28 views 24 secs 0 comments

ਪੰਜਾਬ ਦੇ ਹੜ੍ਹ ਤੇ ਭਗਤ ਪੂਰਨ ਸਿੰਘ ਪਿੰਗਲਵਾੜਾ

ਲੇਖ
August 31, 2025

ਹੜ੍ਹਾਂ ਤੇ ਹੁਣ ਤੱਕ ਸਭ ਤੋਂ ਕੀਮਤੀ ਤੇ ਨਵੀਂ ਨਸਲ ਦੇ ਪੜ੍ਹਨਯੋਗ ਵੱਡਮੁੱਲੀ ਲਿਖਤ(ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲਿਆਂ ਦੁਆਰਾ ਰਚਿਤ)

ਸੰਨ 1988 ਵਿਚ ਜਿਹੜੇ ਹੜ੍ਹ ਆਏ ਸਨ ਉਹ ਸਾਇੰਸ ਨੇ ਲਿਆਂਦੇ ਸਨ। ਸਾਇੰਸ ਨੇ ਭਾਖੜਾ ਡੈਮ ਬਣਾਈ। ਭਾਖੜਾ ਡੈਮ ਨੂੰ ਟੁੱਟਣ ਤੋਂ ਬਚਾਉਣ ਲਈ ਇੰਜੀਨੀਅਰਾਂ ਨੇ ਪਾਣੀ ਦੀ ਕੰਧ ਛੱਡੀ: ਜੇ ਇਹ ਨਾ ਛੱਡੀ ਜਾਂਦੀ ਤਾਂ ਪਾਣੀ ਦੇ ਜ਼ੋਰ ਨਾਲ ਡੈਮ ਟੁੱਟ ਜਾਣੀ ਸੀ। ਪਾਣੀ ਦੀ ਕੰਧ ਛੱਡਣ ਨਾਲ ਪਿੰਡਾਂ ਦੇ ਪਿੰਡ ਰੁੜ੍ਹ ਗਏ, ਬੰਦੇ ਵੀ ਵਹਿ ਗਏ, ਪਸ਼ੁ ਵਹਿ ਗਏ, ਲੋਕਾਂ ਦਾ ਮਾਲ ਮੱਤਾ, ਮੰਜਾ ਪੀੜਾ ਸਭ ਪਾਣੀ ਵਿੱਚ ਰੁੜ ਗਏ। ਜਿਹਨਾਂ ਲੋਕਾਂ ਦੇ ਘਰਾਂ ਵਿੱਚ ਰੱਖ ਸਨ ਉਹ ਰੱਖਾਂ ‘ਤੇ ਚੜ੍ਹ ਕੇ ਬਚ ਗਏ ਸਨ। ਜੇਕਰ ਭਾਖੜਾ ਡੈਮ ਟੁੱਟ ਜਾਂਦੀ ਤਾਂ ਅੰਮ੍ਰਿਤਸਰ ਸ਼ਹਿਰ ਵਿੱਚ 50 ਫੁੱਟ ਤਕ ਪਾਣੀ ਆ ਜਾਣਾ ਸੀ ।

ਭਾਖੜਾ ਡੈਮ ਦੇ ਟੁੱਟਣ ਦਾ ਖਤਰਾ ਦੋ ਵਾਰੀ ਪੈਦਾ ਹੋ ਚੁੱਕਾ ਹੈ । ਸੰਸਾਰ ਵਿੱਚ ਕਈ ਡੈਮਾਂ ਟੱਟ ਚੱਕੀਆਂ ਹਨ।

ਜੇ ਲੋਕਾਂ ਨੇ ਨਿਹੰਗ ਸਿੰਘ ਵਾਂਙ ਜੀਵਨ ਅਰਪਣ ਕਰਕੇ ਰੱਖ ਲਾਏ ਹੁੰਦੇ ਤਾਂ ਉਹ ਹੜ੍ਹਾਂ ਨਾਲ ਆਉਣ ਵਾਲੀਆਂ ਬਿਨ ਆਈਆਂ ਮੌਤਾਂ ਮਰਨ ਤੋਂ ਬਚ ਜਾਂਦੇ । ਪਹਾੜਾਂ ਵਿੱਚ ਡੈਮ ਨੂੰ ਤੋੜਨ ਵਾਲਾ ਬਹੁਤਾ ਪਾਣੀ ਇਸ ਲਈ ਆਇਆ ਕਿਉਂਕਿ ਪਹਾੜਾਂ ਦੀਆਂ ਜਿਨ੍ਹਾਂ ਉਚਾਈਆਂ ਤੋਂ ਡੈਮ ਨੰ ਤੋੜ ਸਕਣ ਵਾਲਾ ਪਾਣੀ ਆਇਆ ਉੱਥੋਂ ਰੁੱਖ ਵੱਢੇ ਜਾ ਚੁੱਕੇ ਸਨ ।

