ਸਿੰਘ ਗੁਰੂ ਚਰਣਾ ਤੋ ਨਿਛਾਵਰ ਹੋ ਗਏ ਨਵਾਬ ਜੰਗ ਦਾ ਹਾਲ ਦੇਖ ਦੇਖ ਦੁਖੀ ਹੋ ਰਿਹਾ ਸੀ ਸਿਪਾਹੀਆਂ ਨੂੰ ਕਹਿੰਦਾ ਤੁਰ ਫਿਰ ਕੇ ਦੇਖੋ ਗੁਰੂ ਮਾਰਿਆ ਗਿਆ ਹੈ ਜਾਂ ਨਹੀਂ

ਬਚੀ ਹੋਈ ਫ਼ੌਜ ਪਾਣੀ ਤੋਂ ਬਿਨਾਂ ਜੰਗ ਤੋਂ ਵੀ ਵੱਧ ਦੁਖੀ ਸੀ ਅੱਗੇ ਹੋ ਕੇ ਦੇਖਿਆ ਤਾਂ ਢਾਬ ਸੁੱਕੀ ਸੀ ਨਵਾਬ ਨੂੰ ਸਮਝ ਨ ਆਵੇ ਕਿ ਸੁੱਕੀ ਢਾਬ ਦੇ ਕਿਨਾਰੇ ਸਿੰਘ ਲੜਕੇ ਕਿਉਂ ਮਰ ਗਏ ….

ਵਜੀਰੇ ਨੂੰ ਸਮਝ ਆ ਵੀ ਨਹੀ ਸੀ ਸਕਦੀ ਡੱਡੂ ਨੂੰ ਕਮਲ ਜਿਥੇ ਸਮਝ ਪੈਂਦਾ ਖੈਰ …..

ਨਵਾਬ ਆਉਂਦਿਆਂ ਹੋਇਆਂ ਚੌਦਰੀ ਕਪੂਰੇ ਨੂੰ ਨਾਲ ਲੈ ਆਇਆ ਸੀ ਕਪੂਰੇ ਨੂੰ ਪੁੱਛਿਆ ਪਾਣੀ ਕਿੱਥੋਂ ਮਿਲੇਗਾ ? ਕਪੂਰੇ ਨੇ ਨੀਤੀ ਵਰਤਦਿਆਂ ਕਿਹਾ ਅੱਗੇ ਗਏ ਤਾਂ 30 ਮੀਲ ਤੇ ਪਿੱਛੇ ਗਏ ਤਾਂ 10 ਮੀਲ ਤੇ ਮਿਲ ਜੂ ਨਵਾਬ ਚਾਹੁੰਦਾ ਤਾਂ ਅੱਗੇ ਜਾਣਾ ਸੀ ਪਰ ਫੌਜ ਦੀ ਹਾਲਤ ਦੇਖ ਪਿੱਛੇ ਮੁੜਨਾ ਠੀਕ ਸਮਝਿਆ ਗੁਰੂ ਸਾਹਿਬ ਵੀ ਹੱਥ ਨ ਆਏ ਫ਼ੌਜ ਵੀ ਮਸਾਂ ਗਿਣਤੀ ਦੀ ਬਚੀ ਉਵੀ ਜ਼ਖ਼ਮੀ ਹਾਲਤ ਚ ਪਰ ਮਨ ਨੂੰ ਤਸੱਲੀ ਦਿੰਦਿਆਂ ਨਵਾਬ ਨਗਾਰੇ ਵਜਉਦਾ ਮੁੜ ਗਿਆ

