ਹਰ ਸਿੱਖ ਗੁਰੂ ਦੀ ਪਵਿੱਤਰ ਕਿਰਪਾਨ ਧਾਰਨ ਕਰਦਾ ਹੈ, ਆਪਣੀ ਨਹੀਂ । ਕਿਰਪਾਨ ਗੁਰੂ ਵਲੋਂ ਸੌਗਾਤ ਹੈ । ਇਹ ਵਾਰ ਤੇ ਬਚਾਓ ਦਾ ਹਥਿਆਰ ਹੈ । ਇਹ ਗੁਰੂ ਦੇ ਪਿਆਰ ਦੁਆਰਾ ਬਣਾਇਆ ਗਿਆ ਡੂੰਘੇ ਭਾਵਾਂ ਵਾਲਾ ਮਨ ਹੈ । ਸਿੱਖ ਨੂੰ ਕਿਰਪਾਨ ਵਰਗੇ ਮਨ ਦੀ ਜ਼ਰੂਰਤ ਹੈ। ਇਹ ਅਤਿ ਸੰਵੇਦਨਸ਼ੀਲ ਰੂਹ ਦਾ ਜ਼ਾਹਰਾ ਪ੍ਰਤੀਕ ਹੈ ।
ਕਿਰਪਾਨ ਤੇਜ਼ੀ ਨਾਲ ਕੱਟਦੀ ਹੈ, ਮਨ ਵੀ ਪਲ ਵਿਚ ਇਹ ਕਾਰਜ ਕਰ ਸਕਦਾ ਹੈ । ਭੇਡਾਂ ਦੇ ਵੱਗ ਜਿਹੀ ਮੂਰਖਤਾ ਭਰੀ ਮਾਨਸਿਕਤਾ ਤੇ ਸਵਰਗੀ ਬਾਜ ਵਾਂਗ ਉਡਣ ਦੀ ਪੂਰਨ ਅਸਮਰਥਾ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾਨ ਦੇ ਨਾਲ ਨਹੀਂ ਰਹਿ ਸਕਦੀ । ਇਹ ਗੁਰੂ ਦੇ ਸਿੱਖ ਦੀ ਅਨੰਤ ਸ਼ਖਸੀਅਤ ਦਾ ਕੇਵਲ ਪ੍ਰਤੀਕ ਮਾਤਰ ਹੈ। ਜੋ ਹਾਰ ਨਹੀਂ ਮੰਨਦਾ । ਉਦਾਸ ਆਤਮਕ ਪ੍ਰਕਾਸ਼, ਆਸਾ ਵਿਚ ਅਜਿੱਤ ਰਹਿੰਦੀ ਸ਼ਖਸੀਅਤ ਹੈ ।
ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ “ਸਵਾ ਲਾਖ ਸੇ ਏਕ ਲੜਾਉਂ” ਇਹ ਗਿਆਨਵਾਨ ਮਨ ਦੀ ਪ੍ਰਭੂਤਾ ਹੈ । ਅਤਿ ਸ਼ਿਦਤ ਭਰੀ ਤੇ ਵਿਕਸਿਤ ਬੁਧੀ ਕੁਦਰਤੀ ਮਾਤ ਪਾਉਣ ਵਾਲੀ ਬਣ ਜਾਂਦੀ ਹੈ ਤੇ ਇਥੋਂ ਤੱਕ ਕਿ ਇਹ ਭੌਤਕ ਦ੍ਰਿਸ਼ਟੀ ਤੋਂ ਵੀ ਮਨਮੋਹਣੀ ਤੇ ਦਿਲਕਸ਼ ਬਣ ਜਾਂਦੀ ਹੈ । ਇਹ ਆਪ ਆਪਣੇ ਦੁਆਲੇ ਆਪਣੇ ਪਤੰਗਿਆਂ ਨੂੰ ਇਕਠਾ ਕਰਦੀ ਹੈ ਜਿਵੇਂ ਰਾਤ ਨੂੰ ਲੈਂਪ ਦੀ ਅਤਿ ਚਮਕੀਲੀ ਰੋਸ਼ਨੀ ਕਰਦੀ ਹੈ । ਦੈਵੀ ਮਾਨਵ ਦੀ ਹੋਂਦ ਲੱਖਾਂ ਨੂੰ ਵਸ ਵਿਚ ਕਰ ਲੈਂਦੀ ਹੈ । ਉਹ ਮਨ ਕੀ ਹੈ ਜਿਹੜਾ ਬਿਜਲੀ ਵਾਂਗ ਨਹੀਂ ਲਿਸ਼ਕਦਾ ਜਾਂ ਕਿਰਪਾਨ ਵਾਂਗ ਨਹੀਂ ਚਮਕਦਾ । ਜ਼ਿੰਦਗੀ ਦੇ ਮੈਦਾਨ-ਏ-ਜੰਗ ਵਿਚ ਸਾਰੀਆਂ ਜਿੱਤਾਂ ਮਾਨਸਿਕ ਤੇ ਨੈਤਿਕ ਹੁੰਦੀਆਂ ਹਨ । ਸਰੀਰਕ ਜਿੱਤਾਂ ਕਿਹੜੀਆਂ ਜਿੱਤਾਂ ਹਨ ?
