ਸੰਤ ਭਿੰਡਰਾਂਵਲਿਆਂ ਦੀ ਭਰਜਾਈ ਬੀਬੀ ਹਰਬੰਸ ਕੌਰ ਜੀ ਦਾ ਅਕਾਲ ਚਲਾਣਾ

ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸਹਿਯੋਗੀ ਅਤੇ ਭਰਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਧਰਮਪਤਨੀ ਬੀਬੀ ਹਰਬੰਸ ਕੌਰ ਅਕਾਲ ਚਲਾਣਾ ਕਰ ਗਏ ਹਨ। ਬੀਬੀ ਹਰਬੰਸ ਕੌਰ ਦੀ ਪਿੱਛਲੇ ਕੁਝ ਦਿਨਾਂ ਤੋਂ ਸਿਹਤ ਠੀਕ ਨਹੀਂ ਸੀ ਤੇ ਅਖੀਰ 22 ਫਰਵਰੀ ਨੂੰ ਉਹ ਸਰੀਰ ਤਿਆਗ ਗਏ।। ਬੀਬੀ ਜੀ ਦਾ ਅੰਤਮ ਸਸਕਾਰ ਐਤਵਾਰ 23 ਫਰਵਰੀ ਨੂੰ 11 ਵਜੇ ਦੇ ਕਰੀਬ ਪਿੰਡ ਕੋਠੇ ਗੁਰੂਪੁਰਾ, ਰੋਡੇ ਵਿਖੇ ਕੀਤਾ ਗਿਆ। ਵਾਹਿਗੁਰੂ ਵਿਛੜੀ ਰੂਹ ਨੂੰ ਚਰਨਾਂ ਵਿਚ ਨਿਵਾਜਣ ਅਤੇ ਸਮੂਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ।