62 views 9 secs 0 comments

ਸਾਡੀਆਂ ਜਿੰਦਾਂ ਨਾਲ ਖੇਡਦੀਆਂ ਵੈਕਸੀਨਾਂ

ਲੇਖ
October 23, 2025

ਜਦੋਂ ਮੈਂ ਨਿੱਕਾ ਸਾਂ ਤਾਂ ਸਾਡੇ ਵੇਲੇ ਤਿੰਨ ਟੀਕੇ ਲਗਾਏ ਜਾਂਦੇ ਸਨ ਹੈਜ਼ਾ, ਟਾਈਫਾਈਡ ਅਤੇ ‘ਮਾਤਾ’ ਭਾਵ ‘ਸਮਾਲ ਪਾਕਸ’। ਹੁਣ ਤਾਂ ਬੇਅੰਤ ਵੈਕਸੀਨਾਂ ਬਣ ਗਈਆਂ ਹਨ। ਬੱਚੇ ਦੇ ਜੰਮਦਿਆਂ ਹੀ ਇਨ੍ਹਾਂ ਦੇ ਉੱਤੇ ਹਮਲੇ ਸ਼ੁਰੂ ਹੋ ਜਾਂਦੇ ਹਨ, ਰਿਕਾਰਡ ਬਣ ਜਾਂਦੇ ਹਨ, ਇਹ ਤਸੱਲੀ ਕਰਨ ਲਈ ਕਿ ਹਰ ਬੱਚਾ ਹੁਕਮ ਕੀਤੇ ਕੁਲ ਟੀਕੇ ਲਵਾ ਚੁੱਕਾ ਹੈ।

ਵੈਕਸੀਨਾਂ ਦੀਆਂ ਵੰਨਗੀਆਂ ਇਕ ਨੀਮ ਹਕੀਮੀ ਦੀ ਹੱਦ ਤਕ ਜਾ ਪਹੁੰਚੀਆਂ ਹਨ।

ਟੀ.ਵੀ. ਅਤੇ ਅਖ਼ਬਾਰਾਂ ਵੈਕਸੀਨਾਂ ਦੇ ਇਸ਼ਤਿਹਾਰਾਂ ਨਾਲ ਭਰੀਆਂ ਰਹਿੰਦੀਆਂ ਹਨ।

ਵੈਕਸੀਨਾਂ ਦਾ ਇਤਿਹਾਸ ਕੋਈ ਸਿੱਧਾ ਪੱਧਰਾ ਨਹੀਂ । ਬੜੀ ਵਾਰ ਇਹ ਨਾ ਕੇਵਲ ਰੋਗ ਰੋਕਣ ਵਿਚ ਫੇਲ੍ਹ ਹੋਈਆਂ, ਸਗੋਂ ਇਨ੍ਹਾਂ ਦੇ ਕਾਰਨ ਰੋਗ ਖਿੱਲਰਣ ਵਿਚ ਮਦਦ ਮਿਲੀ।

ਅਮਰੀਕਾ ਵਿਚ 1960 ਵਿਚ ਲੱਭੀ ਗਈ ਪੋਲੀਓ ਵੈਕਸੀਨ ਦੇ ਵਿਚ ਐੱਸ.ਵੀ.-40 ਨਾਂ ਦੀ ਵਾਇਰਸ ਦੀ ਮਿਲਾਵਟ ਹੈ, ਜਿਸ ਦੇ ਨਾਲ ਕੈਂਸਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ । ਜਦੋਂ ਇਹ ਤੱਥ ਲੱਭਿਆ, ਤਦੋਂ ਤਕ ਕਰੋੜਾਂ ਬੱਚਿਆਂ ਨੂੰ ਟੀਕੇ ਲੱਗ ਚੁੱਕੇ ਸਨ।

1871-72 ਵਿਚ ਇੰਗਲੈਂਡ ‘ਚ ਕੁਲ ਵੱਸੋਂ ਨੂੰ ਚੇਚਕ ਦੇ ਟੀਕੇ ਲਗਾਏ ਗਏ, ਉਸ ਪਿੱਛੋਂ ਚੇਚਕ ਦੀ ਵਬਾ ਨਾਲ 45000 ਮੌਤਾਂ ਹੋਈਆਂ । ਏਸੇ ਤਰ੍ਹਾਂ ਜਰਮਨ ਵਿਚ 125,000 ਮੌਤਾਂ ਹੋਈਆਂ।

1940 ਵਿਚ ਜਰਮਨੀ ਨੇ ਡਿਪਥੀਰੀਆ ਦੇ ਟੀਕੇ ਚਾਲੂ ਕਰ ਦਿੱਤੇ । 1945 ਤਕ ਡਿਪਥੀਰੀਆ ਮੌਤਾਂ ਦੀ ਗਿਣਤੀ 40000 ਤੋਂ ਵਧ ਕੇ 250,000 ਤਕ ਜਾ ਪਹੁੰਚੀ।

1967 ਵਿਚ ਅਫ਼ਰੀਕੀ ਦੇਸ ਘਾਨਾ ਨੇ ਐਲਾਨ ਕੀਤਾ, ਜੋ ਵਿਸ਼ਵ ਸਿਹਤ ਸੰਸਥਾ (WHO) ਦੀ ਮਦਦ ਨਾਲ ਖਸਰਾ ਭਾਵ ਮੀਜ਼ਲਜ਼ ਰੋਗ ਦਾ ਖ਼ਾਤਮਾ ਕੀਤਾ ਗਿਆ ਹੈ, ਓਸੇ ਹੀ ਸਾਲ ਘਾਨਾ ਵਿਚ ਖਸਰੇ/ਮੀਜ਼ਲਜ਼ ਨੇ ਭਾਰੀ ਹਮਲਾ ਕੀਤਾ, ਜਿਸ ਕਾਰਨ ਸਾਧਾਰਨ ਨਾਲੋਂ ਕਿਤੇ ਵੱਧ ਮੌਤਾਂ ਹੋਈਆਂ। ਵੈਕਸੀਨ ਵਾਲੇ ਤਾਂ ਇਹ ਕਹਿ ਕੇ ਹੱਥ ਸਾਫ਼ ਕਰ ਗਏ ਕਿ ਜੇ ਵੈਕਸੀਨ ਨਾ ਹੁੰਦੀ ਤਾਂ ਮੌਤਾਂ ਕਿਤੇ ਵੱਧ ਹੋਣੀਆਂ ਸਨ।

1977 ਜੌਹਨ ਸਾਲਕ, ਜਿਸ ਨੇ ਪੋਲੀਓ ਵੈਕਸੀਨ ਬਣਾਈ ਸੀ, ਆਪਣੇ ਹੋਰ ਸਾਥੀਆਂ ਨਾਲ ਸਹੁੰ ਖਾ ਕੇ ਬਿਆਨ ਦਿੱਤਾ ਕਿ 1961 ਤੋਂ 1977 ਤਕ ਦੇ ਬਹੁਤੇ ਪੋਲੀਓ ਕੇਸ ਅਮਰੀਕਾ ਵਿਚ ਓਸੇ ਦੀ ਵੈਕਸੀਨ ਕਾਰਨ ਹੋਏ ਸਨ । ਕਹਿੰਦੇ ਨੇ ਅਮਰੀਕਾ ਵਿਚ ਐੱਫ.ਡੀ.ਏ., ਦਵਾਈਆਂ ਉੱਤੇ ਕੜੀ ਨਿਗਰਾਨੀ ਰੱਖਦੀ ਹੈ !
1970 : ਭਾਰਤ ਵਿਚ ਟੀ.ਬੀ. ਦੇ ਵੈਕਸੀਨ ਕਰਵਾਏ 250000 ਲੋਕਾਂ ਦਾ ਜਾਇਜ਼ਾ ਲਿਆ ਗਿਆ। ਨਾ-ਵੈਕਸੀਨ ਲੋਕਾਂ ਦੇ ਮੁਕਾਬਲੇ ਵੈਕਸੀਨ ਲੱਗਿਆ ਅੰਦਰ ਟੀ.ਬੀ. ਦੀ ਬਿਮਾਰੀ ਵੱਧ ਦੇਖੀ ਗਈ।

ਅੱਜ ਕੱਲ੍ਹ ਤਾਂ ਹਰ ਬੱਚੇ ਨੂੰ ਬੀ.ਸੀ.ਜੀ. ਦਾ ਟੀਕਾ ਲੱਗਿਆ ਹੁੰਦਾ ਹੈ ਤਾਂ ਵੀ ਵੱਸੋਂ ਦੇ ਅੰਦਰ, ਬੇਅੰਤਾਂ ਨੂੰ ਟੀ.ਬੀ. ਦਾ ਰੋਗ ਢਾਅ ਲੈਂਦਾ ਹੈ। ਇਸ ਉੱਤੇ ਵਧੇਰੇ ਖੋਜ ਕਰਨ ਦੀ ਲੋੜ ਹੈ।

