
ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ
ਕੱਤਕ ਵਦੀ ੨, ਸੰਮਤ ੧੫੯੧ ਬਿ ਮੁਤਾਬਿਕ ੩ ਕੱਤਕ, ਸੰਮਤ ਨਾਨਕਸ਼ਾਹੀ ੫੫੬
ਸਿੱਖ ਧਰਮ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪਿਤਾ ਸੋਢੀ ਹਰਿਦਾਸ ਜੀ ਅਤੇ ਮਾਤਾ ਦਯਾ ਕੌਰ (ਅਨੂਪ ਦੇਵੀ) ਜੀ ਦੇ ਗ੍ਰਹਿ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਸੱਤ ਸਾਲ ਦੀ ਉਮਰ ਵਿੱਚ ਆਪ ਦੇ ਮਾਤਾ-ਪਿਤਾ ਅਕਾਲ ਚਲਾਣਾ ਕਰ ਗਏ। ਜਿਸ ਤੋਂ ਬਾਅਦ ਨਾਨੀ ਜੇਠਾ ਜੀ ਨੂੰ ਬਾਸਰਕੇ ਲੈ ਆਏ। ਕਰੀਬ ੧੨ ਸਾਲ ਦੀ ਉਮਰ ਵਿੱਚ ਆਪ ਬਾਸਰਕੇ ਤੋਂ ਸ੍ਰੀ ਗੋਇੰਦਵਾਲ ਸਾਹਿਬ ਆ ਗਏ। ਆਪ ਨੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਰਨ oਚ ਰਹਿੰਦਿਆਂ ਸ਼ਰਧਾ ਤੇ ਲਗਨ ਨਾਲ ਗੁਰੂ ਘਰ ਦੀਆਂ ਸੇਵਾਵਾਂ ਨਿਭਾਈਆਂ। ਇਨ੍ਹਾਂ ਸੇਵਾਵਾਂ ਸਦਕਾ ਗੁਰੂ ਜੀ ਨੇ ਉਨ੍ਹਾਂ ਨੂੰ ਯੋਗ ਜਾਣ ਕੇ ਗੁਰਿਆਈ ਬਖ਼ਸ਼ਿਸ਼ ਕੀਤੀ। ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਕੀਤੇ ਕਾਰਜਾਂ ਵਿੱਚ ਸ੍ਰੀ ਅੰਮ੍ਰਿਤਸਰ ਸਰੋਵਰ ਤੇ ਨਗਰ ਦਾ ਨਿਰਮਾਣ ਵਿਸ਼ੇਸ਼ ਤੌਰ oਤੇ ਵਰਨਣਯੋਗ ਹਨ। ਆਪ ਜੀ ਦੁਆਰਾ ਰਚਿਤ oਧੁਰ ਕੀ ਬਾਣੀo ਤੀਹ ਰਾਗਾਂ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।