108 views 0 secs 0 comments

ਸਿੱਖ ਕਿਰਦਾਰ – ਗੁਰੂ ਦੀ ਰਹਿਮਤ ਅਤੇ ਸਿੱਖੀ ਦੇ ਮੂਲ

ਲੇਖ
January 29, 2025
ਨੂਰਜਹਾਂ 16ਵੀਂ ਸਦੀ ਦੀ ਇੱਕ ਤਾਕਤਵਰ ਅਤੇ ਬੇਹੱਦ ਖੂਬਸੂਰਤ ਔਰਤ ਸੀ। ਇਰਾਨ ਵਿੱਚ ਉਸ ਸਮੇਂ ਆਪਸੀ ਗ੍ਰਹਿ ਯੁੱਧ ਚੱਲ ਰਿਹਾ ਸੀ। ਓਥੇ ਛੋਟੇ ਛੋਟੇ ਮੁਸਲਮਾਨਾਂ ਦੇ ਸੂਬੇ ਸੀ। ਕਦੇ ਓਥੇ ਕਦੇ ਤੁਰਕ ਕਬਜ਼ਾ ਕਰ ਲੈਂਦੇ ਸੀ ਕਦੇ ਮੁਗਲ ਅਤੇ ਕਦੇ ਪਠਾਨ। ਇਹਨਾਂ ਲੜਾਈਆਂ ਤੋਂ ਤੰਗ ਹੋ ਕਿ ਓਥੋਂ ਦਾ ਇੱਕ ਬਹਾਦਰ ਵਿਆਕਤੀ ਜਿਸ ਨਾਮ ਸੀ ਗਿਆਸਦੀਨ ਓਹ ਲਹੌਰ ਆ ਗਿਆ, ਲਹੌਰ ਓਹ ਕੁੱਝ ਟਾਈਮ ਠਹਿਰਿਆ, ਉਸ ਦੇ ਦੋ ਬੱਚੇ ਸੀ, ਧੀ ਦਾ ਨਾਮ ਸ਼ਾਇਦ ਮੇਹਰ ਨਿੰਸਾ( ਨੂਰਜਹਾਂ) ਅਤੇ ਪੁੱਤਰ ਦਾ ਨਾਮ ਆਸਿਫ਼ ਖਾਨ ਸੀ। ਜਦੋਂ ਗਿਆਸਦੀਨ ਦੀ ਬੇਟੀ ਜਵਾਨ ਹੋਈ ਤਾਂ ਓਸ ਦਾ ਨਿਕਾਹ ਸ਼ੇਰ ਅਫਜਲ ਖਾਨ ਨਾਲ ਕਰ ਦਿੱਤਾ ਗਿਆ। ਜੋ ਕਿ ਜਹਾਂਗੀਰ ਦਾ ਦਰਬਾਰੀ ਸੀ। ਜਦੋਂ ਵਿਆਹ ਹੋਇਆ ਤਾਂ ਅਫ਼ਜ਼ਲ ਖਾਨ ਨੇ ਜਹਾਂਗੀਰ ਨੂੰ ਦਾਅਵਤ ਤੇ ਬੁਲਾਇਆ। ਜਦੋਂ ਜਹਾਂਗੀਰ ਅਫ਼ਜ਼ਲ ਦੇ ਘਰ ਆਇਆ ਤਾਂ ਓਹ ਮੇਹਰ ਨਿਸ਼ਾਂ (ਨੂਰਜਹਾਂ) ਨੂੰ ਦੇਖ ਕਿ ਸੋਚਦੈ ਕਿ ਏਨੀ ਸੁੰਦਰ ਔਰਤ ਮੇਰੇ ਮਹਿਲ ਵਿੱਚ ਹੋਣੀਂ ਚਾਹੀਦੀ ਏ। ਕੁੱਝ ਦਿਨਾਂ ਬਾਅਦ ਜਹਾਂਗੀਰ ਨੇਂ ਸ਼ੇਰ ਅਫਜਲ ਖਾਨ ਨੂੰ ਮਰਵਾ ਦਿੱਤਾ ਅਤੇ ਉਸ ਦੀ ਪਤਨੀ ਨੂੰ ਆਪਣੇ ਮਹਿਲ ਲੈ ਆਇਆ ,ਏਥੇ ਉਸ ਦਾ ਨਾਮ ਨੂਰਜਹਾਂ ਰੱਖਿਆ ਗਿਆ।