1978 : ਅਮਰੀਕਾ ਦੇ 30 ਪ੍ਰਾਂਤਾਂ ਵਿਚ ਇਕ ਸਰਵੇ ਅਨੁਸਾਰ ਅੱਧੇ ਤੋਂ ਵੱਧ ਖਸਰੇ ਦੇ ਰੋਗੀ ਉਹ ਹੁੰਦੇ ਹਨ, ਜਿਨ੍ਹਾਂ ਨੂੰ ਇਸ ਰੋਗ ਵਿਰੁੱਧ ਵੈਕਸੀਨ ਲਗਾਈ ਜਾ ਚੁੱਕੀ ਹੁੰਦੀ ਹੈ।

1981 ਫਰਵਰੀ, ਅਮਰੀਕਨ ਮੈਡੀਕਲ ਐਸੋਸੀਏਸ਼ਨ ਅਨੁਸਾਰ 90 ਪ੍ਰਤੀਸ਼ਤ ਔਰਤਾਂ ਅਤੇ ਬੱਚਿਆਂ ਦੇ ਡਾਕਟਰ ਆਪਣੇ ਆਪ ਨੂੰ ਰੂਬੈਲਾ ਵੈਕਸੀਨ ਲਵਾਉਣ ਤੋਂ ਨਾਂਹ ਕਰਦੇ ਹਨ। ਇਸ ਦੇ ਉਲਟ ਆਪਣੇ ਇਲਾਜ ਥੱਲੇ ਰੋਗੀਆਂ ਨੂੰ ਇਹ ਟੀਕੇ ਧੜਾਧੜ ਲਗਾਈ ਜਾਂਦੇ ਹਨ।

1979 : ਸਵੀਡਨ ਨੇ ਕਾਲੀ ਖੰਘ ਦੇ ਟੀਕੇ ਵਰਤਣੇ ਬੰਦ ਕਰਵਾ ਦਿੱਤੇ। ਉਨ੍ਹਾਂ ਵੇਖਿਆ ਕਿ 1978 ਵਿਚ ਹੁੰਦੇ 5140 ਕਾਲੀ ਖੰਘ ਦੇ 84 ਪ੍ਰਤੀਸ਼ਤ ਰੋਗੀ ਬੱਚਿਆਂ

ਨੂੰ ਕਾਲੀ ਖੰਘ ਦੇ ਤਿੰਨ-ਤਿੰਨ ਟੀਕੇ ਲੱਗ ਚੁੱਕੇ ਸਨ । (ਬੀ.ਐੱਮ.ਜੇ. 1981)

1987 : ਅਮਰੀਕਾ ‘ਚ ਡੀ.ਪੀ.ਟੀ. ਦੇ ਟੀਕੇ ਦਾ ਮੁੱਲ 11 ਸੈਂਟ ਤੋਂ ਵਧਾ ਕੇ 11 ਡਾਲਰ (ਸੋ ਗੁਣਾ) ਕਰ ਦਿੱਤਾ ਗਿਆ। ਇਸ ਵਿਚੋਂ ਹਰ ਟੀਕੇ ਪਿੱਛੇ 8 ਡਾਲਰ, ਉਨ੍ਹਾਂ ਮੁਕੱਦਮਿਆਂ ਨੂੰ ਨਜਿੱਠਣ ਲਈ ਰੱਖੇ ਗਏ, ਜੋ ਬੱਚਿਆਂ ਦੀਆਂ ਵੈਕਸੀਨਾਂ ਦੀ ਵਰਤੋਂ ਉਪਰੰਤ ਮੌਤ ਜਾਂ ਦਿਮਾਗੀ ਹਾਨੀ ਹੋਣ ਦੀ ਹਾਲਤ ਵਿਚ ਮਾਪਿਆਂ ਨੇ ਕੰਪਨੀ ਉੱਤੇ ਕੀਤੇ । ਹੁਣ ਦੇ ਸੋਧੇ ਕਾਨੂੰਨ ਅਨੁਸਾਰ ਅੱਜ ਕਿਸੇ ਵੀ ਦਵਾਈ ਨਾਲ ਹਾਨੀ ਹੋਣ ਉੱਤੇ ਕੰਪਨੀ ਉੱਤੇ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ।