ਉੱਧਰ ਕਲਗੀਧਰ ਪਿਤਾ ਟਿੱਬੀ ਤੋਂ ਉੱਤਰ ਰਣ ਭੂਮੀ ਚ ਆਏ ਕੱਲੇ ਕੱਲੇ ਸਿੰਘ ਨੂੰ ਦੇਖ ਕੇ ਗੋਦ ਚ ਲੈਂਦੇ ਰੁਮਾਲ ਨਾਲ ਸ਼ਹੀਦ ਹੋਏ ਸਿੰਘਾਂ ਦੇ ਮਖੜੇ ਸਾਫ਼ ਕਰਦੇ ਜਿਵੇਂ ਕੋਈ ਮਾਂ ਬੱਚੇ ਦਾ ਮੂੰਹ ਸਾਫ ਕਰਦੀ ਮਿਹਰ ਦੇ ਘਰ ਆਏ ਪਾਤਸ਼ਾਹ ਜੀ ਕਿਸੇ ਨੂੰ ਮੇਰਾ ਪੰਜ ਹਜ਼ਾਰੀ ਸੂਰਮਾ ਮੇਰਾ 20 ਹਜਾਰੀ ਸੂਰਮਾ 30 ਹਜ਼ਾਰੀ ਏ ਲੱਖਾਂ ਦਾ ਮਾਲਕ ਐ ਬਖਿਸਸਾ ਕਰਦੇ ਆਕਵੀ ਸੰਤੋਖ ਸਿੰਘ ਲਿਖਦੇ
ਬੀਸ ਹਜ਼ਾਰੀ ਤੀਸ ਹਜ਼ਾਰੀ
ਇਸ ਕੀ ਹੋਇ ਲਾਖਨ ਸਰਦਾਰੀ
ਇਤਨੇ ਕਦਮ ਅਗ੍ਰ ਚਲ ਏਹਿ
ਤਿਤੀ ਅਧਿਕਤਾ ਸੁਖ ਕੀ ਲੇਹਿ( ਸੂਰਜ ਪ੍ਰਕਾਸ਼ )

ਜੋ ਜੋ ਸਿੰਘ ਜਿੰਨੇ ਜਿੰਨੇ ਕਦਮ‌ ਜੰਗ ਚ ਅੱਗੇ ਵਧ ਵਧ ਲੜੇ ਉਸ ਨੂੰ ਓਹਨਾਂ ਵੱਧ ਸੁਖ ਮਿਲੂ ਦਾ ਵਰ ਬਖਸ਼ਿਆ ਇਸ ਤਰ੍ਹਾਂ ਖ਼ਿਤਾਬ ਦਿੱਤੇ ਜਦੋ ਸਤਿਗੁਰੂ ਭਾਈ ਮਹਾਂ ਸਿੰਘ ਦੇ ਕੋਲ ਆਏ ਜੋ ਬੜਾ ਜ਼ਖ਼ਮੀ ਸੀ ਪਰ ਸਾਹ ਅਜੇ ਚੱਲਦੇ ਸੀ ਦਸਮੇਸ਼ ਜੀ ਨੇ ਆਪਣੇ ਹੱਥੀ ਰੁਮਾਲ ਨਾਲ ਮਹਾਂ ਸਿੰਘ ਦਾ ਮੁੰਹ ਸਾਫ਼ ਕੀਤਾ ਪਾਣੀ ਦੀਆਂ ਦੋ ਘੁੱਟਾਂ ਮੁੰਹ ਪਾਈਆਂ ਅੰਦਰ ਲੰਘ ਗਈਆਂ ਫਿਰ ਹੋਰ ਪਿਆਇਆ ਓਵੀ ਪੀਅਅ ਗਏ ਹੁਕਮ ਹੋਇਆ ਮਹਾਂ ਸਿੰਘਾਂ ਅੱਖਾਂ ਖੋਲ੍ਹ ਕੰਨੀਂ ਆਵਾਜ਼ ਪਈ ਭਾਈ ਮਹਾਂ ਸਿੰਘ ਜੀ ਨੇ ਅੱਖਾਂ ਖੋਲ੍ਹੀਆਂ ਕੀ ਦੇਖਦਾ ਗੁਰੂ ਦੀ ਗੋਦ ਸਾਹਮਣੇ ਕਲਗੀਧਰ ਦਾ ਮੁਖੜਾ ਹੱਥ ਜੁੜ ਗਏ ਸਤਿਗੁਰਾਂ ਕਿਹਾ ਮਹਾਂ ਸਿੰਘ ਕੁਝ ਮੰਗ ਪੱਤਰਾਂ ਜੋ ਜੀਅ ਕਰੇ ਮੰਗ ਕੁਝ ਵੀ ਐਸਾ ਨਹੀਂ ਜੋ ਤੂੰ ਮੰਗੇ ਤੇ ਮੈ ਦੇਵਾਂ ਨ ਕਵੀ ਸੰਤੋਖ ਸਿੰਘ ਲਿਖਦੇ ਏ ਬਖਸ਼ਿਸ਼ ਭਰੇ ਬੋਲ ਸੁਣ ਭਾਈ ਮਹਾਂ ਸਿੰਘ ਨੇ ਸੋਚਿਆ ਸੱਚੇ ਪਾਤਸ਼ਾਹ ਦੇ ਮੰਨ ਚ ਹੁਣ ਕੋਈ ਨਰਾਜ਼ਗੀ ਨਹੀਂ ਕੋਈ ਗੁੱਸਾ ਗਿਲਾ ਨਹੀਂ ਏਹੀ ਸਹੀ ਸਮਾਂ‌ਭੁਲ ਬਖਸ਼ਾਉਣ ਦਾ ਐ

