45 views 1 sec 0 comments

ਰਮਜ਼ ਤੇ ਰਹੱਸ

ਲੇਖ
August 07, 2025

ਪ੍ਰਕਿਰਤੀ ਫਲਾਂ ਨੂੰ ਛਿਲਕਿਆਂ ਵਿਚ ਲਪੇਟ ਕੇ ਪੇਸ਼ ਕਰਦੀ ਹੈ।
ਛਿਲਕਿਆਂ ਨੂੰ ਉਘਾੜ ਕੇ ਫਲ ਦੀ ਪ੍ਰਾਪਤੀ ਹੁੰਦੀ ਹੈ, ਜਿਵੇਂ ਕਿ ਬਦਾਮ, ਅਖਰੋਟ, ਪਿਸਤਾ, ਕੇਲਾ, ਸੰਤਰਾ ਆਦਿਕ ਦੀ ਛਿੱਲੜ ਲਾਹ ਕੇ ਫਲ ਨੂੰ ਖਾਈਦਾ ਹੈ। ਪਸ਼ੂਆਂ ਨੂੰ ਬੋਧ ਨਾ ਹੋਣ ਕਰਕੇ ਉਹ ਫਲਾਂ ਨੂੰ ਛਿਲਕਿਆਂ ਸਮੇਤ ਹੀ ਮੂੰਹ ਵਿਚ ਪਾ ਲੈਂਦੇ ਹਨ। ਮਹਾਂਪੁਰਸ਼, ਅਵਤਾਰੀ ਆਤਮਾਵਾਂ ਅਕਸਰ ਆਪਣੇ ਬਚਨਾਂ ਨੂੰ ਰਹੱਸ ਤੇ ਰਮਜ਼ ਵਿਚ ਬਿਆਨ ਕਰਦੇ ਹਨ। ਰਹੱਸ ਨੂੰ ਖੋਲ੍ਹਣ ਦੀ ਜਾਚ ਨਾ ਆਵੇ, ਰਮਜ਼ ਦੀ ਸਮਝ ਨਾ ਆਵੇ ਤਾਂ ਬਚਨਾਂ ਦੇ ਵਿੱਚੋਂ ਤੱਤ ਵਸਤੂਆਂ ਦੀ ਪ੍ਰਾਪਤੀ ਕਰਨੀ ਕਠਿਨ ਹੋ ਜਾਂਦੀ ਹੈ। ਆਦਿ ਤੇ ਜੰਗਲੀ ਮਨੁੱਖ ਛਿਲਕਿਆਂ ਸਮੇਤ ਫਲ ਖਾ ਲੈਂਦੇ ਸਨ। ਸੱਭਿਅਤਾ ਦੇ ਵਿਕਾਸ ਨਾਲ ਮਨੁੱਖ ਛਿਲਕਿਆਂ ਨੂੰ ਸੁੱਟ, ਗਿਰੀ-ਰਸ ਪ੍ਰਾਪਤ ਕਰਨ ਵਿਚ ਸਫਲ ਹੋਏ ਹਨ। ਰਹੱਸ ਨੂੰ ਖੋਲ੍ਹਣ ਦੀ ਜਾਚ ਨਾ ਆਵੇ ਤਾਂ ਸ਼ਬਦ ‘ਚੋਂ ਅੰਮ੍ਰਿਤ-ਰਸ ਪ੍ਰਾਪਤ ਕਰਨਾ ਕਠਿਨ ਹੋ ਜਾਂਦਾ ਹੈ।
ਗੁਰੂ ਦੀ ਰਮਜ਼ ਤੇ ਰਹੱਸ ਨੂੰ ਗੁਰਦੇਵ ਆਪ ਹੀ ਜਾਣਦੇ ਹਨ।…

ਗਿਆਨੀ ਸੰਤ ਸਿੰਘ ਜੀ ਮਸਕੀਨ