1990 : ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਜਰਨਲ ਵਿਚ ਛਪਿਆ-ਹਾਲਾਂਕਿ 95 ਪ੍ਰਤੀਸ਼ਤ ਸਕੂਲ ਜਾਂਦੇ ਬੱਚਿਆਂ ਨੂੰ ਖਸਰੇ ਦੇ ਟੀਕੇ ਲੱਗੇ ਹੋਏ ਸਨ ਤਾਂ ਵੀ ਵੈਕਸੀਨ ਲੱਗੇ ਬੱਚਿਆਂ ਵਿਚ ਥਾਂ-ਥਾਂ ਉੱਤੇ ਖਸਰਾ ਜ਼ੋਰਦਾਰ ਢੰਗ ਨਾਲ ਫੁੱਟਿਆ ਹੈ।

1994 : ਨਿਊ ਇੰਗਲੈਂਡ ਮੈਡੀਕਲ ਜਰਨਲ ਅਨੁਸਾਰ 80 ਪ੍ਰਤੀਸ਼ਤ ਉਨ੍ਹਾਂ ਪੰਜ ਸਾਲ ਦੇ ਹੇਠਾਂ ਬੱਚਿਆਂ ਨੂੰ ਕਾਲੀ ਖੰਘ ਹੋਈ, ਜਿਨ੍ਹਾਂ ਨੂੰ ਰੋਕਬਾਮ ਦੇ ਟੀਕੇ ਪਹਿਲਾਂ ਲੱਗੇ ਹੋਏ ਸਨ।

ਨਵੰਬਰ 2000 : ਅਮਰੀਕੀ ਫਿਜ਼ੀਸ਼ੀਅਨ ਅਤੇ ਸਰਜਨ ਐਸੋਸੀਏਸ਼ਨ ਨੇ ਆਪਣੇ 57ਵੇਂ ਸੇਂਟ ਲੂਈਸ ਦੇ ਅਜਲਾਸ ਵਿਚ ਇਕ ਆਵਾਜ਼ ਨਾਲ ਮਤਾ ਪਾਸ ਕੀਤਾ ਕਿ ਬੱਚਿਆਂ ਲਈ ਲਾਜ਼ਮੀ ਟੀਕਿਆਂ ਦੀਆਂ ਹਦਾਇਤਾਂ ਖ਼ਤਮ ਹੋਣੀਆਂ ਚਾਹੀਦੀਆਂ ਹਨ।

2009 : ਹੋਰ ਬਥੇਰੀਆਂ ਉਦਾਹਰਣਾਂ ਨੇ, ਪਰ ਚਲੋ ਅੱਜ ਦੇ ਸਵਾਈਨ ਫਲੂ ਵੱਲ ਚਲੀਏ। 1976 ਵਿਚ ਅਮਰੀਕਾ ਵਿਚ ਸਵਾਈਨ ਫਲੂ ਦੀ ਕਿਆਮਤ ਦਾ ਰੌਲਾ ਪਿਆ ਪਾਇਆ ਗਿਆ । 20 ਕਰੋੜ ਵੈਕਸੀਨ ਖੁਰਾਕਾਂ ਤਿਆਰ ਕਰਕੇ ਚਾਰ ਕਰੋੜ ਲੋਕਾਂ ਨੂੰ ਟੀਕੇ ਲਗਾ ਵੀ ਦਿੱਤੇ ਗਏ। ਪਰ ‘ਆਪਹੁਦਰੇ’ ਸਵਾਈਨ ਫਲੂ ਨੇ ਕੰਪਨੀਆਂ ਵੱਲੋਂ ਚਾਲੂ ਕੀਤੀ ਭਗਦੜ ਦਾ ਸਾਥ ਨਹੀਂ ਦਿੱਤਾ ਅਤੇ ਆਪਣੇ ਆਪ ਗਾਇਬ ਹੀ ਹੋ ਗਿਆ। 16 ਕਰੋੜ ਖੁਰਾਕਾਂ ਬਚ ਰਹੀਆਂ। ਅੱਜ ਸ਼ਾਇਦ ਉਹ ਹੀ ਬਚ ਰਹੀਆਂ ਵੈਕਸੀਨਾਂ ਕੰਪਨੀਆਂ ਨੂੰ ਢੇਰ ਮੁਨਾਫ਼ੇ ਦੇ ਰਹੀਆਂ ਹਨ। ਵੱਡੀਆਂ ਸਰਕਾਰਾਂ ਅਤੇ ਡਬਲਯੂ.ਐੱਚ.ਓ. ਕੋਲੋਂ ਸਵਾਈਨ ਫਲੂ ਦੀ ਵਬਾ ਫੁੱਟਣ ਦਾ ਭਿਆਨਕ ਹੋਕਾ ਅਤੇ ਉਸ ਤੋਂ ਬਚਣ ਲਈ ਵੈਕਸੀਨ ਦੇ ਟੀਕੇ ਲਵਾਉਣ ਦੀ ਵਕਾਲਤ ਵੀ ਕੰਪਨੀਆਂ ਵੱਲੋਂ ਭਾਰੀ ਦਬਾਅ ਕਰਕੇ ਹੋਈ ਹੈ । ਬਥੇਰੀਆਂ ਸਰਕਾਰਾਂ ਨੇ ਆਪਣੇ ਲੋਕਾਂ ਦੇ ਇਮਾਨਤੀ ਬਜਟ ਨੂੰ ਡਾਕਾ ਮਾਰ ਕੇ ਵੈਕਸੀਨਾਂ ਦੇ ਭੰਡਾਰ ਬਣਾ ਲਏ ਹਨ।