ਮਹਾਂ ਸਿੰਘ ਸੁਨਿ ਰਿਦੈ ਵਿਚਾਰੀ
ਪ੍ਰਭ ਕੈ ਉਪਜੀ ਖੁਸ਼ੀ ਉਦਾਰੀ
ਲਿਖ ਕਰ ਗਏ ਬੇਦਾਵਾ ਜੋਇ
ਇਸ ਛਿਨ ਨਹੀਂ ਕੋਪ ਮਨ ਸੋਇ

ਐ ਵੀਚਾਰ ਕੇ ਮਹਾਂ ਸਿੰਘ ਨੇ ਕਿਹਾ ਮਹਾਰਾਜ ਸਾਡੇ ਸਾਰੇ ਇਲਾਕੇ ਨੇ ਕੁਕਰਮ ਕਮਾਇਆ ਡਰ ਕਰਕੇ ਆਪ ਦਾ ਸਾਥ ਛਡ ਗਏ ਆਪਦੇ ਤਾਂ ਇਕ ਬਚਨ ਨਾਲ ਸੁੱਕੇ ਹਰੇ ਹਰੇ ਸੁੱਕੇ ਹੋ ਜਾਣ ਤੁਸੀਂ ਤਾਂ ਛਿਨ ਚ ਨਰਕ ਨੂੰ ਸਵਰਗ ਸਵਰਗ ਨੂੰ ਨਰਕ ਕਰਨ ਵਾਲੇ ਹੋ ਐਸੇ ਸਰਬ ਕਲਾ ਸਮਰਥ ਤੋਂ ਅਸੀਂ ਆਕੀ ਹੋ ਗੲਏ ਸੋ ਕ੍ਰਿਪਾ ਕਰੋ ਉਹ ਬੇਦਾਵੇ ਵਾਲਾ ਕਾਗਜ਼ ਉ ਭੈੜਾ ਕਾਗਜ਼ ਪਾੜ ਦਿਓ ਦੋ ਅਸੀਂ ਲਿਖ ਕੇ ਦਿੱਤਾ ਹੈ ਕੇ ਆਪ ਜੀ ਸਾਡੇ ਗੁਰੂ ਨਹੀਂ ਤੇ ਸਹੀ ਤੁਹਾਡੇ ਸਿੱਖ ਨਹੀਂ ਹੋ ਆਪ ਨੇ ਜੇਬ ਚ ਪਾਇਆ ਉਹ ਕਾਗਜ਼ ਪਾੜ ਦਿਓ ਤੁਸੀ ਗਰੀਬ ਨਿਵਾਜ਼ ਹੋ ਜੀ ਬਖਸ਼ ਲਉ ਦੇ ਬਰ ਹੀ ਦੇਣਾ ਹੈ ਤਾਂ ਕਿਰਪਾ ਕਰੋ ਮਾਝੇ ਦੀ ਸਾਰੀ ਟੁੱਟੀ ਸੰਗਤ ਨੂੰ ਪਾਤਸ਼ਾਹ ਗੰਢ ਲੌ

ਮਹਾਂ ਸਿੰਘ ਪ੍ਰਭ ਸੰਗਿ ਉਚਾਰਾ
ਮੱਦ੍ਰ ਦੂਸ ਕੀ ਸੰਗਤ ਹੁੱਟੀ
ਪ੍ਰਭ ਜੀ ਰਾਵਰ ਕੇ ਸੰਗ ਟੁੱਟੀ
ਬਰ ਦੈਬੇ ਜੇ ਮੁਝ ਇਛ ਧਾਰੀ
ਤੌ ਕਰਿ ਕਰੁਨਾ ਮੇਲਹੁ ਸਾਰੀ

ਪ੍ਰਭ ਜੀ ਕਾਗਜ਼ ਲੇਹੁ ਨਿਕਾਰਾ
ਹਮਰੋ ਲਿਖਿਓ ਜੇਬ ਜੋ ਡਾਰਾ

ਸਤਿਗੁਰਾਂ ਨੇ ਉਸ ਵੇਲੇ ਕਾਗਜ਼ ਕੱਢਿਆ ਭਾਈ ਮਹਾਂ ਸਿੰਘ ਜੀ ਦੇ ਬਿਲਕੁਲ ਅੱਖਾਂ ਦੇ ਸਾਹਮਣੇ ਕਾਗਜ਼ ਦੇ ਟੁਕੜੇ ਟੁਕੜੇ ਕਰਕੇ ਹਵਾ ਚ ਉਡਾ ਦਿੱਤਾ

ਕਵੀ ਸੰਤੋਖ ਸਿੰਘ ਲਿਖਦੇ
ਲਿਹੁ ਬਿਲੋਕਿ ਪਾੜਹਿ ਦਿਖਰਾਇ
ਇਮ ਕਹਿ ਚੀਰਿਓ ਬੀਚ ਬਨਾਇ

ਬਖਸ਼ੰਦ ਪਿਤਾ ਨੇ ਟੁੱਟੀ ਹੋਈ ਗੰਢ ਲਈ

ਟੂਟੀ ਗਾਢਣਹਾਰ ਗੋਪਾਲ (#ਸੁਖਮਨੀ_ਸਾਹਿਬ)

ਪਾਤਸ਼ਾਹ ਨੇ ਕਿਹਾ ਮਹਾਂ ਸਿੰਘਾਂ ਤੂੰ ਧੰਨ ਧੰਨ ਹੈ ਭਾਈ ਮਹਾਂ ਸਿੰਘ ਜੀ ਗੁਰੂ ਗੋਦ ਚ ਹੀ ਗੁਰੂ ਚਰਨਾਂ ਚ ਲੀਨ ਹੋ ਗਏ ਇਕ ਸਿੰਘ ਨੇ ਦੱਸਿਆ ਮਹਾਰਾਜ ਉ ਪਾਸੇ ਤੇ ਇਕ ਬੀਬੀ ਜਖਮੀ ਪਈ ਹੈ ਸਤਿਗੁਰੂ ਨੇਡ਼ੇ ਹੋਏ ਉ ਮਾਈ ਭਾਗੋ ਜੀ ਸਨ ਜੋ ਬਰਛੇ ਨਾਲ ਵੈਰੀਆਂ ਦੇ ਸੀਨੇ ਛੇਕ ਕਰਦਿਆਂ ਆਪ ਵੀ ਜ਼ਖ਼ਮੀ ਹਾਲਤ ਚ ਡਿੱਗੀ ਪਈ ਸੀ ਪਾਣੀ ਪਿਆ ਕੇ ਮੱਲ੍ਹਮ ਪੱਟੀ ਕਰਕੇ ਸੰਭਾਲ ਕੀਤੀ

ਸ੍ਰੀ ਮੁਕਤਸਰ ਸਾਹਿਬ ਓ ਸਥਾਨ ਆ ਜਿਸ ਦੀ ਮਹਿਮਾ ਅਕਾਲ ਦੀ ਉਸਤਤਿ ਗਉਣ ਆਲੇ ਕਵੀ ਦੇ ਸਿਰਤਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੁਦ ਕੀਤੀ ਜੋ ਸੂਰਜ ਪ੍ਰਕਾਸ਼ ਗ੍ਰੰਥ ਚ ਇਉਂ ਦਰਜ ਆ

ਕਵੀ ਸੰਤੋਖ ਸਿੰਘ ਦਸਦੇ ਜੰਗ ਤੋਂ ਬਾਅਦ ਪਾਤਸ਼ਾਹ ਨੇ ਬਰਾੜਾਂ ਨੂੰ ਹੁਕਮ ਕਰਕੇ ਸਾਰੇ ਸ਼ਹੀਦ ਸਿੰਘਾਂ ਦੇ ਸਰੀਰ ਰਣਭੂਮੀ ਚੋਂ ਕੱਠੇ ਕਰਵਾਏ ਸੁੱਕਾ ਬਾਲਣ ਇੱਕਠਾ ਕਰਵਾਇਆ ਵੱਡੀ ਚਿਖਾ ਚਿਣ ਦਸਮੇਸ਼ ਪਿਤਾ ਨੇ ਆਪ ਹੱਥੀਂ ਸਸਕਾਰ ਕੀਤਾ

