ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਝੂਠੇ ਦਾਅਵੇ—ਲੋਕਾਂ ਨੂੰ ਭਟਕਾਉਣ ਦੀ ਹੋਰ ਇੱਕ ਸਾਜ਼ਿਸ਼

ਫਿਰਕਾਪ੍ਰਸਤ ਤਾਕਤਾਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਂ ਤੋਂ ਇੱਕ ਚਿੱਠੀ ਨੂੰ ਸੋਸ਼ਲ ਮੀਡੀਆ ਰਾਹੀਂ ਬੜੀ ਤੀਵਰਤਾ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਜੋਕਿ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਕਿਰਦਾਸਕੁਸ਼ੀ ਦੀ ਹੋਰ ਇੱਕ ਕੋਸ਼ਿਸ਼ ਹੈ। ਭਾਵੇਂ ਉਹ ਆਜ਼ਾਦ ਉਮੀਦਵਾਰ ਵਜੋਂ ਸਾਂਸਦ ਚੁਣੇ ਗਏ ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਅਜੇ ਵੀ ਖਡੂਰ ਸਾਹਿਬ ‘ਚ ਆਪਣੇ ਲੋਕਾਂ ਦੀ ਨੁਮਾਇੰਦਗੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ।

ਇਸ ਤੋਂ ਵੱਧ, ਸਰਕਾਰ ਅਤੇ ਵਿਰੋਧੀ ਧਿਰ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਸਿੱਖ ਆਜ਼ਾਦੀ ਲਈ ਚਲ ਰਹੀ ਲੜਾਈ ਨੂੰ ਸਿਰਫ਼ ਵੋਟ ਬੈਂਕ ਦੀ ਰਾਜਨੀਤੀ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਲੋਕਾਂ ਵਿਚ ਗ਼ਲਤਫ਼ਹਮੀਆਂ ਪੈਦਾ ਕਰਨ ਅਤੇ ਸੱਚ ਤੋਂ ਧਿਆਨ ਹਟਾਉਣ ਦਾ ਹਥਕੰਡਾ ਹੈ। ਜਦ ਤੱਕ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਜਾਂ ਵਕੀਲ ਵਲੋਂ ਕੋਈ ਆਧਿਕਾਰਿਕ ਬਿਆਨ ਨਹੀਂ ਆਉਂਦਾ ਜਦ ਤੱਕ ਕਿਸੇ ਵੀ ਬੇਬੁਨਿਆਦ ਦਾਅਵੇ ‘ਤੇ ਭਰੋਸਾ ਨਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਇਹ ਨਕਲੀ ਪ੍ਰਚਾਰ ਸਿਰਫ਼ ਅਸ਼ਾਂਤੀ ਪੈਦਾ ਕਰਨ ਲਈ ਹੈ।