ਮਹਾਭਾਰਤ ਸਮੇ ਅਜੋਕਾ ਬਿਹਾਰ #ਮਗਧ ਰਾਜ ਦੇ ਨਾਮ ਨਾਲ ਜਾਣਿਆਂ ਜਾਂਦਾ ਸੀ ਸ੍ਰੀ ਕ੍ਰਿਸ਼ਨ ਦੇ ਮਾਮੇ ਕੰਸ ਦਾ ਸਹੁਰਾ ਜਰਾਸੰਧ ਮਗਧ ਦਾ ਹੀ ਰਾਜਾ ਸੀ ਇਸ ਦਾ ਨਾਮ ਗੁਰੂ ਗ੍ਰੰਥ ਸਾਹਿਬ ਆਉਂਦਾ ਓਸ਼ੋ ਕਹਿੰਦਾ “ਬਿਹਾਰ ਨਾਮ ਮਹਾਤਮਾ ਬੁੱਧ ਕਰਕੇ ਪਿਆ ਜਿਸ ਇਲਾਕੇ ਚ ਬੁੱਧ ਆਮ ਵਿਹਾਰ ਕਰਦੇ ਰਹੇ” ਭਾਵ ਵਿਚਰਦੇ ਰਹੇ ਉ ਬਿਹਾਰ ਹੋ ਗਿਆ। ਏਸੇ ਬਿਹਾਰ ਦਾ ਹੀ ਸ਼ਹਿਰ ਆ ਪਟਨਾ ਜੋਕੇ ਗੰਗਾ ਨਦੀ ਦੇ ਬਿਲਕੁਲ ਕੰਢੇ ਤੇ ਵਸਿਆ ਹੋਇਆ।
ਭਾਈ ਕਾਨ੍ਹ ਸਿੰਘ ਨਾਭਾ ਜੀ ਦਸਦੇ ਆ ਪਟਨਾ ਸਭ ਤੋਂ ਪਹਿਲਾਂ ਅਜਾਦ-ਸ਼ਤਰੂ ਨੇ ਵਸਾਇਆ ਸੀ ।
ਪਰ ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਚੰਦਰਬੰਸੀ ਰਾਜਾ ਹੰਸਪਾਲ ਨੇ ਪਾਟਲੀ ਦੇਵੀ ਦੇ ਨਾਮ ਤੇ ਰਾਜਾ ਬਿਕਰਮਾਜੀਤ ਤੋਂ ਹਜ਼ਾਰ ਸਾਲ ਪਹਿਲਾਂ ਪਟਨਾ ਸ਼ਹਿਰ ਵਸਾਇਆ ਮਲਵ ਅਜ ਤੋਂ 3100 ਕ ਸੌ ਸਾਲ ਪਹਿਲਾਂ ਪਟਨਾ ਵਸਿਆ ਏਥੇ ਪਾਟਲੀ ਦੇਵੀ ਦਾ ਮੰਦਰ ਵੀ ਹੈ (ਮੈਨੂੰ ਨਾਭਾ ਜੀ ਨਾਲੋਂ ਗਿਆਨੀ ਗਿਆਨ ਸਿੰਘ ਜ਼ਿਆਦਾ ਸਹੀ ਲਗਦੇ )
ਪਟਨਾ ਲੰਬਾ ਸਮਾਂ ਮੌਰੀਆ ਵੰਸ਼ ਦੀ ਰਾਜਧਾਨੀ ਵੀ ਰਿਆ ਚੰਦ੍ਰਗੁਪਤ ਮੌਰੀਆ ਸਮੇਂ ਪਟਨਾ ਸ਼ਹਿਰ ਗੰਗਾ ਨਦੀ ਦੇ ਨਾਲ ਨਾਲ 9 ਮੀਲ ਲੰਮਾ ਤੇ ਢੇਡ ਮੀਲ ਚੌੜਾ ਵਸਿਆ ਹੋਇਆ ਵਿਸ਼ਾਲ ਇਲਾਕਾ ਸੀ।
ਸ਼ਹਿਰ ਦੇ ਚਾਰੇ ਪਾਸੇ ਪੱਕੀ ਕੰਧ ਸੀ ਜਿਸ ਦੇ 570 ਬੁਰਜ ਤੇ 64 ਦਰਵਾਜ਼ੇ ਸੀ ਕੰਧ ਦੇ ਨਾਲ ਨਾਲ 60 ਫੁੱਟ ਚੌੜੀ ਤੇ 45 ਫੁੱਟ ਢੂੰਗੀ ਖਾਈ ਸੀ ਏਥੋਂ ਤੁਹੀ ਸ਼ਹਿਰ ਦੀ ਸੁਰੱਖਿਆ ਦਾ ਅੰਦਾਜ਼ਾ ਲਾਅ ਸਕਦੇ ਹੋ।
#ਨਾਲੰਦਾ ਦੇ ਨੇੜੇ ਹੋਣ ਕਰਕੇ ਵਿਦਿਆ ਦਾ ਵੀ ਕੇਂਦਰ ਰਿਹਾ। ਬੁਧ ਜੀ ਰਾਜਗਿਰੀ ਨੂੰ ਆਉਂਦੇ ਜਾਂਦੇ ਕਈ ਵਾਰ ਪਟਨੇ ਆਏ ਕਹਿੰਦੇ ਬੁਧ ਨੇ ਇੱਕ ਵਾਰ ਕਿਆ ਸੀ ਏ ਸ਼ਹਿਰ ਅੱਗ ਪਾਣੀ ਹਵਾ ਕਰਕੇ ਕੲਈ ਵਾਰ ਢਹੂ ਤੇ ਉਸਰੂ ਮੰਨਿਆਂ ਜਾਂਦਾ ਏ ਗੱਲ ਸਮੇਂ ਨਾਲ ਸਚ ਹੋਈ।
ਪਟਨਾ ਕੲਈ ਵਾਰ ਤਬਾਹ ਹੋ ਹੋ ਕੇ ਵਸਿਆ ਤੇ ਹਰ ਵਾਰ ਨਵੇ ਨਾਮ ਨਾਲ ਉਸਰਿਆ ਇਸੇ ਕਰਕੇ ਇਸ ਦੇ ਕਈ ਨਾਮ ਲਿਖੇ ਮਿਲਦੇ , ਪਦਮਾਵਤੀ, ਪੁਸ਼ਪਪੁਰ , ਕੁਸ਼ਮਪੁਰ , ਕੁਸ਼ਾਮਪੁਰ ,ਮੋਰਯਾ ਨਗਰ, ਪਟਲਾ, ਪਾਟਲੀ-ਪੁੱਤਰ ,ਆਦਿਕ
ਯੂਨਾਨੀਆਂ ਨੇ ਨਾਮ ਦਿੱਤਾ ਸੀ- ਪਾਲੀ-ਪੋਥਰਾ ।
ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਪੋਤਰੇ ਆਜ਼ਮ ਨੂੰ ਏਥੋਂ ਦਾ ਗਵਰਨਰ ਥਾਪਿਆ ਤੇ ਪਟਨੇ ਦਾ ਨਾਮ #ਅਜੀਮਾਬਾਦ ਰੱਖਿਆ ਪਰ ਏ ਨਾਮ ਕੁਝ ਖਾਸ ਪ੍ਰਚਲਤ ਨਹੀਂ ਹੋਇਆ।
1666 ਨੂੰ ਜਿਸ ਵੇਲੇ ਕਲਗੀਧਰ ਪਿਤਾ ਜੀ ਦਾ ਆਗਮਨ ਹੋਇਆ ਉਸ ਵੇਲੇ ਨਾਮ #ਪਟਨਾ ਸੀ ਜੋ ਕਿ ਇੱਕ ਵੱਡੇ ਸ਼ਹਿਰ ਦੀ ਰੂਪ ਚ ਪ੍ਰਸਿੱਧ ਸੀ ਏਸੇ ਕਰਕੇ ਆਪਣੀ ਸਵੈ ਕਥਾ ਚ ਦਸਮੇਸ਼ ਜੀ ਲਿਖਦੇ ਆ
ਤਹੀ ਪ੍ਰਕਾਸ ਹਮਾਰਾ ਭਯੋ ॥
ਪਟਨਾ ਸਹਰ ਬਿਖੈ ਭਵ ਲਯੋ॥ (ਬਚਿਤ੍ਰ ਨਾਟਕ)
ਏ ਤੇ ਗੱਲ ਸੀ ਨਾਂਵਾਂ ਦੀ
ਹੁਣ ਗੱਲ ਕਰਦੇ ਆਂ ਗੁਰੂ ਘਰ ਨਾਲ ਪਟਨੇ ਦਾ ਸਬੰਧ ਕੀ ਤੇ ਕਿਵੇਂ ਰਿਹਾ।
ਪਟਨੇ ਚ ਹਿੰਦੂਆਂ ਦਾ ਵੱਡਾ ਤੀਰਥ ਹੈ #ਹਰੀਹਰਿ ਕੱਤੇ ਦੇ ਮਹੀਨੇ ਏਥੇ ਮੇਲਾ ਵੀ ਲਗਦਾ ਮੰਨਿਆ ਜਾਂਦਾ ਏਥੇ ਹਰੀ (ਪਰਮਾਤਮਾ) ਨੇ ਹਰਿ (ਹਾਥੀ ) ਨੂੰ ਤੰਦੂਏ ਦੇ ਹੱਥੋਂ ਛੁਡਾਇਆ ਸੀ ਇਸ ਹਾਥੀ ਤੇ ਤੰਦੂਏ ਵਾਲੀ ਘਟਨਾ ਦਾ ਜ਼ਿਕਰ ਬਾਣੀ ਚ ਵਾਰ ਵਾਰ ਆਉਂਦਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਬਚਨ ਆ
ਜਿਉ ਜਲ ਕੁੰਚਰੁ ਤਦੂਐ ਬਾਂਧਿਓ ਹਰਿ ਚੇਤਿਓ ਮੋਖ ਮੁਖਨੇ ॥੩॥
ਗਿਆਨੀ ਗਿਆਨ ਸਿੰਘ ਜੀ ਅਨੁਸਾਰ ਸਚ ਦਾ ਹੋਕਾ ਦਿੰਦਿਆਂ ਧੰਨ ਗੁਰੂ ਨਾਨਕ ਸਾਹਿਬ ਇਸ ਤੀਰਥ ਤੇ ਆਏ ਭਾਈ ਮਰਦਾਨੇ ਨੇ ਰਬਾਬ ਵਜਾਈ ਤੇ ਗੁਰੂ ਬਾਬੇ ਨੇ ਅਕਾਲੀ ਬਾਣੀ ਰਾਹੀਂ ਭੱਲਿਆ ਭਟਕਿਆਂ ਨੂੰ ਰਾਹ ਵਖਾਇਆ।
ਜਨਮਸਾਖੀ ਚ ਬਾਬੇ ਸਾਲਸਰਾਏ ਜੌਹਰੀ ਦਾ ਨਾਮ ਆਉਂਦਾ ਏ ਪਟਨੇ ਦਾ ਹੀ ਵਾਸੀ ਸੀ, ਜਿਸ ਕੋਲ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ #ਲਾਲ ਵੇਚਣ ਭੇਜਿਆ ਸੀ। ਗੁਰੂ ਨਾਨਕ ਸਾਹਿਬ ਦੀ ਯਾਦ ਚ ਗੁਰਦੁਆਰਾ ਸੁਨਾਰ ਟੋਲੀ ਬਣਿਆ ਹੋਇਆ।
ਗਿਆਨੀ ਗਿਆਨ ਸਿੰਘ ਜੀ ਤੇ ਲਿਖਦੇ ਆ ਪਟਨੇ ਤੋਂ ਵਿਦਾਅ ਹੋਣ ਲੱਗਿਆ ਗੁਰੂ ਬਾਬੇ ਨੇ ਸਾਲਸਰਾਏ ਨੂੰ ਬਚਨ ਕਹੇ ਸੀ ਏਥੇ ਮਹਾਨ ਸਤਿ ਪੁਰਖ ਪ੍ਰਗਟ ਹੋਵੇਗਾ (ਦਸਮੇਸ਼ ਜੀ ਦੇ ਵੱਲ ਇਸ਼ਾਰਾ) ਨਾਲ ਏਵੀ ਲਿਖਦੇ ਰਾਜਾ ਫਤਹਿ ਚੰਦ ਮੈਣੀ ਬਾਬਾ ਸਾਲਸ ਰਾਏ ਦੀ ਹੀ ਅੰਸ਼ ਬੰਸ ਆ ਜਿੰਨਾਂ ਨੂੰ ਦਸਮੇਸ਼ ਜੀ ਨੇ ਮਾਂ ਪਿਉ ਕਰਕੇ ਮੰਨਿਆ ਸੀ ….