ਬੋਲੇ ਸ੍ਰੀ ਮੁਖ ਸੁਨਹੁ ਬਰਾੜ
ਚਾਲੀ ਸਿੰਘਾਂ ਲੋਥ ਉਠਾਵੋ
ਈਧਨ ਗਨ ਬਟੋਰ ਕਰ ਲਿਆਵੋ

ਕਮਾਲ ਦੀ ਗੱਲ ਹੈ ਆਪਣੇ ਜਾਏ ਚਮਕੌਰ ਦੀ ਗੜ੍ਹੀ ਚ ਸ਼ਹੀਦ ਹੋਏ ਤਾਂ ਕੋਲੋ ਦੀ ਲੰਘ ਆਏ ਮੁੰਹ ਤੇ ਕਫਨ ਤੱਕ ਨੀ ਪਾਇਆ
ਪਰ ਜੋ ਕਦੇ ਬੇਮੁਖ ਹੋ ਬੇਦਾਵਾ ਲਿਖਕੇ ਕੇ ਗਏ ਸੀ ਤੇ ਜਿੰਨੇ ਜਾਨ ਬਚਾਈ ਦੀ ਗੁਰੂ ਨਾਲੋਂ ਤੋੜ ਲਈ ਸੀ ਉ ਅਜ ਟੁੱਟੀ ਗੰਢਉਣਾ ਆਏ ਤਾਂ ਪਤਿਤ ਪਾਵਨ ਗਰੀਬ ਨਿਵਾਜ ਦੀਨ ਦਿਆਲ ਏਨਾ ਮਿਹਰਬਾਨ ਹੋਏ ਆਪ ਹੱਥੀਂ ਸਸਕਾਰ ਕੀਤਾ ਆਪ ਅਰਦਾਸ ਕੀਤੀ ਫੇ ਦੋ ਤਿੰਨ ਦਿਨਾਂ ਬਾਦ #ਅੰਗੀਠਾ ਸੰਭਾਲਣ ਆਏ ਤਾਂ ਸ਼ਹੀਦ ਪੁੱਤਰਾਂ ਦੀ ਭਸਮ ਵੇਖ ਪਾਤਸ਼ਾਹ ਏਨਾ ਮਿਹਰਾਂ ਦੇ ਘਰ ਆ ਅਕਾਲੀ ਬਚਨ ਕਹੇ ਸੋ ਕਵੀ ਨੇ ਲਿਖੇ

ਜਹਿ ਰਿਖਿ ਇਕ ਸਾਧ ਤਪ ਕਰੈ।
ਪੁੰਨ ਸਥਾਨ ਤਾਹਿ ਜਗ ਰਰੈ।
ਇਸ ਥਲ ਸਿਖ ਸਿਦਕ ਬਹੁ ਬਡੇ।
ਲਰਿ ਤੁਰਕਨ ਮਨ ਤਨ ਸਭ ਛਡੇ। (ਸੂਰਜ ਪ੍ਰਕਾਸ਼)

ਮਲਵ ਜਿੱਥੇ ਕੋਈ ਇਕ ਰਿਸ਼ੀ ਮੁਨੀ ਤਪ ਕਰੇ ਕੋਈ ਸਾਧੂ ਸਾਧਨਾ ਕਰੇ ਏਨੀ ਸਾਧਨਾਂ ਕਰੇ ਕੇ ਉਥੇ ਹੀ ਸਰੀਰ ਤਿਆਗ ਦੇਵੇ ਦੁਨੀਆਂ ਦੇ ਲੋਕ ਉ ਥਾਂ ਦਾ ਜਸ ਕਰਦੇ ਆ ਉਸ ਨੂੰ ਪੁੰਨਾ ਆਲਾ ਭਾਗਾਂ ਵਾਲੀ ਥਾਂ‌ ਜਾਣਿਆ ਜਾਂਦੇ ਗ੍ਰੰਥਾਂ ਪੋਥੀਆਂ ਚ ਮਹਿਮਾਂ ਲਿਖੀ ਮਿਲਦੀ ਲੋਕਾਈ ਸ਼ਰਧਾ ਨਾਲ ਸਿਰ ਝੁਕਾਉਂਦੇ ਆ

