ਡਾ. ਗੁਰਪ੍ਰੀਤ ਸਿੰਘ
ਇਸ ਮਿਸਲ ਦਾ ਬਾਨੀ ਸ. ਦਸੌਧਾ ਸਿੰਘ ਪਿੰਡ ਮਨਸੂਰ ਜ਼ਿਲ੍ਹਾ ਫਿਰੋਜ਼ਪੁਰ ਦਾ ਸੀ। ਉਸਨੇ ਦੀਵਾਨ ਦਰਬਾਰਾ ਸਿੰਘ ਤੋਂ ਅੰਮ੍ਰਿਤ ਛਕਿਆ ਸੀ। ਇਸਦਾ ਜਥਾ ਦਲ ਖਾਲਸਾ ਦੇ ਅੱਗੇ ਨਿਸ਼ਾਨ ਸਾਹਿਬ ਲੈ ਕੇ ਚਲਿਆ ਕਰਦਾ ਸੀ। ਇਸ ਮਿਸਲ ਕੋਲ ਅੰਬਾਲਾ, ਸ਼ਾਹਬਾਦ, ਦੋਰਾਹਾ, ਜ਼ੀਰ, ਮਨਸੂਰਵਾਲ ਦੇ ਇਲਾਕੇ ਸਨ । ਅੰਬਾਲਾ ਮਿਸਲ ਦੀ ਰਾਜਧਾਨੀ ਸੀ।
ਦਸੌਧਾ ਸਿੰਘ 1765-66 ਈ. ਵਿਚ ਜਮਨਾ ਪਾਰ ਦੇ ਇਕ ਹਮਲੇ ਵਿਚ ਮਾਰਿਆ ਗਿਆ। ਉਸਦਾ ਭਰਾ ਸੰਗਤ ਸਿੰਘ ਮਿਸਲਦਾਰ ਬਣਿਆ। ਸੰਗਤ ਸਿੰਘ ਤੋਂ ਬਾਅਦ ਮਿਹਰ ਸਿੰਘ ਮਿਲਸਦਾਰ ਬਣਿਆ, ਜੋ ਮੁਰਿੰਡੇ ਦੇ ਹਾਕਮ ਨਾਲ ਲੜ ਕੇ ਮਰਿਆ। ਇਸ ਤੋਂ ਬਾਅਦ ਗੁਰਬਖ਼ਸ਼ ਸਿੰਘ ਮਿਸਲਦਾਰ ਬਣਿਆ। ਗੁਰਬਖਸ਼ ਸਿੰਘ ਦੀ ਮੌਤ ਤੋਂ ਬਾਅਦ ਉਸਦੀ ਪਤਨੀ ਦਇਆ ਕੌਰ ਅੰਬਾਲੇ ਦੀ ਮਾਲਕ ਬਣੀ।
ਹੌਲੀ-ਹੌਲੀ ਇਹ ਇਲਾਕੇ ਮਹਾਰਾਜਾ ਰਣਜੀਤ ਸਿੰਘ ਦੇ ਇਲਾਕੇ ਵਿਚ ਆ ਗਏ ਅਤੇ ਇਹ ਮਿਸਲ ਵੀ ਰਣਜੀਤ ਸਿੰਘ ਦੇ ਰਾਜ ਵਿਚ ਹੀ ਮਿਲ ਗਈ।
