ਸਲਾਨਾ ਛਿੰਝ ਮੇਲਾ 15 ਅਤੇ 16 ਜਨਵਰੀ ਨੂੰ ਪਿੰਡ ਸੂਰਵਿੰਡ ਵਿਖੇ ਕਰਵਾਇਆ ਜਾਵੇਗਾ

ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੱਲੋਂ ਥਾਪੇ ਮੱਲ
ਮਹਾਂਪੁਰਖ ਬਾਬਾ ਸੂਰਾ ਜੀ ਦਾ ਸਲਾਨਾ ਛਿੰਝ ਮੇਲਾ ਸਮੂਹ ਸਾਧ ਸੰਗਤ ਪਿੰਡ ਸੂਰਵਿੰਡ ਅਤੇ NRI ਵੀਰਾਂ (ਤਰਨਤਾਰਨ) ਵਲੋਂ ਮਿਤੀ 15,16 ਜਨਵਰੀ 2026 ਦਿਨ ਵੀਰਵਾਰ, ਸ਼ੁੱਕਰਵਾਰ ਨੂੰ ਨਗਰ ਸੂਰਵਿੰਡ (ਤਰਨ ਤਾਰਨ) ਵਿਖੇ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ।
ਇਸ ਵਿਚ 15 ਨੂੰ ਜਨਵਰੀ ਕੁਸ਼ਤੀ ਦੰਗਲ ਅਤੇ 16 ਜਨਵਰੀ ਕਬੱਡੀ ਸ਼ੋ ਮੈਚ ਕਰਵਾਏ ਜਾ ਰਹੇ ਹਨ। ਇਸ ਤੋਂ ਪਹਿਲਾਂ 16 ਜਨਵਰੀ ਨੂੰ ਛੋਟੇ ਬੱਚਿਆਂ ਦੇ ਕਬੱਡੀ ਸ਼ੋਅ ਮੈਚ ਵੀ ਕਰਵਾਏ ਜਾਣਗੇ। ਇਨ੍ਹਾਂ ਸਾਰੇ ਪ੍ਰੋਗਰਾਮਾਂ ਦੌਰਾਨ ਵੱਖ ਵੱਖ ਕਵੀਸ਼ਰੀ ਅਤੇ ਢਾਡੀ ਜਥੇ ਵੀ ਵਿਸ਼ੇਸ਼ ਤੌਰ ਤੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਦੌਰਾਨ ਕਬੱਡੀ ਰੈਫ਼ਰੀ ਲੱਖਾ ਸਿੰਘ ਚੋਹਲਾ ਸਾਹਿਬ, ਸ਼ੇਰਾ ਲੋਪੋਕੇ ਅਤੇ ਦਿਲਬਾਗ ਸਿੰਘ ਘਰਿਆਲਾ ਹੋਣਗੇ। ਕਬੱਡੀ ਸ਼ੋਅ ਮੈਚ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਅਤੇ ਗੱਗੀ ਕਬੱਡੀ ਕਲੱਬ ਖੀਰਾਂ ਵਾਲੀ ਦੌਰਾਨ ਮਾਝਾ ਅਤੇ ਦੁਆਬਾ ਵਿਚਕਾਰ ਹੋਵੇਗਾ। ਕੁਸ਼ਤੀ ਮੁਕਾਬਲੇ ਵਿਚ ਪ੍ਰਵੀਣ ਕੁਹਾਲੀ, ਨਿਸ਼ਾਂਤ ਹਰਿਆਣਾ, ਲੱਕੀ ਕੁਹਾਲੀ, ਅਤੇ ਪਲਵਿੰਦਰ ਤਰਨਤਾਰਨ ਭਾਗ ਲੈਣਗੇ।