ਪਹਾੜਾਂ ਵਿੱਚ 100 ਵਿੱਚੋਂ 60 ਹਿੱਸੇ ਦੇ ਹਿਸਾਬ ਨਾਲ ਤੇ ਮੈਦਾਨਾਂ ਵਿੱਚ 100 ਵਿੱਚੋਂ 21 ਹਿੱਸੇ ਦੇ ਹਿਸਾਬ ਨਾਲ ਧਰਤੀ ‘ਤੇ ਰੁੱਖ ਚਾਹੀਦੇ ਹੁੰਦੇ ਹਨ । ਪਰ ਪਹਾੜਾਂ ਵਿੱਚ 100ਹਿੱਸੇ ਵਿੱਚ ਰੁੱਖ 60 ਹਿੱਸੇ ਦੀ ਥਾਂ ‘ਤੇ ਸਿਰਫ਼ 20 ਹਿੱਸੇ ਹੀ ਰਹਿ ਗਏ ਹੋਣਗੇ । ਜੇ ਪਹਾੜਾਂ ਵਿੱਚ 100 ਵਿੱਚੋਂ 60 ਹਿੱਸੇ ਦੇ ਹਿਸਾਬ ਨਾਲ ਰੁੱਖ ਹੁੰਦੇ ਤਾਂ ਪਾਣੀ ਪਹਾੜਾਂ ਵਿੱਚੋਂ ਰੁਕ-ਰੁਕ ਕੇ ਆਉਣਾ ਸੀ ਤੇ ਭਾਖੜਾ ਡੈਮ ਵਿੱਚੋਂ ਪਾਣੀ ਦੀ ਕੰਧ ਛੱਡਣ ਦੀ ਲੋੜ ਨਹੀਂ ਪੈਣੀ ਸੀ ਕਿਉਂਕਿ ਪਹਾੜਾਂ ਵਿੱਚੋਂ ਪਾਣੀ ਰੁਕ-ਰੁਕ ਕੇ ਤੇ ਹੌਲੀ-ਹੋਲੀ ਆਉਣਾ ਸੀ ਤੇ ਬਹੁਤ ਸਾਰਾ ਪਾਣੀ ਰੁੱਖਾਂ ਦੇ ਪੱਤਿਆਂ ਤੇ ਟਹਿਣੀਆਂ ਉੱਪਰ ਟਿਕਿਆ ਰਹਿਣਾ ਸੀ । ਜਦੋਂ ਮੀਂਹ ਦਾ ਪਾਣੀ ਰੁੱਖਾਂ ਦੇ ਪੱਤਿਆਂ ਤੇ ਟਹਿਣੀਆਂ ਉੱਪਰ ਡਿੱਗਦਾ ਹੈ ਤਾਂ ਉਹ ਰੁੱਖਾਂ ਦੇ ਪੱਤਿਆਂ ਤੇ ਟਹਿਣੀਆਂ ‘ਤੇ ਟਿਕ ਜਾਂਦਾ ਹੈ ਤੇ ਧਰਤੀ ’ਤੇ ਹੌਲੀ-ਹੌਲੀ ਉੱਤਰਦਾ ਹੈ ਤੇ ਧਰਤੀ ਵਿੱਚ ਸਿੰਮਦਾ ਰਹਿੰਦਾ ਹੈ । ਪੱਤਿਆਂ ਵਾਲਾ ਪਾਣੀ ਹਵਾ ਨਾਲ ਵੀ ਤੇ ਧੁੱਪ ਨਾਲ ਵੀ ਸੁੱਕਦਾ ਹੈ । ਇਹੋ ਜਿਹੇ ਹੜ ਫਿਰ ਵੀ ਆ ਸਕਦੇ ਹਨ ਜਿਹੜੇ ਪਹਿਲਾਂ ਨਾਲੋਂ ਵੀ ਵਧੇਰੇ ਭਿਆਨਕ ਹੋਣਗੇ ਕਿਉਂਕਿ ਰੁੱਖ ਵੱਢੇ ਜਾ ਰਹੇ ਹਨ । ਲੋਕੀਂ ਹੜ੍ਹਾਂ ਨਾਲ ਮਰ ਜਾਣਗੇ, ਡੁੱਬਣਗੇ; ਪਰ ਰੁੱਖਾਂ ਨੂੰ ਲਾਉਣ ਲਈ ਨਿਹੰਗ ਸਿੰਘ ਵਾਂਙੂ ਜੀਵਨ ਅਰਪਣ ਕਰਨ ਲਈ ਤਿਆਰ ਨਹੀਂ ਹੋਣਗੇ । ਉੱਪਰ ਹੜ੍ਹਾਂ ਦੀ ਤਬਾਹੀ ਦਾ ਚਰਚਾ ਕੀਤਾ ਗਿਆ ਹੈ । ਇਹ ਵੀ ਦੱਸਿਆ ਗਿਆ ਹੈ ਕਿ ਪਹਾੜਾਂ ਦੀਆਂ ਉਚਾਈਆਂ ਤੋਂ ਭਾਖੜਾ ਡੈਮ ਵੱਲ ਏਨਾ ਵਧੇਰੇ ਪਾਣੀ ਆਇਆ ਕਿ ਜੇ ਉਸ ਪਾਣੀ ਨੂੰ ਡੈਮ ਵਿੱਚੋਂ ਕੰਧ ਵਾਂਬੂ ਨਾ ਛੱਡਿਆ ਜਾਂਦਾ ਤਾਂ ਭਾਖੜਾ ਡੈਮ ਟੁੱਟ ਸਕਦਾ ਸੀ । ਡੈਮ ਵਿੱਚੋਂ ਪਾਣੀ ਛੱਡਣ ਨਾਲ ਜਿਹੜੇ ਹੜ੍ਹ ਆਏ ਉਹਨਾਂ ਹੜ੍ਹਾਂ ਤੋਂ ਪੰਜਾਬ ਦੇ ਕਈ ਜ਼ਿਲ੍ਹੇ ਬਚੇ ਰਹੇ ਪਰ ਜੇ ਡੈਮ ਟੁੱਟ ਜਾਂਦਾ ਤਾਂ ਦਿੱਲੀ ਸ਼ਹਿਰ ਵਿੱਚ ਵੀ ਅੱਠ ਫੁੱਟ ਪਾਣੀ ਚੜ੍ਹ ਜਾਣਾ ਸੀ। ਭਾਖੜਾ ਡੈਮ ਦੀ ਉਸਾਰੀ ‘ਤੇ ਪਹਾੜ ਜਿੱਡੀ ਵੱਡੀ ਰਕਮ ਖ਼ਰਚ ਹੋਈ ਸੀ।

ਜਿਨ੍ਹਾਂ ਕੰਮਾਂ ਲਈ ਕੇਂਦਰ ਦੀਆਂ ਸਰਕਾਰਾਂ ਦੂਜੇ ਦੇਸ਼ਾਂ ਤੋਂ ਕਰਜ਼ਾ ਲੈਂਦੀਆਂ ਰਹੀਆਂ ਹਨ ਉਹਨਾਂ ਡੈਮਾਂ ਦੀ ਉਸਾਰੀ ਲਈ ਵੀ ਬਹੁਤ ਵੱਡੀਆਂ ਰਕਮਾਂ ਕਰਜ਼ ਲਈਆਂ ਜਾਂਦੀਆਂ ਰਹੀਆਂ ਹਨ । ਡੈਮਾਂ ਤੋਂ ਨਹਿਰਾਂ ਨਿਕਲਦੀਆਂ ਹਨ, ਬਿਜਲੀ ਪੈਦਾ ਹੁੰਦੀ ਹੈ । ਪਹਾੜਾਂ ਵਿੱਚ ਜੇ ਰੁੱਖ ਘਟ ਜਾਣ ਤਾਂ ਮੀਂਹ ਦੀ ਕਣੀ ਸਿੱਧੀ ਧਰਤੀ ਉੱਤੇ ਡਿੱਗਦੀ ਹੈ ਅਤੇ ਪਹਾੜਾਂ ਦੀ ਮਿੱਟੀ ਨੂੰ ਖੋਰਦੀ ਹੈ । ਉਹ ਮਿੱਟੀ ਡੈਮ ਨੂੰ ਭਰਦੀ ਰਹਿੰਦੀ ਹੈ ਤੇ ਡੈਮ ਦੀ ਉਮਰ ਘਟਦੀ ਰਹਿੰਦੀ ਹੈ । ਜਦ ਭਾਖੜਾ ਡੈਮ ਬਣੀ ਸੀ ਤਾਂ ਇਸ ਦੀ ਉਮਰ ਪੰਜ ਸੌ ਸਾਲ ਗਿਣੀ ਗਈ ਸੀ ਪਰ ਪਹਾੜਾਂ ਵਿੱਚ ਰੁੱਖ ਵੱਢੇ ਜਾਂਦੇ ਰਹੇ । ਮੀਂਹ ਦੀਆਂ ਜਿਨ੍ਹਾਂ ਕਣੀਆਂ ਨੇ ਰੁੱਖਾਂ ਦੇ ਪੱਤਿਆਂ ਉੱਤੇ ਡਿਗਣਾ ਸੀ ਉਹ ਪਹਾੜਾਂ ਦੀ ਧਰਤੀ ‘ਤੇ ਡਿੱਗਦੀਆਂ ਰਹੀਆਂ । ਮੀਂਹ ਦੀ ਕਣੀ ਬੜੇ ਜ਼ੋਰ ਨਾਲ ਧਰਤੀ ਉੱਤੇ ਡਿੱਗਦੀ ਹੁੰਦੀ ਹੈ ਤੇ ਮਿੱਟੀ ਨੂੰ ਖੋਰਦੀ ਹੁੰਦੀ ਹੈ । ਦੂਜੇ ਦੇਸ਼ਾਂ ਦਾ ਜਿਹੜਾ ਕਰਜ਼ਾ ਭਾਰਤ ਉੱਤੇ ਚੜ੍ਹਿਆ ਹੋਇਆ ਹੈ ਉਹ ਇਕ ਸੌ ਕਰੋੜ ਹੈ । ਕੁਵੈਤ ਦਾ ਜੰਗ ਲੱਗਣ ਤੋਂ ਪਹਿਲਾਂ ਉਸ ਦਾ ਜਿਹੜਾ ਵਿਆਜ ਦੇਣਾ ਪੈਂਦਾ ਸੀ ਉਸ ਦਾ ਹਿਸਾਬ ਇਹ ਸੀ ਕਿ ਜੋ ਮਾਲ ਕੱਪੜਾ, ਗਊਆਂ ਦਾ ਮਾਸ, ਸਬਜ਼ੀਆਂ, ਡੰਗਰਾਂ ਦਾ ਚਮੜਾ, ਬਾਸਮਤੀ ਦੇ ਚੌਲ ਉਸ ਦੀ ਸੌ ਰੁਪਏ ਦੀ ਵੱਟਕ, ਵਿੱਚੋਂ ਤੀਹ ਰੁਪਏ ਵਿਆਜ ਦੇ ਚਲੇ ਜਾਂਦੇ ਰਹੇ ਹਨ ।

