
-ਮੇਜਰ ਸਿੰਘ
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੰਧ ਦੇ ਇਲਾਕੇ (ਅੱਜਕੱਲ੍ਹ ਪਾਕਿਸਤਾਨ ) ਵਿੱਚ ਵਿਚਰ ਰਹੇ ਸਨ ਤਾਂ ਇੱਕ ਪਿੰਡ ਦੇ ਬਾਹਰਵਾਰ ਟਿਕਾਣਾ ਕੀਤਾ। ਉਸ ਵੇਲੇ ਦਾਊਦ ਨਾਮ ਦਾ ਜੁਲਾਹਾ ਸਤਿਗੁਰਾਂ ਕੋਲ ਹਾਜ਼ਰ ਹੋਇਆ ਨਮਸਕਾਰ ਕੀਤੀ ਤੇ ਇੱਕ ਬੜਾ ਸੋਹਣਾ ਗਲੀਚਾ ਸਤਿਗੁਰਾਂ ਨੂੰ ਭੇਟ ਕੀਤਾ। ਸਤਿਗੁਰਾਂ ਨੇ ਕਿਹਾ ਸਾਨੂੰ ਗਲੀਚਿਆਂ ਦੀ ਲੋੜ ਨਹੀਂ, ਇਹ ਹਰਾ ਭਰਾ ਘਾਹ ਹੀ ਸਾਡੇ ਲਈ ਗਲੀਚਾ ਹੈ। ਦਾਊਦ ਨੇ ਬੇਨਤੀ ਕੀਤੀ ਮਹਾਰਾਜ ਮੈਂ ਆਪਣੇ ਹੱਥੀਂ ਤਿਆਰ ਕੀਤਾ ਹੈ ਫਿਰ ਇਸ ਗਲੀਚੇ ਦਾ ਮੈਂ ਕੀ ਕਰਾਂ ?? ਇੰਨੇ ਸਮੇਂ ਨੂੰ ਛੋਟੇ ਛੋਟੇ ਕਤੂਰਿਆਂ ਦੇ ਚੂਕਣ ਦੀ ਆਵਾਜ਼ ਕੰਨੀ ਪਈ, ਜੋ ਠੰਢ ਦੇ ਕਰਕੇ ਕੰਬਦੇ ਪਏ ਸੀ। ਦਇਆ ਦੇ ਸਾਗਰ ਸਤਿਗੁਰਾਂ ਨੇ ਉਹ ਗਲੀਚਾ ਉਨ੍ਹਾਂ ਕਤੂਰਿਆਂ ਦੇ ਕੁਝ ਹੇਠਾਂ ਤੇ ਕੁਝ ਉਪਰ ਪਾ ਦਿੱਤਾ ਤੇ ਬਚਨ ਕੀਤਾ: ‘ ਦਾਊਦ ਮੇਰੇ ਨਾਲੋਂ ਇਨ੍ਹਾਂ ਨੂੰ ਇਸ ਗਲੀਚੇ ਦੀ ਵੱਧ ਲੋੜ ਹੈ, ਇਨ੍ਹਾਂ ਦੇ ਵਿੱਚ ਵੀ ਉਸੇ ਦੀ ਜੋਤ ਹੈ, ਤੇਰੀ ਸੇਵਾ ਥਾਇ ਪਈ, ਅਕਾਲ ਪੁਰਖ ਕਿਰਪਾ ਕਰੇਗਾ!”
ਸਰੋਤ ਪੁਸਤਕ: ‘ ਆਦਿ ਸਿੱਖ ਤੇ ਆਦਿ ਸਾਖੀਆਂ’