
ਪੰਜਾਬ ‘ਚ ਫ਼ਿਲਮਾਂ ਦੀ ਰਿਲੀਜ਼ ਨੂੰ ਲੈ ਕੇ ਦੋਹਰਾ ਮਾਪਦੰਡ ਸਾਫ਼ ਦਿਖਾਈ ਦੇ ਰਹਾ ਹੈ। ਦਿਲਜੀਤ ਦੋਸਾਂਝ ਦੀ ਫ਼ਿਲਮ ‘ਚੰਮਕੀਲਾ’ ਬਿਨਾਂ ਕਿਸੇ ਵਿਰੋਧ ਦੇ ਰਿਲੀਜ਼ ਹੋ ਗਈ, ਪਰ ‘ਪੰਜਾਬ 95’— ਜੋ ਮਨੁੱਖੀ ਹੱਕਾਂ ਦੇ ਯੋਧੇ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਜ਼ਿੰਦਗੀ ‘ਤੇ ਆਧਾਰਿਤ ਹੈ—ਉਸ ‘ਤੇ ਪਹਿਲਾਂ 120 ਕੱਟ ਲਗੇ ਅਤੇ ਹੁਣ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ।
ਇਹ ਫ਼ੈਸਲਾ ਇਹ ਸਵਾਲ ਖੜ੍ਹਾ ਕਰਦਾ ਹੈ: ਕੀ ਪੰਜਾਬ ‘ਚ ਸੱਚ ਦੀ ਗੱਲ ਕਰਨ ‘ਤੇ ਪਾਬੰਦੀ ਹੈ, ਪਰ ਵਿਵਾਦਿਤ ਵਿਅਕਤੀਆਂ ‘ਤੇ ਫ਼ਿਲਮ ਬਣਾਉਣ ‘ਚ ਕੋਈ ਰੋਕ-ਟੋਕ ਨਹੀਂ?
ਦਿਲਜੀਤ ਦੋਸਾਂਝ ਨੇ ‘ਪੰਜਾਬ 95’ ਦੀ ਰਿਲੀਜ਼ ਨੂੰ ਲੈ ਕੇ ਆਪਣਾ ਰੁੱਖ ਜ਼ਾਹਰ ਕਰਦਿਆਂ ਕਿਹਾ, “ਮੈਨੂੰ ਰੱਬ ‘ਤੇ ਪੂਰਾ ਭਰੋਸਾ ਹੈ, ਫ਼ਿਲਮ ਜ਼ਰੂਰ ਰਿਲੀਜ਼ ਹੋਵੇਗੀ। ਪਰ ਜੇ ਕੱਟ ਲੱਗੇ ਤਾਂ ਮੈਂ ਫ਼ਿਲਮ ਦੇ ਹੱਕ ‘ਚ ਨਹੀਂ ਹਾਂ।”
ਇਹ ਫ਼ਿਲਮ ਪਹਿਲਾਂ ਅੰਤਰਰਾਸ਼ਟਰੀ ਪੱਧਰ ‘ਤੇ ਰਿਲੀਜ਼ ਹੋਣੀ ਸੀ, ਪਰ ਹੁਣ ਸੈਂਸਰ ਬੋਰਡ ਨੇ 120 ਕੱਟ ਲਗਾ ਕੇ ਇਸਦੀ ਰਿਲੀਜ਼ ‘ਤੇ ਅਣਸ਼ਚਿਤਤਾ ਪੈਦਾ ਕਰ ਦਿੱਤੀ ਹੈ।
ਸਵਾਲ ਇਹ ਹੈ ਕਿ “ਚੰਮਕੀਲਾ” ਵਰਗੇ ਵਿਵਾਦਿਤ ਵਿਅਕਤੀ ‘ਤੇ ਫ਼ਿਲਮ ਆ ਸਕਦੀ ਹੈ, ਜਿਸਨੇ ਪੰਜਾਬ ਦੇ ਵਿਚ ਖਾੜਕੂ ਲਹਿਰ ਨੂੰ ਬਦਨਾਮ ਕੀਤਾ ਅਤੇ ਅਸ਼ਲੀਲ ਗਾਣਿਆਂ ਕਰਕੇ ਪੰਜਾਬ ਦੀ ਗਲਤ ਦਿੱਖ ਨੂੰ ਦੁਨੀਆ ਅੱਗੇ ਪੇਸ਼ ਕੀਤਾ। ਪਰ ਭਾਈ ਖਾਲੜਾ, ਜਿਹਨਾਂ ਨੇ ਲਾਵਾਰਿਸ ਲਾਸ਼ਾਂ ਅਤੇ ਸਿੱਖਾਂ ਦੇ ਮਨੁੱਖੀ ਹੱਕਾਂ ਦੇ ਲਈ ਅੰਤਰ-ਰਾਸ਼ਟਰੀ ਪੱਧਰ ‘ਤੇ ਆਵਾਜ਼ ਚੁੱਕੀ, ਅਖੀਰ ਉਹਨਾਂ ਨੂੰ ਵੀ ਝੂਠੇ ਮੁਕਾਬਲੇ ਵਿਚ ਸ਼ਹੀਦ ਕਰ ਦਿੱਤਾ ਗਿਆ – ਉਹਨਾਂ ‘ਤੇ ਬਣੀ ਫਿਲਮ ਨੂੰ ਰੋਕਿਆ ਜਾਂਦਾ ਹੈ।