ਕੁਵੈਤ ਦਾ ਜੰਗ ਜਨਵਰੀ 1991 ਨੂੰ ਲੱਗਿਆ ਸੀ । ਉਸ ਦੇ ਲੱਗਣ ਨਾਲ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧ ਗਈਆਂ ਹੋਣ ਕਰਕੇ ਵਿਆਜ ਸੌ ‘ਚੋਂ ਚਾਲੀ ਜਾਣ ਲੱਗ ਪਿਆ ਹੈ । ਲਾਲਾ ਹਰਦਿਆਲ ਨੇ ਆਪਣੀ ਪੁਸਤਕ Hints for self culture (ਆਪਣੇ ਸੱਭਿਆਚਾਰ ਲਈ ਕੁਝ ਸੁਝਾਅ)
ਵਿੱਚ ਦੱਸਿਆ ਹੈ—‘ਦੁਨੀਆਂ ਦੇ ਬੰਦਿਆਂ ਦਾ ਹਾਲ ਉਸ ਪਰਿਵਾਰ ਜੈਸਾ ਹੈ

ਜਿਹੜਾ ਸਮੁੰਦਰ ਦੇ ਕਿਨਾਰੇ ਦੀ ਬਰੇਤੀ ਦੇ ਉਸ ਥਾਂ ‘ਤੇ ਸੈਨ ਕੇ ਗਾਉਣ-ਵਜਾਉਣ ਵਿੱਚ ਰੁੱਝ ਗਿਆ ਸੀ ਜਿਸ ਦੇ ਹੇਠਾਂ ਮਗਰਮਂਜ ਛਪਿਆ ਹੋਇਆ ਸੀ । ਮਗਰਮੱਛ ਕੁਝ ਸਮੇਂ ਲਈ ਹੀ ਸਮੁੰਦਰ ਤੋਂ ਬਾਹਰ ਆਉਂਦਾ ਹੁੰਦਾ ਹੈ। ਉਸ ਨੇ ਤਾਂ ਕੁਝ ਸਮੇਂ ਪਿੱਛੋਂ ਸਮੁੰਦਰ ਨੂੰ ਮੁੜਣਾ ਹੀ ਹੁੰਦਾ ਹੈ । ਉਹ ਸਮੁੰਦਰ ਨੂੰ ਮੁੜਿਆ ਤੇ ਗਾਉਣ-ਵਜਾਉਣ ਵਿੱਚ ਰੁੱਝਾ ਪਰਿਵਾਰ ਵੀ ਉਸ ‘ਤੇ ਬੈਠਾ ਬਿਠਾਇਆ ਸਮੁੰਦਰ ਵਿੱਚ ਪੁੱਜ ਕੇ ਡੁੱਬ ਗਿਆ ।” ਅੰਗਰੇਜ਼ੀ ਜ਼ੁਬਾਨ ਦਾ श्राह – Exeperience is not what happens to a man but what one does at what happens to him.

