ਭਾਈ ਰਾਜੋਆਣਾ ਨੂੰ ਇਲਾਜ ਲਈ ਪੀਜੀਆਈ ਲਿਆਂਦਾ, ਬੰਦੀ ਸਿੰਘਾਂ ਲਈ ਅਜੇ ਵੀ ਨਿਆਂਹੀ ਇਨਸਾਫ਼ ਕਿਉਂ ਨਹੀਂ?

ਸਰਕਾਰੀ ਤਸ਼ੱਦਦ ਢਾਹੁਣ ਵਾਲੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ‘ਚ ਕੇਂਦਰੀ ਜੇਲ੍ਹ ਪਟਿਆਲਾ ‘ਚ ਬੰਦ ਫਾਂਸੀ ਦੀ ਸਜ਼ਾ ਪ੍ਰਾਪਤ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅੱਜ ਅੱਖਾਂ ਦੀ ਜਾਂਚ ਲਈ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪੀਜੀਆਈ, ਚੰਡੀਗੜ੍ਹ ਲਿਜਾਇਆ ਗਿਆ। ਡੀਐਸਪੀ ਸਾਈਬਰ ਕ੍ਰਾਈਮ ਅਸਵੰਤ ਸਿੰਘ ਧਾਲੀਵਾਲ ਅਤੇ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਦੀ ਅਗਵਾਈ ਵਿੱਚ ਭਾਈ ਰਾਜੋਆਣਾ ਨੂੰ ਸਖਤ ਸੁਰੱਖਿਆ ਵਿਚ ਇੱਕ ਬਖਤਰਬੰਦ ਗੱਡੀ ਵਿੱਚ ਪੀਜੀਆਈ ਪਹੁੰਚਾਇਆ ਗਿਆ। ਇਲਾਜ ਹੋਣ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਪਟਿਆਲਾ ਜੇਲ੍ਹ ਲਿਆਂਦਾ ਗਿਆ।

ਇਹ ਗੱਲ ਵਧੇਰੇ ਚਿੰਤਾ ਜਨਕ ਹੈ ਕਿ ਬੰਦੀ ਸਿੰਘ, ਜੋ ਕਈ ਦਹਾਕਿਆਂ ਤੋਂ ਆਪਣੇ ਹੱਕਾਂ ਲਈ ਅਡੋਲ ਖੜ੍ਹੇ ਹਨ, ਉਨ੍ਹਾਂ ਦੀ ਰਿਹਾਈ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ। ਆਸ਼ਾਰਾਮ, ਬਿਸ਼ਨੋਈ ਅਤੇ ਰਾਮ ਰਹੀਮ ਵਰਗੇ ਸਿਆਸੀ ਪਿੱਠਬੰਦੀ ਵਾਲੇ ਦੋਸ਼ੀ, ਜਿਨ੍ਹਾਂ ਉੱਤੇ ਭਿਆਨਕ ਅਪਰਾਧਾਂ ਦੇ ਦੋਸ਼ ਸਾਬਤ ਹੋ ਚੁੱਕੇ ਹਨ, ਉਨ੍ਹਾਂ ਨੂੰ ਵਿਸ਼ੇਸ਼ ਸਹੂਲਤਾਂ ਤੇ ਛੂਟ ਦਿੱਤੀ ਜਾ ਰਹੀ ਹੈ। ਫ਼ਿਰ ਬੰਦੀ ਸਿੰਘਾਂ ਲਈ ਦੂਜਾ ਮਾਪਦੰਡ ਕਿਉਂ?

ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਕਾਨੂੰਨੀ ਨਿਯਮਾਂ ਦੀ ਪੈਰਵੀ ਕਰੇ ਅਤੇ ਬੰਦੀ ਸਿੰਘਾਂ ਨੂੰ ਉਹ ਹੱਕ ਦਿੱਤੇ ਜਾਣ ਜੋ ਉਹਨਾਂ ਦੇ ਹਿੱਸੇ ਆਉਂਦੇ ਹਨ। ਨਿਆਂਹੀ ਪ੍ਰਕਿਰਿਆ ਦੇ ਨਾਮ ਤੇ ਵਿਤਕਰਾ ਕਿਉਂ? ਇਹ ਸਵਾਲ ਹੁਣ ਹਰ ਕਿਸੇ ਦੀ ਜ਼ੁਬਾਨ ‘ਤੇ ਹੈ।