
-ਗਿਆਨੀ ਗੁਰਜੀਤ ਸਿੰਘ
ਏਕ ਸੁਆਨ ਦੁਇ ਸੁਆਨੀ ਨਾਲ ( ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 25)
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ 20 ਦੇ ਕਰੀਬ ਇਹ ਸ਼ਬਦ ਮੌਜੂਦ ਹੈ, ਮਨੁੱਖਾਂ ਦੇ ਵਿੱਚ ਇਹ ਸਭ ਤੋਂ ਜਿਆਦਾ ਪਾਲਤੂ ਜਾਨਵਰ ਹੈ ਜਿਸ ਦੀਆਂ ਸੰਸਾਰ ਦੇ ਵਿੱਚ 450 ਤੋਂ ਵੱਧ ਨਸਲਾਂ ਮੌਜੂਦ ਨੇ, ਅੰਤਰਿਕਸ਼ ਦੇ ਵਿੱਚ ਵੀ ਜਾਣ ਵਾਲਾ ਪਹਿਲਾ ਜਾਨਵਰ ਇਹੀ ਸੀ ਜਿਸ ਨੂੰ ਤਿੰਨ ਨਵੰਬਰ 1957 ਨੂੰ ਭੇਜਿਆ ਗਿਆ ਜਿਸ ਦਾ ਨਾਮ ਲੈਕਾ ਸੀ।
ਸਿੱਖ ਇਤਿਹਾਸ ਦੇ ਵਿੱਚ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਅਕਾਲ ਬੁੰਗੇ ਦੀ ਸਿਰਜਣਾ ਕਰਵਾਈ, ਦੋ ਤਲਵਾਰਾਂ ਪਹਿਨੀਆਂ ਸ਼ਸਤਰ ਧਾਰਨ ਕੀਤੇ, ਸੰਗਤਾਂ ਨੂੰ ਹੁਕਮ ਦਿੱਤੇ ਚੰਗੇ ਘੋੜੇ ਜਵਾਨੀ ਤੇ ਸ਼ਸਤਰ ਭੇਟਾ ਕਰਨ ਵਾਲਿਆਂ ਦੇ ਉੱਪਰ ਸਾਡੀ ਬਹੁਤੀ ਖੁਸ਼ੀ ਹੋਵੇਗੀ, ਸੰਗਤਾਂ ਦੇ ਵਿੱਚ ਬੀਰ ਅਸੀਂ ਜੋਸ਼ ਭਰਮ ਦੇ ਵਾਸਤੇ ਢਾਡੀ ਵਾਰਾਂ ਦਾ ਗਾਇਨ ਆਰੰਭ ਕੀਤਾ, ਆਪਣੇ ਕੋਲ ਮਹਾਰਾਜ ਨੇ ਬਾਜ ਵੀ ਰੱਖਿਆ ਤੇ ਨਾਲ ਕੁੱਤਿਆਂ ਨੂੰ ਵੀ ਰੱਖਿਆ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਇਸ ਦਾ ਜ਼ਿਕਰ ਕਰਦੇ ਨੇ।
ਮੰਜੀ ਬਹਿ ਸੰਤੋਖ ਦਾ ਕੁੱਤੇ ਰਖ ਸ਼ਿਕਾਰ ਖਿਲਾਇਆ ( ਵਾਰ 26ਵੀਂ ਪੌੜੀ 24ਵੀਂ )
ਭਾਈ ਕਾਹਨ ਸਿੰਘ ਨਾਭਾ ਮਹਾਨ ਕੋਸ਼ , ਭਾਈ ਵੀਰ ਸਿੰਘ ਗੁਰੂ ਗ੍ਰੰਥ ਸਾਹਿਬ ਕੋਸ਼, ਤੇ ਪ੍ਰੋਫੈਸਰ ਸਾਹਿਬ ਸਿੰਘ ਗੁਰਬਾਣੀ ਪਾਠ ਦਰਪਣ ਦੇ ਵਿੱਚ ਸੁਆਨ ਨੂੰ ਕੇਵਲ ਸੰਸਕ੍ਰਿਤ ਦਾ ਸ਼ਬਦ ਲਿਖ ਕੇ ਤੇ ਇਸ ਦੇ ਅਰਥ ਕੁੱਤਾ ਲਿਖਦੇ ਨੇ, ਔਰ ਆਮ ਬੋਲ ਚਾਲ ਦੇ ਵਿੱਚ ਮਨੁੱਖ ਇਸੇ ਸ਼ਬਦ ਦੀ ਜ਼ਿਆਦਾ ਵਰਤੋਂ ਕਰਦਾ।
ਜਿੱਥੇ ਕੁੱਤੇ ਦੀ ਪੂਛ ਸਿੱਧੀ ਨਾ ਹੋਣ ਦਾ ਜ਼ਿਕਰ ਹੈ, ਔਰ ਉਹ ਆਪਣਾ ਸੁਭਾਅ ਨਹੀਂ ਛੱਡਦਾ ਚਾਹੇ ਉਹਨੂੰ ਰਾਤ ਸਿੰਘਾਸਣ ਤੇ ਬਿਠਾ ਦਈਏ ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚਟੈ, ਇਹ ਦ੍ਰਿਸ਼ਟਾਂਤ ਔਗਣਾਂ ਦਾ ਪ੍ਰਤੀਕ ਮੰਨ ਕੇ ਵਰਤੇ ਜਾਂਦੇ ਨੇ, ਉਹ ਕੱਟਦਾ ਚੱਟਦਾ ਤੇ ਰਖਵਾਲੀ ਕਰਦਾ, ਔਰ ਉਹਦੇ ਅੰਦਰ ਇੱਕ ਇਹ ਵੀ ਗੁਣ ਹੈ ਵੀ ਉਹ ਆਪਣੇ ਮਾਲਕ ਨੂੰ ਤੇ ਉਹਦੇ ਘਰ ਦੀ ਪਛਾਣ ਰੱਖਦਾ, ਔਰ ਅਗਰ ਕਦੀ ਵਿਛੜ ਵੀ ਜਾਏ ਤਾਂ ਵੀ ਸਮੇਂ ਦੇ ਬਾਅਦ ਅਗਰ ਉਹਦਾ ਮਾਲਕ ਉਹਨੂੰ ਮਿਲੇ ਤੇ ਉਹਨੂੰ ਪਛਾਣ ਲੈਂਦਾ।
ਸੁਆਨ — ਸੁਆਮੀ ਪਹਿਚਾਨ
ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਪਾਵਨ ਸਲੋਕਾਂ ਦੇ ਵਿੱਚ ਇਸ ਸ਼ਬਦ ਦੀ ਵਿਆਖਿਆ ਵੀ ਕਰਦੇ ਨੇ:
ਸੁਆਮੀ ਕੋ ਗ੍ਰਿਹੁ ਜਿਉ ਸਦਾ ਸੁਆਨ ਤਜਤ ਨਹੀ ਨਿਤ
ਨਾਨਕ ਇਹ ਬਿਧ ਹਰਿ ਭਜੋ ਇਕ ਮਨ ਹੋਇ ਇਕ ਚਿਤ ( ਗੁਰੂ ਗ੍ਰੰਥ ਸਾਹਿਬ ਅੰਗ 1426 )
ਇਸ ਜਾਨਵਰ ਦੀ ਇਸ ਕ੍ਰਿਤ ਨੂੰ ਦੇਖ ਕਰਕੇ ਗਹਿਰੇ ਮਨੁੱਖਾਂ ਦੇ ਅੰਦਰੋਂ ਕਿਰਤਮ ਨਾਮ ਸੁਆਨ ਨਿਕਲਿਆ।