6 views 0 secs 0 comments

ਸੰਸਾਰ ਦਾ ਇਤਿਹਾਸ

ਲੇਖ
October 05, 2025

ਸੰਸਾਰ ਦਾ ਇਤਿਹਾਸ ਪੜ੍ਹੀਏ ਤਾਂ ਇਤਿਹਾਸ ਵਿਚ ਦੋ ਤਰ੍ਹਾਂ ਦੇ ਮਨੁੱਖ ਹੀ ਛਾਏ ਹੋਏ ਨੇ। ਤੀਸਰੇ ਦੀ ਕੋਈ ਗੱਲ ਨਹੀਂ, ਤੀਸਰੇ ਦੀ ਕੋਈ ਚਰਚਾ ਨਹੀਂ। ਸਿਰਫ਼ ਇੰਜ ਕਹਿ ਲਵੋ, ਇਹ ਸਾਰੇ ਦਾ ਸਾਰਾ ਇਤਿਹਾਸ ਦੋ ਤਰ੍ਹਾਂ ਦੇ ਮਨੁੱਖਾਂ ਦੇ ਆਲੇ-ਦੁਆਲੇ ਹੀ ਪਰਿਕਰਮਾ ਕਰਦਾ ਹੈ। ਉਹ ਦੋ ਤਰ੍ਹਾਂ ਦੇ ਮਨੁੱਖ ਕਿਹੜੇ ਨੇ ? ਪ੍ਰਿਥਮ ਉਹ, ਜਿਹਨਾਂ ਨੇ ਜਗਤ ਦੀ ਝੋਲੀ ਵਿਚ ਕੁਝ ਪਾਇਆ ਹੈ। ਕੁਝ ਦਿੱਤਾ ਹੈ। ਕੁਝ ਵੀ ਦਿੱਤਾ ਹੋਵੇ, ਸੁੱਖ ਦਿੱਤਾ ਹੋਵੇ, ਸਨਮਾਨ ਦਿੱਤਾ ਹੋਵੇ, ਕਲਾ ਦਿੱਤੀ ਹੋਵੇ, ਗਿਆਨ ਦਿੱਤਾ ਹੋਵੇ, ਰੂਹਾਨੀਅਤ ਬਖ਼ਸ਼ਿਸ਼ ਕੀਤੀ ਹੋਵੇ। ਕੁਝ ਨਾ ਕੁਝ ਜਗਤ ਦੀ ਝੋਲੀ ਵਿਚ ਪਾਇਆ ਹੋਵੇ। ਸੰਸਾਰ ਦੇ ਇਤਿਹਾਸ ਵਿਚ ਇਹ ਮਨੁੱਖ ਛਾਏ ਹੋਏ ਨੇ। ਦੂਸਰੇ ਉਹ, ਜਿਹਨਾਂ ਨੇ ਖੋਹਿਆ ਏ; ਲੁੱਟਿਆ ਏ। ਕੁਝ ਖੋਹਿਆ ਏ। ਜਾਨ ਖੋਹ ਲਈ ਏ, ਇੱਜ਼ਤ ਖੋਹ ਲਈ ਏ, ਮਾਨ ਮਰਯਾਦਾ ਖੋਹ ਲਈ ਏ। ਧਨ, ਸੰਪਦਾ ਖੋਹ ਲਈ ਏ। ਜਿਹਨਾਂ ਨੇ ਰੱਜ ਕੇ ਖੋਹਿਆ ਏ, ਲੁੱਟਿਆ ਏ ਜਾਂ ਤਾਂ ਉਹਨਾਂ ਦਾ ਇਤਿਹਾਸ ਏ ਜਾਂ ਫਿਰ ਉਹਨਾਂ ਦਾ ਏ, ਜਿਹਨਾਂ ਨੇ ਰੱਜ ਕੇ ਜਗਤ ਦੀ ਝੋਲੀ ਵਿਚ ਕੁਝ ਪਾਇਆ ਏ। ਜੋ ਕੁਝ ਦੇ ਨਹੀਂ ਸਕੇ, ਕੁਝ ਖੋਹ ਨਹੀਂ ਸਕੇ; ਉਹਨਾਂ ਦੀ ਕੋਈ ਗੱਲ ਨਹੀਂ ਏ। ਉਹਨਾਂ ਦੀ ਕੋਈ ਚਰਚਾ ਨਹੀਂ ਏ। ਸੰਸਾਰ ਦੇ ਇਤਿਹਾਸ ਵਿਚ ਉਹਨਾਂ ਦਾ ਕੋਈ ਜ਼ਿਕਰ ਹੀ ਨਹੀਂ ਏ।

ਗਿਆਨੀ ਸੰਤ ਸਿੰਘ ਜੀ ਮਸਕੀਨ