ਸੰਤ ਬਾਬਾ ਸੁਚਾ ਸਿੰਘ ਜੀ ਦੀ 23 ਵੀਂ ਸਾਲਾਨਾਂ ਯਾਦ ਨੂੰ ਸਮਰਪਿਤ ਬਰਸੀ ਸਮਾਗਮਾਂ ਮੌਕੇ ਨਿੱਤਨੇਮ ਦੀਆਂ ਬਾਣੀਆਂ ਦਾ ਸਟੀਕ ਰਲੀਜ਼

ਲੁਧਿਆਣਾ-ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ, ਪਰਮ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ “ਜਵੱਦੀ ਟਕਸਾਲ” ਦੀ 23 ਵੀਂ ਸਲਾਨਾਂ ਯਾਦ ਨੂੰ ਸਮਰਪਿਤ ਬਰਸੀ ਸਮਾਗਮਾਂ ਦੌਰਾਨ ਸਿੱਖ ਕੌਮ ਦੀ ਮਾਇਨਾਜ਼ ਸ਼ਖਸ਼ੀਅਤ ਸੱਚਖੰਡ ਵਾਸੀ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੀਆਂ ਦੀ ਸੰਗਤ ਕਰਨ ਵਾਲੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ  ਸ੍ਰ: ਰਣਜੋਧ ਸਿੰਘ ਵਲੋਂ ਪ੍ਰਕਾਸ਼ਿਨ ਅਤੇ ਵਿਸਮਾਦ ਨਾਦ ਜਵੱਦੀ ਟਕਸਾਲ ਦੇ ਸਹਿ ਪ੍ਰਕਾਸ਼ਨ ਨਿੱਤਨੇਮ ਦੀਆਂ ਬਾਣੀਆਂ ਦੇ ਸਟੀਕ ਨੂੰ ਕੌਮ ਦੀਆਂ ਅਹਿਮ ਸ਼ਖਸ਼ੀਅਤਾਂ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸੰਤ ਗਿਆਨੀ ਹਰਭਜਨ ਸਿੰਘ ਢੁੱਡੀਕੇ, ਸੰਤ ਗਿਆਨੀ ਅਮੀਰ ਸਿੰਘ, ਡਾ: ਅਨੁਰਾਗ ਸਿੰਘ ਅਤੇ ਸ੍ਰ: ਰਣਜੋਧ ਸਿੰਘ ਆਦਿ ਵਲੋਂ ਸ਼ਰਧਾ ਭਾਵਨਾ ਅਤੇ ਪੰਥਕ ਪ੍ਰੰਪਰਾ ਅਨੁਸਾਰ ਰਲੀਜ਼ ਕੀਤਾ। ਇਸ ਤੋਂ ਪਹਿਲਾਂ ਸੰਤ ਗਿਆਨੀ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਨਾਮ ਸਿਮਰਨ ਕਰਵਾਇਆ, ਸੰਤ ਗਿਆਨੀ ਹਰਭਜਨ ਸਿੰਘ ਢੁੱਡੀਕੇ ਵਿਦਆਰਥੀ ਸੰਤ ਗਿਆਨੀ ਮੋਹਨ ਸਿੰਘ ਜੀ ਨੇ ਨਿੱਤਨੇਮ ਦੀਆਂ ਬਾਣੀਆਂ ਸਬੰਧੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।  ਇਸ ਮੌਕੇ ਸ੍ਰ: ਰਣਜੋਧ ਸਿੰਘ ਰਾਮਗੜੀਆ ਐਜੂਕੇਸ਼ਨਲ ਕੌਂਸਲ ਨੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਮਹਾਂਪੁਰਸ਼ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲਿਆਂ ਦੀ ਸੰਗਤ ਵਿੱਚ ਮੈਂ ਜਿੰਨਾ ‘ਕੁ ਗੁਰਬਾਣੀ ਦਾ ਅਧਿਐਨ ਕਰਨ ਵਿੱਚ ਅਗਾਹ ਵੱਧਦਾ ਗਿਆ, ਉਨਾ ਹੀ ਮੇਰਾ ਪਿਆਰ ਅਤੇ ਸਤਿਕਾਰ ਗੁਰਬਾਣੀ ਲਈ ਹੋਰ ਵੱਧਦਾ ਗਿਆ। ਸੰਸਾਰ ਦੇ ਹੋਰ ਧਰਮ ਗ੍ਰੰਥਾਂ ਵਿੱਚੋਂ ਸ਼ਾਇਦ ਹੀ ਕੋਈ ਅਜਿਹਾ ਗ੍ਰੰਥ ਹੋਵੇ ਜੋ ਗੁਰਬਾਣੀ ਸ਼ਬਦ ਦੀ ਉਚਾਈ ਵਿੱਚ ਜਾਂ ਲਗਾਤਾਰ ਪ੍ਰੇਰਨਾ ਦੇਣ ਦੀ ਖੁਸ਼ੀ ਵਿੱਚ, ਇਸ ਹੱਦ ਤੱਕ ਪੁੱਜਿਆ ਹੋਵੇ। ਉਚੇਚੇ ਤੌਰ ਤੇ ਪੁੱਜੇ “ਦਮਦਮੀ ਟਕਸਾਲ ਭਿੰਡਰਾਂ” ਦੇ ਵਿਿਦਆਰਥੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਨੇ ਆਪਣੇ ਪ੍ਰਵਚਨਾਂ ‘ਚ ਕਿਹਾ ਕਿ ਗੁਰਬਾਣੀ ਲੋਕ ਅਤੇ ਪਰਲੋਕ ਨੂੰ ਸੁਧਾਰਨ ਅਤੇ ਸਮਾਜਿਕ ਤੌਰ ਤੇ ਜੀਵਨ ਨੂੰ ਉਚੇਰਾ ਕਰਨ ਲਈ ਵੀ ਅਗਵਾਈ ਕਰਦੀ ਹੈ। ਗੁਰਬਾਣੀ ਸਭ ਤੋਂ ਵੱਡੀ ਪੂਜਾ ਅਤੇ ਆਦਰ ਗੁਰਬਾਣੀ ਨੂੰ ਪੜ੍ਹਨਾ, ਉਸਨੂੰ ਸਮਝਣਾ ਅਤੇ ਉਸ ਉਪਰ ਅਮਲ ਕਰਨਾ ਹੈ। “ਗੁਰਬਾਣੀ ਸ਼ਬਦ” ਅਕਾਲ ਪੁਰਖ ਦੇ ਆਪਣੇ ਬੋਲ ਹਨ, “ਸ਼ਬਦ” ਪਰਮਾਤਮਾ ਦਾ ਆਪਣਾ ਬਚਨ ਹੈ। ਇਹ ਆਤਮਿਕ ਅਨੁਭਵ ਹੈ, ਜੋ ਨਾਮ ਜਪਣ ਵਾਲੇ ਗੁਰੂ ਸਾਹਿਬਾਨ, ਭਗਤ ਸਾਹਿਬਾਨ ਅਤੇ ਮਹਾਂਪੁਰਸ਼ਾਂ ਨੂੰ ਪ੍ਰਾਪਤ ਹੋਇਆ ਹੈ। ਪ੍ਰਭੂ ਦਾ ਸ਼ਬਦ ਗਿਆਨ ਰੂਪੀ ਦੀਵੇ ਵਾਂਗ ਹੈ ਜੋ ਜੀਵ ਦੇ ਮਨ ਦਾ ਅੰਧੇਰਾ ਦੂਰ ਕਰਕੇ ਆਤਮ ਪ੍ਰਕਾਸ਼ ਕਰ ਦਿੰਦਾ ਹੈ। ਉੱਘੇ ਸਿੱਖ ਵਿਦਵਾਨ ਡਾਕਟਰ ਅਨੁਰਾਗ ਸਿੰਘ ਨੇ ਇਤਿਹਾਸ ਦੇ ਅਣਛੋਹੇ ਪੱਖਾਂ, ਸਾਹਮਣੇ ਆਉਂਦੀਆਂ ਕਮੀਆਂ ਅਤੇ ਵਿਗੜੇ ਜਾ ਰਹੇ ਪੱਖਾਂ ਤੋਂ ਹਲੂਣਦਿਆਂ ਸ੍ਰ: ਰਣਜੋਧ ਸਿੰਘ ਵਲੋਂ ਗੁਰਮਤਿ ਦੀ ਰੋਸ਼ਨੀ ਵਿਚ ਕਿਤੇ ਸਟੀਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਨਿਵੇਕਲਾ ਅਤੇ ਸਰਲ ਅਰਥਾਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਵਿਚ ਕੀਤੇ ਪੱਖ ਤੇ ਤਸੱਲੀ ਪ੍ਰਗਟਾਈ। ਜੁੜੀਆਂ ਸੰਗਤਾਂ ਅਤੇ ਪੁੱਜੀਆਂ ਅਹਿਮ ਸ਼ਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਸੰਤ ਗਿਆਨੀ ਅਮੀਰ ਸਿੰਘ ਜੀ ਨੇ ਨਿੱਤਨੇਮ ਸਟੀਕ ਰਲੀਜ਼ ਸਮਾਗਮ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਗੁਰਬਾਣੀ ਆਤਮਿਕ ਅਤੇ ਸਦਾਚਾਰਕ ਰਹਿਨੁਮਾਈ ਦਾ ਅਨਮੋਲ ਖਜ਼ਾਨਾ ਹੈ। ਸੰਸਾਰ ਦੀ ਰਹੱਸਵਾਦੀ ਅਤੇ ਅਧਿਆਤਮਿਕ ਰਚਨਾ ਵਿੱਚ ਗੁਰਬਾਣੀ ਦਾ ਸਥਾਨ ਵਿਲੱਖਣ ਅਤੇ ਵਿਸ਼ੇਸ਼ ਹੈ। ਗੁਰਬਾਣੀ ਦੀ ਅਗੰਮੀ ਰੋਸ਼ਨੀ ਵਿੱਚ ਤੁਰ ਕੇ ਅਸੀਂ ਸਮੁੱਚੇ ਵਿਸ਼ਵ ਵਿੱਚ ਸੁੱਖ ਸ਼ਾਂਤੀ ਅਤੇ ਅਮਨ ਦੀਆਂ ਕਦਰਾਂ ਕੀਮਤਾਂ ਨੂੰ ਮਜਬੂਤ ਕਰ ਸਕਦੇ ਹਾਂ। ਇਸ ਮੌਕੇ ਡ: ਹਰਜੋਧ ਸਿੰਘ, ਡਾ: ਜਗਤਾਰ ਸਿੰਘ ਧੀਮਾਨ, ਤੇਜਪ੍ਰਕਸ਼ ਸਿੰਘ ਸੰਧੂ, ਸ੍ਰ: ਹਰਭਜਨ ਸਿੰਘ ਨਾਮਧਾਰੀ, ਸ੍ਰ: ਹਰਚਰਨ ਸਿੰਘ ਗੋਹਲਵੜੀਆ, ਸ੍ਰ: ਜਗਦੇਵ ਸਿੰਘ ਗੋਹਲਵੜੀਆ, ਸ੍ਰ: ਹਾਕਮ ਸਿੰਘ, ਸ੍ਰ: ਮੇਜਰ ਸਿੰਘ ਖਾਲਸਾ, ਸ੍ਰ: ਬਲਜੀਤ ਸਿੰਘ ਬੀਤਾ, ਸ੍ਰ: ਜਸਪਾਲ ਸਿੰਘ, ਸ੍ਰ: ਚਰਨਜੀਤ ਸਿੰਘ  ਬੈਂਕ ਵਾਲੇ, ਡ: ਅਜੀਤ ਕੌਰ ਪ੍ਰਿੰਸਿਪਲ, ਰਾਮਗੜੀਆਂ ਐਜੂਕੇਸ਼ਨ ਦੇ ਸਟਾਫ ਅਤੇ ਹੋਰ ਨਾਮੀ ਗਰਾਮੀ ਸ਼ਖਸ਼ੀਅਤਾਂ ਆਦਿ ਹਾਜ਼ਰ ਸਨ। ਰਾਤ ਦੇ ਦੀਵਾਨਾਂ ਵਿੱਚ ਜਵੱਦੀ ਟਕਸਾਲ ਦੇ ਹੋਣਹਾਰ ਵਿਿਦਆਰਥੀ ਭਾਈ ਲਵਜੀਤ ਸਿੰਘ ਲੜੀਵਾਰ ਗੁਰ ਇਤਿਹਾਸ ਦੀ ਕਥਾ ਕੀਤੀ, ਉਪਰੰਤ ਰਹਿਰਾਸ ਸਾਹਿਬ ਦਾ ਪਾਠ ਗੁਰ ਸ਼ਬਦ ਸੰਗੀਤ ਅਕੈਡਮੀ ਦੇ ਹੋਣਹਾਰ ਵਿਿਦਆਰਥੀ ਭਾਈ ਸਿਮਰਜੀਤ ਸਿੰਘ ਕੀਤਾ। ਖ਼ਬਰਾਂ ਲਿਖੇ ਜਾਣ ਮੌਕੇ ਕੀਰਤਨ ਸਮਾਗਮ ਨਿਰੰਤਰ ਚੱਲ ਰਹੇ ਸਨ। ਜਿਸ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਕੀਰਤਨੀਏ ਭਾਈ ਮਹਾਵੀਰ ਸਿੰਘ ਅਤੇ ਭਾਈ ਰਣਧੀਰ ਸਿੰਘ ਮਨੋਹਰ ਰਸਨਾ ਦੁਆਰਾ ਗੁਰਬਾਣੀ ਕੀਰਤਨ ਕਰਨਗੇ। ਉਪਰੰਤ ਗਿਆਨੀ ਕੁਲਵੰਤ ਸਿੰਘ ਲੁਧਿਆਣੇ ਵਾਲੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ।