103 views 18 secs 0 comments

ਸਿਰੀਰਾਗੁ

ਲੇਖ
January 10, 2025
ਗੁਰਬਾਣੀ ਸੰਗੀਤ ਵਿੱਦਿਆ:
-ਮਾ. ਬਲਬੀਰ ਸਿੰਘ ਹੰਸਪਾਲ*
ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸਿਰੀਰਾਗੁ ਦੀ ਮਹਾਨਤਾ ਬਾਰੇ ਆਪਣੀ ਬਾਣੀ ਵਿਚ ਫੁਰਮਾਉਂਦੇ ਹਨ:
ਰਾਗਾ ਵਿਿਚ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ॥ (ਸ੍ਰੀ ਗੁਰੂ ਗ੍ਰੰਥ ਸਾਹਿਬ, 83)
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਰਾਗ ਵਿਧਾਨ ਦੀ ਤਰਤੀਬ ਅਨੁਸਾਰ ਸਿਰੀਰਾਗੁ ਨੂੰ ਸਭ ਤੋਂ ਪਹਿਲੇ ਸਥਾਨ ’ਤੇ ਰੱਖਿਆ ਹੈ।
ਸਿਰੀਰਾਗੁ ਬਹੁਤ ਹੀ ਪੁਰਾਤਨ ਅਤੇ ਪ੍ਰਸਿੱਧ ਰਾਗ ਹੈ। ਮੱਧਕਾਲ ਵਿਚ ਜਦੋਂ ਰਾਗ-ਰਾਗਨੀ ਪ੍ਰਣਾਲੀ ਪ੍ਰਚਲਿਤ ਸੀ ਤਾਂ ਉਸ ਸਮੇਂ ਇਸ ਰਾਗ ਨੂੰ ਕਾਫੀ ਥਾਟ ਦੇ ਸਵਰਾਂ ’ਤੇ ਆਧਾਰਿਤ ਗਾਇਨ ਕੀਤਾ ਜਾਂਦਾ ਸੀ। ਆਧੁਨਿਕ ਕਾਲ ਵਿਚ ਪੰਡਤ ਵਿਸ਼ਨੂੰ ਨਰਾਇਣ ਭਾਤਖੰਡੇ ਜੀ ਦੁਆਰਾ ਦਸ ਥਾਟਾਂ ਦਾ ਸਿਧਾਂਤ ਬਣਾਇਆ ਗਿਆ ਜੋ ਕਿ ਉੱਤਰੀ ਸੰਗੀਤ ਪੱਧਤੀ ਵਿਚ ਅੱਜ ਵੀ ਪ੍ਰਚਲਿਤ ਹੈ। ਪਿਛਲੇ ਬਹੁਤ ਲੰਮੇ ਅਰਸੇ ਤੋਂ ਗੁਰਮਤਿ ਸੰਗੀਤ ਦੇ ਵੱਖ-ਵੱਖ ਵਿਦਵਾਨਾਂ ਅਤੇ ਗ੍ਰੰਥਕਾਰਾਂ ਵੱਲੋਂ ਸਿਰੀਰਾਗੁ ਨੂੰ ਆਧੁਨਿਕ ਸੰਗੀਤ ਪੱਧਤੀ ਦੇ ਦੱਸ ਥਾਟਾਂ ਵਿੱਚੋਂ ਪੂਰਵੀ ਥਾਟ ਦੇ ਅੰਤਰਗਤ ਬਣਦੇ ਸਰੂਪ ਨੂੰ ਹੀ ਮਾਨਤਾ ਦਿੱਤੀ ਹੈ ਅਤੇ ਵਰਤਮਾਨ ਸਮੇਂ ਵਿਚ ਵੀ ਸਿਰੀਰਾਗੁ ਦਾ ਪ੍ਰਚਲਿਤ ਸਰੂਪ ਪੂਰਵੀ ਥਾਟ ਅਨੁਸਾਰ ਹੀ ਹੈ।
