ਦਮਦਮੀ ਟਕਸਾਲ ਦੇ 13 ਵੇਂ ਮੁਖੀ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸਲਾਨਾ ਬਰਸੀ ਮਨਾਈ

ਦਮਦਮੀ ਟਕਸਾਲ ਦੇ 13 ਵੇਂ ਮੁਖੀ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸਲਾਨਾ ਬਰਸੀ (ਜੋੜ-ਮੇਲਾ ) ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਪਲੇਨਫੀਲਡ ਇੰਡੀਆਨਾ USA ਵਿਖੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਈ ਗਈ ਜਿਸ ਵਿੱਚ ਵਿਸੇਸ਼ ਤੌਰ ਤੇ ਰਾੜਾ ਸਾਹਿਬ ਦੀ ਸੰਪਰਦਾ ਦੇ ਮਹਾਂਪੁਰਖ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਅਲੋਹਰਾਂ ਵਾਲਿਆਂ ਨੇ ਸੰਗਤਾਂ ਨੂੰ ਕਥਾ ਕੀਰਤਨ ਨਾਲ ਨਿਹਾਲ ਕੀਤਾ ਅਤੇ ਰਾਗੀ ਜਥਿਆਂ ਬਾਬਾ ਮੁਖਤਿਆਰ ਸਿੰਘ ਮੁਖੀ ਟੋਡਰਵਾਲ,ਵਿਦਿਆਰਥੀ ਦਮਦਮੀ ਟਕਸਾਲ,ਭਾਈ ਇੰਦਰਜੀਤ ਸਿੰਘ ਜੀ ਦਿੱਲੀ ਵਾਲੇ,ਭਾਈ ਰੰਗੀਲ ਸਿੰਘ ਜੀ ਜੰਮੂ ਵਾਲੇ,ਭਾਈ ਜਾਪ ਸਿੰਘ ਭਾਈ ਆਦਿ ਭਾਈ ਅਭੈ ਸਿੰਘ ਭਾਈ ਹੀਰਾ ਸਿੰਘ ਅਤੇ ਭਾਈ ਹਰਫਤਿਹ ਸਿੰਘ ਭਾਈ ਗੁਰ ਪ੍ਰਤਾਪ ਸਿੰਘ ਭਾਈ ਹਰਕੀਰਤ ਸਿੰਘ ਬੱਚਿਆਂ ਨੇ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਲੰਗਰਾਂ ਦੀ ਸੇਵਾ ਭਾਈ ਅਰਸ਼ਦੀਪ ਸਿੰਘ ਜੀ ਦੇ ਪਰਿਵਾਰ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਅਦਾ ਕੀਤੀ ਗਈ ਅਤੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਹਾਜਰੀਆਂ ਭਰ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ
ਅਤੇ 15 ਅਗਸਤ 1947 ਦੇ ਸਮੇਂ ਹਕੂਮਤ ਸਰਕਾਰਾਂ ਨੇ ਆਪਣੇ ਰਾਜ ਭਾਗ ਦੀ ਲਾਲਸਾ ਖਾਤਰ ਦੇਸ਼ ਪੰਜਾਬ ਦੀ ਵੰਡ ਕਰਵਾਈ ਇਸੇ ਹੀ ਵੰਡ ਦੌਰਾਨ 10 ਲੱਖ ਤੋਂ ਵੱਧ ਬੇਗੁਨਾਹੇ ਬੇ ਦੋਸ਼ੇਂ ਮਾਰੇ ਗਏ ਜਾਨਾ ਗਵਾਉਣ ਵਾਲੇ ਇਨ੍ਹਾਂ ਮਸੂਮ ਬੱਚੇ ਬੱਚੀਆਂ ਬੀਬੀਆਂ ਨੌਜਵਾਨ ਅਤੇ ਬਜ਼ੁਰਗਾਂ ਦੀ ਯਾਦ ਮਨਾਉਂਦਿਆਂ ਹੋਇਆਂ ਸਮੁੱਚੀਆਂ ਸੰਗਤਾਂ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ ਗਏ
ਅਤੇ ਸੰਤ ਬਾਬਾ ਕਸਮੀਰਾ ਸਿੰਘ ਜੀ ਅਲੋਹਰਾਂ ਵਾਲਿਆਂ ਦਾ ਗੁਰਦੁਆਰਾ ਸਾਹਿਬ ਅਤੇ ਸੰਗਤਾਂ ਵਲੋ ਵਿਸ਼ੇਸ਼ ਸਿਰੋਪਾਉ ਨਾਲ ਮਾਨ ਸਨਮਾਨ ਕੀਤਾ ਗਿਆ
ਆਏ ਮਹਾਂਪੁਰਸ਼ਾਂ ਦਾ ਸਮੁੱਚੇ ਜਥਿਆਂ ਅਤੇ ਸਮੁੱਚੀਆਂ ਸਿੱਖ ਸੰਗਤਾਂ ਦਾ ਧੰਨਵਾਦ(ਬੁੱਢਾ ਦਲ)ਅਮਰੀਕਾ ਦੇ ਜਥੇਦਾਰ ਬਾਬਾ ਜਸਵਿੰਦਰ ਸਿੰਘ ਜੱਸੀ ਜੀ ਅਤੇ ਬਾਬਾ ਮੁਖਤਿਆਰ ਸਿੰਘ ਜੀ ਮੁਖੀ,ਟੋਡਰਵਾਲ ਵਿਦਿਆਰਥੀ ਦਮਦਮੀ ਟਕਸਾਲ ਵਲੋ ਕੀਤਾ ਗਿਆ ਜੀ