114 views 2 mins 0 comments

ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼

ਲੇਖ
September 04, 2025

      (ਛਪ ਰਹੀ ਪੁਸਤਕ ਸ੍ਰੀ ਦਸਮ ਗੋਸਟਿ ਵਿਚੋਂ) 

ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਕਲਗੀਧਰ ਪਿਤਾ ਦੀ ਆਪਣੀ ਅਗੰਮੀ ਖੇਡ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਆਪਸੀ ਸੰਬਧ ਸਮਝਣ ਦੀ ਲੋੜ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦਿ ਗ੍ਰੰਥ  ਸਾਹਿਬ ਦੇ ਰੂਪ ਵਿਚ ਮੌਜੂਦ ਸਨ ਪਰ ਇਸ ਨੂੰ ਜੁਗੋ ਜੁਗ ਅਟਲ ਜਾਗਦੀ ਜੋਤ ਚੰਵਰ ਤਖ਼ਤ ਦੇ ਮਾਲਕ ਦਾ ਰੁਤਬਾ ਕੇਵਲ ਗੁਰੂ ਗੋਬਿੰਦ ਸਿੰਘ ਵਲੋਂ ਇਸ ਨੂੰ ਮੱਥਾ ਟੇਕਣ ਨਾਲ ਪ੍ਰਾਪਤ ਨਹੀਂ ਹੋਇਆ। ਬਲਕਿ ਇੱਥੇ ਇਕ ਅਦੁੱਤੀ ਖੇਡ ਵਾਪਰੀ ਜੋ ਸਾਰੇ ਸੰਸਾਰ ਵਿਚ ਕਦੇ ਵੀ ਨਹੀ ਸੀ ਸੁਣੀ।  ਨਿਰੰਕਾਰੀ ਜੋਤ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਨਿਰੰਕਾਰ ਤੋਂ ਪ੍ਰਾਪਤ ਹੋਈ ਸੀ ਉਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਿਚ ਸਥਾਪਤ ਹੋਈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਵਾਹੀ,

ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ।।

ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ।।

ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੂ ਥਿਰੁ ਕੀਅਉ।।

ਅਮਰਦਾਸਿ ਅਮਰਤੁ ਛਤ੍ਰੁ ਗੁਰ ਰਾਮਹਿ ਦੀਅਉ।।

ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ।।

ਮੂਰਤਿ ਪੰਚ ਪ੍ਰਮਾਣ ਪੁਰਖੁ ਗੁਰੁ ਅਰਜੁਨੁ ਪਿਖਹੁ ਨਯਣ।।੧।। (ਸਵਈਏ ਮ. ਪੰਜਵੇ ਕੇ ੧੪੦੮)

ਇਸ ਬਾਰੇ ਦਰਬਾਰੀ ਦਾਸ ਸੋਢੀ ਨੇ ਬਹੁਤ ਸੁੰਦਰ ਬਿਆਨ ਕੀਤਾ,

ਆਦਿ ਨਿਰੰਜਨ ਹੈ ਗੁਰੁ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ।।

ਲੋਕ ਸੁਣਿਓ ਪਰਲੋਕ ਸੁਣਿਓ ਬਿਧਿ ਲੋਕ ਸੁਣਿਓ ਸਭ ਦਰਸਨ ਪਾਇਓ।।

ਸੰਗਤ ਪਾਰ ਉਤਾਰਨ ਕਉ ਗੁਰੂ ਨਾਨਕ ਸਾਹਿਬ ਪੰਥ ਚਲਾਇਓ।।

ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤਿ ਹੈ ਜਗ ਆਇਓ।। (ਦਰਬਾਰੀ ਦਾਸ ਸੋਢੀ) 

ਹਰ ਗੁਰੂ ਸਰੀਰ ਪਾਸ ਇਹ ਨਿਰੰਕਾਰੀ ਜੋਤਿ ਅਤੇ ਜੁਗਤਿ ਸੀ। ਇਹ ਜੋਤਿ ਜਾਮੇ ਬਦਲ ਬਦਲ ਕੇ ਅਖੀਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਪਹੁੰਚੀ। ਕਲਗੀਧਰ ਪਿਤਾ ਨੇ ਜੋਤਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਟਿਕਾ ਦਿੱਤੀ ਅਤੇ ਜੁਗਤਿ ਗੁਰੂ ਖਾਲਸੇ ਨੂੰ ਬਖਸ਼ਿਸ਼ ਕਰ ਦਿੱਤੀ।  ਹੁਣ ਇਹ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋ ਗਿਆ।  ਇਹ ਸਿੱਖ ਰਹੱਸਵਾਦ ਦਾ ਉਹ ਚਕ੍ਰਿਤ ਕਾਰੀ ਕਰਿਸ਼ਮਾ ਹੈ ਜਿਸ ਦਾ ਕੋਈ ਸਾਨੀ ਨਹੀਂ ਹੈ।  ਬਾਕੀ ਦੁਨੀਆਂ ਦੀਆਂ ਕਿਤਾਬਾਂ, ਪੋਥੀਆਂ, ਗ੍ਰੰਥ, ਬਾਈਬਲ, ਹਦੀਸਾਂ ਉਹਨਾਂ ਲਈ ਮੁਬਾਰਕ ਹਨ ਪਰ ਇਹ ਗੁਰਮਤਿ ਦਾ ਮੋਅਜ਼ਜਾ ਹੈ ਕਿਸੇ ਗ੍ਰੰਥ ਵਿਚ ਗੁਰਿਆਈ ਦੀ ਜੋਤ ਟਿਕਾਈ ਗਈ ਹੋਵੇ।  ਇਸ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ, ਤੁਲਤਾ, ਸਮਤਾ ਜਾਂ ਮੁਕਾਬਲਾ ਹੋ ਹੀ ਨਹੀਂ ਸਕਦਾ। 

ਹੋਰੁ ਸਰੀਕੁ ਹੋਵੈ ਕੋਈ ਤੇਰਾ ਤਿਸੁ ਅਗੈ ਤੁਧੁ ਆਖਾਂ।।

ਤੁਧ ਅਗੈ ਤੁਧੈ ਸਾਲਾਹੀ ਮੈ ਅੰਧੇ ਨਾਉ ਸੁਜਾਖਾ।। (ਮ:੧ ੧੨੪੨) 

ਹੁਣ ਸਮਝਣਾ ਆਸਾਨ ਹੋਏਗਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਲੱਗਾ ਹੈ।  ਕੇਸਰ ਸਿੰਘ ਛਿੱਬਰ ਲਿਖਦੇ ਹਨ ਕਿ ਸੰਮਤ ੧੭੫੫ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਗ੍ਰਹਿ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ਵਿਚ ਛੋਟਾ ਗ੍ਰੰਥ (ਦਸਮ ਗ੍ਰੰਥ) ਦਾ ਪ੍ਰਕਾਸ਼ ਹੋਇਆ।  ਇਸ ਤੇ ਸਿੱਖਾਂ ਨੇ ਹਜ਼ੂਰ ਦੇ ਸਨਮੁਖ ਬੇਨਤੀ ਕੀਤੀ ਕਿ ਦੋਨਾਂ ਗ੍ਰੰਥਾਂ ਨੂੰ ਇਕ ਕਰ ਦੇਣਾ ਚਾਹੀਦਾ ਹੈਇਸ ਤੇ ਸੱਚੇ ਪਾਤਸ਼ਾਹ ਨੇ ਬਚਨ ਕੀਤੇ ਕਿ ਗ੍ਰੰਥ ਸਾਹਿਬ ਹੈ ਉਹ, ਏਹ (ਦਸਮ ਗ੍ਰੰਥ) ਅਸਾਡੀ ਖੇਡ ਹੈ।  

ਛੋਟਾ ਗ੍ਰੰਥ ਜੀ ਜਨਮੇ ਦਸਵੇਂ ਪਾਤਸ਼ਾਹ ਕੇ ਧਾਮ। 

ਸੰਮਤ ਸਤਾਰਾਂ ਸੈ ਪਚਵੰਜਾ ਬਹੁਤ ਖਿਡਾਵੇ ਲਿਖਾਰੇ ਨਾਮ

ਸਾਹਿਬ ਨੂੰ ਸੀ ਪਿਆਰਾਹਥੀਂ ਲਿਖਿਆ ਖਿਡਾਇਆ

ਸਿਖਾਂ ਕੀਤੀ ਅਰਦਾਸ ਜੀ ਅਗਲੇ (ਭਾਵ ਗੁਰੂ ਗ੍ਰੰਥ) ਨਾਲਿ ਚਾਹੀਏ ਰਲਾਇਆ

ਬਚਨ ਕੀਤਾ ਗ੍ਰੰਥ ਸਾਹਿਬ ਹੈ ਉਹ, ਏਹ ਅਸਾਡੀ ਖੇਡ ਹੈ“।

ਨਾਲ ਮਿਲਾਇਆ ਆਹਾ ਪਿਆਰਾ, ਕਉਨ ਜਾਣੈ ਭੇਦ

ਸੋ ਦੋਨੋ ਗ੍ਰੰਥ ਸਾਹਿਬ ਭਾਈ ਗੁਰ ਕਰਿ ਜਾਨੋ

ਵਡਾ ਹੈ ਟਿਕਾ ਗੁਰੂ ਗੁਟਕੇ ਪੋਥੀਆਂ ਪੁਤ੍ਰ ਪੋਤ੍ਰੇ ਕਰਿ ਪਛਾਨੋ

(ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ਭਾਈ ਕੇਸਰ ਸਿੰਘ ਛਿਬਰ : ੧੭੬੯)

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਸੰਬੰਧ ਨੂੰ ਸਤਿਗੁਰੂ ਜੀ ਨੇ ਕਿਤਨੀ ਸਪਸ਼ਟਤਾ ਨਾਲ ਬਿਆਨ ਕਰ ਦਿੱਤਾ।  ਗੁਰੂ ਗ੍ਰੰਥ ਸਾਹਿਬ ਜੀ ਨੂੰ ‘ਟਿਕਾ ਗੁਰੂ’ ਅਤੇ ਦਸਮ ਗ੍ਰੰਥ ਸਾਹਿਬ ਨੂੰ ਆਪਣੀ ਖੇਡ ਕਰ ਕੇ ਜਾਣਿਆ। ਇਸ ਤੇ ਕੋਈ ਭੁਲੇਖਾ ਰਹਿਣ ਹੀ ਨਹੀਂ ਦਿੱਤਾ। ਜਿਵੇਂ ਸਚਿਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਖ ਵੱਖ ਹੰਦਿਆ ਹੋਇਆਂ ਵੀ ਦੋਨਾਂ ਦਾ ਸੁਮੇਲ ਹੀ ਖਾਲਸਾ ਪੰਥ ਦੀ ਸਿਰਜਨਾ ਕਰਦਾ ਹੈ।  ਇਸ ਲਈ ਸ੍ਰੀ ਦਸਮ ਗ੍ਰੰਥ ਸਾਹਿਬ ਨੂੰ ਕਦੇ ਵੀ ਪੰਥ ਨੇ ਆਪਣੇ ਤੋਂ ਵੱਖ ਨਹੀਂ ਕੀਤਾ। ਖਾਲਸੇ ਦੇ ਖਾਤਮੇ ਦੇ ਸੁਪਨੇ ਵੇਖਣ ਵਾਲੇ ਅਤੇ ਇਸ ਨੂੰ ਸਮਾਪਤ ਕਰਨ ਦੀਆਂ ਗੋਂਦਾਂ ਗੁੰਦਣ ਵਾਲਿਆਂ ਦੇ ਸੀਨੇ ਤੇ ਇਹ ਗ੍ਰੰਥ ਲੋਟਦਾ ਹੈ।

ਇਸ ਤੋਂ ਸਪਸ਼ਟ ਹੈ ਕਿ ਗੁਰੂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਪਰ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਰਚਿਤ ਗੁਰਬਾਣੀ ਹੈ।  ਦੋਨੋਂ ਪਾਵਨ ਗ੍ਰੰਥਾਂ ਦਾ ਸੁਮੇਲ ਖਾਲਸੇ ਦਾ ਜਨਮ ਸ੍ਰੋਤ ਹੈ। 

ਹੁਣ ਇੱਥੇ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਦੀ ਮੱਦ (ਗੁਰਦੁਆਰੇ)(੪)(ਹ) ਵਿਚ ਅੰਕਤ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਇਹ ਮੱਦ ਇਤਨੀ ਸਪਸ਼ਟ ਹੈ ਕਿ ਕਿਸੇ ਭੁਲੇਖੇ ਜਾਂ ਦੁਬਿਧਾ ਦੀ ਗੁੰਜਾਇਸ਼ ਹੀ ਨਹੀਂ ਹੈ। ਅਵੱਲ ਤਾਂ ਇਹ ਮੱਦ ਗੁਰਦੁਆਰਿਆਂ ਲਈ ਹੈ, ਤਖ਼ਤ ਸਾਹਿਬਾਨ ਲਈ ਨਹੀਂ। ਤਖ਼ਤ ਅਤੇ ਗੁਰਦੁਆਰੇ ਵਿਚ ਅੰਤਰ ਹੈ। ਸਚਿਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਯਾਦਾ ਵਿਚ ਅੰਤਰ ਹੈ। ਗੁਰਦੁਆਰੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਤਖ਼ਤ ਸਾਹਿਬ ਤੇ ਸਿੰਘਾਸਨ ਤੇ ਸ਼ਸਤ੍ਰ ਬਿਰਾਜਮਾਨ ਹੁੰਦੇ ਹਨ।  ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਤੋਂ ਨੀਵੇਂ ਅਤੇ ਹਟਵੇਂ ਹੁੰਦੇ ਹਨ। ਕੀ ਸਾਡੇ ਸਿਰ ਲੱਥ ਸੂਰਮੇ ਬਜ਼ੁਰਗਾਂ ਨੂੰ ਮਰਯਾਦਾ ਦਾ ਅਹਿਸਾਸ ਨਹੀਂ ਸੀ?

ਦੂਸਰਾ, ਸ੍ਰੀ ਦਸਮ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮੁਤਾਬਕ ਛੋਟਾ ਗ੍ਰੰਥ ਹੈ। ਇਹ ਕਿਤਾਬ ਨਹੀਂ ਹੈ। ਅੱਜ ਤਕ ਕਿਸੇ ਨੇ ਵੀ ਇਸਨੂੰ ਕਿਤਾਬ ਕਹਿਣ ਦੀ ਗੁਸਤਾਖੀ ਨਹੀਂ ਕੀਤੀ। ਤਂ ਫਿਰ ਕਿਤਾਬਾਂ ਕਿਹਨਾਂ ਨੂੰ ਕਿਹਾ ਗਿਆ ਹੈ?  ਇਹ ਵੀ ਗੁਰੂ ਕਲਗੀਧਰ ਪਿਤਾ ਨੇ ਆਪਣੀ ਬਾਣੀ ਵਿਚ ਸਪਸ਼ਟ ਕਰ ਦਿੱਤੀਆਂ ਹਨ,

ਜਬ ਤੋ ਕੋ ਦਿਜ ! ਕਾਲ ਸਤੈ ਹੈ 

ਤਬ ਤੂ ਕੋ ਪੁਸਤਕ ਕਰ ਲੈ ਹੈ ?

ਭਾਗਵਤ ਪੜੋ ? ਕਿ ਗੀਤਾ ਕਹਿ ਹੋ ? ॥ 

ਰਾਮਹਿ ਪਕਰਿ ? ਕਿ ਸਿਵ ਕਹ ਗਹਿ ਹੋ੧੦੧॥ (ਦ.ਗ੍ਰ. ਸਾਹਿਬ)

ਤੀਸਰਾ,  ਕਦੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਸ੍ਰੀ ਦਸਮ ਗ੍ਰੰਥ ਸਾਹਿਬ ਨੂੰ ਅਸਥਾਪਨ ਨਹੀਂ ਕੀਤਾ ਜਾਂਦਾ। ਇਹ ਹਿੰਦੂ ਰੀਤੀ ਹੈ। ਇਹ ਗੁਰਮਤੀ ਸ਼ਬਦਾਵਲੀ ਹੈ ਹੀ ਨਹੀਂ। ਹਾਂ ਇਹਨਾਂ ਪਾਵਨ ਗ੍ਰੰਥਾਂ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਪ੍ਰਕਾਸ਼ ਕਰਨ ਦਾ ਅਰਥ ਹੈ ਉਸ ਗ੍ਰੰਥ ਨੂੰ ਅਦਬ ਨਾਲ ਖੋਹਲਣਾ ਅਤੇ ਉਸ ਦੀ ਬਾਣੀ ਦਾ ਪਾਠ ਕਰਨਾ। ਸ੍ਰੀ ਦਸਮ ਗ੍ਰੰਥ ਸਾਹਿਬ ੧੪੨੮ ਅੰਗਾਂ ਦਾ ਵਿਸ਼ਾਲ ਗ੍ਰੰਥ ਹੈ।  ਇਸ ਦਾ ਪਾਠ ਕਰਨ ਲਈ ਵਿਸ਼ੇਸ਼ ਪੀੜ੍ਹਾ, ਰੁਮਾਲੇ ਆਦਿ ਲੋੜੀਂਦੇ ਹੋਣਗੇ। ਇਸਨੂੰ ਹੱਥ ਤੇ ਰਖ ਕੇ ਤਾਂ ਇਸ ਦਾ ਪਾਠ ਨਹੀਂ ਕੀਤਾ ਜਾ ਸਕਦਾ।

ਹੁਣ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਟਿਕਾ ਸਾਹਿਬ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਨੂੰ ਮੇਰੀ ਖੇਡ ਕਹਿ ਕੇ ਇਹਨਾਂ ਦਾ ਰੁਤਬਾ ਸਪਸ਼ਟ ਕਰ ਦਿੱਤਾ ਕਿ ਗੁਰਿਆਈ ਦੇ ਤਖ਼ਤ ਤੇ ਕੇਵਲ ਸਾਹਿਬ ਸ੍ਰੀ ਗ੍ਰੰਥ ਸਾਹਿਬ ਜੀ ਹੀ ਬਿਰਾਜਮਾਨ ਹੋ ਸਕਦੇ ਹਨ।  ਇਸਦੇ ਵਿਪਰੀਤ ਸੋਚਣ ਵਾਲਾ ਜਾਂ ਭੁਲੇਖਾ ਪਾਉਣ ਵਾਲਾ ਨਿਸਚਿਤ ਤੌਰ ਗੁਰ ਦੋਖੀ ਹੈ। ਇਸ ਤੋਂ ਨਿਸਚਤ ਤੌਰ ਤੇ ਸਪਸ਼ਟ ਹੈ ਕਿ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਪਾਠ ਲਈ ਇਸ ਦਾ ਪ੍ਰਕਾਸ਼ ਕੀਤਾ ਜਾ ਸਕਦਾ ਹੈ। ਪਰ ਇਸ ਤੋਂ ਵੀ ਵੱਧ ਅਹਿਮ ਗੱਲ ਇਹ ਹੈ ਕਿ ਇਹ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਅਤੇ ਹਜ਼ੂਰੀ ਵਿਚ ਹੀ ਕਰਨ ਦੀ ਮਰਯਾਦਾ ਹੈ।  ਇਸ ਦਾ ਕਾਰਣ ਸਪਸ਼ਟ ਹੈ ਕਿ ਜੇਕਰ ਕਿਸੇ ਨਿਵੇਕਲੇ ਕਮਰੇ ਵਿਚ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇਕਲਿਆਂ ਕੀਤਾ ਜਾਂਦਾ ਹੈ ਤਾਂ ਇਹ ਗੁਰੂ ਗ੍ਰੰਥ ਸਾਹਿਬ ਦਾ ਭੁਲੇਖਾ ਪਾਏਗਾ ਅਤੇ ਇਸ ਨਾਲ ਇਹ ਗੁਰੂ ਗ੍ਰੰਥ ਸਾਹਿਬ ਜੀ ਸ਼ਰੀਕ ਮੰਨਿਆ ਜਾਏਗਾ । ਪਰ ਜਿਵੇਂ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਵਿਚ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਅਤੇ ਹਜ਼ੂਰੀ ਵਿਚ ਹੁੰਦਾ ਹੈ,  ਪਰ ਇਸ ਦੀ ਪਾਲਕੀ ਛੋਟੀ ਹੈ।  ਇਸ ਨਾਲ ਗੁਰੂ ਸਾਹਿਬ ਜੀ ਦੇ ਬਚਨ ਗ੍ਰੰਥ ਸਾਹਿਬ ਹੈ ਉਹ, ਏਹ ਅਸਾਡੀ ਖੇਡ ਹੈਪ੍ਰਤੱਖ ਰੂਪ ਵਿਚ ਪ੍ਰਗਟ ਹੁੰਦੇ ਹਨ।

ਇਤਿਹਾਸ ਗਵਾਹ ਹੈ ਕਿ ਭੀੜਾ ਪੈਣ ਤੇ ਗੁਰੂ ਪੰਥ ਨੇ ਆਪਣੇ ਸਾਰੇ ਫੈਸਲੇ ਅਤੇ ਗੁਰਮਤੇ ਇਹਨਾਂ ਦੋਹਾਂ ਗ੍ਰੰਥਾਂ ਦੀ ਮੌਜੂਦਗੀ ਵਿਚ ਕੀਤੇ ਹਨ।  ਖਾਲਸੇ ਦੇ ਪੰਜਾਂ ਤਖ਼ਤ ਸਾਹਿਬਾਨ ਤੇ ਸ੍ਰੀ ਦਸਮ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਰਿਹਾ ਹੈ। 

