350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ, ਪਟਨਾ ਸਾਹਿਬ ਤੋ ਚੱਲੀ ਮਹਾਨ “ਸਸ਼ਤਰ ਯਾਤਰਾ” ਦੇ ਸਵਾਗਤ ਕਰਨ ਲਈ ਤਾਲਮੇਲ ਕਮੇਟੀ ਗਠਿਨ

ਪੰਜਾਬ
October 09, 2025

ਐੱਸਜੀਪੀਸੀ ਦੇ 350 ਸਾਲਾ ਸ਼ਹੀਦੀ ਨਗਰ ਕੀਰਤਨ ਲਈ ਵੱਖਰੀ ਸਵਾਗਤੀ ਕਮੇਟੀ ਦਾ ਗਠਨ ਕੀਤਾ ਜਾਵੇਗਾ

ਸ੍ਰੀ ਅੰਮ੍ਰਿਤਸਰ ਸਾਹਿਬ () ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੇ 350ਵੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ, ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ ਮੈਨੇਜਮੈਂਟ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ ਮਹਾਨ “ਸਸ਼ਤਰ ਯਾਤਰਾ” ਪੰਜਾਬ ਪਹੁੰਚ ਰਹੀ ਹੈ। ਇਹ ਇਤਿਹਾਸਕ ਯਾਤਰਾ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸ਼ੁਰੂ ਹੋ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗੀ। ਸੰਗਤ ਨੂੰ ਅਪੀਲ ਹੈ ਕੇ ਪੰਜਾਬ ਪਹੁੰਚਣ ਤੇ ਇਸ ਯਾਤਰਾ ਦਾ ਵੱਡੇ ਪੱਧਰ ਤੇ ਸਵਾਗਤ ਕੀਤਾ ਜਾਵੇ। ਸਵਾਗਤ ਦੀਆਂ ਤਿਆਰੀਆਂ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪੰਜ ਮੈਬਰੀ ਤਾਲਮੇਲ ਕਮੇਟੀ ਦਾ ਗਠਿਨ ਕੀਤਾ ਗਿਆ ਹੈ। ਇਸ ਤਾਲਮੇਲ ਕਮੇਟੀ ਵਿਚ ਐਸਜੀਪੀਸੀ ਮੈਬਰ ਜੱਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਜੱਥੇਦਾਰ ਸਤਵਿੰਦਰ ਸਿੰਘ ਟੌਹੜਾ, ਜੱਥੇਦਾਰ ਨਿਰਮੈਲ ਸਿੰਘ ਜੋਲਾ ਅਤੇ ਐੱਸਜੀਪੀਸੀ ਦੇ ਸਾਬਕਾ ਸਕੱਤਰ ਬਾਲਵਿੰਦਰ ਸਿੰਘ ਜੋੜਾ ਨੂੰ ਸ਼ਾਮਿਲ ਕੀਤਾ ਗਿਆ ਹੈ। ਸ ਜੋੜਾ ਸਾਰਿਆਂ ਨਾਲ ਕੋਆਰਫੀਨੇਟ ਕਰਨਗੇ। ਇਹ ਪੰਜ ਮੈਂਬਰੀ ਤਾਲਮੇਲ ਕਮੇਟੀ ਯਾਤਰਾ ਦੇ ਪ੍ਰਬੰਧਾਂ ਸਮੇਤ ਸੰਗਤ ਵਲੋ ਕੀਤੇ ਜਾਣ ਵਾਲੇ ਸਵਾਗਤ ਨੂੰ ਲੈਕੇ ਪੜਾਅ ਦਰ ਪੜਾਅ ਕਾਰਜ ਕਰੇਗੀ।

ਇਹ ਪਵਿੱਤਰ ਯਾਤਰਾ ਨੇ ਦੇਸ਼ ਦੇ 9 ਵੱਖ-ਵੱਖ ਸੂਬਿਆਂ ਵਿੱਚੋਂ ਹੁੰਦੀ ਹੋਈ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਲਾਸਾਨੀ ਕੁਰਬਾਨੀ ਅਤੇ ਸਿੱਖ ਕੌਮ ਦੀ ਸ਼ਹੀਦੀ ਪਰੰਪਰਾ ਦਾ ਪ੍ਰਚਾਰ ਕੀਤਾ ਹੈ। ਯਾਤਰਾ ਵਿੱਚ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਅਤੇ ਹੋਰ ਗੁਰੂ ਸਾਹਿਬਾਨਾਂ ਦੀਆਂ ਪਵਿੱਤਰ ਨਿਸ਼ਾਨੀਆਂ ਵੀ ਸ਼ਾਮਿਲ ਹਨ, ਜਿਨ੍ਹਾਂ ਦੀ ਹਜ਼ੂਰੀ ਵਿੱਚ ਸੰਗਤਾਂ ਅਰਦਾਸਾਂ ਤੇ ਕੀਰਤਨ ਦਰਬਾਰਾਂ ਰਾਹੀਂ ਆਪਣੀ ਸ਼ਰਧਾ ਪ੍ਰਗਟ ਕਰ ਰਹੀਆਂ ਹਨ। ਇਹ ਯਾਤਰਾ ਨਾ ਸਿਰਫ਼ ਗੁਰੂ ਸਾਹਿਬਾਨਾਂ ਦੇ ਉਪਦੇਸ਼ਾਂ ਨੂੰ ਘਰ-ਘਰ ਪਹੁੰਚਾਉਣ ਦਾ ਸੰਦੇਸ਼ ਦੇ ਰਹੀ ਹੈ, ਸਗੋਂ ਸਿੱਖ ਕੌਮ ਦੇ ਇਤਿਹਾਸ, ਫ਼ਲਸਫੇ ਦੇ ਬਾਰੇ ਵੀ ਜਾਗਰੂਕ ਕਰ ਰਹੀ ਹੈ।