ਹੁਣ ਇਤਿਹਾਸ ਦੀ ਦੂਜੀ ਘਟਨਾਂ ਜਦੋਂ 1621 ਵਿੱਚ ਨੂਰਜਹਾਂ ਦੀ ਮੁਲਾਕਾਤ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨਾਲ ਹੁੰਦੀ ਏ ਤਾਂ ਓਥੇ ਵਰਤਾਰਾ ਕੁੱਝ ਹੋਰ ਸੀ। ਜਦੋਂ ਨੂਰਜਹਾਂ ਨੇ ਜਹਾਂਗੀਰ ਕੋਲ ਇੱਛਾ ਜ਼ਾਹਰ ਕੀਤੀ ਕਿ ਓਹ ਗੁਰੂ ਸਾਹਿਬ ਦੇ ਦੀਦਾਰ ਕਰਨਾ ਚਾਹੁੰਦੀ ਏ ਤਾਂ ਜਹਾਂਗੀਰ ਨੇ ਕਿਹਾ ਕਿ ਬਿਲਕੁਲ ਤੂੰ ਦੀਦਾਰ ਕਰ ਸਕਦੀ ਏ। ਨੂਰਜਹਾਂ ਬੜਾ ਸਿੰਗਾਰ ਕਰਕੇ ਗੁਰੂ ਪਾਤਸ਼ਾਹ ਕੋਲ ਜਾ ਰਹੀ ਏ।‌ ਸ਼ਾਇਦ ਤੁਸੀਂ ਹਿਸਟਰੀ ਪੜ੍ਹੀ ਹੋਵੇ ਕਿ ਜੋ ਉਸ ਸਮੇਂ ਉਸ ਦੇ ਪੁਸ਼ਾਕ ਪਹਿ਼ਨੀ ਹੋਈ ਸੀ ਉਸ ਤੇ ਬਹੁਤ ਮਹਿੰਗੇ ਹੀਰੇ ਅਤੇ ਮੋਤੀਆਂ ਦੀ ਕਸੀ਼ਦਾਕਾਰੀ ਕੀਤੀ ਹੋਈ ਸੀ। ਪੁਸ਼ਾਕ ਨੂੰ 22 ਨੌਕਰਾਣੀਆਂ ਨੇ ਕੰਨੀਆਂ ਤੋਂ ਫੜ੍ਹਿਆ ਹੋਇਆ ਸੀ। ਸਵੇਰ ਸਮਾਂ ਤੇ ਪਾਤਸ਼ਾਹ ਨਿੱਤਨੇਮ ਵਿੱਚ ਲੀਨ ਹਨ। ਜਦੋਂ ਨਿੱਤਨੇਮ ਤੋਂ ਬਾਅਦ ਪਾਤਸ਼ਾਹ ਨੇ ਅੱਖਾਂ ਖੋਲੀਆਂ ਤੇ ਅੱਗੇ ਨੂਰਜਹਾਂ ਨੂੰ ਤੱਕਿਆ ਤਾਂ ਕਿਹਾ ਐਸਾ ਸਾਚ ਸ਼ਿੰਗਾਰ ਕਰ ਪੁਤਰੀ ਪਾਇ ਖੁਦਾਇ। ਭਾਵ ਜਿੰਨਾ ਸ਼ਿੰਗਾਰ ਆਪਣੇ ਤਨ ਤੇ ਕਰ ਕੇ ਆਈ ਏ ਕਿਤੇ ਐਨਾਂ ਸ਼ਿੰਗਾਰ ਪ੍ਰਮਾਤਮਾ ਦੇ ਨਾਮ ਦਾ ਆਪਣੇ ਮਨ ਤੇ ਕੀਤਾ ਹੁੰਦਾ ਤਾਂ ਸੱਚਮੁੱਚ ਖ਼ੁਦਾ ਨੂੰ ਪਾ ਲੈਂਣਾਂ ਸੀ। ਉਸ ਸਮੇਂ ਪਾਤਸ਼ਾਹ ਦੀ ਉਮਰ ਸਿਰਫ 28 ਸਾਲ ਸੀ ਤੇ ਨੂਰਜਹਾਂ ਦੀ ਉਮਰ 29 ਸਾਲ ।ਐਨਾਂ ਸੁਣ ਨੂਰਜਾਹਾਂ ਨੇ ਆਪਣਾ ਸਿਰ ਗੁਰੂ ਦੇ ਚਰਨਾਂ ਤੇ ਰੱਖ ਦਿੱਤਾ ਅਤੇ ਹੰਝੂਆਂ ਨਾਲ ਪਾਤਸ਼ਾਹ ਦੇ ਪੈਰ ਧੋਅ ਦਿੱਤੇ। ਨਾਲ ਸਵਾਲ ਕੀਤਾ ਕਿ ਪਾਤਸ਼ਾਹ ਦੁਨੀਆਂ ਦੀ ਖੂਬਸੂਰਤੀ ਤੇਰੇ ਚਰਨਾਂ ਵਿੱਚ ਪਈ ਏ, ਜਹਾਂਗੀਰ ਨੇ ਮੈਨੂੰ ਦੇਖ ਕੇ ਮੇਰੇ ਪਤੀ ਨੂੰ ਮਰਵਾ ਦਿੱਤਾ ਸੀ , ਕੀ ਤੇਰੇ ਅੰਦਰ ਮੈਨੂੰ ਦੇਖ ਕੇ ਵਿਕਾਰ ਪੈਦਾ ਨਹੀਂ ਹੋਏ ਤਾਂ ਪਾਤਸ਼ਾਹ ਨੇ ਜਵਾਬ ਦਿੱਤਾ ਕਿ ਮੈਂ ਮੌਤ ਨੂੰ ਹਮੇਸ਼ਾ ਚੇਤੇ ਵਿੱਚ ਰੱਖਦਾ ਹਾਂ, ਜੇ ਮੌਤ ਚੇਤੇ ਹੈ ਤਾਂ ਪਿਆਰੇ ਪ੍ਰਮਾਤਮਾ ਦੀ ਯਾਦ ਮਨ ਵਿੱਚ ਬਣੀਂ ਰਹਿੰਦੀ ਏ। ਏਸੇ ਕਰਕੇ ਮੇਰੇ ਮਨ ਅੰਦਰ ਕੋਈ ਵਿਕਾਰ ਪੈਦਾ ਨਹੀਂ ਹੁੰਦਾ। ਬੱਸ ਇਹੀ ਫਰਕ ਏ ਸਿੱਖਾਂ ਦੇ ਰਹਿਬਰ ਅਤੇ ਦੁਨੀਆ ਦੇ ਰਹਿਬਰਾਂ ਦਾ।