  ਮਸ਼ਹੂਰ ਇਤਿਹਾਸਕਾਰ ਹਰੀ ਰਾਮ ਗੁਪਤਾ ਨੇ ਹਿਸਟਰੀ ਆਫ ਦਿ ਸਿੱਖਸ ਦੀ ਪੰਜਵੀਂ ਜਿਲਦ ਦੇ ਪੰਨਾ ੫੮੩ ਤੇ ਲਿਖਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਜਦੋਂ ਵੀ ਦੌਰੇ ਤੇ ਜਾਂਦੇ ਸਨ ਤਾਂ  ਉਹਨਾਂ ਦੇ ਨਾਲ ਉਹਨਾਂ ਦੇ ਮੁਖੀ, ਫੌਜੀ ਟੁਕੜੀ ਅਤੇ ਨਾਲ ਹੀ ਆਦਿ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਸਾਹਿਬ  ਵੀ ਹੁੰਦੇ ਸੀ।  

During his tours he was accompanied by his chiefs, a contingent of troop, and bothe Adi Granth and the Dasam Granth. (History of the Sikhs Vol. V. p.583)

ਇਸ ਪਿਛੋਕੜ ਵਿਚ isK rwj dy smkwlI, hMgyirAn icqrkwr AOgst SoiePt August Schoefft vloN ੧੮੪੧ ਵਿਚ bxweI iek ਇਤਿਹਾਸਕ ਤਸਵੀਰ ਹੈ ਜਿਸ ਵਿਚ ਦਰਬਾਰ ਸਾਹਿਬ ਦੀ ਪਰਿਕਰਮਾ ivc ਦੋ ਗ੍ਰੰਥਾਂ ਦਾ ਪ੍ਰਕਾਸ਼ ਹੈ ਅਤੇ ਮਹਾਰਾਜਾ ਰਣਜੀਤ ਸਿੰਘ auhnW gRMQW dw ਪਾਠ ਸ੍ਰਵਣ ਕਰ ਰਹੇ ਹਨ। 

ਵਿਲਕਿਨਸ ੧੭੮੨

ਚਾਰਲਸ ਵਿਲਕਿਨਸ ਖੁਦ ਪਟਨਾ ਸਾਹਿਬ ਗਿਆ ਅਤੇ ਉੱਥੇ ਤਖਤ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਉੱਥੋਂ ਦੇ ਪੂਰੇ ਹਾਲਾਤ ਉਸ ਨੇ ਕਲਮਬੱਧ ਕੀਤੇ।  ਉਹ ਖੁਦ ਵੀ ਹਿੰਦੀ ਅਤੇ ਸੰਸਕ੍ਰਿਤ ਦਾ ਚੰਗਾ ਗਿਆਤਾ ਸੀ।  ਈਸਵੀ ੧੭੮੧ ਵਿਚ ਉਸਨੇ ਇਕ ਲੇਖ ਲਿਖਿਆ The Seeks Ad Their College At Patna (ਦੀ ਸੀਕਸ ਐਂਡ ਦੇਅਰ ਕਾਲੈਜ ਐਟ ਪਟਨਾ)।  ਇਸ ਵਿਚ ਉਸਨੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਦੀ ਸਾਰੀ ਮਰਯਾਦਾ ਦਾ ਜ਼ਿਕਰ ਕੀਤਾ ਅਤੇ ਲਿਖਿਆ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਇਕ ਹੋਰ ਗ੍ਰੰਥ ਦਾ ਪ੍ਰਕਾਸ਼ ਵੀ ਸੀ। ਵਿਲਕਿਨਸ ਦਾ ਕਹਿਣਾ ਸੀ ਕਿ ਇਸ ਦੂਸਰੇ ਗ੍ਰੰਥ ਦਾ ਵੀ ਉਤਨਾ ਹੀ ਸਤਿਕਾਰ ਅਤੇ ਸ਼ਰਧਾ ਸੀ।  ਉਸ ਵਿਚੋਂ ਪਾਠ ਹੋ ਰਿਹਾ ਸੀ ਜੋ ਮੈਨੂੰ ਬਹੁਤ ਚੰਗਾ ਲੱਗਾ। ਇਸ ਦੀ ਬੋਲੀ ਹਿੰਦਵੀ (ਹਿੰਦੀ) ਅਤੇ ਸੰਸਕ੍ਰਿਤ ਸੀ ਜੋ ਕਾਫੀ ਲਫਜ਼ ਮੈਨੂੰ ਕਸਮਝ ਆ ਰਹੇ ਸਨ। ਵਿਲਕਿਨਸ ਨੇ ਇਹ ਵੀ ਇੱਛਾ ਜ਼ਾਹਿਰ ਕੀਤੀ ਕਿ ਉਹ ਆਸ ਕਰਦਾ ਹੈ ਕਿ ਭਵਿੱਖ ਵਿਚ ਉਹ ਇਸਦਾ ਤਰਜਮਾ ਏਸ਼ਿਆਟਿਕ ਸੋਸਾਇਟੀ ਲਈ ਕਰ ਸਕੇਗਾ।

They told me further, that some years after this book of Naneek Sah had been promulgated, another made its appearance, now held in almost as much esteem as the former. The name of the author has escaped my memory; but they favoured me with an extract from the book itself in praise of the Deity. The passage had struck my car on my first entering the hall when the students were all engaged in read- ing. From the similarity of the language to the Hindoovee, and many Sanscrit words, I was able to understand a good deal of it, and I hope, at some future period, to have the honour of laying a trans- lation of it before the Society. They told me I might have copies of both their books, if I would be at the expence of transcribing them.

ਸਰ ਜਾਨ੍ਹ ਮੈਲਕਮ ੧੮੧੨

ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਵੀ ਦੋ  ਗ੍ਰੰਥਾਂ ਦੇ ਪ੍ਰਕਾਸ਼ ਦੀ ਗਵਾਹੀ ਸਿੱਖ ਰਾਜ ਦਾ ਇਕ ਹੋਰ ਸਮਕਾਲੀ ਸਰ ਜਾਨ੍ਹ ਮੈਲਕਮ ਆਪਣੀ ਕਿਤਾਬ ਸਕੈਚ ਆਫ ਸਿਖਸ ਵਿਚ ਦਿੰਤਾ ਹੈ।  ਸਰ ਜਾਨ੍ਹ ਮੈਲਕਮ (੧੭੬੯ ੧੮੩੩) ਇਕ ਸਕਾੱਟਿਸ਼ ਫੌਜੀ, ਰਾਜਨੇਤਾ ਅਤੇ ਇਤਿਹਾਸਕਾਰ ਸੀ।  ਉਹ ਪਰਸ਼ੀਆ (ਈਰਾਨ) ਵਿਚ ਰਾਜਦੂਤ, ਗਵਾਲੀਅਰ ਦਾ ਰੈਜ਼ੀਡੈਂਟ ਅਤੇ ਬੰਬੇ ਦਾ ਗਵਰਨਰ ਰਹਿ ਚੁਕਾ ਸੀ। ਉਸਨੇ ਕਈ ਕਿਤਾਬਾਂ ਲਿਖੀਆਂ। ਉਹਨਾਂ ਵਿਚ ੧੮੧੨ ਵਿਚ ਲਿਖੀ ਕਿਤਾਬ Sketch of the Sikhs, a singular nation in the province of Penjab (੧੮੧੨) ਕਾਫੀ ਮਕਬੂਲ ਹੋਈ। ਇਸ ਕਿਤਾਬ ਦੇ ਪੰਨਾ੧੨੦  ਤੇ ਜਾਨ੍ਹ ਮੈਲਕਮ ਅਮ੍ਰਿਤਸਰ ਵਿੱਚ ਇਕੱਠੇ ਹੋਏ ਮਿਸਲਾਂ ਦੇ ਸਰਦਾਰਾਂ ਵੱਲੋਂ ੧੮੦੫  ivc ਗੁਰਮਤਾ ਕਰਨ ਦਾ ਵਿਸਥਾਰ ਸਹਿਤ ਵਰਣਨ ਕਰਦਾ ਹੈ। 

When the chiefs and principal leaders are seated, the Adi-Grant’h and Dasama Pádshah ka Grant’h are placed before them. They all bend their heads before these scriptures, and exclaim, Wá! Gúrúji ka Khálsa! Wa! Guruji ki Fatch! A great quantity of cakes, made of wheat, butter, and sugar, are then placed before the volumes of their sacred writings, and covered with a cloth. 