ਇਸ ਖਿਦਰਾਣੇ ਦੀ ਢਾਬ ਤੇ ਇੱਕ ਦੋ ਪੰਜ ਨਹੀਂ 40 ਸਿੰਘਾਂ ਨੇ ਸ਼ਹਾਦਤ ਪਾਈ ਆ ਜੁਲਮ ਵਿਰੁਧ ਲੜਦਿਆ ਲਹੂ ਡੋਲਿਆ ਸਿਰ ਦੇ ਕੇ ਸਿੱਖੀ ਸਿਦਕ ਨਿਭਾਇਆ #ਟੁਟੀ_ਗੰਢਾ ਕੇ ਹੁਣ ਵਾਲੀਆਂ ਤੇ ਅਉਣ ਵਾਲੀਆਂ ਨਸਲਾਂ ਤੇ ਭਾਈ ਲੱਧੇ ਵਾਂਗ ਮਹਾਨ ਪਰਉਕਾਰ ਕੀਤਾ ਤਨ ਮਨ ਧਨ ਸਭ ਕੁਝ ਕੁਰਬਾਨ ਕਰਤਾ ਏ ਸਥਾਨ ਹਜਾਰਾਂ ਰਿਸ਼ੀ ਮੁਨੀਆਂ ਦੀ ਤਪ ਸਾਧਨਾ ਤੋ ਕਿਤੇ ਵੱਡਾ ਨਾਲ ਹੀ ਢਾਬ ਵੱਲ ਇਸ਼ਾਰਾ ਕਰ ਕਿਆ ਜੇੜਾ ਐਥੇ ਆ ਇਸ਼ਨਾਨ ਕਰੂ ਸਿਰ ਝੁਕਾਓ ਬਾਣੀ ਪੜੂ ਉਹਦੇ ਮਨ ਦੀ ਕਾਮਨਾ ਵੀ ਪੂਰੀ ਹੋਊ ਮਨ ਤੋ ਪਾਪਾਂ ਦੀ ਮੈਲ ਵੀ ਲੱਥੂ

ਏ ਸਾਰੇ ਸਿੰਘ ਜੋ ਸ਼ਹੀਦ ਹੋਏ ਸਭ ਨਿਸ਼ਕਪਟ ਹੋ ਸਿੱਖੀ ਸਿਦਕ ਲਈ ਜਾਨ ਵਾਰ ਗਏ ਏ ਸਭ ਬੰਧਨਾਂ ਤੋ ਮੁਕਤਿ ਹੋਏ ਪੰਥ ਏਨਾਂ ਨੂੰ 40 #ਮੁਕਤੇ ਕਰਕੇ ਜਾਣੂੰ ਏਸ ਥਾਂ ਨੂੰ ਅਜ ਤੋ ਬਾਦ ਕੋਈ ਖਿਦਰਾਣੇ ਦੀ ਢਾਬ ਨਾ ਕਹੂ ਏ ਮੁਕਤਿਆਂ ਦਾ ਸਰੋਵਰ ਆ ਅਜ ਤੋਂ ਏ ਮੁਕਤਸਰ ਹੋਇਆ ਮੁਕਤਸਰ ਸਾਹਿਬ

ਅਬਿ ਤੇ ਨਾਮ ਮੁਕਤਸਰ ਹੋੋਇ।
ਖਿਦਰਾਨਾ ਇਸ ਕਹੈ ਨ ਕੋਇ।( ਸੂਰਜ ਪ੍ਰਕਾਸ਼)

ਏ ਨਾਮ-ਕਰਨ ਗੁਰੂ ਪਿਤਾ ਨੇ ਖੁਦ ਕੀਤਾ ਕਿਆ ਏਥੇ ਸ਼ਹੀਦਾਂ ਦਾ ਯਾਦਗਾਰ ਅਸਥਾਨ ਬਣੂ ਏਥੇ ਟੁੱਟੇ ਗੰਢੇ ਜਾਣਗੇ ਅਕਾਲ ਪੁਰਖ ਦਾ ਰੂਪ ਦਸਵੇ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਖੁਦ ਏ ਸਥਾਨ ਨੂੰ ਬੰਦਨਾ ਕੀਤੀ ਹੁਕਮ ਹੋਇਆ ਇਸ ਸ਼ਹੀਦ ਗੰਜ ਨੂੰ ਜੋ ਵੀ ਮਾਈ ਭਾਈ ਬੰਦਨਾ ਕਰੂੰ ਚਾਰ ਪਦਾਰਥ ਪ੍ਰਾਪਤ ਹੋਣਗੇ ਸੋ ਏਥੇ ਦਸਵੰਦ ਦੇਵੇਗਾ ਉਸ ਦੀ ਕਮਾਈ ਚ ਬਰਕਤ ਪਊ

