ਲਗਾਤਾਰ ਭਾਰਤੀ ਮੀਡਿਆ ਵੱਲੋਂ ਵਿਦੇਸ਼ਾਂ ਵਿਚ ਵੱਸ ਰਹੇ ਸਿੱਖਾਂ ਬਾਰੇ ਝੂਠੀਆਂ ਖਬਰਾਂ ਚਲਾਉਣ ਦਾ ਸਿਲਸਿਲਾ ਮੁੜ ਉਜਾਗਰ ਹੋਇਆ ਹੈ। ਹਾਲ ਹੀ ਵਿਚ ਕੁਝ ਗਿਣਤੀ ਵਜੋਂ ਵੱਡੇ ਅਖਬਾਰਾਂ ਦਾ ਇਹ ਬਿਆਨ ਸਾਹਮਣੇ ਆਇਆ ਹੈ ਕਿ ਕਨੇਡਾ ਸਰਕਾਰ ਨੇ ਕਬੂਲਿਆ ਕਿ ਉਹਨਾਂ ਵੱਲੋਂ ਭਾਰਤ ਵਿਚ ਅੱਤ+ਵਾਦ ਫੈਲਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਆਰਥਿਕ ਸਹਾਇਤਾ ਵੀ ਦਿੱਤੀ ਜਾਂਦੀ ਹੈ।
ਇਸ ਖਬਰ ਬਾਰੇ ਕੋਈ ਵੀ ਠੋਸ ਸਬੂਤ ਜਾਂ ਸਰੋਤ ਨਹੀਂ ਹੈ ਅਤੇ ਇਕ ਸਰਾਸਰ ਝੂਠ ਪ੍ਰਚਾਰ ਹੈ। ਪਿਛਲੇ ਕੁਝ ਦਿਨਾਂ ਵਿਚ ਇਹ ਤੀਜੀ ਖ਼ਬਰ ਹੈ ਜਿਸਨੂੰ ਭਾਰਤ ਅਤੇ ਪੰਜਾਬ ਦੇ ਸਰਕਾਰੀ ਅਖਬਾਰਾਂ, ਚੈਨਲਾਂ ਨੇ ਚਲਾਇਆ ਹੈ। ਇਸ ਤੋਂ ਪਹਿਲਾਂ ਨਿਊ ਯੌਰਕ ਅਤੇ ਨਿਊ ਜਰਸੀ ਦੇ ਗੁਰੂਦੁਆਰਿਆਂ ਵਿਚ ਗੈਰ ਕਾਨੂੰਨੀ ਸਿਖਾਂ ਨੂੰ ਪਨਾਹ ਦੇਣ ‘ਤੇ ਅਮਰੀਕੀ ਵਿਭਾਗ (Homeland Security) ਵੱਲੋਂ ਛਾਪੇ ਮਾਰਨੇ ਦੀ ਹੈ। ਇਹ ਖਬਰ ਸਿੱਖ ਗੁਰੂਧਾਮਾਂ ਨੂੰ ਗੈਰ ਕਾਨੂੰਨੀ ਕਾਰਜਾਂ ਵਿਚ ਭਾਗੀਦਾਰ ਹੋਣ ਦਾ ਦੋਸ਼ ਲਗਾਉਂਦੀ ਹੈ।
ਇਸ ਤੋਂ ਇਲਾਵਾ ਕਨੇਡਾ ਸੁਪਰੀਮ ਕੋਰਟ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਦੇ ਕ+ਤਲ ਮਾਮਲੇ ਵਿਚ ਗ੍ਰਿਫਤਾਰ 4 ਭਾਰਤੀਆਂ ਨੂੰ ਠੋਸ ਸਬੂਤਾਂ ਦੀ ਘਾਟ ਕਾਰਨ ਜ਼ਮਾਨਤ ਦੇਣ ਦੀ ਹੈ। ਬਾਕੀ ਖਬਰਾਂ ਦੀ ਤਰ੍ਹਾਂ ਇਹ ਵੀ ਝੂਠੀ ਹੈ ਅਤੇ ਪੰਜਾਬ ਦੇ ਨਾਮੀ ਚੈਨਲਾਂ ‘ਤੇ ਇਸ ਨੂੰ ਵੱਧ ਚੜਕੇ ਦਿਖਾਇਆ ਗਿਆ।
ਪ੍ਰੈਸ ਆਜ਼ਾਦੀ ਸੂਚਕਾਂਕ ਦੇ ਅਨੁਸਾਰ, ਭਾਰਤ ਇਸ ਸਮੇਂ ਵਿਸ਼ਲੇਸ਼ਣ ਕੀਤੇ ਗਏ 180 ਦੇਸ਼ਾਂ ਵਿੱਚੋਂ 159ਵੇਂ ਸਥਾਨ ‘ਤੇ ਹੈ। ਇਹਨਾਂ ਖਬਰਾਂ ਰਾਹੀਂ ਸਿੱਖਾਂ ਬਾਰੇ ਗਲਤ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਵਿਦੇਸ਼ਾਂ ਵਿਚ ਵਸਦੀ ਸਿੱਖ ਕੌਮ ਪ੍ਰਤੀ ਕਨੇਡਾ, ਅਮਰੀਕਾ ਆਦਿ ਸਰਕਾਰਾਂ ਦੇ ਚੰਗੇ ਰਿਸ਼ਤੇ ਨੂਈ ਢਾਹ ਲਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਿੱਖ ਕੌਮ ਬਾਰੇ ਝੂਠਾ ਪ੍ਰਚਾਰ ਰੋਕਣ ਅਤੇ ਗਲਤ ਜਾਣਕਾਰੀ ਫੈਲਣ ਤੋਂ ਬਚਣ ਲਈ, ਅਸੀਂ ‘ਖਾਲਸਾ ਅਖ਼ਬਾਰ’ ਵਲੋਂ ਬੇਨਤੀ ਕਰਦੇ ਹਾਂ ਕਿ ਵਿਦੇਸ਼ੀ ਮੀਡੀਆ ਜਾਂ ਕਿਸੇ ਵੀ ਸਰੋਤ ਤੋਂ ਆਉਣ ਵਾਲੀ ਖ਼ਬਰ ਦੀ ਪਹਿਲਾਂ ਪੁਸ਼ਟੀ ਕਰਨਾ ਜ਼ਰੂਰੀ ਹੈ।