ਸਾਡੇ ਦੇਸ ਵਿਚ ਵੀ ਸਵਾਈਨ ਫਲੂ ਨੂੰ ਏਨਾ ਉਛਾਲਿਆ ਗਿਆ (ਮੀਡੀਆ ਦੀ ਮਿਹਰਬਾਨੀ ਨਾਲ) ਕਿ ਸਕੂਲ ਕਾਲਜ ਠੱਪ ਹੋ ਗਏ । ਲੋਕਾਂ ਦੀ ਆਵਾਜਾਈ ਘਟ ਗਈ ਅਤੇ ਬਾਹਰੋਂ ਸੈਲਾਨੀ ਆਉਣੇ ਘਟ ਗਏ। ਇਸ ਪਿੱਛੋਂ ਸਰਕਾਰ ਨੂੰ ਹੋਸ਼ ਆਈ ਤਾਂ ਐਲਾਨ ਹੋਇਆ ਕਿ ਇਸ ਫਲੂ ਤੋਂ ਡਰਨ ਦੀ ਲੋੜ ਨਹੀਂ ਅਤੇ ਸਿਵਾਇ ਮਾਮੂਲੀ ਇਤਿਆਤ ਤੋਂ ਹੋਰ ਕੁਝ ਕਰਨ ਦੀ ਲੋੜ ਨਹੀਂ ।

