
-ਮੇਜਰ ਸਿੰਘ
ਜਥੇਦਾਰ ਗੁਰਦਿਆਲ ਸਿੰਘ ਜੀ ਅਜਨੋਹਾ ਗੁਰ ਮਰਿਆਦਾ ‘ਤੇ ਪੂਰਾ ਪਹਿਰਾ ਦੇਣ ਵਾਲੇ ਤੇ ਬੜੇ ਸਿਦਕਵਾਨ ਗੁਰਸਿੱਖ ਸਨ। 1972 ਈ. ‘ਚ ਅਜਨੋਹਾ ਸਾਹਿਬ ਨੂੰ ਸ੍ਰੀ ਕੇਸਗੜ ਸਾਹਿਬ ਦਾ ਜਥੇਦਾਰ ਥਾਪਿਆ ਗਿਆ। ਉਨ੍ਹਾਂ ਉੱਥੇ 8 ਸਾਲ ਸੇਵਾ ਨਿਭਾਈ ।
ਏਸੇ ਵੇਲੇ ਦੀ ਗੱਲ ਆ ਉਦੋਂ ਪੰਜਾਬ ਦਾ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਸੀ, ਜੋ ਬਾਅਦ ‘ਚ 1984 ਈ. ਸਮੇਂ ਰਾਸ਼ਟਰਪਤੀ ਬਣਿਆ। ਇੰਦਰਾ ਦਾ ਚਪਲੀਝਾੜ੍ਹ!
ਜੈਲੇ ਦੀ ਧੀ ਦਾ ਵਿਆਹ ਸੀ। ਉਹਨੇ ਜਥੇਦਾਰ ਜੀ ਨੂੰ ਅਨੰਦ ਕਾਰਜ ਵਾਸਤੇ ਕਿਹਾ ਤਾਂ ਜਥੇਦਾਰ ਜੀ ਨੇ ਪੁਛਿਆ-
“ਕੀ ਕੁੜੀ-ਮੁੰਡਾ ਸਾਬਤ ਸੂਰਤ ਆ?”
ਜੈਲੇ ਨੇ ਕਿਹਾ,”ਨਹੀ ਜੀ ਮੁੰਡਾ ਪਤਿਤ ਆ!”
ਜਥੇਦਾਰ ਜੀ ਨੇ ਕਿਹਾ, “ਮੈਂ ਉਸ ਕੇਸਗੜ੍ਹ ਸਾਹਿਬ ਦਾ ਜਥੇਦਾਰ ਆਂ, ਜਿਥੇ ਕਲਗੀਧਰ ਪਾਤਸ਼ਾਹ ਨੇ ਸਾਬਤ ਸੂਰਤ ਖਾਲਸਾ ਪ੍ਰਗਟ ਕੀਤਾ, ਉਹ ਖਾਲਸਾ ਜੋ ਗੁਰੂ ਦਾ ਖਾਸ ਰੂਪ ਆ! ਸੋ ਪੰਥ ਦੀ ਮਰਿਆਦਾ ਅਨੁਸਾਰ ਮੈਂ ਤੁਹਾਡੀ ਧੀ ਦੇ ਅਨੰਦ ਕਾਰਜ ਨਹੀਂ ਕਰਾ ਸਕਦਾ, ਕਿਉਂਕਿ ਮੁੰਡਾ ਪਤਿਤ ਆ!”
ਇਸ ਗੱਲੋਂ ਜੈਲਾ ਬੜਾ ਤੜਫਿਆ ਸੀ ।
ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨਾਲ ਜਥੇਦਾਰ ਜੀ ਦਾ ਏਨਾ ਪਿਆਰ ਸੀ ਕਿ ਆਪਣੀ ਉਮਰ ਸੰਤਾਂ ਨੂੰ ਅਰਦਾਸ ਕਰਾਕੇ ਉਸੇ ਰਾਤ ਭਾਵ ਅੱਜ ਦੇ ਦਿਨ 18 ਮਾਰਚ, 1982 ਈ. ਨੂੰ ਉਹ ਚੜ੍ਹਾਈ ਕਰ ਗਏ ਸੀ।
ਐਸੇ ਪੰਥ-ਦਰਦੀ ਗੁਰਸਿੱਖ ਪਿਆਰੇ ਗਿਆਨੀ ਗੁਰਦਿਆਲ ਸਿੰਘ ਅਜਨੋਹਾ ਜੀ ਦੀ ਬਰਸੀ ‘ਤੇ ਉਨ੍ਹਾਂ ਦੇ ਚਰਨੀਂ ਨਮਸਕਾਰ!