ਪਟਨੇ ਤੋਂ ਅੱਗੇ ਏਥੋ ਤੁਰਨ ਲੱਗਿਆ ਗੁਰੂ ਨਾਨਕ ਸਾਹਿਬ ਸਾਲਸਰਾਏ ਦੇ ਨੌਕਰ ਭਾਈ ਅੱਧਰਕੇ ਨੂੰ ਮੰਜੀ ਦੇਕੇ ਗੲਏ ਸੀ ਕਿਉਂਕਿ ਭਾਈ ਅੱਧਰਕਾ ਉਹ ਬੰਦਾ ਜਿਸ ਨੇ ਪਟਨੇ ਚੋਂ ਸਭ ਤੋਂ ਪਹਿਲਾਂ ਗੁਰੂ ਬਾਬੇ ਪਹਿਚਾਣਿਆ ਤੇ ਚਰਨੀਂ ਮੱਥਾ ਟੇਕਿਆ ਸੀ। ਗੁਰੂ ਨਾਨਕ ਚਮਤਕਾਰ ਚ ਭਾਈ ਵੀਰ ਸਿੰਘ ਜੀ ਨੇ ਏ ਸਾਖੀ ਬੜੇ ਵਿਸਥਾਰ ਨਾਲ ਦਿੱਤੀਆਂ।
ਭਾਈ ਅੱਧਰਕੇ ਦੀ ਵੰਸ਼ ਦਸਮੇਸ ਜੀ ਸਮੇਂ ਗੁਰੂ ਘਰ ਦੇ ਮਸੰਦ ਰਹੇ ਭਾਈ ਘਨਸਯਾਮ ਤੇ ਭਾਈ ਗੁਲਾਬ ਰਾਇ ਜੀ ਏ ਪਟਨੇ ਤੋਂ ਅਨੰਦਪੁਰ ਸੰਗਤ ਲੈਕੇ ਜਾਂਦੇ ਰਹੇ ਅੱਗੇ ਉਹਨਾਂ ਦੀ ਬੰਸ ਬਾਬਾ ਗੁਲਾਬ ਸਿੰਘ ਜੀ ਆਦਿਕ ਬਹੁਤ ਸਜਣ ਸਾਰੇ ਤਖ਼ਤ ਸਾਹਿਬ ਦੇ ਗ੍ਰੰਥੀ ਰਹੇ ਗਿਆਨੀ ਗਿਆਨ ਸਿੰਘ ਜੀ ਉਹਨਾਂ ਨੂੰ ਮਿਲੇ।
ਗੁਰੂ ਬਾਬੇ ਤੋਂ ਬਾਦ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਪਟਨੇ ਚਰਨ ਪਾਏ ਨੌਵੇ ਪਾਤਸ਼ਾਹ ਇੱਕ ਹੁਕਮਨਾਮੇ ‘ਚ ਲਿਖਦੇ #ਪਟਨਾ ਗੁਰੂ ਕਾ ਘਰ ਹੈ ।
ਏਥੋਂ ਤੁਸੀਂ ਅੰਦਾਜ਼ਾ ਲਾਅ ਸਕਦੇ ਹੋ ਪਟਨੇ ਚ ਸਿੱਖੀ ਦੀ ਕਿੰਨੀ ਮਹਿਕਦੀ ਫੈਲੀ ਹੋਊ।
ਐਸੇ ਸਿੱਖ ਦੇ ਬਾਗ਼ ਚ ਪੋਹ ਸੁਦੀ ਸੱਤਵੀਂ ਬਿਕ੍ਰਮੀ ਸੰਮਤ 1723 ਸੰਨ 1666 ਨੂੰ ਬਾਜਾਂ ਤਾਜ਼ਾ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਗਟ ਹੋਏ।
ਮੇਜਰ ਸਿੰਘ , ਉਪ ਸੰਪਾਦਕ, ਖ਼ਾਲਸਾ ਅਖ਼ਬਾਰ