ਸਿਰੀਰਾਗੁ ਇੱਕ ਗੰਭੀਰ ਪ੍ਰਕ੍ਰਿਤੀ ਵਾਲਾ ਬਹੁਤ ਹੀ ਮਧੁਰ ਅਤੇ ਮੀਂਡ ਪ੍ਰਧਾਨ ਰਾਗ ਹੈ। ਇਹ ਸੰਧੀ ਪ੍ਰਕਾਸ਼ ਰਾਗਾਂ ਦੀ ਸ਼੍ਰੇਣੀ ਵਿਚ ਸ਼ਾਮ ਦੇ ਸਮੇਂ ਗਾਇਨ ਕੀਤਾ ਜਾਣ ਵਾਲਾ ਰਾਗ ਹੈ। ਇਸ ਰਾਗ ਵਿਚ ਰੇ (ਰਿਸ਼ਭ) ਅਤੇ ਧਾ (ਧੈਵਤ) ਸਵਰ ਕੋਮਲ ਅਤੇ ਮਾ (ਮਧਿਅਮ) ਸਵਰ ਤੀਵਰ ਲਗਦਾ ਹੈ। ਇਸ ਦੇ ਅਰੋਹ ਵਿਚ ਗਾ (ਗੰਧਾਰ) ਅਤੇ ਧਾ (ਧੈਵਤ) ਸਵਰ ਨਹੀਂ ਲਗਾਏ ਜਾਂਦੇ, ਕਹਿਣ ਤੋਂ ਭਾਵ ਇਹ ਦੋਨੋਂ ਸਵਰ ਵਰਜਿਤ ਸਵਰ ਹਨ। ਇਸ ਰਾਗ ਵਿਚ ਰੇ (ਰਿਸ਼ਭ) ਅਤੇ ਪਾ (ਪੰਚਮ) ਸਵਰ ਨਿਆਸ ਦੇ ਸਵਰ ਮੰਨੇ ਜਾਂਦੇ ਹਨ। ਭਾਵ ਰਾਗ ਨੂੰ ਗਾਇਨ ਕਰਦੇ ਸਮੇਂ ਇਹ ਦੋਨੋਂ ਸਵਰਾਂ ਉੱਪਰ, ਰਾਗ ਵਿੱਚ ਲੱਗਣ ਵਾਲੇ ਬਾਕੀ ਨਿਸ਼ਚਿਤ ਸੁਰਾਂ ਨਾਲੋਂ ਜ਼ਿਆਦਾ ਇਕ ਖਾਸ ਠਹਿਰਾਵ ਦਿੱਤਾ ਜਾਂਦਾ ਹੈ। ਇਸ ਰਾਗ ਦੀਆਂ ਵਿਸ਼ੇਸ਼ ਸਵਰ ਸੰਗਤੀਆਂ (ਸਵਰ ਚਲਣ) ਜੋ ਕਿ ਇਸ ਰਾਗ ਨਾਲ ਰਲਦੇ-ਮਿਲਦੇ ਸਮਪ੍ਰਕ੍ਰਿਤਕ ਰਾਗਾਂ ਤੋਂ ਇਸ ਨੂੰ ਵੱਖ ਕਰ ਕੇ ਇਸ ਦਾ ਆਪਣਾ ਮੂਲ ਸਰੂਪ ਨਿਖਾਰ ਕੇ ਪੇਸ਼ ਕਰਨ ਵਿਚ ਲਾਹੇਵੰਦ ਸਾਬਤ ਹੁੰਦੀਆਂ ਹਨ। ਹੁਣ ਇਸ ਰਾਗ ਦੀਆਂ ਕੁਝ ਵਿਸ਼ੇਸ਼ ਸਵਰ ਸੰਗਤੀਆਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਸੰਗੀਤ ਦੇ ਸਿਿਖਆਰਥੀ ਇਨ੍ਹਾਂ ਸਵਰਾਂ ਨੂੰ ਧਿਆਨ ਵਿਚ ਰੱਖ ਕੇ ਸਿਰੀਰਾਗੁ ਦੇ ਮੂਲ ਸਰੂਪ ਨੂੰ ਯਾਦ ਕਰਦੇ  ਹੋਏ ਗਾਇਨ ਅਤੇ ਵਾਦਨ ਕਰਨ ਵਿਚ ਸਫਲਤਾ ਹਾਸਲ ਕਰ ਸਕਣ।
ਸਾ, ਰੇੁ ਰੇੁ ਸਾ, ਨੀ ਸਾ ਨੀ ਧੁਾ ਪਾ, ਮਲਾ ਪਾ ਨੀ ਨੀ ਸਾ, ਸਾ ਰੁੇ ਰੁੇ ਸਾ, ਰੁੇ
   .      .   .  .   .  .  .   .