ਅਰਥਾਤ-ਤਜਰਬਾ ਉਹ ਨਹੀਂ ਹੁੰਦਾ ਜੋ ਬੰਦੇ ਨਾਲ ਬੀਤਦਾ ਹੈ ਬਲਕਿ ਤਜਰਬਾ ਉਹ ਹੁੰਦਾ ਹੈ ਜੋ ਬੰਦੇ ਨਾਲ ਬੀਤੇ ਅਤੇ ਉਸ ਤੋਂ ਪਿੱਛੋਂ ਸਿੱਖਿਆ ਪ੍ਰਾਪਤ ਕਰਕੇ ਉਸ ਤਜਰਬੇ ਨੂੰ ਸਨਮੁੱਖ ਰੱਖ ਕੇ ਉਹ ਅਗਾਂਹ ਨੂੰ ਕੀ ਕਰਦਾ ਹੈ । ਜੇ ਉਹ ਤਜਰਬਾ ਆਉਣ ਵਾਲੇ ਖ਼ਤਰਿਆਂ ਤੋਂ ਬਚਣ ਲਈ ਉਸ ਤੋਂ ਇਹ ਮੰਗ ਕਰਦਾ ਹੋਵੇ ਕਿ ਪਹਿਲੀ ਜੀਵਨ-ਚਾਲ ਨੂੰ ਛੱਡ ਕੇ ਨਵੀਂ ਜੀਵਨ-ਚਾਲ ਫੜੇ ਤਾਂ ਉਹ ਅਜਿਹਾ ਕਰਨ ਲਈ ਤਿਆਰ ਹੋਵੇਗਾ ਜਾਂ ਨਹੀਂ । ਭਾਖੜਾ ਡੈਮ ਦੇ ਟੁੱਟਣ ਦੇ ਖ਼ਤਰੇ ਵਾਲੀ ਜਿਹੜੀ ਗੱਲ ਉੱਪਰ ਲਿਖੀ ਗਈ ਹੈ ਅੰਮ੍ਰਿਤਸਰ ਸ਼ਹਿਰ ਵਿੱਚ 50 ਫੁੱਟ ਪਾਣੀ ਆਉਣ ਨਾਲ ਤਾਂ ਗੁਰਦੁਆਰਾ ਬਾਬਾ ਅਟੱਲ ਸਾਹਿਬ ਦੀ ਇਮਾਰਤ ‘ਤੇ ਚੜ੍ਹ ਕੇ ਵੀ ਕੋਈ ਬਚ ਨਹੀਂ ਸਕਦਾ ਸੀ । ਉੱਪਰ ਲਿਖੀ ਤਬਾਹੀ ਤੇ ਤਜਰਬੇ ਤੋਂ ਦਿੱਲੀ ਤਕ ਦੇ ਇਲਾਕੇ ਦੇ ਬੰਦੇ ਹੜ੍ਹਾਂ ਦੇ ਆਉਣ ਤੋਂ ਬਚਣ ਲਈ ਅਤੇ ਡੈਮ ਟੁੱਟਣ ਤੋਂ ਬਚਣ ਲਈ ਕੀ ਨਵਾਂ ਰਾਹ ਫੜਦੇ ਹਨ, ਇਹ ਗੱਲ ਵੇਖੀ ਜਾਣ ਵਾਲੀ ਹੈ । ਲੋਕਾਂ ਨੇ ਇਕ ਗੱਲ ਫੜੀ ਹੋਈ ਹੈ ਕਿ ਰੱਬ ਬਚਾਏਗਾ ਜਾਂ ਸਰਕਾਰ ਬਚਾਵੇਗੀ । ਦੁਨੀਆਂ ਦਾ ਇਤਿਹਾਸ ਦੱਸਦਾ ਹੈ ਕਿ ਅਜਿਹੀਆਂ ਸਰਕਾਰਾਂ ਬਣਦੀਆਂ ਰਹੀਆਂ ਹਨ ਜਿਹੜੀਆਂ ਲੋਕਾਂ ਨੂੰ ਡੋਬਣ ਦੇ ਹਾਲਾਤ ਪੈਦਾ ਕਰਦੀਆਂ ਰਹੀਆਂ ਸਨ । ਡੁੱਬਣ ਤੋਂ ਬਚਾਉਣ ਦਾ ਖਿਆਲ ਕਿਸ ਕਿਸਮ ਦੇ ਬੰਦਿਆਂ ਨੂੰ ਆਇਆ ਕਰਦਾ ਹੈ ਇਸ ਪ੍ਰਸ਼ਨ ਦਾ ਉੱਤਰ ਭਾਈ ਗੁਰਦਾਸ ਜੀ ਦੇ ਹੇਠ ਲਿਖੇ ਵਾਕ ਤੋਂ ਮਿਲਦਾ ਹੈ-

ਥੰਮੇ ਕੋਇ ਨ ਸਾਧੁ ਬਿਨੁ ਸਾਧੁ ਨ ਦਿਸੈ ਜਗਿ ਵਿਚ ਕੋਆ ।

ਸਾਧ ਬਣਨ ਲਈ ਐਮ.ਏ. ਦੀਆਂ ਸੋਲਾਂ ਜਮਾਤਾਂ ਪਾਸ ਕਰਨ ਦੀ ਲੋੜ ਨਹੀਂ ਹੁੰਦੀ ਕੇਵਲ ਧਾਰਮਿਕ ਬਾਣੀਆਂ ਜਿਵੇਂ ਗਰਸਿੱਖੀ ਦੇ ਨਿਤਨੇਮ ਦੀਆਂ ਪੰਜ ਬਾਣੀਆਂ ਦਾ ਰੋਜ਼ ਪਾਠ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਘੱਟ
ਤੋਂ ਘੱਟ ਇਕ ਵਾਕ ਰੋਜ਼ ਸੁਣਨ ਨਾਲ ਸਾਧ ਬਣਨ ਦਾ ਰਾਹ ਲੱਭ ਜਾਂਦਾ ਹੈ । ਅੰਨ੍ਹੇ ਵੀ ਪੰਜ ਬਾਣੀਆਂ ਅਤੇ ਅਣਗਿਣਤ ਸ਼ਬਦ ਯਾਦ ਕਰ ਲੈਂਦੇ ਹਨ । ਅੱਗੇ ਨੂੰ ਹੜ੍ਹਾਂ ਦੇ ਆਉਣ ਤੇ ਭਾਖੜਾ ਡੈਮ ਦੇ ਟੁੱਟਣ ਤੋਂ ਬਚਣ ਦਾ ਜੇ ਕੋਈ ਰਾਹ ਹੈ ਤਾਂ ਉਹ ਇਕੋ ਹੈ ਕਿ ਆਪਣੇ ਘਰਾਂ ਦੇ ਮੋਹ ਤੇ ਸੁੱਖਾਂ ਨੂੰ ਛੱਡ ਕੇ ਬਿਨਾਂ ਤਨਖਾਹ ਤੋਂ ਉਹਨਾਂ ਥਾਵਾਂ ’ਤੇ ਝੁੱਗੀਆਂ ਪਾ ਕੇ ਰੱਬ ਦੇ ਲੇਖੇ ਰੁੱਖਾਂ ਨੂੰ ਲਾਉਣ ਦਾ ਜੀਵਨ ਉਸ ਤਰ੍ਹਾਂ ਬਿਤਾਇਆ ਜਾਵੇ ਜਿਸ ਤਰ੍ਹਾਂ ਨਿਹੰਗ ਸਿੰਘ ਨੇ ਭੁੱਖਾਂ ਪਿਆਸਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਜੰਗਲਾਂ ਵਿੱਚ ਵਾਸਾ ਕਰਕੇ ਜਨਤਾ ਦੇ ਭਲੇ ਲਈ ਸੜਕ ਬਣਾਉਣ ਵਿੱਚ ਜੀਵਨ ਦਾ ਬਹੁਤ ਸਾਲਾਂ ਦਾ ਲੰਮਾ ਸਮਾਂ ਬਿਤਾਇਆ ਸੀ । ਜੇ ਵੱਧ ਤੋਂ ਵੱਧ ਲੋਕਾਂ ਨੇ ਅਜਿਹਾ ਨਾ ਕੀਤਾ ਤਾਂ ਉਹ ਉਸ ਤਰ੍ਹਾਂ ਪਛਤਾਉਣਗੇ ਜਿਸ ਤਰ੍ਹਾਂ ਮਗਰਮੱਛ ‘ਤੇ ਬੈਠ ਕੇ ਗਾਉਣ-ਵਜਾਉਣ ਵਾਲਾ ਟੱਬਰ ਸਮੁੰਦਰ ਵਿੱਚ ਡੁੱਬਣ ਲੱਗਾ ਪਛਤਾਇਆ ਸੀ।

