126 views 0 secs 0 comments

ਸਰੀਰ / ਦੇਹੀ / ਤਨ

ਲੇਖ
June 17, 2025

ਮਨੁੱਖ ਪ੍ਰਮਾਤਮਾ ਦੀ ਸਭ ਤੋਂ ਉੱਤਮ ਰਚਨਾ ਹੈ। ਇਹ ਸ੍ਰਿਸ਼ਟੀ ਦਾ ਸ਼੍ਰੋਮਣੀ ਜੀਵ ਹੈ। ਜੀਵ ਪ੍ਰਮਾਤਮਾ ਦੇ ਹੁਕਮ ਵਿੱਚ ਇਸ ਸੰਸਾਰ ਵਿੱਚ ਆਉਂਦਾ ਹੈ, ਚੰਗੇ ਮੰਦੇ ਕੰਮ ਕਰਦਾ ਹੈ ਅਤੇ ਹੁਕਮ ਵਿੱਚ ਹੀ ਇਸ ਸੰਸਾਰ ਤੋਂ ਕੂਚ (ਚਲਾ) ਕਰ ਜਾਂਦਾ ਹੈ। ਮਨੁੱਖੀ ਸਰੀਰ ਦੇ ਇੱਕ ਬਹੁਤ ਹੀ ਵਿਚਿਤ੍ਰ ਅਤੇ ਜਟਿਲ ਮਸ਼ੀਨ ਦੀ ਤਰ੍ਹਾਂ ਹੈ। ਤੰਦਰੁਸਤੀ ਦੀ ਹਾਲਤ ਵਿੱਚ ਇਹ ਮਸ਼ੀਨ ਨਿਰਵਿਘਨ ਸਹਿਜ ਹੀ ਆਪਣਾ ਕਾਰਜ ਕਰਦੀ ਰਹਿੰਦੀ ਹੈ ਪ੍ਰੰਤੂ ਇਸ ਵਿੱਚ ਕੋਈ ਖਰਾਬੀ ਆ ਜਾਣ ਦੀ ਸੂਰਤ ਵਿੱਚ ਇਹ ਉਸ ਦਾ ਸੰਦੇਸ਼ ਕੁਝ ਲੱਛਣਾਂ ਦੇ ਰੂਪ ਵਿੱਚ ਦਿੰਦੀ ਹੈ ਜਿਵੇਂ ਕਿ ਭੁੱਖ ਨਾ ਲੱਗਣਾ, ਸਰੀਰ ਵਿੱਚ ਦੁਖਣ ਜਿਹੀ ਮਹਿਸੂਸ ਹੋਣੀ ਆਦਿ। ਇਹ ਲੱਛਣ ਸੰਕੇਤ ਹਨ ਕਿਸੇ ਬਿਮਾਰੀ ਦੇ, ਖ਼ੁਦ ਬਿਮਾਰੀ ਨਹੀਂ। ਮਨੁੱਖ ਦੇ ਬਾਰੇ ਵਿਚ ਗੁਰਬਾਣੀ ਦੇ ਅੰਦਰ ਵੱਖ ਵੱਖ ਸ਼ਬਦਾਂ ਦੇ ਰੂਪਾਂ ਵਿੱਚ ਵਰਤਿਆ ਗਿਆ ਹੈ। ਜਿਵੇਂ ਕਿ ਕਾਇਆ, ਦੇਹ, ਸਰੀਰ, ਸਰੀਰਹੁ, ਸਰੀਰਾ, ਸਰੀਰ, ਸਰੀਰੀ, ਸਰੀਰ, ਸਰੀਰੇ, ਸਰੀਰੈ। ‎

ਗਿ. ਗੁਰਮੁੱਖ ਸਿੰਘ ਖਾਲਸਾ ਐਮ.ਏ.