ਗਾ ਰੇੁ, ਮਲਾ ਗਾ ਰੇੁ-ਸਾ, ਰੇੁ ਪਾ, ਰੇੁ ਰੁੇ ਮਲਾ ਪਾ, ਮਲਾ ਪਾ ਨੀ ਨੀ ਧੁਾ ਪਾ, ਮਲਾ ਪਾ ਨੀ
ਸਾਂ ਰੇੁਂ ਰੇਂੁ ਸਾਂ, ਰੁੇਂ ਗਾਂ ਰੁੇ, ਰੁੇਂ ਪਾਂ, ਮਲਾਂ ਗਾਂ ਰੁੇਂ, ਸਾਂ ਨੀ ਸਾਂ ਰੁੇਂ ਨੀ ਧੁਾ ਪਾ, ਧੁਾ ਮਲਾ
ਗਾ ਰੁੇ, ਪਾ ਰੁੇ, ਰੁੇ ਗਾ ਰੁੇ ਸਾ।
ਰਾਗ ਦਾ ਸਧਾਰਨ ਪਰਿਚਯ
ਰਾਗ- ਸਿਰੀਰਾਗੁ
ਥਾਟ- ਪੂਰਵੀ
ਵਾਦੀ ਸਵਰ- ਰੇ (ਰਿਸ਼ਭ)
ਸੰਵਾਦੀ ਸਵਰ- ਪਾ (ਪੰਚਮ)
ਗਾਇਨ ਸਮਾਂ- ਸ਼ਾਮ ਦਾ (ਸੂਰਜ ਛਿਪਣ ਸਮੇਂ)
ਸਵਰ- ਰੇ (ਰਿਸ਼ਭ), ਧਾ (ਧੈਵਤ) ਸਵਰ ਕੋਮਲ ਅਤੇ ਮਾ (ਮਧਿਅਮ) ਸਵਰ ਤੀਵਰ ਬਾਕੀ ਸਾਰੇ ਸ਼ੁਧ।
ਵਰਜਿਤ ਸਵਰ- ਗਾ (ਗੰਧਾਰ) ਅਤੇ ਧਾ (ਧੈਵਤ) ਸਵਰ ਕੇਵਲ ਅਰੋਹ ਵਿਚ।
ਜਾਤੀ- ਔੜਵ-ਸੰਪੂਰਨ
ਅਰੋਹ- ਸਾ ਰੁੇ, ਮਲਾ ਪਾ, ਨੀ ਸਾਂ।
ਅਵਰੋਹ- ਸਾਂ ਨੀ ਧੁਾ ਪਾ, ਮਲਾ ਗਾ ਰੁੇ, ਸਾ।
ਪਕੜ- ਸਾ, ਰੁੇ ਰੁੇ, ਪਾ, ਮਲਾ, ਗਾ ਰੁੇ, ਗਾਰੁੇ, ਸਾ।
ਗੁਰਬਾਣੀ ਸੰਗੀਤ ਵਿੱਦਿਆ 2:
ਸਿਰੀਰਾਗੁ
-ਮਾ. ਬਲਬੀਰ ਸਿੰਘ ਹੰਸਪਾਲ*
ਸਿਰੀਰਾਗੁ ਮਹਲਾ 1॥    (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 20)
ਸੁਣਿ ਮਨ ਮ੍ਰਿਤ ਪਿਆਰਿਆ ਮਿਲੁ ਵੇਲਾ ਹੈ ਏਹ॥
ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ॥
ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹ॥1॥
ਮੇਰੇ ਮਨ ਲੈ ਲਾਹਾ ਘਰਿ ਜਾਹਿ॥
ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ ਭਾਹਿ॥1॥ਰਹਾਉ॥ 
ਸੁਣਿ ਸੁਣਿ ਗੰਢਣੁ ਗੰਢੀਐ ਲਿਿਖ ਪੜਿ ਬੁਝਹਿ ਭਾਰੁ॥
ਤ੍ਰਿਸਨਾ ਅਹਿਿਨਸਿ ਅਗਲੀ ਹਉਮੈ ਰੋਗੁ ਵਿਕਾਰੁ॥
ਓਹੁ ਵੇਪਰਵਾਹੁ ਅਤੋਲਵਾ ਗੁਰਮਤਿ ਕੀਮਤਿ ਸਾਰੁ॥2॥
ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ॥
ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ॥
ਹਰਿ ਜਪਿ ਜੀਅਰੇ ਛੁਟੀਐ ਗੁਰਮਖਿ ਚੀਨੈ ਆਪੁ॥3॥
ਤਨੁ ਮਨੁ ਗੁਰ ਪਹਿ ਵੇਚਿਆ ਮਨੁ ਦੀਆ ਸਿਰੁ ਨਾਲਿ॥
ਤ੍ਰਿਭਵਣੁ ਖੋਜਿ ਢੰਢੋਲਿਆ ਗੁਰਮੁਖਿ ਖੋਜਿ ਨਿਹਾਲਿ॥

ਸਤਗੁਰਿ ਮੇਲਿ ਮਿਲਾਇਆ ਨਾਨਕ ਸੋ ਪ੍ਰਭੁ ਨਾਲਿ॥4॥17॥

 

ਸਿਰੀਰਾਗੁ                                     ਤਿੰਨ ਤਾਲ (ਮੱਧ ਲੈਅ)
                              ਸਥਾਈ
1    2    3   4   5    6   7   8   9   10  11  12  13  14  15 16