ਮੇਰਾ ਵਿਚਾਰ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾਨ ਧਾਰਨ ਕਰਨ ਵਾਲਾ ਉਸ ਦੀ ਰੂਹ ਵਿਚ ਵਿਗਸਿਆ ਆਪ ਮੁਹਾਰਾ ਮਨੁਖ ਹੈ । ਇੰਨਾਂ ਆਖਣਾ ਹੀ ਕਾਫੀ ਹੈ ਕਿ ਗੁਰੂ ਦੀ ਕਿਰਪਾਨ ਪਹਿਨਣ ਵਾਲੀ ਇਜੜ-ਮਾਨਸਿਕਤਾ ਇਕ ਮਖੌਲ ਹੈ ਜਿਵੇਂ ਜਗਨਨਾਥ ਦੀ ਮੂਰਤੀ ਸਾਹਮਣੇ ਪਿੱਤਲ
ਦੇ ਥਾਲਾਂ ਵਿਚ ਮਿੱਟੀ ਦੇ ਦੀਵੇ ਜਗਾਉਣੇ ਜਿਸ ਦੇ ਜੁਆਬ ਵਿਚ ਗੁਰੂ ਨਾਨਕ ਦੇਵ ਜੀ ਨੇ ਆਪਣੀ ਪ੍ਰਸਿਧ ਆਰਤੀ ਗਾਈ ਸੀ। ਉਨ੍ਹਾਂ ਨੂੰ ਗੁਰਾਂ ਦੀ ਕਿਰਪਾਨ ਪਹਿਨਣ ਦਾ ਕੋਈ ਲਾਭ ਨਹੀਂ ਜੇਕਰ ਬੰਦਾ ਪੂਰੀ ਤਰ੍ਹਾਂ ਅਧਿਆਤਮਕ ਨਹੀਂ ਬਣਿਆਂ ਤੇ ਮਨੁਖ ਦੇ ਅੰਦਰਲਾ ਪਸ਼ੂ ਸੁੰਗੜ ਕੇ ਛੋਟਾ ਪਾਲਤੂ ਜੀਵ ਨਹੀਂ ਬਣਿਆ ਜਿਹਾ ਸੇਂਟ ਫ੍ਰਾਂਸਿਸ਼ ਨੇ ਆਖਿਆ ਹੈ “ਉਹਦੇ ਗਧੇ!”
ਕੀ ਮੈਨੂੰ ਗੁਰੂ ਦੇ ਤੋਹਫੇ ਮਿਲੇ ਹਨ ? ਹੋ ਸਕਦਾ ਹੈ ਮੈਂ ਉਹਨਾਂ ਨੂੰ ਗੁਆ ਦਿਤਾ ਹੁੰਦਾ ਪਰ ਮੈਂ ਆਪਣੇ ਕੇਸ ਨਹੀਂ ਗੁਆ ਸਕਦਾ । ਮੈਂ ਆਪਣਾ ਕੜਾ ਨਹੀਂ ਗੁਆ ਸਕਦਾ । ਕਿਉਂਕਿ ਤੁਹਾਨੂੰ ਯਾਦ ਹੈ ਪੰਚਮ ਪਤਸ਼ਾਹ ਨੇ ਕਿਵੇਂ ਆਪਣੇ ਸਿੱਖ ਭਾਈ ਗੁਰਦਾਸ ਜੀ ਨੂੰ ਬਨਾਰਸ ਤੋਂ ਵਾਪਸ ਬੁਲਾਇਆ ਸੀ । ਸੇਵਕ ਨਾਲ ਗਿਆ ਸੀ ਤੇ ਉਸ ਨੂੰ ਵਾਪਸ ਲਿਆਂਦਾ ਗਿਆ ਰੱਸੇ ਨਾਲ ਨੂੜ ਕੇ । ਜੇਕਰ ਇਸ ਤਰ੍ਹਾਂ ਗੁਰੂ ਦੇ ਸੱਦੇ ਨੂੰ ਲਿਆ ਜਾਵੇ । ਸਾਨੂੰ ਸਾਰਿਆਂ ਨੂੰ ਬੁਲਾਇਆ ਗਿਆ ਹੈ । ਅਸੀਂ ਉਸ ਦੀ ਰੂਹਾਨੀ ਫੌਜ ਹਾਂ । ਸਾਨੂੰ ਉਸ ਦੇ ਤੋਹਫੇ ਨੂੰ ਪਹਿਨਣਾ ਪੈਣਾਂ ਹੈ ਅਸੀਂ ਅਨੰਤ ਪਿਆਰ ਦੇ ਗੁਲਾਮ ਹਾਂ। ਇਹ ਪਿਆਰ ਦੀਆਂ ਬੇੜੀਆਂ ਹਨ, ਸਾਡੀ ਆਜ਼ਾਦੀ ਦਾ ਮੁੱਲ ਹੈ ।
ਜਿਹਨਾਂ ਨੂੰ ਗੁਰੂ ਨਾਲ ਪ੍ਰੇਮ ਨਹੀਂ ਹੈ ਅਜੇ ਉਹ ਗੁਰੂ-ਆਂਗਣ ਤੋਂ ਬਾਹਰ ਨੇ ਪਰ ਸਾਡੀ ਆਜ਼ਾਦੀ ਗੁਰੂ ਵਿਚ ਹੈ ਤੇ ਉਸ ਬਿਨਾਂ ਕਿਧਰੇ ਨਹੀਂ । ਸਾਡੇ ਨਾਲ ਸਿੱਖ ਪ੍ਰਚਾਰਕ ਦੇ ਲਹਿਜੇ ਵਿਚ ਗੱਲ ਨਾ ਕਰੋ । ਨਾ ਇਹ ਕਿਸੇ ਧਰਮ ਦੇ ਪ੍ਰਤੀਕ ਹਨ ਤੇ ਨਾ ਹੀ ਕਿਸੇ ਧਾਰਮਕ ਰਹਿਤ ਮਰਿਆਦਾ ਦੀਆਂ ਲਾਜ਼ਮੀ ਰਸਮਾਂ ਹਨ । ਇਹ ਤਾਂ ਗੁਰੂ ਵਲੋਂ, ਲਾੜੇ ਵਲੋਂ ਵਿਆਂਹਦੜ ਕੁੜੀ ਲਈ ਵਿਆਹ ਦੀਆਂ ਸੌਗਾਤਾਂ ਹਨ।
ਉਸ ਗੁਰੂ ਨੇ ਸਾਨੂੰ ਸਭ ਕੁਝ ਬਖਸ਼ਿਆ ਹੈ ਤੇ ਉਹ ਪਵਿਤਰ ਹੈ ।
ਭਰਮ ? ਹਾਂ, ਪਰ ਕਿਸ ਪਿਆਰ ਵਿਚ ਨਹੀਂ ਹੈ ਤੇ ਕਿਸ ਪਿਆਰ ਨੇ ਨਹੀਂ ਪਾਲੇ ਆਪਣੇ ਭਰਮ ?
ਪ੍ਰੋ: ਪੂਰਨ ਸਿੰਘ
