
ਸਨਾਤਨ ਮਤ ਦੇ ਤਿੰਨ ਵੱਡੇ ਦੇਵਤੇ ਬ੍ਰਹਮਾ ਵਿਸ਼ਨੂ ਤੇ ਮਹੇਸ਼ ਦੇ ਵਿੱਚੋਂ ਬ੍ਰਹਮਾ ਦਾ ਨਾਮ ‘ਬਿਰੰਚ’, ਸ੍ਰੀ ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਦਸਮ ਗ੍ਰੰਥ ਦੇ ਵਿੱਚ ਆਇਆ ਹੈ। ਜਦੋਂ ਅਸੀਂ ਵੱਖ ਵੱਖ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਦੇ ਹਾਂ ਤਾਂ ਬ੍ਰਹਮਾ ਦੇ ਨਾਭਿ ਕਮਲ ਤੋਂ ਉਪਜਣਾ, ਅਹੰਕਾਰ ਕਰਨਾ ਤੇ ਫਿਰ ਕਾਫੀ ਸਮਾਂ ਕਮਲ ਦੀ ਨਾਭੀ ਦੇ ਵਿੱਚ ਹੀ ਭਟਕਦੇ ਰਹਿਣ ਦਾ ਪਤਾ ਚਲਦਾ ਹੈ, ਚਾਰੇ ਵੇਦ ਇਸ ਨੇ ਆਪਣੇ ਕੰਠ ਤੋਂ ਉਚਾਰਨ ਕੀਤੇ, ਸ੍ਰਿਸ਼ਟੀ ਦਾ ਅੰਤ ਲੱਭਣ ਵਾਸਤੇ ਵੀ ਬਾਕੀ ਦੇਵਤਿਆਂ ਦੇ ਨਾਲ ਗਿਆ , ਪਰ ਇਹ ਲੱਭ ਨਹੀਂ ਸਕਿਆ ਤੇ ਨੇਤ ਨੇਤ ਕਥੰਤ ਬੇਦਾ ਇਹਨੇ ਆਪਣੀ ਖੋਜ ਦੇ ਉਪਰੰਤ ਆਖਿਆ:
ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ ।।
ਆਗੈ ਅੰਤੁ ਨ ਪਾਇਓ ਤਾ ਕਾ ਕੰਸੁ ਛੇਦਿ ਕਿਆ ਵਡਾ ਭਇਆ ।।੩।।
( ਸ੍ਰੀ ਗੁਰੂ ਗ੍ਰੰਥ ਸਾਹਿਬ,੩੫੦)
ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ਦੇ ਵਿੱਚ, ਭਾਈ ਵੀਰ ਸਿੰਘ ਜੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’, ਡਾਕਟਰ ਗੁਰਚਰਨ ਸਿੰਘ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਤੇ ਪ੍ਰੋਫੈਸਰ ਸਾਹਿਬ ਸਿੰਘ ਦੁਆਰਾ ਲਿਖਤ ‘ਗੁਰਬਾਣੀ ਪਾਠ ਦਰਪਣ’ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਬਿਰੰਚ ਦੇ ਅਰਥ ਰਚਨਾ ਕਰਨ ਵਾਲਾ ਬ੍ਰਹਮਾ ਹਨ:
ਬਿਰੰਚ ਬਿਚਾਰ ਬੇਦ ਰਚੰਤ ਦਾ ਸੰਖੇਪ ਹੈ
ਚਾਰੇ ਵੇਦ ਰਿਗ,ਯਜੁਰ,ਸਾਮ ਤੇ ਅਥਰਵ, ਬ੍ਰਹਮਾ ਨੇ ਆਪਣੇ ਮੁੱਖ ਤੋਂ ਉਚਾਰੇ ਦੇ ਨਾਲ ਨਾਲ ਇਹਨਾਂ ਦੀ ਵਿਆਖਿਆ ਦੇਵਤਿਆਂ ਦੇ ਸਭਾ ਦੇ ਵਿੱਚ ਸੁਣਾਈ।
ਚਾਰੇ ਵੇਦ ਵਖਾਣਦਾ ਚਤੁਰਮੁਖੀ ਹੋਏ ਖਰਾ ਸਿਆਣਾ ।
