ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਆਪਣੀ ਆਖ਼ਰੀ ਦੌੜ ਵਿੱਚ ਹੈ ਅਤੇ ਇਸ ਦਾ ਅੰਤ ਜਲਦੀ ਹੋਵੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਬਾਦਲ ਧੜਾ ਇਤਿਹਾਸ ਵਿੱਚ ਕੇਵਲ ਨੀਵੀਆਂ ਹਰਕਤਾਂ ਕਰਕੇ ਹੀ ਯਾਦ ਰੱਖਿਆ ਜਾਵੇਗਾ।
ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੱਖੀ ਸਿਧਾਂਤਾਂ ਦੀ ਉਲੰਘਨਾ ਕਰਕੇ ਜਥੇਦਾਰਾਂ ਦੀ ਬਦਲੀ ਨੂੰ ਪੰਥ ਵਿਰੋਧੀ ਕਰਵਾਈ ਕਰਾਰ ਦਿੰਦਿਆਂ ਕਿਹਾ ਕਿ ਇਸ ਕਾਰਨ ਸਿੱਖ ਜਥੇਬੰਦੀਆਂ ਵਿੱਚ ਵੱਡਾ ਰੋਸ ਪੈਦਾ ਹੋਇਆ ਹੈ, ਜੋ ਬਾਦਲ ਧੜੇ ਦੇ ਅੰਤ ਦਾ ਮੁੱਖ ਕਾਰਨ ਬਣੇਗਾ।
ਐਮ.ਪੀ. ਭਾਈ ਖ਼ਾਲਸਾ ਨੇ ਇਹ ਵੀ ਕਿਹਾ ਕਿ ਬਾਦਲ ਧੜਾ ਆਪਣੇ ਅੰਤ ਨੂੰ ਦੇਖਦੇ ਹੋਏ ਹੁਣ ਮਨੋਵਿਗਿਆਨਕ ਤੌਰ ‘ਤੇ ਅਸਥਿਰ ਹੋ ਗਿਆ ਹੈ ਅਤੇ ਗੁਰੂ ਘਰਾਂ ਦੇ ਪ੍ਰਬੰਧ ‘ਚ ਮਨਮਾਨੀਆਂ ਕਰ ਰਿਹਾ ਹੈ ਪਰ ਪੰਥ ਦੀ ਸਮਰੱਥਾ ਦੇ ਆਗੇ ਇਹ ਜ਼ਿਆਦਾ ਚਿਰ ਨਹੀਂ ਟਿਕ ਸਕੇਗਾ।