ਹੜ੍ਹਾਂ ਜੈਸੀਆਂ ਅਨੇਕ ਪ੍ਰਕਾਰ ਦੀਆਂ ਤਬਾਹੀਆਂ ਤੋਂ ਬਚਣ ਲਈ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਸਿੱਖਿਆ ਪ੍ਰਾਪਤ ਕਰੋ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਦ ਹੋਸ਼ ਸੰਭਾਲੀ ਤੇ ਜੀਵਨ ਨਿਰਬਾਹੜ ਲਈ ਕੋਈ ਕੰਮ ਕਾਜ ਕਰਨ ਦਾ ਸਮਾਂ ਆ ਗਿਆ ਤਾਂ ਉਨ੍ਹਾਂ ਦੇ ਪਿਤਾ /ਉਨ੍ਹਾਂ ਨੂੰ ਵਣਜ-ਵਪਾਰ ਕਰਨ ਲਈ ਵੀਹ ਰੁਪਏ ਪੂੰਜੀ ਵਜੋਂ ਦਿੱਤੇ ਸਨ ਇਹ ਪੂੰਜੀ ਮਿਲਣ ਪਿੱਛੋਂ ਇਕ ਦਿਨ ਜਦੋਂ ਉਹ ਤੁਰੇ ਜਾ ਰਹੇ ਸਨ ਤੱ ਉਹਨਾਂ ਨੂੰ ਰਸਤੇ ਵਿੱਚ ਕੁਝ ਭੁੱਖੇ ਸਾਧੂ ਮਿਲੇ । ਪਰ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਜਨਮ ਤੋਂ ਹਿਰਦੇ ਵਿੱਚ ਪ੍ਰਾਣੀ-ਮਾਤਰ ਦੀ ਭਲਾਈ ਲਈ ਤੜ-ਲੈ ਕੇ ਪੈਦਾ ਹੋਏ ਹੋਏ ਸਨ । ਰਸਤੇ ਵਿੱਚ ਕੁਝ ਭੁੱਖੇ ਸਾਧੂਆਂ ਦੇ ਮਿਲਣ ਉੱਤੇ ਉਹਨਾਂ ਦੇ ਹਿਰਦੇ ਦੀ ਤੜਪ ਨੇ ਉਨ੍ਹਾਂ ਪਾਸੋਂ ਸਾਰੀ ਪੂੰਜੀ ਉਨ੍ਹਾਂ ਸਾਧਾਂ ਭੋਜਨ ‘ਤੇ ਖ਼ਰਚ ਕਰਾ ਦਿੱਤੀ