114 views 0 secs 0 comments

ਖੁਦਾ ਇੱਕ ਹੈ ਜਾਂ ਦੋ

ਲੇਖ
May 18, 2025
ਖੁਦਾ ਇੱਕ ਹੈ ਜਾਂ ਦੋ

ਮੇਜਰ ਸਿੰਘ

ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਤੇ ਮਰਦਾਨਾ ਜੀ ਸਮੇਤ ਬਨਾਰਸ ਤੋਂ ਪਟਨੇ ਵੱਲ ਨੂੰ ਜਾਦਿਆਂ ਰਾਹ ਵਿੱਚ ਇੱਕ ਰੁੱਖ ਕੋਲ ਰੁਕੇ ਸਨ ਥੋੜੇ ਸਮੇਂ ਬਾਅਦ ਭਾਈ ਮਰਦਾਨੇ ਦੀ ਨਿਗ੍ਹਾ ਸਾਹਮਣੇ ਇਕ ਪਾਲਕੀ ਤੇ ਪਈ ਜਿਸ ਨੂੰ 6 ਕੋਹਾਰਾਂ (ਪਾਲਕੀ ਚੁਕਣ ਵਾਲੇ) ਨੇ ਚੁੱਕਿਆ ਸੀ ਭਾਈ ਸਾਹਿਬ ਜੀ ਦੇ ਦੇਖਦਿਆਂ ਹੀ ਪਾਲਕੀ ਰੁਕੀ ਇਕ ਕੁਹਾਰ ਨੇ ਛੇਤੀ ਨਾਲ ਗਦੈਲਾ ਵਿਛਾਇਆ ਨਾਲ ਹੀ ਉਪਰ ਵਧੀਆ ਚਾਦਰ ਵਿਛਾਈ ਸਿਰਾਣਾ ਲਾਇਆ ਆਸਨ ਤਿਆਰ ਹੋਇਆ ਤਾਂ ਪਾਲਕੀ ਚੋਂ ਇਕ ਸੂਫ਼ੀ ਤੇ ਕੀਮਤੀ ਲਿਬਾਸ ਵਾਲਾ ਹੱਟਾ ਕੱਟਾ ਦਰਵੇਸ਼ ਬਾਹਰ ਨਿਕਲਿਆ ਤੇ ਸਰਾਣੇ ਦੀ ਢੋ ਲਾਕੇ ਗੱਦੇ ਤੇ ਬੈਠ ਗਿਆ ਦੋ ਕੁਹਾਰ ਉਸ ਨੂੰ ਪੱਖਾ ਝੱਲਣ ਲਗ ਪਏ ਦੋ ਜਾਣੇ ਦਰਵੇਸ਼ ਦੀਆਂ ਲੱਤਾਂ ਘੁੱਟਣ ਬੈਠ ਗਏ ਏ ਸਭ ਦੇਖ ਭਾਈ ਮਰਦਾਨਾ ਜੀ ਕੋਲੋਂ ਰਿਹਾ ਨਾ ਗਿਆ

ਪੁੱਛਿਆ ਬਾਬਾ ਮੈਨੂੰ ਦੱਸ ਖੁਦਾ ਇੱਕ ਅਆ ਕਿ ਦੋ ਨੇ ???

ਪਾਤਸ਼ਾਹ ਨੇ ਹੈਰਾਨ ਹੋ ਜਵਾਬ ਦਿੱਤਾ ਮਰਦਾਨਿਆਂ ਖ਼ੁਦਾ ਤਾਂ ਇਕ ਹੈ ਪਰ ਤੂੰ ਇਹ ਸਵਾਲ ਕਿਉਂ ਪੁੱਛਿਆ?? ਭਾਈ ਜੀ ਨੇ ਕਿਹਾ ਬਾਬਾ ਅਹੁ ਦੇਖ ਸਾਹਮਣੇ ਨਾਲੇ ਤੇ ਉ ਗਰੀਬ ਚੁੱਕ ਕੇ ਲਿਆਏ ਪਾਤਸ਼ਾਹ ਦੇਖੋ ਮੁੜਕੋ ਮੁੜਕੀ ਹੋਏ ਪਏ ਹੁਣ ਪੱਖਾ ਝੱਲ ਰਹੇ ਲੱਤਾਂ ਘੁੱਟ ਰਹੇ ਅਾ ਇਹ ਕਿਸ ਦੀ ਪੈਦਾਇਸ਼ ਹਨ?? ਤੇ ਉ ਮੋਟਾ ਤਾਜਾ ਜੋ ਪਾਲਕੀ ਚ ਬੈਠਾ ਹੀ ਥੱਕ ਗਿਆ ਉਹ ਕਿਸ ਦੀ ਪੈਦਾਇਸ਼ ਨੇ ??

