ਗ਼ਾਲਿਬ ਕਹਿੰਦਾ ਹੈ ਕਿ- ਲਹੂ ਉਹ ਨ੍ਹੀਂ ਹੁੰਦਾ ਜਿਹੜਾ ਰਗਾਂ ‘ਚ ਦੌੜਦਾ, ਲਹੂ ਤਾਂ ਉਹ ਆ ਜਿਹੜਾ ਅੱਖਾਂ ‘ਚੋਂ ਟਪਕੇ।
ਰਗ਼ੋਂ ਮੇਂ ਦੌੜਨੇ-ਫਿਰਨੇ ਕੇ ਹਮ ਨਹੀਂ ਕਾਯਲ।
ਜਬ ਆਂਖ ਹੀ ਸੇ ਨ ਟਪਕਾ ਤੋ ਫਿਰ ਲਹੂ ਕਯਾ ਹੈ।….
ਘੱਲੂਘਾਰੇ ਜੂਨ 84 ‘ਚ ਜਦੋਂ ਭਾਰਤੀ ਫ਼ੌਜ ਦੀ ਕੋਈ ਵਾਹ ਪੇਸ਼ ਨਾ ਚੱਲੀ ਤਾਂ ਫੇਰ ਭਾਰਤੀ ਟੈੰਕ ਦਰਬਾਰ ਸਾਹਿਬ ਵੱਲ ਨੂੰ ਮੋੜੇ। ਇਕ ਟੈਂਕ ਅੱਗ ਵਰਾਉਂਦਾ ਲੰਗਰ ਹਾਲ ਵੱਲੋਂ ਪਰਿਕਰਮਾ ਵੱਲ ਨੂੰ ਵਧਿਆ ਤਾਂ ਸਿੰਘਾਂ ਨੇ ਉਹਦੇ ‘ਤੇ ਵਾਹਵਾ ਗੋਲੀ ਚਲਾਈ, ਪਰ ਕਿੱਥੇ ਟੈਂਕ ਕਿੱਥੇ ਗੋਲੀਆਂ …. ਏਨੇ ਨੂੰ ਇੱਕ ਗੁਰੂ ਕਾ ਖ਼ਾਲਸਾ ਅਕਾਲੀ ਫੌਜ ਨਿਹੰਗ ਸਿੰਘ ਜੋ ਸੰਗਤ ਵਿਚੋਂ ਹੀ ਸੀ ਕਿਸੇ ਨੂੰ ਪਤਾ ਨਹੀਂ ਉਹ ਕੌਣ ਆ… ਉਹ ਆਪਣਾ ਬਰਛਾ ਲੈ ਕੇ ਜੈਕਾਰੇ ਗੁਜਾਉਂਦਾ ਗੁਰੂ ਦਰ ਵੱਲ ਵੱਧਦੇ ਟੈਂਕ ਵੱਲ ਨੂੰ ਰੋਕਣ ਚੜਿਆ ਕਿ ਬਰਛੇ ਨਾਲ ਹੀ ਟੈਂਕ ‘ਤੇ ਹਮਲਾ ਕਰ ਕੇ ਚਾਲਕ ਨੂੰ ਮਾਰ ਦਿਆਂ, ਪਰ ਥੋੜ੍ਹਾ ਅੱਗੇ ਵਧਣ ‘ਤੇ ਟੈੰਕ ‘ਚੋ ਵੱਜੇ ਬਰਸਟ ਨਾਲ ਸਿੰਘ ਜੀ ਡਿੱਗ ਪਏ ਤੇ ਓਸੇ ਪਲ ਭਰ ‘ਚ ਸ਼ਹੀਦੀ ਪਾ ਗਏ।
ਸਿੰਘ ਦੀ ਬਹਾਦਰੀ ਦੇਖ ਮੋਰਚਿਆਂ ‘ਚੋ ਸਿੰਘਾਂ ਨੇ ਜੈਕਾਰੇ ਗਜਾਏ ਤੇ ਫਿਰ ਗੋਲੀ ਵਰ੍ਹਾਉਣੀ ਸ਼ੁਰੂ ਕਰ ਦਿੱਤੀ।
ਅਕਲਾਂ ਵਾਲੇ ਕਹਿਣਗੇ ਏ ਮੂਰਖਤਾਈ ਹੈ, ਪਰ ਅਸਲ ‘ਚ ਏਹ ਸਿੱਖ ਦਾ ਗੁਰੂ ਨਾਲ ਇਸ਼ਕ ਐ, ਜੋ ਮੌਤ ਨਾਲ ਟਕਰਾ ਅਮਰ ਹੋ ਜਾਂਦਾ ਏ, ਉਹਨਾਂ ਦੇ ਵਾਰਸ ਆ ਜੋ ਭੁੱਖੇ ਪਿਆਸੇ 40 ਸਿੰਘ ਹੀ ਦਸ ਲੱਖ ਸਾਮਣੇ ਖੜ ਗਏ ਸੀ।
ਐਸੇ ਯੋਧਿਆਂ ਦੇ ਚਰਨਾਂ ਚ ਵਾਰ ਵਾਰ ਪ੍ਰਣਾਮ!!!
ਮੇਜਰ ਸਿੰਘ
