ਮੀਰੀ ਪੀਰੀ ਦਿਵਸ ਨੂੰ ਸਮਰਪਿਤ ਬਰਮਿੰਘਮ ਵਿਖੇ ਮਹਾਨ ਢਾਡੀ ਦਰਬਾਰ

ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ 06 ਓਕਲੈਂਡ , ਹੈਂਡਸਵਰਥ, ਬਰਮਿੰਘਮ ਬੀ 21 , ਯੂਕੇ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਮੀਰੀ ਪੀਰੀ ਦੀਆਂ  ਦੋ ਤਲਵਾਰਾਂ ਧਾਰਨ ਕਰਨ ਦੇ ਸਬੰਧ ਵਿੱਚ  ਮੀਰੀ ਪੀਰੀ ਦਿਵਸ ਨੂੰ ਸਮਰਪਿਤ ਮਹਾਨ ਢਾਡੀ ਦਰਬਾਰ 27 ਜੁਲਾਈ 2025 ਐਤਵਾਰ ਨੂੰ ਸ਼ਾਮ 6:30-ਰਾਤ 9:00 ਵਜੇ ਤਕ ਕਰਵਾਇਆ ਗਿਆ । ਸਮਾਗਮ ਵਿੱਚ ਢਾਡੀ ਗਿਆਨੀ ਗੁਰਪ੍ਰਤਾਪ ਸਿੰਘ ਜੀ ਬੀਬੀ ਦਲੇਰ ਕੌਰ ਜੀ ਅਤੇ ਪ੍ਰਸਿੱਧ ਪੰਥਕ ਸ਼ਖਸੀਅਤ ਅਤੇ ਵਿਦਵਾਨ ਭਗਵਾਨ ਸਿੰਘ ਜੀ (ਜੌਹਲ) ਨੇ ਸ਼ਿਰਕਤ ਕੀਤੀ ਅਤੇ ਸੰਗਤ ਨੂੰ ਸਿੱਖ ਇਤਿਹਾਸ ਸਰਵਣ ਕਰਵਾਇਆ। ਇਸ ਮੌਕੇ ਬਰਮਿੰਘਮ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚੋਂ ਵਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰੀ।