ਸ਼੍ਰੋਮਣੀ ਕਮੇਟੀ ‘ਚ ਬਾਦਲ ਪਰਿਵਾਰ ਦੀ ਦਖਲਅੰਦਾਜ਼ੀ; ਸ੍ਰੀ ਅਕਾਲ ਤਖ਼ਤ ਸਾਹਿਬ ਦੀ ਖੁਦਮੁਖਤਿਆਰੀ ‘ਤੇ ਸਵਾਲ

ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ਼ੇਰ ਸਿੰਘ ਮੰਡ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਨਿਯੁਕਤੀ ਸੀਧੀ ਤੌਰ ‘ਤੇ ਸੁਖਬੀਰ ਬਾਦਲ ਦੀ ਮਨਜ਼ੂਰੀ ਅਤੇ ਕੁਝ ਨਜ਼ਦੀਕੀ ਵਿਅਕਤੀਆਂ ਦੀ ਸਿਫਾਰਸ਼ ਤੇ ਹੋਈ ਸੀ। ਇਹ ਗੱਲ ਸ਼੍ਰੋਮਣੀ ਕਮੇਟੀ ਵਿੱਚ ਬਾਦਲ ਪਰਿਵਾਰ ਦੀ ਦਖ਼ਲਅੰਦਾਜ਼ੀ ਅਤੇ ਸ੍ਰੀ ਅਕਾਲ ਤਖ਼ਤ ਦੀ ਆਜ਼ਾਦੀ ‘ਤੇ ਨਵੇਂ ਸਵਾਲ ਖੜ੍ਹੇ ਕਰਦੀ ਹੈ।

ਸ਼ੇਰ ਸਿੰਘ ਮੰਡਵਾਲਾ, ਜੋ ਕਿ ਗਿਆਨੀ ਹਰਪ੍ਰੀਤ ਸਿੰਘ (ਸਾਬਕਾ ਜੱਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ) ਖ਼ਿਲਾਫ਼ ਪੜਤਾਲ ਕਰ ਰਹੇ ਹਨ, ਉਨ੍ਹਾਂ ਨੇ ਖੁਦ ਇਹ ਦੱਸਿਆ ਕਿ ਉਹ ਬਾਦਲ ਪਰਿਵਾਰ ਦੇ ਤਿੰਨ ਵਿਅਕਤੀਆਂ—ਰੋਜ਼ੀ ਬਰਕੰਦੀ, ਬੰਟੀ ਰੋਮਾਣਾ ਅਤੇ ਮਨਤਾਰ ਬਰਾੜ—ਦੀ ਸਿਫ਼ਾਰਸ਼ ਤੇ ਆਏ। ਵੱਡੀ ਗੱਲ ਇਹ ਹੈ ਕਿ ਇਹਨਾਂ ਤਿੰਨ ਸਿਫਾਰਸ਼ ਕਰਨ ਵਾਲਿਆਂ ਵਿਚੋਂ ਇੱਕ ਉੱਤੇ ਕੋਟਕਪੂਰਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿਚ ਧਰਨਾ ਦੇ ਰਹੇ ਸਿੱਖਾਂ ਉੱਤੇ ਫਾਇਰਿੰਗ ਕਰਵਾਉਣ ਦੇ ਦੋਸ਼ ਦੀ ਪੜਤਾਲ ਚਲ ਰਹੀ ਹੈ |

ਇਸ ਦੇ ਮਤਲਬ ਇਹ ਨਿਕਲਦਾ ਹੈ ਕਿ ਸ਼੍ਰੋਮਣੀ ਕਮੇਟੀ ਵਿੱਚ ਕੋਈ ਵੀ ਵਿਅਕਤੀ, ਜੋ ਕਿ ਬਾਦਲ ਪਰਿਵਾਰ ਦੇ ਨਜ਼ਦੀਕੀ ਹਨ, ਉਹ ਅਹਿਮ ਅਹੁਦੇ ਪ੍ਰਾਪਤ ਕਰ ਸਕਦੇ ਹਨ, ਚਾਹੇ ਉਨ੍ਹਾਂ ਦੀ ਯੋਗਤਾ ਹੋਵੇ ਜਾਂ ਨਾ।

ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਨੇ ਸਵਾਲ ਉਠਾਇਆ ਹੈ ਕਿ “ਜੇਕਰ ਸ਼੍ਰੋਮਣੀ ਕਮੇਟੀ ਦੀ ਕਾਰਜਕਾਰੀ ਕਮੇਟੀ ਕਿਸੇ ਤਖ਼ਤ ਦੇ ਜੱਥੇਦਾਰ ਨੂੰ ਨਿਯੁਕਤ ਕਰ ਸਕਦੀ ਹੈ, ਤਾਂ ਫਿਰ ਉਨ੍ਹਾਂ ਦੀ ਜਾਂਚ ਕਿਉਂ ਨਹੀਂ ਕਰ ਸਕਦੀ?”

ਇਸ ਦਾ ਅਰਥ ਇਹ ਬਣਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ, ਜੋ ਕਿ ਪੰਥ ਵਿੱਚ ਸਭ ਤੋਂ ਉੱਚਾ ਅਹੁਦਾ ਮੰਨਿਆ ਜਾਂਦਾ ਹੈ, ਉਹ ਸ਼੍ਰੋਮਣੀ ਕਮੇਟੀ ਤੋਂ ਵੀ ਹੇਠਾਂ ਹੋ ਗਏ ਹਨ। ਬਾਦਲ ਪਰਿਵਾਰ ਦੇ ਨਜ਼ਦੀਕੀ ਵਿਅਕਤੀ, ਜੋ ਕਿ ਬਿਨਾਂ ਚੋਣਾਂ ਤੋਂ ਕਮੇਟੀ ‘ਚ ਹਨ, ਉਹ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬਾਨ ‘ਤੇ ਵੀ ਵੱਡੇ ਹੋ ਗਏ ਹਨ।

ਸ਼੍ਰੋਮਣੀ ਕਮੇਟੀ ਦੀ ਕਾਰਜਕਾਰੀ ਕਮੇਟੀ, ਜੋ ਕਿ ਪਿਛਲੇ 15 ਸਾਲ ਤੋਂ ਬਿਨਾਂ ਚੋਣਾਂ ਤੋਂ ਚੱਲ ਰਹੀ ਹੈ, ਜਿਹੜੇ ਕਿ ਬਿਨਾਂ ਚੋਣਾਂ ਤੋਂ ਪਿਛਲੇ 15 ਸਾਲਾਂ ਤੋਂ ਨਜਾਇਜ ਤੌਰ ਤੇ ਕਾਬਜ ਹਨ।
ਜੇਕਰ ਚੋਣ ਨਹੀਂ ਹੋਈ ਤਾਂ ਕਾਰਜਕਾਲ ਦਾ ਸਮਾਂ ਖਤਮ ਹੁੰਦੇ ਸਾਰ ਹੀ ਸ਼੍ਰੋਮਣੀ ਕਮੇਟੀ ਦੀ ਇਸ ਕਾਰਜਕਾਰੀ ਕਮੇਟੀ ਨੂੰ ਵੀ ਭੰਗ ਹੋ ਜਾਣਾ ਚਾਹੀਦਾ ਸੀ  ਚੋਣਾਂ ਨਾ ਹੋਣ ਕਰਕੇ, ਇਹ ਕਮੇਟੀ ਆਉਂਦੀ-ਚੱਲਦੀ ਇੱਕ “ਆਰਜੀ ਕਮੇਟੀ” ਬਣੀ ਹੋਈ ਹੈ, ਜਿਸ ਨੂੰ ਕੋਈ ਵੱਡੇ ਫ਼ੈਸਲੇ ਲੈਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ।
ਜੇਕਰ ਚੋਣ 2017 ਵਿੱਚ ਹੋ ਜਾਂਦੀ, ਤਾਂ ਇਹ ਕਮੇਟੀ ਅਤੇ ਇਸ ਉੱਤੇ ਬਾਦਲ ਪਰਿਵਾਰ ਦੀ ਦਖ਼ਲਅੰਦਾਜ਼ੀ ਖ਼ਤਮ ਹੋ ਜਾਂਦੀ।

ਇਸ ਹਾਲਾਤ ਵਿੱਚ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਸ਼੍ਰੋਮਣੀ ਕਮੇਟੀ ਤੇ ਬਾਦਲ ਪਰਿਵਾਰ ਦੀ ਪਕੜ ਇਸ ਤਰ੍ਹਾਂ ਬਣੀ ਹੋਈ ਹੈ ਕਿ ਕੋਈ ਵੀ ਜੱਥੇਦਾਰ ਉਨ੍ਹਾਂ ‘ਤੇ ਉਂਗਲ ਨਹੀਂ ਚੁੱਕ ਸਕਦਾ। ਸ੍ਰੀ ਅਕਾਲ ਤਖ਼ਤ ਸਾਹਿਬ, ਜੋ ਕਿ ਸਿੱਖ ਪੰਥ ਦੀ ਸਭ ਤੋਂ  ਸ਼੍ਰੋਮਣੀ ਸੰਸਥਾ ਹੈ, ਉਹ ਵੀ ਹੁਣ ਇੱਕ ਪਰਿਵਾਰ ਦੀ ਹਟਕਣੀ ‘ਚ ਹੈ। ਇਹ ਸਿੱਖਾਂ ਦੀ ਧਾਰਮਿਕ ਆਜ਼ਾਦੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਖੁਦਮੁਖਤਿਆਰੀ ‘ਤੇ ਗੰਭੀਰ ਸੰਕਟ ਖੜ੍ਹਾ ਕਰ ਰਿਹਾ ਹੈ।

ਸ਼੍ਰੋਮਣੀ ਕਮੇਟੀ ਵਿੱਚ ਚੋਣਾਂ ਦੀ ਗੈਰਮੌਜੂਦਗੀ, ਬਾਦਲ ਪਰਿਵਾਰ ਦੀ ਹਕੂਮਤ, ਅਤੇ ਜੱਥੇਦਾਰ ਦੀ ਪੜਤਾਲ ਕਰਵਾਉਣ ਦੀ ਕਥਿਤ “ਆਗਿਆ”—ਇਹ ਸਭ ਹਾਲਾਤ ਦੱਸ ਰਹੇ ਹਨ ਕਿ ਸਿੱਖਾਂ ਵੱਲੋਂ ਕਈ ਸਾਲਾਂ ਤੋਂ ਜਤਾਈ ਗਈ ਚਿੰਤਾ ਸੱਚ ਹੋ ਨਿਕਲੀ ਹੈ ਕਿ ਸਾਡੇ ਗੁਰੂਧਾਮਾਂ ‘ਤੇ ਸਿਆਸੀ ਕਬਜੇ ਕੀਤੇ ਗਏ ਹਨ।