
( ਮਾਰਕ ਕਾਰਨੇ ਬਣਨਗੇ ਨਵੇਂ ਪ੍ਰਧਾਨ ਮੰਤਰੀ)
2025 ਦੀਆਂ ਕੈਨੇਡੀਅਨ ਸੰਘੀ ਚੋਣਾਂ ਦੇ ਨਤੀਜੇ ਆ ਗਏ ਹਨ ਜਿੱਥੇ ਲਿਬਰਲ ਪਾਰਟੀ 338 ਵਿੱਚੋਂ 168 ਸੀਟਾਂ ਜਿੱਤ ਕੇ ਘੱਟਗਿਣਤੀ ਸਰਕਾਰ ਬਣਾਉਣ ਵਾਲੀ ਸਭ ਤੋਂ ਵੱਡੀ ਪਾਰਟੀ ਵਜੋਂ ਸਾਹਮਣੇ ਆਈ ਹੈ। ਲਿਬਰਲ ਪਾਰਟੀ ਦੇ ਆਗੂ ਮਾਰਕ ਕਾਰਨੇ ਹੁਣ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਣਨਗੇ। ਬਹੁਸੰਖਿਆ ਲਈ ਜਿੱਥੇ 172 ਸੀਟਾਂ ਦੀ ਲੋੜ ਸੀ, ਉੱਥੇ ਐਨਡੀਪੀ ਦੀਆਂ 7 ਸੀਟਾਂ ਲਿਬਰਲਾਂ ਲਈ ਸਰਕਾਰ ਚਲਾਉਣ ਵਿੱਚ ਫੈਸਲਾਕੁਨ ਸਾਬਤ ਹੋ ਸਕਦੀਆਂ ਹਨ। ਇਹ ਸੰਕੇਤ ਮਿਲ ਰਹੇ ਹਨ ਕਿ ਦੋਵਾਂ ਪਾਰਟੀਆਂ ਵਿਚਕਾਰ ਗਠਜੋੜ ਜਾਂ ਵਿਸ਼ਵਾਸਯੋਗ ਸਮਝੌਤਾ ਹੋ ਸਕਦਾ ਹੈ।
ਇਸ ਵਾਰ ਚੋਣਾਂ ਵਿੱਚ ਕਈ ਚੌਕਾਉਣ ਵਾਲੇ ਨਤੀਜੇ ਸਾਹਮਣੇ ਆਏ ਹਨ ।
ਕੰਜ਼ਰਵਟਿਵ ਪਾਰਟੀ ਦੇ ਆਗੂ ਪੀਅਰ ਪੌਲੀਏਵ ਆਪਣੀ ਸੀਟ ਹਾਰ ਗਏ ਹਨ।
ਐਨਡੀਪੀ ਦੇ ਜਗਮੀਤ ਸਿੰਘ, ਜੋ ਕਿ ਸਿੱਖ ਆਗੂ ਹਨ, ਵੀ ਆਪਣੀ ਸੀਟ ਨਹੀਂ ਬਚਾ ਸਕੇ।
ਪੀਪਲਜ਼ ਪਾਰਟੀ ਦੇ ਮੈਕਸੀਮ ਬਰਨੀਏ ਨੂੰ ਵੀ ਨਿਰਾਸ਼ਾ ਹੱਥ ਲੱਗੀ।
ਗਰੀਨ ਪਾਰਟੀ ਦੇ ਦੋ ਮੁੱਖ ਆਗੂਆਂ ਵਿੱਚੋਂ ਇੱਕ ਨੇ ਜਿੱਤ ਦਰਜ ਕੀਤੀ ਪਰ ਦੂਜੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਇਸ ਵਾਰੀ ਚੋਣਾਂ ਵਿੱਚ ਕਰੀਬ 22 ਪੰਜਾਬੀ ਮੂਲ ਦੇ ਉਮੀਦਵਾਰ, ਜ਼ਿਆਦਾਤਰ ਲਿਬਰਲ ਅਤੇ ਕੰਜ਼ਰਵਟਿਵ ਪਾਰਟੀ ਵੱਲੋਂ, ਚੋਣ ਜਿੱਤਣ ਵਿੱਚ ਕਾਮਯਾਬ ਰਹੇ ਹਨ। ਇਹ ਗੱਲ ਪੰਜਾਬੀ ਭਾਈਚਾਰੇ ਲਈ ਮਾਣਯੋਗ ਹੈ ਕਿ ਸੰਸਦ ਵਿੱਚ ਹੁਣ ਵੀ ਉਨ੍ਹਾਂ ਦੀ ਵਧੀਆ ਨੁਮਾਇੰਦਗੀ ਕਾਇਮ ਰਹੇਗੀ।
ਬ੍ਰਿਟਿਸ਼ ਕੋਲੰਬੀਆ ਅਤੇ ਓਂਟਾਰੀਓ ਦੇ ਸਿੱਖ ਬਹੁਗਿਣਤੀ ਇਲਾਕਿਆਂ ‘ਚ ਲਿਬਰਲ ਉਮੀਦਵਾਰਾਂ ਨੇ ਵਧੀਆ ਪ੍ਰਦਰਸ਼ਨ ਕੀਤਾ। ਕਹਿਣਾ ਹੈ ਕਿ ਇਸ ਪਿੱਛੇ 2015 ਤੋਂ 2023 ਤੱਕ ਪ੍ਰਧਾਨ ਮੰਤਰੀ ਰਹੇ ਜਸਟਿਨ ਟਰੂਡੋ ਵੱਲੋਂ ਸਿੱਖ ਭਾਈਚਾਰੇ ਲਈ ਕੀਤੇ ਕਦਮਾਂ ਦਾ ਅਸਰ ਹੋ ਸਕਦਾ ਹੈ , ਜਿਵੇਂ ਕਿ ਖਾਲਿਸਤਾਨੀ ਮੁੱਦੇ ‘ਤੇ ਵਧੇਰੇ ਸਹਿਣਸ਼ੀਲਤਾ ਅਤੇ ਭਾਰਤ-ਕੈਨੇਡਾ ਤਣਾਅ ਦੇ ਦੌਰਾਨ ਸਿੱਖਾਂ ਦੇ ਹੱਕ ਵਿੱਚ ਦਿੱਤੇ ਗਏ ਬਿਆਨ।