ਜਦੋਂ ਸਰਦਾਰ ਅਤੇ ਮੁੱਖ ਅਗੂ ਬੈਠਦੇ ਹਨ, ਤਾਂ ਆਦਿਗ੍ਰੰਥ ਅਤੇ ਦਸਮੇ ਪਾਤਸ਼ਾਹ ਦਾ ਗ੍ਰੰਥ ਦਾ ਪ੍ਰਕਾਸ਼ ਉਨ੍ਹਾਂ ਦੇ ਸਾਮ੍ਹਣੇ ਹੁੰਦਾ ਹੈ। ਉਹ ਸਭ ਆਪਣੇ ਸਿਰ ਉਨ੍ਹਾਂ ਧਰਮਗ੍ਰੰਥਾਂ ਅੱਗੇ ਨਿਵਾਉਂਦੇ ਹਨ, ਅਤੇ ਪੁਕਾਰਦੇ ਹਨ: “ਵਾ! ਗੁਰੂ ਜੀ ਦਾ ਖ਼ਾਲਸਾ! ਵਾ! ਗੁਰੂ ਜੀ ਦੀ ਫਤਹਿ!” ਬਹੁਤ ਸਾਰਾ ਪ੍ਰਸ਼ਾਦ, ਜੋ ਕਿ ਗੰਧੁਮ, ਘਿਉ ਅਤੇ ਸ਼ੱਕਰ ਨਾਲ ਬਣਿਆ ਹੁੰਦਾ ਹੈ,  ਉਸ ਸਮੇਂ ਉਨ੍ਹਾਂ ਪਵਿੱਤਰ ਗ੍ਰੰਥਾਂ (ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ ਸਾਹਿਬ) ਦੇ ਸਾਹਮਣੇ ਰਖਿਆ ਜਾਂਦਾ ਹੈ, ਅਤੇ ਇੱਕ ਕਪੜੇ ਨਾਲ ਢੱਕ ਦਿੱਤਾ ਜਾਂਦਾ ਹੈ।  

 

ਗੁਰੂ ਗੋਬਿੰਦ ਸਿੰਘ ਦੀ ਆਪਣੇ ਸਿਧਾਂਤਾਂ ਨੂੰ ਅਮਲੀ ਰੂਪ ਵਿਚ ਉਹ ਜਜ਼ਬਾ ਸਿੱਖਾਂ ਵਿਚ ਭਰ ਦਿੱਤਾ। ਇਸ ਵਿਚ ਉਹਨਾਂ ਨੇ ਆਪਣੀ ਰਚਨਾ ਦਸਮੇ ਪਾਤਸ਼ਾਹ ਕਾ ਗ੍ਰੰਥ  ਰਚਿਆ। ਇਸ ਨੂੰ ਕੇਵਲ ਧਾਰਮਿਕ ਅਤੇ ਅਧਿਆਤਕ ਸਿਖਿਆਵਾਂ ਤਕ ਹੀ ਨਹੀਂ ਸੀਮਤ ਕੀਤਾ ਬਲਕਿ ਇਸ ਵਿਚ ਆਪਣੀਆਂ ਜੰਗਾਂ ਬਹਾਦੁਰੀ ਦਾ ਜਜ਼ਬਾ ਸਰਸ਼ਾਰ ਕੀਤਾ।  ਸਿੱਖਾਂ ਵਿਚ ਇਸ ਗ੍ਰੰਥ ਦਾ ਵੀ ਗੁਰੂ ਅਰਜਨ ਦੇਵ ਜੀ ਦੇ ਆਦਿ ਗ੍ਰੰਥ  ਜਿਤਨਾ ਸਤਿਕਾਰ ਅਤੇ ਸ਼ਰਧਾ ਸੀ।

ਇਸ ਸਾਰੇ ਬ੍ਰਿਤਾਂਤ ਤੋ ਸਪਸ਼ਟ ਹੈ ਕਿ ਖਾਲਸੇ ਦੀ ਹੋਂਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਤੇ ਟਿਕੀ ਹੋਈ ਹੈ। ਦੋਹਾਂ ਵਿਚੋਂ ਕਿਸੇ ਇਕ ਨੂੰ ਵੀ ਵੱਖ ਨਹੀਂ ਕੀਤਾ ਜਾ ਸਕਦਾ। 

                                                                                     ਗੁਰਚਰਨਜੀਤ ਸਿੰਘ ਲਾਂਬਾ