ਣ   2     0       3
    ਰੇੁ    ਗਾ   ਰੇੁ   ਸਾ  ਰੇੁ    –   ਪਾ  ਮਲਾ
    ਮੇ   ਰੇ    ਮ   ਨ   ਲੈ     ਸ      ਸ  ਲਾ
ਪਾ   –    ਮਲਾ  ਗਾ  ਰੇੁ   –    ਸਾ  –     ਰੇੁ    ਰੇੁ   ਪਾ   ਪਾ  ਧੁਾ   ਮਲਾ   ਪਾ  –   
ਹਾ    ਸ     ਘ   ਰਿ  ਜਾ    ਸ    ਹਿ   ਸ     ਗੁ   ਰ    ਮੁ   ਖਿ   ਨਾ   ਸ   ਮ    ਸ
ਮਲਾ   ਪਾ  ਨੀ   ਨੀ  ਧੁਾ   –   ਪਾ   –    ਨੀ  ਸਾਂ   ਰੇੁਂ   –   ਨੀ   ਧੁਾ   ਪਾ  – 
ਸ    ਲਾ  ਸ    ਹੀ  ਐ   ਸ     ਸ     ਸ      ਹ   ਉ   ਮੈ    ਸ   ਨਿ   ਵ   ਰੀ   ਸ
ਮਲਾ   ਗਾ  ਰੇੁ    –   ਗਾ   ਰੁੇ   ਸਾ   –   
ਭਾ   ਸ      ਸ     ਸ   ਹਿ   ਸ      ਸ     ਸ
                                      ਅੰਤਰਾ
1    2    3   4   5    6   7   8   9   10  11  12  13  14  15  16
                                        ਪਾ   ਨੀ    ਧੁਾ   ਪਾ   ਮਲਾ   ਮਲਾ   ਪਾ   –
                                        ਸੁ   ਣਿ   ਮ    ਨ   ਮਿ    ਤ੍ਰ    ਸ      ਸ
ਪਾ   ਨੀ   ਸਾਂ  ਸਾਂ   ਰੇੁਂ   –   ਸਾਂ   –   ਰੇੁਂ   –   ਗਾਂ    ਰੁੇਂ    ਸਾਂ  ਨੀ   ਧੁਾ   ਪਾ
ਪਿ   ਆ  ਸ    ਰਿ  ਆ    ਸ      ਸ     ਸ   ਮਿ   ਸ    ਲੁ    ਸ    ਵੇ   ਸ    ਲਾ   ਸ
ਮਲਾ   ਪਾ   –    ਰੇੁ  –    ਗਾ   ਰੇੁ   ਸਾ
ਹੈ    ਸ      ਸ    ਏ   ਸ    ਹ    ਸ    ਸ
ਣ             2                   0                  3
ਤਾਨਾਂ:-  ਨੀਸਾ ਰੇੁਮਲਾ     ਪਾਨੀ     ਧੁਾਪਾ    ਮਲਾਪਾ    ਮਲਾਗਾ     ਰੇੁਰੇੁ     ਸਾਸਾ
.
ਸਾਰੇੁ       ਗਾਰੇੁ     ਮਲਾਪਾ    ਧੁਾਪਾ    ਮਲਾਗਾ     ਰੇੁਰੇੁ      ਗਾਰੇੁ     ਰੇੁਸਾ
ਸਾਰੇੁ      ਰੇੁਪਾ     ਪਾਪਾ     ਮਲਾਪਾ    ਧੁਾਪਾ     ਮਲਾਗਾ     ਰੇੁਰੇੁ      ਸਾਸਾ
ਸਾਰੇੁ      ਮਲਾਪਾ    ਧੁਾਪਾ     ਮਲਾਪਾ    ਧੁਾਮਲਾ     ਗਾਰੁੇ     ਰੇੁਗਾ     ਰੇੁਸਾ
ਸਾਰੇੁ      ਮਲਾਪਾ    ਨੀਸਾਂ     ਨੀਧੁਾ    ਪਾਪਾ    ਮਲਾਗਾ     ਰੇੁਗਾ     ਰੇੁਸਾ
ਸੰਗੀਤ ਅਧਿਆਪਕ, ਸ੍ਰੀ ਗੁਰੂ ਰਾਮਦਾਸ ਖਾਲਸਾ ਸੀ: ਸੈ: ਸਕੂਲ, ਰਾਮਸਰ ਰੋਡ, ਸ੍ਰੀ ਅੰਮ੍ਰਿਤਸਰ। ਮੋ. 9814949448