ਸਵਾਈਨ ਫਲੂ ਦੀ ਆਫ਼ਤ ਦੇ ਢੰਡੋਰੇ ਪਿੱਛੋਂ ਹੁਣ ਦੀਆਂ ਹਦਾਇਤਾਂ ਇਹ ਹਨ-ਜੇ ਤੁਹਾਨੂੰ ਛਾਤੀ ਵਿਚ ਪੀੜ ਹੋਵੇ, ਸਾਹ ਔਖਾ ਆਉਂਦਾ ਹੋਵੇ, ਲਗਾਤਾਰ ਉਲਟੀਆਂ ਆਈ ਜਾਣ ਅਤੇ ਬੁਖ਼ਾਰ ਵਧਦਾ ਜਾਵੇ ਤਾਂ ਹਸਪਤਾਲ ਦੇ ਐਮਰਜੰਸੀ ਕਮਰੇ ਵਿਚ ਜਾਣਾ ਚਾਹੀਦਾ ਹੈ। ਜ਼ਰਾ ਸੋਚੋ-ਵਬਾ ਦੀ ਸੂਰਤ ਵਿਚ ਇਕ ਐਮਰਜੰਸੀ ਕਮਰੇ ਜਾਂ ਕਮਰਿਆਂ ਵਿਚ ਹਜ਼ਾਰਾਂ, ਲੱਖਾਂ, ਕਰੋੜਾਂ ਅਤੇ ਅਰਬਾਂ ਲੋਕ ਕਿਵੇਂ ਸਮਾ ਜਾਣਗੇ ? ਡਾਕਟਰ ਆਪ ਕਿੰਨੇ ਬਚ ਰਹਿ ਕੇ ਡਿਊਟੀ ਉੱਤੇ ਆ ਸਕਣਗੇ ? ਹਸਪਤਾਲਾਂ ਵਿਚੋਂ ਤਾਂ ਉਲਟੀਆਂ ਦੀ ਸਫ਼ਾਈ ਨਹੀਂ ਹੋ ਸਕਣੀ । ਵਬਾ ਦੇ ਭਿਆਨਕ ਨਕਸ਼ੇ ਪਿੱਛੇ ਉਨ੍ਹਾਂ 16 ਕਰੋੜ ਵੈਕਸੀਨ ਖ਼ੁਰਾਕਾਂ ਦੀ ਵਿਕਰੀ ਦਾ ਮਸਲਾ ਹੈ, ਜੋ 1976 ਵਿਚ ਬਚ ਰਹੀਆਂ ਸਨ । ਵੈਕਸੀਨ ਟੀਕਿਆਂ ਦੀ ਵਰਤੋਂ ਪਿੱਛੇ ਜਿਹੜੇ ਮਾੜੇ ਅਸਰ ਬੇਅੰਤ ਲੋਕਾਂ ਵਿਚ ਵੇਖੇ ਜਾਣਗੇ, ਉਹ ਆਉਂਦੇ ਸਮਿਆਂ ਵਿਚ ਵੀ ਕੰਪਨੀਆਂ ਦੀ ਕਮਾਈ ਵਿਚ ਵਾਧਾ ਪਾਉਂਦੇ ਰਹਿਣਗੇ।

ਗਿਣਤੀ ਕੀਤੀ ਗਈ ਹੈ ਕਿ ਸਵਾਈਨ ਫਲੂ ਤੋਂ ਇਕ ਮੌਤ ਰੋਕਣ ਲਈ 200,000 ਲੋਕਾਂ ਨੂੰ ਵੈਕਸੀਨ ਟੀਕੇ ਲਾਉਣੇ ਪੈਣਗੇ। ਇਨ੍ਹਾਂ ਵਿਚੋਂ ਕਿੰਨੇ ਲੋਕਾਂ ਨੂੰ ਵੈਕਸੀਨ ਦੇ ਅਣਸੁਖਾਵੇਂ ਅਸਰ ਹੋਣਗੇ ? ਉਨ੍ਹਾਂ ਲੋਕਾਂ ਦੀ ਕੌਣ ਸਾਰ ਲਵੇਗਾ ? ਹੋ ਸਕਦਾ ਹੈ ਕਿ ਜਿਥੇ ਵੈਕਸੀਨ ਦੇ ਨਾਲ ਦੋ ਲੱਖ ਲੋਕਾਂ ਪਿੱਛੇ ਇਕ ਬਚ ਜਾਵੇ, ਓਥੇ ਇਨ੍ਹਾਂ ਦੋ ਲੱਖ ਪਿੱਛੇ ਦਸ ਲੋਕ ਵੈਕਸੀਨ ਦੇ ਮੰਦੇ ਅਸਰ ਕਾਰਨ ਮਰ ਜਾਣਗੇ।
ਜਨਤਾ ਦੀ ਸਿਹਤ ਆਮ ਸਮਝ ਨਾਲ ਨਹੀਂ ਬਲਕਿ ਸਿਆਸਤ ਉੱਤੇ ਅਧਾਰੀ ਗਈ ਹੈ। ਸਿਆਸਤ ਕਹਿੰਦੀ ਹੈ‘ਕਰੋ, ਕੁਝ ਕਰੋ’, ਕਿਉਂਕਿ ਇਹ ਲੋਕਾਂ ਦੀ ਮੰਗ ਹੈ। ਅਸਲੀਅਤ ਇਹ ਹੈ ਕਿ ਕੁਝ ‘ਨਾ ਕਰਨ’ ਵਿਚ ਹੀ ਲੋਕਾਂ ਦੀ ਭਲਾਈ ਹੈ। (ਦੂਜਾ ਪਾਸਾ ਵਿਚੋਂ)

ਡਾ. ਦਲਜੀਤ ਸਿੰਘ