ਸਤਿਗੁਰਾਂ ਨੇ ਕਿਹਾ ਮਰਦਾਨਿਆ ਖੁਦਾ ਤੇ ਇੱਕ ਹੀ ਹੈ ਸਭ ਉਸਦੀ ਹੀ ਪੈਦਾਇਸ਼ ਨੇ ਪਰ ਕੁਦਰਤ ਦੋ ਰੰਗੀ ਹੈ ਇਸ ਲਈ ਕੁਝ ਤੇ ਕਰਮਾਂ ਦੀ ਖੇਡ ਹੈ ਕੁਝ ਰੰਗ ਕਰਤਾਰ ਦੇ ਆ ਬਾਕੀ ਜੋ ਗ਼ਰੀਬਾਂ ਨੂੰ ਦੁੱਖ ਦੇਵੇਗਾ ਚਾਹੇ ਉਹ ਫ਼ਕੀਰ ਹੋਵੇ ਜਾਂ ਬਾਦਸ਼ਾਹ ਖੁਦਾ ਦੇ ਘਰੇ ਪ੍ਰਵਾਨ ਨਹੀ ਹੋ ਸਕਦਾ ਚੱਲ ਉਸ ਨੂੰ ਮਿਲੀਏ ਏਨਾਂ ਕਹਿ ਕੇ ਸਤਿਗੁਰੂ ਉਠਕੇ ਦਰਵੇਸ਼ ਕੋਲ ਗਏ ਨਾਮ ਪੁਛਿਆ ਪਤਾ ਲੱਗਾ #ਸੇਖ_ਬਜੀਦ ਆ

ਸਤਿਗੁਰੂ ਨੇ ਸ਼ੇਖ਼ ਜੀ ਨੂੰ ਸਮਝਾਇਆ ਦਰਵੇਸ਼ ਤੇ ਉਹ ਹੈ ਜੋ ਮਾਲਕ ਦੇ ਦਰ ਤੇ ਪ੍ਰਵੇਸ਼ ਕਰ ਗਿਆ ਪਰ ਗਰੀਬਾਂ ਨੂੰ ਦੁਖੀ ਕਰਕੇ ਤੰਗ ਕਰਕੇ ਉਸ ਦੇ ਦਰ ਪਰਵੇਸ਼ ਨਹੀ ਮਿਲਣਾ ਗਰੀਬਾਂ ਦੇ ਸਿਰ ਭਾਰ ਪਉਣ ਵਾਲਾ ਦਰਵੇਸ਼ ਨੀ ਹੁੰਦਾ ਤੈਨੂ ਨਾ ਰਸੂਲ ਨੇ ਪ੍ਰਵਾਨ ਕਰਨਾ ਹੈ ਨਾ ਖੁਦਾ ਨੇ ਕਿਉਂਕਿ ਐਸ਼ਵਰਜ ਭਰੀ ਜ਼ਿੰਦਗੀ ਦਰਵੇਸ਼ ਨੂੰ ਸੋਭਾ ਨਹੀਂ ਦਿੰਦੀ

ਡਾਕਟਰ ਤ੍ਰਿਲੋਚਨ ਸਿੰਘ ਜੀ ਜੀਵਨ ਚਰਿਤ੍ਰ ਗੁਰੂ ਨਾਨਕ ਦੇਵ ਜੀ ਜਿਕਰ ਆ ਸਤਿਗੁਰੂ ਨੇ ਸਮਝਾਇਆ ਸ਼ੇਖ ਜੀ ਮੁਹੰਮਦ ਸਾਹਿਬ ਨੇ ਵੀ ਕਿਆ “ਮੈਨੂੰ ਗਰੀਬੀ ਉੱਤੇ ਮਾਣ ਹੈ” ਪਰ ਤੂੰ ਸੂਫ਼ੀ ਲਿਬਾਸ ਨੂੰ ਵੀ ਕਲੰਕਿਤ ਕਰ ਰਿਆ ਫ਼ਕੀਰ ਤਾਂ ਸ਼ੇਖ ਫਰੀਦ ਜੀ ਵਰਗਾ ਜਪੀ ਤਪੀ ਸਾਦਾ ਜੀਵਨ ਵਾਲਾ ਹੋਣਾ ਚਾਹੀਦਾ ਏਦਾਂ ਕੁਝ ਹੋਰ ਬਚਨ ਕਹੇ ਤੇ ਬਜੀਦ ਗੁਰੂ ਬਾਬੇ ਦੇ ਚਰਨੀਂ ਢਹਿ ਪਿਆ ਮਾਫੀ ਮੰਗੀ