ਬੰਦਹਿ ਗੰਜ ਸ਼ਹੀਦਣ ਕੇਰਾ
ਧਨਿ ਲੇਵਹਿ ਨਿਤ ਵਧਹਿ ਵਧੇਰਾ
ਅਸ ਮਹਿਮਾ ਸ੍ਰੀ ਮੁਖ ਸੋ ਕਹੀ
ਸੋ ਅਬਿ ਪ੍ਰਗਟ ਜਗਤ ਮੈ ਸਹੀ

ਮੁਕਤਸਰ ਸਾਹਿਬ ਲੱਗੇ ਹੋਏ ਇਤਿਹਾਸਕ ਬੋਰਡ ਅਨੁਸਾਰ ਇਹ ਜੰਗ 21 ਵੈਸਾਖ 1705 ਨੂੰ ਹੋਈ ਪਰ ਪਾਣੀ ਦੀ ਕਮੀ ਕਰਕੇ ਇਸ ਇਤਿਹਾਸਕ ਦਿਹਾੜੇ ਨੂੰ ਮਾਘੀ ਦੀ ਸੰਗਰਾਂਦ ਵਾਲੇ ਦਿਨ ਨਾਲ ਜੋੜ ਕੇ ਮਨਾਉਣਾ ਸ਼ੁਰੂ ਕੀਤਾ ਪਰ ਵਸਾਖ ਮਹੀਨੇ ਵੀ ਹਰ ਸਾਲ ਇਸ ਅਸਥਾਨ ਤੇ ਛੋਟੇ ਰੂਪ ਚ ਸਮਾਗਮ ਕਰਕੇ ਅਖੰਡ ਕਰਾਕੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਇਸ ਅਸਥਾਨ ਦੀ ਪਹਿਲੀ ਵਾਰ ਸੇਵਾ #ਭਾਈ_ਲੰਗਰ_ਸਿੰਘ ਜੀ ਨੇ ਕਰਵਾਈ ਸੀ

ਸ੍ਰੀ ਮੁਕਤਸਰ ਸਾਹਿਬ 7 ਗੁਰੂ ਅਸਥਾਨਾਂ ਬਣੇ ਹੋਏ ਆ ਜਿੰਨੇ ਦੇ ਨਾਮ ਏਦਾਂ

1) ਗੁ: ਟੁੱਟੀ ਗੰਢੀ ਸਾਹਿਬ ਜਿਥੇ ਬੇਦਾਵਾ ਪਾੜਿਆ
2) ਗੁ: ਟਿੱਬੀ ਸਾਹਿਬ ਜਿੱਥੋਂ ਸਤਿਗੁਰੂ ਤੀਰ ਚਲਾਉਦੇ
3) ਗੁ: ਤੰਬੂ ਸਾਹਿਬ ਜਿਥੇ ਸਿੰਘਾਂ ਨੇ ਬੇਰੀਆਂ ਕਿਕਰਾਂ ਤੇ ਚਾਦਰ ਪਾਕੇ ਮੋਰਚੇ ਲਾਏ ਸੀ
(4) ਗੁ: ਰਕਾਬਸਰ ਸਾਹਿਬ
(5) ਗੁ: ਦਾਤਨਸਰ ਸਾਹਿਬ
(6) ਗੁ: ਮਾਤਾ ਭਾਗ ਕੌਰ ਜੀ
(7) ਗੁ: ਅੰਗੀਠਾ ਸਾਹਿਬ ਜਿਥੇ ਸਭ ਸਿੰਘਾਂ ਦਾ ਸਸਕਾਰ ਹੋਇਆ

ਭਾਈ ਮਹਾਂ ਸਿੰਘ ਤੇ ਸਮੂਹ ਸਿੰਘ ਜਿਨ੍ਹਾਂ ਗੁਰੂ ਚਰਨਾਂ ਤੋਂ ਆਪਾ ਵਾਰਿਆ ਨੂੰ ਕੋਟਾਨਿ ਕੋਟਿ ਪ੍ਰਣਾਮ

ਮੇਜਰ ਸਿੰਘ
ਗੁਰੂ ਕਿਰਪਾ ਕਰੇ