175 views 3 secs 0 comments

ਲਾਲਚ ਦਾ ਤਿਆਗ

ਲੇਖ
February 19, 2025

-ਸ. ਸੁਖਦੇਵ ਸਿੰਘ ਸ਼ਾਂਤ

ਭਗਤ ਰਵਿਦਾਸ ਜੀ ਇਕ ਸੱਚ ਸੱਚ ਕਿਰਤੀ ਅਤੇ ਰੱਬ ਦੇ ਭਗਤ ਸਨ ।ਆਪ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਾਮਿਲ ਹੋਣ ਦਾ ਸਨਮਾਨ ਪ੍ਰਾਪਤ ਹੈ।

ਇਕ ਵਾਰ ਇਕ ਸਾਧੂ ਆਪ ਜੀ ਪਾਸ ਰਾਤ ਰਹਿਣ ਲਈ ਠਹਿਰਿਆ। ਆਪ ਜੀ ਨੇ ਅਤੇ ਆਪ ਜੀ ਦੀ ਪਤਨੀ ਨੇ ਜੋ ਕੁਝ ਵੀ ਘਰ ਵਿਚ ਖਾਣ ਨੂੰ ਮੌਜੂਦ ਸੀ ਬੜ ਪਿਆਰ ਨਾਲ ਉਸ ਸਾਧੂ ਅੱਗ ਪਰਸਿਆ। ਉਸ ਦੀ ਸੇਵਾ ਕਰਨ ਵਿਚ ਆਪ ਨੇ ਕੋਈ ਕਸਰ ਨਾ ਛੱਡੀ।

ਸਾਧੂ ਭਗਤ ਜੀ ਦੀ ਸੇਵਾ-ਭਾਵਨਾ ‘ਤੇ ਬੜਾ ਖੁਸ਼ ਹੋਇਆ। ਉਸ ਨੇ ਜਾਣ ਲੱਗਿਆ ਪਾਰਸ ਦਾ ਇਕ ਟੁਕੜਾ ਭਗਤ ਜੀ ਨੂੰ ਦੇਣ ਦੀ ਕੋਸ਼ਿਸ਼ ਕਰਦਿਆਂ ਕਿਹਾ “ਆਹ ਲਓ. ਇਹ ਪਾਰਸ ਹੈ। ਇਸ ਨੂੰ ਰੱਖ ਲਵੇ ਲੋਹੇ ਦੀ ਜਿਸ ਚੀਜ਼ ਨੂੰ ਇਹ ਛੁਹੇਗਾ ਉਹ ਸੋਨੇ ਦੀ ਹੋ ਜਾਵੇਗੀ।”

ਭਗਤ ਰਵਿਦਾਸ ਜੀ ਨੇ ਉੱਤਰ ਦਿੱਤਾ “ਇਹ ਮੇਰੇ ਕਿਸ ਕੰਮ ਹੈ ਮੈਂ ਦਸਾਂ ਨਹੁੰਆਂ ਦੀ ਕਿਰਤ ਕਰ ਕੇ ਆਪਣਾ ਅਤੇ ਆਪਣੇ ਟੱਬਰ ਦਾ ਪਟ ਪਾਲ ਲੈਂਦਾ ਹਾਂ ।”

ਸਾਧੂ ਪਾਰਸ ਦੇਣ ਲਈ ਜਿੱਦ ‘ਤੇ ਅੜਿਆ ਰਿਹਾ। ਭਗਤ ਜੀ ਨੇ ਆਖਰ ਬੇਪਰਵਾਹੀ ਨਾਲ ਕਹਿ ਦਿੱਤਾ “ਝੁੱਗੀ ਦੇ ਉਸ ਖੋਜ ਵਿਚ ਰੱਖ ਦਿਓ।’

ਸਾਧੂ ।ਨੇ ਪਾਰਸ ਰੱਖ ਦਿੱਤਾ ਅਤੇ ਚਲਾ ਗਿਆ। ਰਾਹ ਵਿਚ ਸਾਧੂ ਸੋਚਦਾ ਗਿਆ ਕਿ ਭਗਤ ਜੀ ਐਵੇਂ ਝਿਜਕ ਵਿਖਾਉਂਦੇ ਰਹੇ ਨੇ। ਬਾਅਦ ਵਿਚ ਆਪ ਪਾਰਸ ਦਾ ਫਾਇਦਾ ਉਠਾ ਲੈਣਗੇ ਤੇ ਅਮੀਰ ਬਣ ਜਾਣਗੇ।

ਪੂਰੇ ਸਾਲ ਬਾਅਦ ਸਾਧੂ ਦੁਬਾਰਾ ਉਥੇ ਆਇਆ। ਉਹੀ ਪੁਰਾਣੀ ਝੁੱਗੀ ਦੇਖ ਕੇ ਹੈਰਾਨ ਰਹਿ ਗਿਆ। ਭਗਤ ਜੀ ਆਪਣੇ ਕੰਮ ਵਿਚ ਮਗਨ ਸਨ। ਪਾਰਸ ਬਾਰੇ ਪੁੱਛਣ ‘ਤੇ ਉਨ੍ਹਾਂ ਨੇ ਆਖਿਆ “ਮਹਾਤਮਾ ਜੀ, ਜਿੱਥੇ ਰੱਖ ਕੇ ਗਏ ਸਓ ਉਥੋਂ ਲੈ ਲਵ।” ਸਚਮੁਚ ਹੀ ਪਾਰਸ ਝੁੱਗੀ ਦੇ ਉਸ ਖੂਜ ਵਿਚ ਉਸ ਤਰ੍ਹਾਂ ਪਿਆ ਸੀ। ਸਾਧੂ ਧੰਨ-ਧੰਨ ਕਰ ਉਠਿਆ।

ਸੱਚੀ-ਸੁੱਚੀ ਕਿਰਤ ਦੀ ਕਮਾਈ ਹੀ ਅਸਲ ਕਮਾਈ ਹੁੰਦੀ ਹੈ। ਬਿਨਾ ਮਿਹਨਤ ਤੋਂ ਮਿਲੇ ਧਨ ਦਾ ਕੋਈ ਸੁਖ ਨਹੀਂ ਹੁੰਦਾ। ਰੱਬ ਦੇ ਸੱਚੇ ਭਗਤ ਲਾਲਚ ਨੂੰ ਆਪਣੇ ਨੜੇ ਨਹੀਂ ਢੁੱਕਣ ਦਿੰਦੇ।