(ਭਾਈ ਗੁਰਦਾਸ ਜੀ ਵਾਰ ੧੨:੭)
ਸਵਈਏ ਮਹੱਲੇ ਪੰਜਵੇਂ ਦੇ ਵਿੱਚ ਭਟ ਮਥੁਰਾ ਜੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਹਨਾਂ ਦੁਆਰਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿੱਚ ਗੁਰੂ ਜੋਤ ਦੇ ਟਿਕਾਉਣ ਦਾ ਪ੍ਰਮਾਣ ਦਿੰਦਿਆਂ ਉਚਾਰਨ ਕਰਦੇ ਹਨ ਕਿ ਦੇਵਤੇ ਉਸ ਪਰਮਾਤਮਾ ਦਾ ਅੰਤ ਨਹੀਂ ਪਾ ਸਕੇ, ਚਾਹੇ ਇੰਦਰ ਤੇ ਸ਼ਿਵ ਨੇ ਬੜੀ ਯੋਗ ਸਾਧਨਾ ਕੀਤੀ, ਬ੍ਰਹਮਾ ਵੇਦਾਂ ਦੀ ਵਿਚਾਰ ਕਰਦਿਆਂ ਥਕ ਗਿਆ, ਉਸ ਨੇ ਹਰੀ ਦਾ ਜਾਪ ਇੱਕ ਘੜੀ ਵਾਸਤੇ ਵੀ ਨਹੀਂ ਛੱਡਿਆ, ਮਥੁਰਾ ਭੱਟ ਜੀ ਦੇ ਪ੍ਰਭੂ ਗੁਰੂ ਅਰਜਨ ਦੇਵ ਜੀ ਦੀਨਾਂ ਉੱਤੇ ਕਿਰਪਾ ਕਰਨ ਵਾਲੇ ਹਨ ਉਨਾਂ ਨੇ ਸੰਗਤ ਇਸ ਸ੍ਰਿਸ਼ਟੀ ਨੂੰ ਨਿਹਾਲ ਕੀਤਾ ਹੈ ਗੁਰੂ ਰਾਮਦਾਸ ਜੀ ਨੇ ਗੁਰੂ ਵਾਰੀ ਜੋਤ ਗੁਰੂ ਅਰਜਨ ਦੇਵ ਜੀ ਦੇ ਵਿੱਚ ਟਿਕਾ ਦਿੱਤੀ ਹੈ
ਅੰਤੁ ਨ ਪਾਵਤ ਦੇਵ ਸਬੈ ਮੁਨਿ ਇੰਦ੍ਰ ਮਹਾ ਸਿਵ ਜੋਗ ਕਰੀ ।।
ਫੁਨਿ ਬੇਦ ਬਿਰੰਚਿ ਬਿਚਾਰ ਰਹਿਓ ਹਰਿ ਜਾਪੁ ਨ ਛਾਡਿਉ੍ ਏਕ ਘਰੀ ।।
ਮਥੁਰਾ ਜਨ ਕੋ ਪ੍ਰਭ ਦੀਨ ਦਯਾਲੁ ਹੈ ਸੰਗਤਿ ਸ੍ਰਿਸਟਿ ਨਿਹਾਲੁ ਕਰੀ ।।
ਰਾਮਦਾਸਿ ਗੁਰੂ ਜਗ ਤਾਰਨ ਕਉ ਗੁਰ ਜੋਤਿ ਅਰਜੁਨ ਮਾਹਿ ਧਰੀ ।।੪।। ( ਸਵਈਏ ਮਹਲੇ ਪੰਜਵੇਂ ਕੇ,੧੪੦੮)
ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਸਵੇਰ ਦੇ ਵੇਲੇ ਜਿੰਨੀ ਬਾਣੀ ਉਚਾਰਨ ਕਰਦੇ ਨੇ, ਸ਼ਾਮ ਦੇ ਸਮੇਂ 48 ਸਿੰਘਾਂ ਨੂੰ ਉਸ ਬਾਣੀ ਦੇ ਅਰਥ ਪੜਾਉਂਦੇ ਨੇ, ਚੂੜਾਮਣਿ ਕਵੀ ਭਾਈ ਸੰਤੋਖ ਸਿੰਘ ਜੀ ਗੁਰੂ ਨਾਨਕ ਪ੍ਰਕਾਸ਼ ਜਿੰਨੀ ਕਥਾ ਪਹਿਲੇ ਪਾਤਸ਼ਾਹ ਦੇ ਜੀਵਨ ਦੀ ਲਿਖਦੇ ਨੇ ਕਿ ਸ਼ਾਮ ਦੇ ਸਮੇਂ ਉਸ ਪ ਪ੍ਰਸੰਗ ਦੀ ਸੰਗਤਾਂ ਨੂੰ ਕਥਾ ਵੀ ਸੁਣਾਉਂਦੇ ਨੇ।
ਗਿਆਨੀ ਗੁਰਜੀਤ ਸਿੰਘ ਪਟਿਆਲਾ, ਮੁੱਖ ਸੰਪਾਦਕ