ਸਾਡੇ ਗੁਰੂ ਨੇ ਸਾਨੂੰ ਬੜਾ ਉੱਚਾ ਸੁੱਚਾ ਕਿਰਦਾਰ ਬਖਸਿਆ‌ ਪਰ ਮੈਂ ਦੇਖਿਆ ਇਹ ਘਟਨਾਂ ਮੈਨੂੰ ਤਾਂ ਯਾਦ ਆਈ ਪਿਛਲੇ ਕੁੱਝ ਦਿਨਾਂ ਤੋਂ ਮੈਂ ਦੇਖ ਰਿਹਾ ਸੀ ਕਿ ਪਾਕਿਸਤਾਨ ਵਾਲੇ ਪਾਸੇ ਬਾਰਡਰ ਤੇ ਕੁੱਝ ਲੜਕੀਆਂ ਆਪਣਾ ਹੱਥ ਹਿਲਾ ਏਧਰ ਵਾਲਿਆਂ ਨੂੰ ਸਲਾਮ ਕਰ ਰਹੀਆਂ। ਬਹੁਤ ਸਾਰੀਆਂ ਏਦਾਂ ਦੀਆਂ ਵੀਡੀਓ, ਕਈ ਵੀਡੀਓਜ਼ ਤੇ ਗੀਤ ਲੱਗਾ ਹੁੰਦਾ ਕਿ ਜੰਝਾ ਜਾਂਦੀਆਂ ਜੇ ਹੁੰਦੀਆਂ ਲਹੌਰ ਨੂੰ ਜਾ ਕੇ ਚੰਡੀਗੜ੍ਹ ਗੇੜੀਆਂ ਕਿਓਂ ਮਾਰਦੇ। ਹੁਣ ਭਾਈ ਜੇ ਅਗਲੇ ਏਧਰ ਵਾਲੀਆਂ ਤੇ ਇਹੀ ਵੀਡੀਓ ਬਣਾ ਕੇ ਪਾਉਂਣ ਕੇ ਜੇ ਜੰਝਾਂ ਜਲੰਧਰ ਜਾਂਦੀਆਂ ਤਾਂ ਲਹੌਰ ਕਾਹਨੂੰ ਗੇੜੀਆਂ ਮਾਰਦੇ, ਫਿਰ ਆਪਾਂ ਜ਼ਿਆਦਾ ਔਖੇ ਹੋਣਾਂ ਸੀ, ਪਿਛੇ ਜਿਹੇ ਆਪਣੀਆਂ ਕੁੜੀਆਂ ਗਈਆਂ ਓਧਰ, ਓਦੋਂ ਸਾਰਿਆਂ ਨੇ ਬੁਰਾ ਮਨਾਇਆ। ਗੱਲ ਸਿਰਫ ਗਾਣੇ ਅਤੇ ਵੀਡੀਓ ਦੀ ਨਹੀਂ ਗੱਲ ਸਾਡੀ ਅੰਦਰ ਦੀ ਬਿਰਤੀ ਦੀ ਏ।ਆਪਾਂ ਸਾਰੇ ਕਹਿਣੇ ਕਿ ਖਾਲਸੇ ਦਾ ਰਾਜ ਆਵੇ ,ਖਾਲਸੇ ਦਾ ਰਾਜ ਤੁਹਾਡੇ ਕਿਰਦਾਰਾਂ ਨੇ ਲੈ ਕੇ ਆਉਣਾਂ। ਸਾਨੂੰ ਪਾਤਸ਼ਾਹ ਨੇ ਬੜੇ ਉੱਚੇ ਕਿਰਦਾਰ ਬਖਸ਼ੇ ਆ। ਸਰਤਾਜ ਕਹਿੰਦਾ ਕਿ ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ ਪਰ ਮੈਂਨੂੰ ਇਹ ਲੱਗਦੈ ਕਿ ਇਸ ਦੁਨੀਆਂ ਤੇ ਸਭ ਤੋਂ ਮਹਿੰਗੀ ਜੇ ਕੋਈ ਚੀਜ਼ ਏ ਤਾਂ ਓਹ ਹੈ ਬੰਦੇ ਦਾ ਕਿਰਦਾਰ।

– ਅਨੰਦਪੁਰ ਤੋਂ ਖੈਹਬਰ